Home /News /lifestyle /

Viral Video: ਟਰੇਨ ਵਿਚਾਲੇ ਡਿੱਗੇ ਆਦਮੀ ਦੀ ਆਰਪੀਐੱਫ ਅਧਿਕਾਰੀਆਂ ਨੇ ਇੰਝ ਬਚਾਈ ਜਾਨ, ਦੇਖੋ ਹਿੰਮਤ

Viral Video: ਟਰੇਨ ਵਿਚਾਲੇ ਡਿੱਗੇ ਆਦਮੀ ਦੀ ਆਰਪੀਐੱਫ ਅਧਿਕਾਰੀਆਂ ਨੇ ਇੰਝ ਬਚਾਈ ਜਾਨ, ਦੇਖੋ ਹਿੰਮਤ

Viral Video:  ਰੇਲਵੇ ਪਲੇਟਫਾਰਟ ਉੱਤੇ ਲੋਕਾਂ ਦੁਆਰਾ ਸਾਵਧਾਨੀ ਨਾ ਵਰਤਣ ਕਾਰਨ ਕਈ ਘਟਨਾਵਾਂ ਵਾਪਰ ਜਾਂਦੀਆਂ ਹਨ। ਸੋਸ਼ਲ ਮੀਡੀਆ ਉੱਤੇ ਅਸੀਂ ਅਜਿਹੀਆਂ ਕਈ ਘਟਨਾਵਾਂ ਦੀ ਵੀਡੀਓਜ਼ ਦੇਖਦੇ ਹਾਂ। ਹਾਲ ਹੀ ਵਿਚ ਤਾਮਿਲਨਾਡੂ ਦੇ ਕੌਇੰਬਟੂਰ ਰੇਲਵੇ ਸਟੇਸ਼ਨ ਦੀ ਇਕ ਵੀਡਿਓ ਸਾਹਮਣੇ ਆਈ ਹੈ। ਇਹ ਵੀਡੀਓ ਸਟੇਸ਼ਨ ਦੀ ਸੀਸੀਟੀਵੀ ਫੁਟੇਜ ਦੀ ਹੈ।

ਹੋਰ ਪੜ੍ਹੋ ...
  • Share this:

ਵਾਪਰਿਆ ਇਹ ਕਿ ਜਦ ਇਕ ਟਰੇਨ ਸਟੇਸ਼ਨ ਉੱਤੇ ਆ ਰਹੀ ਸੀ ਤਾਂ ਇਕ ਆਦਮੀ ਤਿਲਕ ਜਾਣ ਕਰਕੇ ਰੇਲ ਦੀ ਪਟੜੀ ਤੇ ਜਾ ਡਿੱਗਿਆ। ਕੋਲ ਖੜੇ ਲੋਕਾਂ ਨੇ ਉਸਦੀ ਮੱਦਦ ਕਰਨ ਦੀ ਕੋਸ਼ਿਸ਼ ਕੀਤੀ। ਐਨੇ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ (Railway Protection Force, RPF) ਦੇ ਦੋ ਅਧਿਕਾਰੀ ਆਏ, ਜਿਨ੍ਹਾਂ ਨੇ ਕੁਝ ਹੀ ਪਲਾਂ ਵਿਚ ਆਦਮੀ ਨੂੰ ਰੇਲ ਪਟੜੀਆਂ ਤੋਂ ਚੁੱਕ ਕੇ ਪਲੇਟਫਾਰਮ ਉੱਪਰ ਸੁਰੱਖਿਅਤ ਥਾਂ ਉੱਪਰ ਲੈ ਆਂਦਾ।

ਤੁਹਾਨੂੰ ਦੱਸ ਦੇਈਏ ਕਿ ਜਦ ਟਰੇਨ ਸਰਪਟ ਤੁਹਾਡੇ ਵੱਲ ਵੱਧ ਰਹੀ ਹੋਵੇ ਤਾਂ ਅਜਿਹਾ ਕਾਰਜ ਹਿੰਮਤ ਵਾਲੇ ਇਨਸਾਨ ਹੀ ਕਰ ਸਕਦੇ ਹਨ। RPF ਦੇ ਜਿਨ੍ਹਾਂ ਅਧਿਕਾਰੀਆਂ ਨੇ ਇਹ ਹਿੰਮਤ ਦਿਖਾਈ ਹੈ ਉਹਨਾਂ ਦੇ ਨਾਮ ਏਐੱਸਆਈ ਅਰੁਨਜੀਤ ਅਤੇ ਲੇਡੀ ਪੀ.ਪੀ. ਮਿਨੀ ਹੈ। ਆਪਣੇ ਅਧਿਕਾਰੀਆਂ ਦੀ ਬਹਾਦਰੀ ਨੂੰ ਦਰਸਾਉਂਦੀ ਅਤੇ ਲੋਕਾਂ ਨੂੰ ਸਾਵਧਾਨ ਕਰਦੀ ਇਹ ਵੀਡੀਓ RPF India ਨੇ ਆਪਣੇ ਟਵਿੱਟਰ ਖਾਤੇ ਉੱਪਰ ਸਾਂਝੀ ਕੀਤੀ ਹੈ। ਆਰਪੀਐੱਫ ਇੰਡੀਆ ਨੇ ਇਸ ਪੋਸਟ ਨੂੰ ਕੈਪਸ਼ਨ ਦਿੱਤੀ ਹੈ ਕਿ, “ਬਹਾਦਰੀ ਅਤੇ ਹੌਂਸਲੇ ਦੀ ਇਕ ਹੋਰ ਕਹਾਣੀ, ਆਰਪੀਐੱਫ ਏਐੱਸਆਈ ਅਰੁਨਜੀਤ ਅਤੇ ਲੇਡੀ ਐਚ ਸੀ ਪੀ.ਪੀ. ਮਿਨੀ ਨੇ ਆਪਣੀ ਜਾਨ ਜੋਖਮ ਵਿਚ ਪਾ ਕੇ ਆਪਣੀ ਡਿਊਟੀ ਨਿਭਾਉਂਦਿਆਂ ਕੌਇੰਬਟੂਰ ਵਿਚ ਇਕ ਯਾਤਰੀ ਨੂੰ ਬਚਾਇਆ ਜਦੋਂ ਉਹ ਪਲੇਟਫਾਰਮ ਅਤੇ ਟਰੇਨ ਦੇ ਵਿਚਕਾਰਲੇ ਥਾਂ ਵਿਚ ਫਸ ਗਿਆ ਸੀ।”

ਜ਼ਿਕਰਯੋਗ ਹੈ ਕਿ ਇਹ ਪੋਸਟ ਜਿਉਂ ਹੀ ਅਪਲੋਡ ਹੋਈ ਤਾਂ ਲੋਕਾਂ ਨੂੰ ਇਸਨੂੰ ਬਹੁਤ ਹੁੰਗਾਰਾ ਦਿੱਤਾ। ਆਰਪੀਐੱਫ ਅਧਿਕਾਰੀਆਂ ਦੀ ਬਹਾਦਰੀ ਦੀ ਦਾਦ ਦਿੰਦਿਆਂ ਨੂੰ ਕਾਫੀ ਲੋਕਾਂ ਨੇ ਸ਼ੇਅਰ ਵੀ ਕੀਤਾ ਹੈ। ਲੋਕਾਂ ਨੇ ਪੋਸਟ ਉੱਪਰ ਅਧਿਕਾਰੀਆਂ ਦੀ ਤਾਰੀਫ ਕਰਦਿਆਂ ਕਈ ਕਮੈਂਟ ਵੀ ਕੀਤੇ, ਜਿਵੇਂ –

“ਹੈਰਾਨੀਜਨਕ ਕਾਰਜ”

“ਸਾਡੇ ਹੀਰੋਜ਼ ਨੂੰ ਸਲਾਮ”

“ਲੋਕ ਭਲਾਈ ਵਾਲਾ ਬਹੁਤ ਹੀ ਕਮਾਲ ਦਾ ਕੰਮ, ਵਧਾਈਆਂ”

ਇਸ ਪ੍ਰਕਾਰ ਇਹ ਵੀਡਿਓ ਦੋ ਹਿੰਮਤੀ ਅਧਿਕਾਰੀਆਂ ਦੀ ਕਹਾਣੀ ਤਾਂ ਹੈ ਹੀ ਪਰ ਨਾਲੋਂ ਨਾਲ ਸਾਡੀ ਅਣਗਹਿਲੀ ਦਾ ਪ੍ਰਮਾਣ ਵੀ ਹੈ। ਅਸੀਂ ਅਕਸਰ ਹੀ ਰੇਲਵੇ ਪਲੇਟਫਾਰਮ ਤੇ ਲੋਕਾਂ ਨੂੰ ਅਣਗਹਿਲੀ ਕਰਦਿਆਂ ਦੇਖਦੇ ਹਾਂ ਤੇ ਖ਼ੁਦ ਵੀ ਅਜਿਹਾ ਕਰਦੇ ਹਾਂ। ਅਸੀਂ ਬਹੁਤ ਕਾਹਲ ਵਿਚ ਜਿਊਂਦੇ ਹਾਂ। ਪਰ ਕਾਹਲੀ ਤੇ ਅਣਗਹਿਲੀ ਵਿਚ ਜੀਵਨ ਤੋਂ ਹੱਥ ਧੋ ਬੈਠਦੇ ਹਾਂ। ਇਸ ਲਈ ਸਾਨੂੰ ਇਸ ਵੀਡਿਓ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਰੇਲਵੇ ਪਲੇਟਫਾਰਮ ਜਾਂ ਕਿਸੇ ਹੋਰ ਜਗ੍ਹਾ ਉੱਪਰ ਅਣਗਹਿਲੀ ਤੇ ਕਾਹਲ ਤੋਂ ਬਚਣਾ ਚਾਹੀਦਾ ਹੈ ਤੇ ਹੋਰਨਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਨੀ ਚਾਹੀਦੀ ਹੈ।

Published by:Rupinder Kaur Sabherwal
First published:

Tags: Delhi, New delhi, Video, Viral video