HOME » NEWS » Life

Viral Video: 72 ਸਾਲਾ ਬਜ਼ਰੁਗ ਕਰਦੀ ਹੈ ਨੌਜਵਾਨਾਂ ਵਾਂਗ ਜਿੰਮ 'ਚ ਕਸਰਤ

News18 Punjabi | News18 Punjab
Updated: December 12, 2019, 5:21 PM IST
share image
Viral Video: 72 ਸਾਲਾ ਬਜ਼ਰੁਗ ਕਰਦੀ ਹੈ ਨੌਜਵਾਨਾਂ ਵਾਂਗ ਜਿੰਮ 'ਚ ਕਸਰਤ
Viral Video: 72 ਸਾਲਾ ਬਜ਼ਰੁਗ ਕਰਦੀ ਹੈ ਨੌਜਵਾਨਾਂ ਵਾਂਗ ਜਿੰਮ 'ਚ ਕਸਰਤ

ਇਕ ਰਿਟਾਇਰਡ ਮਹਿਲਾ ਅਧਿਆਪਕ ਲੌਰੇਨ ਬਰੂਜ਼ੋਨ ਨੂੰ 70 ਕਿੱਲੋ ਭਾਰ ਦੇ ਨਾਲ ਡੈੱਡਲਿਫਟਿੰਗ ਕਰਦੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਨੇ ਲਾਰੇਨ ਨੂੰ ਆਇਰਨ ਵੂਮੈਨ ਦਾ ਨਾਂ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਹਰ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ। ਇਨ੍ਹੀਂ ਦਿਨੀਂ ਇਕ 72 ਸਾਲਾ ਔਰਤ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਕਾਰੋਬਾਰੀ ਆਨੰਦ ਮਹਿੰਦਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ, ਇਕ ਰਿਟਾਇਰਡ ਮਹਿਲਾ ਅਧਿਆਪਕ ਲੌਰੇਨ ਬਰੂਜ਼ੋਨ ਨੂੰ 70 ਕਿੱਲੋ ਭਾਰ ਦੇ ਨਾਲ ਡੈੱਡਲਿਫਟਿੰਗ ਕਰਦੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਨੇ ਲਾਰੇਨ ਨੂੰ ਆਇਰਨ ਵੂਮੈਨ ਦਾ ਨਾਂ ਦਿੱਤਾ ਹੈ। ਉਨ੍ਹਾਂ ਵੀਡੀਓ ਵੇਖ ਕੇ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਹੀ ਆਲਸੀ ਜਿਹਾ ਮਹਿਸੂਸ ਕਰ ਰਿਹਾ ਹਾਂ।  ਵੀਡੀਓ ਅਨੁਸਾਰ ਬਰੂਜੋਨ ਪਿਛਲੇ 10 ਸਾਲਾਂ ਤੋਂ ਹਰ ਦਿਨ ਟ੍ਰੇਨਿੰਗ ਲੈਂਦੀ ਹੈ।



People.com ਅਨੁਸਾਰ ਬਰੂਜੋਨ ਨੇ ਪਹਿਲੀ ਵਾਰ 60ਵੇਂ ਦਹਾਕੇ ਦੇ ਅੰਤ ਵਿਚ ਕਰਾਸਫਿਟ ਦੀ ਸ਼ੁਰੂਆਤ ਕੀਤੀ ਸੀ ਅਤੇ ਕਾਰੋਜ਼ਾ ਫਿਟਨੈਸ ਨੂੰ ਜੁਆਇੰਨ ਕੀਤਾ। ਉਹ ਆਪਣੀ ਉਮਰ ਨੂੰ ਕਦੇ ਵੀ ਮਹਿਸੂਸ ਨਹੀਂ ਕਰਦੀ ਅਤੇ ਆਪਣੀ ਇਸ ਤੰਦਰੁਸਤੀ ਦਾ ਸਿਹਰਾ ਯੋਗਾ ਨੂੰ ਦਿੰਦੀ ਹੈ। ਉਹ ਕਈ ਸਾਲਾਂ ਤੋਂ ਯੋਗਾ ਕਰ ਰਹੀ ਹੈ।
First published: December 12, 2019
ਹੋਰ ਪੜ੍ਹੋ
ਅਗਲੀ ਖ਼ਬਰ