Home /News /lifestyle /

Vivo ਨੇ ਲਾਂਚ ਕੀਤੀ ਨਵੀਂ X90 ਸੀਰੀਜ਼, ਪ੍ਰੀਮੀਅਮ ਰੇਂਜ ਦੇ ਹਨ ਸਾਰੇ Smartphone

Vivo ਨੇ ਲਾਂਚ ਕੀਤੀ ਨਵੀਂ X90 ਸੀਰੀਜ਼, ਪ੍ਰੀਮੀਅਮ ਰੇਂਜ ਦੇ ਹਨ ਸਾਰੇ Smartphone

Vivo X90 Series Launch in India: Vivo ਦੇ ਕਈ ਸਮਾਰਟਫੋਨ ਬਾਜ਼ਾਰ 'ਚ ਉਪਲਬਧ ਹਨ। ਇਨ੍ਹਾਂ 'ਚੋਂ ਕਈ ਫੋਨ ਆਪਣੀ ਖਾਸੀਅਤ ਕਾਰਨ ਲੋਕਾਂ 'ਚ ਕਾਫੀ ਮਸ਼ਹੂਰ ਵੀ ਹਨ। ਇਕ ਵਾਰ ਫਿਰ ਕੰਪਨੀ ਨੇ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ।

  • Share this:

Vivo X90 Series Launch in India: Vivo ਦੇ ਕਈ ਸਮਾਰਟਫੋਨ ਬਾਜ਼ਾਰ 'ਚ ਉਪਲਬਧ ਹਨ। ਇਨ੍ਹਾਂ 'ਚੋਂ ਕਈ ਫੋਨ ਆਪਣੀ ਖਾਸੀਅਤ ਕਾਰਨ ਲੋਕਾਂ 'ਚ ਕਾਫੀ ਮਸ਼ਹੂਰ ਵੀ ਹਨ। ਇਕ ਵਾਰ ਫਿਰ ਕੰਪਨੀ ਨੇ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਦੀ Vivo X90 ਸੀਰੀਜ਼ ਨੂੰ ਚੀਨੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਵੀਵੋ ਨੇ ਆਪਣੀ X90 ਸੀਰੀਜ਼ ਵਿੱਚ ਤਿੰਨ ਮਾਡਲ ਸ਼ਾਮਲ ਕੀਤੇ ਹਨ- Vivo X90 , Vivo X90 Pro , Vivo X90 Pro Plus । ਆਓ ਜਾਣਦੇ ਹਾਂ ਇਸ ਫੋਨ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ।

Vivo X90 ਸਪੈਸੀਫਿਕੇਸ਼ਨਸ

Vivo X90 120Hz ਰਿਫ੍ਰੈਸ਼ ਰੇਟ ਅਤੇ 2800 x 1260 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਇੱਕ 6.78-ਇੰਚ ਸੈਂਟਰਡ ਪੰਚ-ਹੋਲ ਡਿਸਪਲੇਅ ਦੇ ਨਾਲ ਆਉਂਦਾ ਹੈ। ਇਸ ਫੋਨ 'ਚ ਲੇਟੈਸਟ MediaTek Dimensity 9200 ਚਿਪਸੈੱਟ ਦਿੱਤਾ ਗਿਆ ਹੈ। Vivo X90 ਲੁਕਸ ਦੇ ਮਾਮਲੇ ਵਿੱਚ ਇਸਦੇ ਪ੍ਰੋ ਮਾਡਲ ਵਰਗਾ ਹੈ। ਇਸਦੇ ਪਿਛਲੇ ਪਾਸੇ ਇੱਕ ਵੱਡਾ ਸਰਕੂਲਰ ਕੈਮਰਾ ਮੋਡਿਊਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਦੇ ਫਰੰਟ 'ਚ ਕਰਵ ਡਿਸਪਲੇਅ ਹੈ।

Vivo X90 ਕੀਮਤ ਅਤੇ ਉਪਲਬਧਤਾ ਦੀ ਗੱਲ ਕਰੀਏ ਤਾਂ Vivo X90 ਨੂੰ ਪ੍ਰੀ-ਆਰਡਰ ਲਈ ਉਪਲਬਧ ਕਰਾਇਆ ਗਿਆ ਹੈ। ਇਸ ਨੂੰ 30 ਨਵੰਬਰ 2022 ਤੋਂ ਵਿਕਰੀ ਲਈ ਵੀ ਉਪਲਬਧ ਕਰਾਇਆ ਜਾਵੇਗਾ। ਇਸ ਦੇ ਚਾਰ ਵੇਰੀਐਂਟ ਲਾਂਚ ਕੀਤੇ ਗਏ ਹਨ। ਇਸ ਦੇ 8GB RAM + 128GB ਸਟੋਰੇਜ਼ ਦੀ ਕੀਮਤ ¥3,699 (42,347 ਰੁਪਏ), 8GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ ¥3,999 (45,780 ਰੁਪਏ), 12GB ਰੈਮ + 256GB ਸਟੋਰੇਜ ਦੀ ਕੀਮਤ ¥4,499 (51,305 ਰੁਪਏ), 512GB ਸਟੋਰੇਜ ਅਤੇ 12GB ਰੈਮ ਵਾਲੇ ਮਾਡਲ ਦੀ ਕੀਮਤ ¥4,499 (57,226 ਰੁਪਏ) ਰੱਖੀ ਗਈ ਹੈ।

Vivo X90 ਦੀ ਬੈਟਰੀ ਸਮਰੱਥਾ ਅਤੇ ਕੈਮਰਾ ਫੀਚਰਸ

Vivo X90 ਵਿੱਚ 120W ਫਾਸਟ ਵਾਇਰਡ ਚਾਰਜਿੰਗ ਸਪੋਰਟ ਦੇ ਨਾਲ 4,810mAh ਬੈਟਰੀ ਦਿੱਤੀ ਗਈ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਫੋਨ ਵਿੱਚ 50MP Sony IMX866 ਪ੍ਰਾਇਮਰੀ ਕੈਮਰਾ, 12MP ਅਲਟਰਾ-ਵਾਈਡ ਅਤੇ 12MP 2x ਟੈਲੀਫੋਟੋ ਸ਼ੂਟਰ ਹੈ। ਐਂਡ੍ਰਾਇਡ 13 'ਤੇ ਆਧਾਰਿਤ ਇਹ ਫੋਨ OriginOS 3 ਉੱਤੇ ਕੰਮ ਕਰਦਾ ਹੈ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ IP64 ਰੇਟਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਊਲ ਸਟੀਰੀਓ ਸਪੀਕਰ ਅਤੇ ਐਕਸ-ਐਕਸਿਸ ਲੀਨੀਅਰ ਵਾਈਬ੍ਰੇਸ਼ਨ ਮੋਟਰ ਹੈ। ਇਸ ਵਿੱਚ USB 2.0 ਪੋਰਟ ਲਈ ਵੀ ਸਪੋਰਟ ਹੈ।

ਇਸ ਤੋਂ ਇਲਾਵਾ ਐਕਸ ਸੀਰੀਜ਼ ਦੇ ਪ੍ਰੋ ਮਾਡਲਾਂ ਦੀ ਗੱਲ ਕਰੀਏ ਤਾਂ Vivo X90 Pro+ ਦੀ ਡਿਸਪਲੇ ਬਾਕੀ 2 ਦੇ ਸਮਾਨ ਹੈ। ਇਸ ਦੀ ਰਿਫਰੈਸ਼ ਰੇਟ 120 Hz ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਹ ਬਾਕੀ ਦੋ ਤੋਂ ਥੋੜ੍ਹਾ ਅੱਗੇ ਹੈ। ਇਸ ਦੇ ਰੀਅਰ 'ਚ 4 ਕੈਮਰੇ ਹਨ। ਜਿਸ ਵਿੱਚੋਂ 50 ਮੈਗਾਪਿਕਸਲ ਦੇ 2 ਕੈਮਰੇ, 48 ਮੈਗਾਪਿਕਸਲ ਦਾ 1 ਕੈਮਰਾ ਅਤੇ 64 ਮੈਗਾਪਿਕਸਲ ਦਾ ਇੱਕ ਕੈਮਰਾ ਹੈ। ਇਸ ਦਾ ਫਰੰਟ ਕੈਮਰਾ 32 ਮੈਗਾਪਿਕਸਲ ਦਾ ਹੈ। ਇਸ ਲਈ ਇਸ ਦੀ ਕੀਮਤ ਵੀ ਬਾਕੀਆਂ ਨਾਲੋਂ ਵੱਧ ਹੈ।

Published by:Drishti Gupta
First published:

Tags: Mobile phone, Smartphone, Tech News, Tech updates, Technology