• Home
  • »
  • News
  • »
  • lifestyle
  • »
  • VIRAL VIDEO OF LION LOVINGLY PATTING A DUCK IS TOUCHING EVERYONE HEART GH AS

ਮਸੂਮੀਅਤ : ਬੱਤਖ਼ ਨਾਲ ਖੇਡਦੇ ਸ਼ੇਰ ਦਾ ਵੀਡੀਓ ਜਿੱਤ ਰਿਹਾ ਸਭ ਦਾ ਦਿਲ

ਮਸੂਮੀਅਤ : ਬੱਤਖ਼ ਨਾਲ ਖੇਡਦੇ ਸ਼ੇਰ ਦਾ ਵੀਡੀਓ ਜਿੱਤ ਰਿਹਾ ਸਭ ਦਾ ਦਿਲ

  • Share this:
    ਬਹੁਤੇ ਲੋਕਾਂ ਦੀ ਜੰਗਲ ਦੇ ਰਾਜੇ ਸ਼ੇਰ ਬਾਰੇ ਇਹੀ ਸੋਚਦੇ ਹਨ ਕਿ ਉਹ ਬਹੁਤ ਖ਼ਤਰਨਾਕ ਜਾਨਵਰ ਹੁੰਦਾ ਹੈ ਤੇ ਹਮੇਸ਼ਾ ਸ਼ਿਕਾਰ ਕਰਦਾ ਰਹਿੰਦਾ ਹੈ। ਹਾਲਾਂਕਿ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਤੁਹਾਡੀ ਧਾਰਨਾ ਬਦਲ ਦੇਵੇਗੀ। ਇਹ ਵੀਡੀਓ ਭਾਰਤੀ ਵਣ ਅਧਿਕਾਰੀ ਸੁਸ਼ਾਂਤ ਨੰਦ ਵੱਲੋਂ ਸਾਂਝੀ ਕੀਤੀ ਗਈ ਹੈ। ਨੰਦ ਵੱਲੋਂ ਸ਼ੇਅਰ ਕੀਤੀ ਇਸ ਮਨਮੋਹਕ ਕਲਿੱਪ ਵਿਚ, ਇੱਕ ਸ਼ੇਰ ਤਲਾਬ 'ਚ ਬੱਤਖ਼ ਨੂੰ ਪੁਚਕਾਰਦਾ ਦਿਖਾਈ ਦੇ ਰਿਹਾ ਹੈ। ਦੇਖਣ ਨੂੰ ਇਹ ਵੀ ਲੱਗ ਰਿਹਾ ਹੈ ਕਿ ਸ਼ੇਰ ਬੱਤਖ਼ ਦੀ ਮਦਦ ਕਰ ਰਿਹਾ ਹੈ, ਕਿਉਂਕਿ ਬੱਤਖ਼ ਤਲਾਬ ਦੇ ਸਿਰੇ ਤੱਕ ਪੁੱਜ ਗਈ ਹੈ ਤੇ ਉਸ ਨੂੰ ਕੋਈ ਸਿਰਾ ਨਹੀਂ ਲੱਭ ਰਿਹਾ ਹੈ। ਕੈਪਸ਼ਨ ਦੇ ਇੱਕ ਹਿੱਸੇ ਵਿਚ, ਭਾਰਤੀ ਵਣ ਵਿਭਾਗ ਦੇ ਅਧਿਕਾਰੀ ਨੇ ਲਿਖਿਆ ਹੈ ਕਿ ਸ਼ੇਰ ਇੱਕ ਜੰਗਲੀ ਜਾਨਵਰ ਹੈ ਪਰ ਉਹ ਹਬਸ਼ੀ ਨਹੀਂ ਹੁੰਦੇ। ਉਸ ਨੇ ਅੱਗੇ ਲਿਖਿਆ ਹੈ ਕਿ ਸ਼ੇਰ ਸਿਰਫ਼ ਸਰਵਾਈਵ ਕਰਨ ਲਈ ਹੀ ਸ਼ਿਕਾਰ ਕਰਦੇ ਹਨ ਜਾਂ ਉਸ ਸਮੇਂ ਹੀ ਹਮਲਾ ਕਰਦੇ ਹਨ ਜਦੋਂ ਉਨ੍ਹਾਂ ਨੂੰ ਛੇੜਿਆ ਜਾਵੇ। ਟਵਿਟਰ ਤੇ ਇਸ ਵੀਡੀਓ ਨੂੰ 10 ਹਜ਼ਾਰ ਵਾਰ ਦੇਖਿਆ ਗਿਆ ਹੈ। ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਵੀਡੀਓ ਨੂੰ ਇੰਟਰਨੈੱਟ ਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ।



    ਕੁੱਝ ਨੇ ਅਧਿਕਾਰੀ ਦੀਆਂ ਭਾਵਨਾਵਾਂ ਨੂੰ ਸਰਾਹਿਆ ਤੇ ਉਸ ਦੇ ਵਿਚਾਰਾਂ ਦੀ ਹਮਾਇਤ ਕੀਤੀ। ਦੂਜੇ ਪਾਸੇ ਕਈਆਂ ਦਾ ਕਹਿਣਾ ਸੀ ਕਿ ਇਹ ਸ਼ੇਰ ਪਹਿਲਾਂ ਬੱਤਖ਼ ਨੂੰ ਬਚਾਵੇਗਾ ਫਿਰ ਖਾ ਜਾਵੇਗਾ। ਇੰਟਰਨੈੱਟ ਤੇ ਵਾਇਰਲ ਹੋਣ ਤੋਂ ਬਾਅਦ ਇੱਕ ਸ਼ਖ਼ਸ ਨੂੰ ਵੀਡੀਓ ਸਮਝ ਹੀ ਨਹੀਂ ਆਈ, ਉਸ ਨੇ ਲਿਖ ਦਿੱਤਾ 'ਮੈਨੂੰ ਵੀਡੀਓ ਸਮਝ ਤਾਂ ਨਹੀਂ ਆਈ ਪਰ ਮੈਨੂੰ ਬਿੱਲੀਆਂ ਬਹੁਤ ਪਸੰਦ ਨੇ'। ਹਰ ਇੱਕ ਨੇ ਆਪਣੀ ਰਾਏ ਜ਼ਾਹਿਰ ਕੀਤੀ ਹੈ। ਇੱਕ ਨੇ ਲਿਖਿਆ ਕਿ ਜਾਨਵਰ ਇਨਸਾਨਾਂ ਤੋਂ ਕਿਤੇ ਚੰਗੇ ਹਨ। ਇਨਸਾਨਾਂ ਚ ਅਜਿਹੀ ਮਸੂਮੀਅਤ ਘੱਟ ਹੀ ਦੇਖਣ ਨੂੰ ਮਿਲਦੀ ਹੈ। ਇੱਕ ਹੋਰ ਸ਼ਖ਼ਸ ਨੇ ਵੀਡੀਓ ਸ਼ੇਅਰ ਕਰੇ ਹੋਏ ਲਿਖਿਆ ਕਿ 'ਬਹੁਤ ਵਧੀਆ, ਮੈਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਇਹ ਵੱਡੀਆਂ ਬਿੱਲੀਆਂ ਕਿਸੇ ਨੂੰ ਬੇਲੋੜੇ ਨਹੀਂ ਮਾਰਦੀਆਂ। ਇਹ ਇਨਸਾਨ ਹੀ ਨੇ ਜੋ ਅਜਿਹਾ ਕਰ ਸਕਦੇ ਨੇ।' ਇੱਕ ਨੇ ਲਿਖਿਆ ਕਿ 'ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੇਰੀ ਇਨਸਾਨਾਂ ਪ੍ਰਤੀ ਇੱਜ਼ਤ ਦਿਨੋਂ ਦਿਨ ਘਟਦੀ ਜਾ ਰਹੀ ਹੈ।'
    Published by:Anuradha Shukla
    First published:
    Advertisement
    Advertisement