ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾ ਕੇ ਭੇਜਦਾ ਹੈ ਅਤੇ ਸੰਜੋਗਾਂ ਨਾਲ ਇਹ ਜੋੜੀਆਂ ਮਿਲਦੀਆਂ ਹਨ। ਇਹ ਸਭ ਲੇਖਾਂ ਦੀ ਖੇਡ ਹੈ ਪਰ ਕਈ ਵਾਰ ਤੁਸੀਂ ਕੋਈ ਅਜਿਹੀ ਜੋੜੀ ਦੇਖ ਲੈਂਦੇ ਹੋ ਜਿਸਨੂੰ ਦੇਖ ਕੇ ਤੁਸੀਂ ਹੱਕੇ-ਬੱਕੇ ਰਹਿ ਜਾਂਦੇ ਹੋ ਕਿ ਇਹ ਕਿਵੇਂ ਦੀ ਜੋੜੀ ਬਣਾਈ ਹੈ ਰੱਬ ਨੇ, ਇਹਨਾਂ ਦਾ ਤਾਂ ਮੇਲ ਹੀ ਨਹੀਂ ਬਣਦਾ। ਇਹ ਗੱਲ ਅਸੀਂ ਲਈ ਕਰ ਰਹੇ ਹਾਂ ਕਿਉਂਕਿ ਇੰਟਰਨੈੱਟ 'ਤੇ ਅਜਿਹੀ ਇੱਕ ਬੇਮੇਲ ਜੋੜੀ (Bride Kiss Groom Video) ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਲਾੜਾ ਆਪਣੀ ਲਾੜੀ ਨਾਲੋਂ ਜ਼ਿਆਦਾ ਉਮਰ ਦਾ ਹੈ ਜਿਸਨੂੰ ਦੇਖ ਕੇ ਲੋਕ ਦੰਦਾਂ ਥੱਲ੍ਹੇ ਉਂਗਲੀਆਂ ਦਬਾ ਰਹੇ ਹਨ।
View this post on Instagram
ਜਿੱਥੇ ਅਸੀਂ ਵਿਆਹ ਦੀਆਂ ਵੀਡੀਓ ਦੇਖ ਕੇ ਖੁਸ਼ ਹੁੰਦੇ ਹਾਂ ਉੱਥੇ ਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹੀ ਹੋ ਰਹੇ ਹਨ। ਹੈਰਾਨਗੀ ਦਾ ਕਾਰਨ ਹੈ ਲਾੜੇ ਦੀ ਉਮਰ। ਜਿਸ ਕਰਕੇ ਜੋਡੀ ਬਹੁਤ ਹੀ ਬੇਮੇਲ ਲੱਗ ਰਹੀ ਹੈ ਪਰ ਵੀਡੀਓ ਵਿੱਚ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਲੋਕਾਂ ਦੇ ਉੱਡੇ ਹੋਸ਼
ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਹੀ ਖੂਬਸੂਰਤ ਦੁਲਹਨ ਬੈਠੀ ਹੈ ਅਤੇ ਮੁਸਕੁਰਾ ਰਹੀ ਹੈ। ਉਸ ਦੇ ਨਾਲ ਇਕ ਬਜ਼ੁਰਗ ਵੀ ਬੈਠਾ ਹੈ, ਜਿਸ ਦੇ ਗਲੇ ਵਿਚ ਮਾਲਾ ਅਤੇ ਮੱਥੇ 'ਤੇ ਟਿੱਕਾ ਹੈ, ਜਦਕਿ ਦੁਲਹਨ ਨੇ ਵੀ ਸਿੰਧੂਰ ਲਗਾ ਰੱਖਿਆ ਹੈ। ਇਸ ਦੌਰਾਨ ਉਹ ਆਪਣੇ ਕੋਲ ਬੈਠੇ ਬਜ਼ੁਰਗ ਨੂੰ ਆਈ ਲਵ ਯੂ ਕਹਿ ਕੇ ਕਿੱਸ ਕਰਦੀ ਹੈ, ਜਿਸ ਦੇ ਜਵਾਬ ਵਿੱਚ ਉਹ ਵੀ ਉਸ ਨੂੰ ਆਈ ਲਵ ਯੂ ਟੂ ਕਹਿ ਦਿੰਦਾ ਹੈ। ਅਜਿਹੇ 'ਚ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਲਾੜਾ ਹੈ, ਜਿਸ ਨਾਲ ਲਾੜੀ ਨੇ ਵਿਆਹ ਕੀਤਾ ਹੈ। ਹਾਲਾਂਕਿ ਅਸੀਂ ਇਸ ਜੋੜੀ ਦੀ ਪੁਸ਼ਟੀ ਨਹੀਂ ਕਰਦੇ।
ਕਵਾਰੇ ਦੇ ਰਹੇ ਨੇ ਕਿਸਮਤ ਨੂੰ ਦੋਸ਼
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ couple_official_page ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੋਰ ਪਲੇਟਫਾਰਮਾਂ 'ਤੇ ਵੀ ਕਵਰ ਕੀਤਾ ਗਿਆ ਹੈ। ਇਸ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਵੀਡੀਓ ਵਿੱਚ ਜਿੱਥੇ ਇੱਕ ਵਿਅਕਤੀ ਆਖਿਰਕਾਰ ਨਦੀ ਵਿੱਚ ਛਾਲ ਮਾਰਦਾ ਨਜ਼ਰ ਆ ਰਿਹਾ ਹੈ, ਉੱਥੇ ਹੀ ਲੋਕਾਂ ਨੇ ਕਮੈਂਟਸ ਵਿੱਚ ਮਜ਼ਾਕੀਆ ਗੱਲਾਂ ਵੀ ਲਿਖੀਆਂ ਹਨ। ਇਕ ਯੂਜ਼ਰ ਨੇ ਲਿਖਿਆ- 'ਹੇ ਪ੍ਰਭੂ, ਹੁਣ ਅਵਤਾਰ ਲਓ'।
ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਂ ਕੀ ਦੇਖ ਰਿਹਾ ਹਾਂ। ਇੰਨੇ ਬੁਰੇ ਦਿਨ ਆਉਣ ਵਾਲੇ ਹਨ।'
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Bride, Groom, Weird, Weird news