Home /News /lifestyle /

ਭਾਰਤੀ ਰੇਲਵੇ ਨਾਲ ਕਰੋ ਕਾਸ਼ੀ ਵਿਸ਼ਵਨਾਥ ਅਤੇ ਮਾਂ ਵਿੰਧਿਆਵਾਸਿਨੀ ਦੇ ਦਰਸ਼ਨ, ਜਾਣੋ IRCTC ਦਾ ਪੈਕੇਜ

ਜੇਕਰ ਤੁਸੀਂ ਇਹਨਾਂ ਸਰਦੀਆਂ ਵਿੱਚ ਕਿਸੇ ਧਾਰਮਿਕ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰੇਲਵੇ ਕਈ ਤਰ੍ਹਾਂ ਦੇ ਵਿਸ਼ੇਸ਼ ਪੈਕੇਜ ਲੈ ਕੇ ਆਉਂਦਾ ਹੈ ਜਿਸ ਵਿੱਚ ਉਹ ਤੁਹਾਨੂੰ ਦੇਸ਼ ਦੀਆਂ ਵੱਖ-ਵੱਖ ਧਾਰਮਿਕ ਅਤੇ ਘੁੰਮਣ ਵਾਲੀਆਂ ਥਾਵਾਂ 'ਤੇ ਲੈ ਕੇ ਜਾਂਦਾ ਹੈ। ਇਹ ਸਾਰਾ ਕੰਮ ਭਾਰਤੀ ਰੇਲਵੇ ਦਾ IRCTC ਵਿਭਾਗ ਕਰਦਾ ਹੈ।

ਹੋਰ ਪੜ੍ਹੋ ...
  • Share this:

ਹੁਣ IRCTC ਤੁਹਾਡੇ ਲਈ ਕਾਸ਼ੀ ਵਿਸ਼ਵਨਾਥ ਅਤੇ ਮਾਂ ਵਿੰਧਿਆਵਾਸਿਨੀ ਦੇ ਦਰਸ਼ਨ ਕਰਨ ਦਾ ਵਧੀਆ ਪੈਕੇਜ ਲੈ ਕੇ ਆਇਆ ਹੈ। ਇਹ ਇੱਕ ਟਰੇਨ ਟੂਰ ਪੈਕੇਜ ਹੈ ਜੋ 5 ਦਿਨ ਅਤੇ 4 ਰਾਤਾਂ ਤੱਕ ਚਲੇਗਾ। ਇਸ ਟੂਰ ਪੈਕੇਜ ਦਾ ਨਾਮ Kashi & Maa Vindhyavasini Darshan (SCBSR11) ਹੈ। ਪੈਕੇਜ ਵਿੱਚ ਤੁਹਾਨੂੰ ਹੋਟਲ ਵਿੱਚ ਠਹਿਰਨ, ਰੇਲ ਟਿਕਟ, ਖਾਣ-ਪੀਣ ਆਦਿ ਵਰਗੀਆਂ ਕਈ ਸਹੂਲਤਾਂ ਮਿਲਣਗੀਆਂ।

ਜੇਕਰ ਇਸ ਟੂਰ ਦੀ ਗੱਲ ਕਰੀਏ ਤਾਂ IRCTC ਨੇ ਆਪ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਯਾਤਰਾ ਵਿੱਚ ਤੁਸੀਂ ਥਰਡ ਏਸੀ ਅਤੇ ਸਲੀਪਰ ਕਲਾਸ ਵਿੱਚ ਸਫ਼ਰ ਦਾ ਵਿਕਲਪ ਚੁਣ ਸਕਦੇ ਹੋ। ਕਿਰਾਏ ਦੀ ਗੱਲ ਕੀਤੀ ਜਾਵੇ ਤਾਂ 1 ਤੋਂ 3 ਲੋਕਾਂ ਲਈ ਕੰਫਰਟ ਕਲਾਸ (ਥਰਡ ਏਸੀ) ਵਿੱਚ ਤੁਹਾਨੂੰ 8500 ਰੁਪਏ ਪ੍ਰਤੀ ਵਿਅਕਤੀ ਦੇਣੇ ਪੈਣਗੇ। ਉੱਥੇ ਹੀ ਜੇਕਰ ਤੁਸੀਂ ਸਟੈਂਡਰਡ ਕਲਾਸ (ਸਲੀਪਰ) ਵਿੱਚ ਟਿਕਟ ਬੁਕ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 6400 ਰੁਪਏ ਦੇਣੇ ਪੈਣਗੇ। ਜੇਕਰ ਤੁਹਾਡਾ ਗਰੁੱਪ 4 ਤੋਂ 6 ਲੋਕਾਂ ਦਾ ਹੈ ਤਾਂ ਤੁਹਾਨੂੰ ਕੰਫਰਟ ਕਲਾਸ (ਥਰਡ ਏਸੀ) ਵਿੱਚ 8330 ਰੁਪਏ ਦੇਣੇ ਪੈਣਗੇ ਅਤੇ ਸਲੀਪਰ ਲਈ ਤੁਹਾਨੂੰ 6235 ਰੁਪਏ ਦੇਣੇ ਹੋਣਗੇ।

ਇਹ ਹੈ ਪੈਕੇਜ

ਇਸ ਪੈਕੇਜ ਦਾ ਨਾਮ – ਕਾਸ਼ੀ ਅਤੇ ਮਾਂ ਵਿੰਧਿਆਵਾਸਿਨੀ ਦਰਸ਼ਨ (SCBSR11) ਰੱਖਿਆ ਗਿਆ ਹੈ। ਇਸ ਵਿੱਚ ਵਾਰਾਣਸੀ ਅਤੇ ਵਿੰਧਿਆਚਲ ਨੂੰ ਕਵਰ ਕੀਤਾ ਜਾਵੇਗਾ। ਤੁਸੀਂ ਇਸ ਵਿੱਚ ਸਲੀਪਰ ਅਤੇ ਥਰਡ ਏ.ਸੀ ਵਿੱਚ ਸਫ਼ਰ ਕਰ ਸਕਦੇ ਹੋ। ਤੁਹਾਡੇ ਪੈਕੇਜ ਦੇ ਵਿੱਚ ਹੀ ਨਾਸ਼ਤਾ ਅਤੇ ਰਾਤ ਦਾ ਖਾਣਾ ਸ਼ਾਮਿਲ ਹੋਵੇਗਾ। ਇਹ ਰੇਲ ਹਰ ਵੀਰਵਾਰ ਨੂੰ ਚਲੇਗੀ।

ਜੇਕਰ ਤੁਸੀਂ ਵੀ ਇਹ ਯਾਤਰਾ ਕਰਨਾ ਚੌਂਦੇ ਹੋ ਤਾਂ ਤੁਸੀਂ IRCTC ਦੀ ਵੈੱਬਸਾਈਟ www.irctctourism.com ਜਾ ਕੇ ਇਸ ਲਈ ਬੁਕਿੰਗ ਕਰ ਸਕਦੇ ਹੋ।

Published by:Drishti Gupta
First published:

Tags: IRCTC, Tour, Tourism