HOME » NEWS » Life

ਲਹਿੰਗੇ ਵਿੱਚ ਪੁਸ਼ਅੱਪ ਕਰਦੀ ਦੁਲਹਨ ਦੀ ਵਾਇਰਲ ਵੀਡੀਓ ਕਈਆਂ ਲਈ ਬਣੀ ਪ੍ਰੇਰਣਾ ਸਰੋਤ

News18 Punjabi | Trending Desk
Updated: August 5, 2021, 1:32 PM IST
share image
ਲਹਿੰਗੇ ਵਿੱਚ ਪੁਸ਼ਅੱਪ ਕਰਦੀ ਦੁਲਹਨ ਦੀ ਵਾਇਰਲ ਵੀਡੀਓ ਕਈਆਂ ਲਈ ਬਣੀ ਪ੍ਰੇਰਣਾ ਸਰੋਤ
ਲਹਿੰਗੇ ਵਿੱਚ ਪੁਸ਼ਅੱਪ ਕਰਦੀ ਦੁਲਹਨ ਦੀ ਵਾਇਰਲ ਵੀਡੀਓ ਕਈਆਂ ਲਈ ਬਣੀ ਪ੍ਰੇਰਣਾ ਸਰੋਤ

ਕਸਰਤ ਕਰਨਾ ਨਿਸ਼ਚਤ ਤੌਰ ਤੇ ਤੁਹਾਡੀ ਸਮੁੱਚੀ ਸਿਹਤ ਲਈ ਚੰਗਾ ਹੈ ਅਤੇ ਕੁਝ ਤੰਦਰੁਸਤੀ ਦੇ ਸ਼ੌਕੀਨਾਂ ਲਈ ਇਹ ਅਕਸਰ ਇੱਕ ਨਸ਼ਾ ਬਣ ਜਾਂਦਾ ਹੈ। ਉਹ ਆਪਣੀ ਸਿਹਤ ਅਤੇ ਤੰਦਰੁਸਤੀ ਦੇ ਨਿਯਮਾਂ ਨਾਲ ਬਿਲਕੁਲ ਸਮਝੌਤਾ ਨਹੀਂ ਕਰ ਸਕਦੇ ਤੇ ਸਖਤ ਅਨੁਸ਼ਾਸਨ ਦੀ ਪਾਲਣਾ ਕਰਦੇ ਹਨ।

  • Share this:
  • Facebook share img
  • Twitter share img
  • Linkedin share img
ਕਸਰਤ ਕਰਨਾ ਨਿਸ਼ਚਤ ਤੌਰ ਤੇ ਤੁਹਾਡੀ ਸਮੁੱਚੀ ਸਿਹਤ ਲਈ ਚੰਗਾ ਹੈ ਅਤੇ ਕੁਝ ਤੰਦਰੁਸਤੀ ਦੇ ਸ਼ੌਕੀਨਾਂ ਲਈ ਇਹ ਅਕਸਰ ਇੱਕ ਨਸ਼ਾ ਬਣ ਜਾਂਦਾ ਹੈ। ਉਹ ਆਪਣੀ ਸਿਹਤ ਅਤੇ ਤੰਦਰੁਸਤੀ ਦੇ ਨਿਯਮਾਂ ਨਾਲ ਬਿਲਕੁਲ ਸਮਝੌਤਾ ਨਹੀਂ ਕਰ ਸਕਦੇ ਤੇ ਸਖਤ ਅਨੁਸ਼ਾਸਨ ਦੀ ਪਾਲਣਾ ਕਰਦੇ ਹਨ। ਹਾਲਾਂਕਿ, ਕੁਝ ਤੰਦਰੁਸਤੀ ਦੇ ਉਤਸ਼ਾਹੀ ਇਸ ਪੈਸ਼ਨ ਨੂੰ ਅਗਲੇ ਲੈਵਲ ਤੱਕ ਲੈ ਜਾਂਦੇ ਹਨ ਜਿਵੇਂ ਕਿ ਹੁਣ ਵਾਇਰਲ ਹੋਈ ਵੀਡੀਓ ਵਿੱਚ ਇਸ ਲਾੜੀ ਦੇ ਮਾਮਲੇ ਵਿੱਚ ਵੇਖਿਆ ਜਾ ਸਕਦਾ ਹੈ। ਆਮ ਤੌਰ 'ਤੇ, ਵਿਆਹ ਦੇ ਭਾਰੀ ਪਹਿਰਾਵੇ ਵਿੱਚ ਘੁੰਮਣਾ ਅਕਸਰ ਮੁਸ਼ਕਲ ਹੁੰਦਾ ਹੈ ਪਰ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਉਕਤ ਔਰਤ ਭਾਰੀ ਲਹਿੰਗਾ ਅਤੇ ਵਿਆਹ ਦੇ ਗਹਿਣੇ ਪਾ ਕੇ ਪੁਸ਼ਅੱਪ ਕਰ ਰਹੀ ਹੈ। ਵੀਡੀਓ ਨੂੰ ਆਨਾ ਅਰੋੜਾ ਨਾਂ ਦੀ ਇੱਕ ਯੂਜ਼ਰ ਨੇ ਇੰਸਟਾਗ੍ਰਾਮ ਰੀਲਜ਼ ਦੇ ਰੂਪ ਵਿੱਚ ਸਾਂਝਾ ਕੀਤਾ ਸੀ।

View this post on Instagram


A post shared by aana arora (@aan4490)

ਆਨਾ, ਜੋ ਕਿ ਪੇਸ਼ੇ ਤੋਂ ਇੱਕ ਮਾਡਲ ਅਤੇ ਡਾਇਟੀਸ਼ੀਅਨ ਹੈ, ਨੂੰ ਅਕਸਰ ਆਪਣੀ ਪ੍ਰੋਫਾਈਲ 'ਤੇ ਫਿਟਨੈਸ ਬਾਰੇ ਵੀਡੀਓ ਅਤੇ ਪੋਸਟਾਂ ਸ਼ੇਅਰ ਕਰਦੇ ਵੇਖਿਆ ਜਾਂਦਾ ਹੈ। ਉਸ ਦੀ ਇੱਕ ਤਾਜ਼ਾ ਪੋਸਟ ਵਿੱਚ, ਆਨਾ ਨੂੰ ਉਸਦੇ ਲਾਲ ਲਹਿੰਗੇ ਵਿੱਚ ਪੁਸ਼ਅਪ ਕਰਦੇ ਹੋਏ ਵੇਖਿਆ ਗਿਆ। ਉਹ ਦੁਲਹਨ ਦੇ ਰੂਪ ਚ ਪੂਰੀ ਤਰ੍ਹਾਂ ਤਿਆਰ ਦਿਖ ਰਹੀ ਸੀ। ਇਹ ਵੀਡੀਓ ਅਸਲ ਵਿੱਚ ਵਿਆਹ ਦੇ ਲਹਿੰਗੇ ਦੇ ਫੋਟੋਸ਼ੂਟ ਦੌਰਾਨ ਬਣਾਇਆ ਗਿਆ ਜਾਪਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੰਨੇ ਭਾਰੀ ਲਹਿੰਗੇ ਵਿੱਚ ਤਾਂ ਕੁੜੀਆਂ ਲਈ ਚੱਲਣਾ ਤੱਕ ਮੁਸ਼ਕਲ ਹੋ ਜਾਂਦਾ ਹੈ ਪਰ ਵੀਡੀਓ ਵਿੱਚ ਆਨਾ ਪੁਸ਼ਅੱਪ ਬਣੇ ਆਰਾਮ ਨਾਲ ਕਰ ਰਹੀ ਹੈ। ਇਸੇ ਲਈ ਵੀਡੀਓ ਨੂੰ ਇੰਨਾ ਲਾਈਕ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬਹੁਤ ਸਾਰੇ ਯੂਜ਼ਰਸ ਨੂੰ ਪ੍ਰਭਾਵਿਤ ਕੀਤਾ ਤੇ 5.19 ਲੱਖ ਤੋਂ ਵੱਧ ਲਾਈਕ ਪ੍ਰਾਪਤ ਕੀਤੇ।

ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਲਾੜੀ ਦੀ ਅਜਿਹੀ ਵੀਡੀਓ ਨੇ ਲੋਕਾਂ ਦਾ ਧਿਆਨ ਆਨਲਾਈਨ ਆਪਣੇ ਵੱਲ ਖਿੱਚਿਆ ਹੋਵੇ। ਇਸ ਤੋਂ ਪਹਿਲਾਂ, ਇੱਕ ਪਾਕਿਸਤਾਨੀ ਲਾੜੀ ਨੇ ਆਪਣੇ ਵਿਆਹ ਦੇ ਦਿਨ 100 ਕਿਲੋਗ੍ਰਾਮ ਦਾ ਲਹਿੰਗਾ ਪਹਿਨਿਆ ਹੋਇਆ ਇੱਕ ਵੀਡੀਓ ਇੰਟਰਨੈਟ ਤੇ ਵਾਇਰਲ ਹੋਇਆ ਸੀ। ਖੂਬਸੂਰਤ ਕਢਾਈ ਨਾਲ ਸਜਾਏ ਗਏ ਲਹਿੰਗੇ ਦਾ ਘੇਰਾ ਇੰਨਾ ਜ਼ਿਆਦਾ ਸੀ ਕੀ ਵਿਆਹ ਵਾਲੀ ਸਟੇਜ ਲਗਭਗ ਪੂਰੀ ਤਰ੍ਹਾਂ ਕਵਰ ਹੋ ਗਈ ਸੀ।
Published by: Ramanpreet Kaur
First published: August 5, 2021, 1:32 PM IST
ਹੋਰ ਪੜ੍ਹੋ
ਅਗਲੀ ਖ਼ਬਰ