Home /News /lifestyle /

Vivo T1x Smartphone ਭਾਰਤ 'ਚ 20 ਜੁਲਾਈ ਨੂੰ ਹੋਵੇਗਾ ਲਾਂਚ, ਜਾਣੋ ਖਾਸੀਅਤ

Vivo T1x Smartphone ਭਾਰਤ 'ਚ 20 ਜੁਲਾਈ ਨੂੰ ਹੋਵੇਗਾ ਲਾਂਚ, ਜਾਣੋ ਖਾਸੀਅਤ

Vivo T1x Smartphone ਭਾਰਤ 'ਚ 20 ਜੁਲਾਈ ਨੂੰ ਹੋਵੇਗਾ ਲਾਂਚ, ਜਾਣੋ ਖਾਸੀਅਤ

Vivo T1x Smartphone ਭਾਰਤ 'ਚ 20 ਜੁਲਾਈ ਨੂੰ ਹੋਵੇਗਾ ਲਾਂਚ, ਜਾਣੋ ਖਾਸੀਅਤ

Vivo T1x Smartphone: ਅੱਜਕਲ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇੱਕ ਅਜਿਹਾ ਸਸਤਾ ਫੋਨ ਮਿਲੇ ਜੋ ਜੇਬ ਉਤੇ ਜ਼ਿਆਦਾ ਬੋਝ ਵੀ ਨਾ ਪਾਵੇ ਤੇ ਦਿਖਣ ਵਿੱਚ ਵੀ ਸਟਾਈਲਿਸ਼ ਹੋਵੇ। ਵੀਵੋ (Vivo) 20 ਜੁਲਾਈ ਨੂੰ ਭਾਰਤੀ ਬਾਜ਼ਾਰ 'ਚ ਆਪਣਾ T1x ਸਮਾਰਟਫੋਨ (Smartphone) ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਹ ਸਮਾਰਟਫੋਨ (Smartphone) 4G ਅਤੇ 5G ਦੋਨਾਂ ਰੂਪਾਂ ਵਿੱਚ ਆਉਂਦਾ ਹੈ ਅਤੇ ਚੋਣਵੇਂ ਗਲੋਬਲ ਬਾਜ਼ਾਰਾਂ ਵਿੱਚ ਇਸ ਨੂੰ ਉਪਲਬਧ ਹੈ।

ਹੋਰ ਪੜ੍ਹੋ ...
  • Share this:

ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਕੈਮਰੇ 'ਚ ਪ੍ਰਾਇਮਰੀ ਸੈਂਸਰ 50 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸ ਸਮਾਰਟਫੋਨ ਨੂੰ ਪਹਿਲਾਂ ਹੀ ਫਿਲੀਪੀਨਜ਼ 'ਚ ਲਾਂਚ ਕੀਤਾ ਜਾ ਚੁੱਕਾ ਹੈ। ਉੱਥੇ ਹੀ ਇਸ ਫੋਨ ਦੇ 4GB + 64GB ਵੇਰੀਐਂਟ ਦੀ ਕੀਮਤ PHP 8,999 ਹੈ, ਜੋ ਕਿ ਭਾਰਤੀ ਰੁਪਏ ਵਿੱਚ ਲਗਭਗ 12,800 ਰੁਪਏ ਬਣਦਾ ਹੈ।

Vivo T1x ਦੀ ਸੰਭਾਵਿਤ ਕੀਮਤ
Vivo T1x ਦੇ 6GB + 128GB ਵੇਰੀਐਂਟ ਦੀ ਕੀਮਤ 1,699 ਯੂਆਨ (ਲਗਭਗ 19,900 ਰੁਪਏ) ਹੈ। ਮਲੇਸ਼ੀਆ ਵਿੱਚ 4GB + 64GB ਵੇਰੀਐਂਟ ਦੀ ਕੀਮਤ 649 ਮਲੇਸ਼ੀਅਨ ਰਿੰਗਿਟ (ਲਗਭਗ 11,400 ਰੁਪਏ) ਹੈ। ਭਾਰਤ ਵਿੱਚ, ਅਸੀਂ ਡਿਵਾਈਸ ਦੀ ਕੀਮਤ 15,000 ਰੁਪਏ ਤੋਂ ਘੱਟ ਹੋਣ ਦੀ ਉਮੀਦ ਕਰ ਸਕਦੇ ਹਾਂ। ਇਹ ਦੋ ਰੰਗ ਵਿਕਲਪਾਂ ਵਿੱਚ ਆ ਸਕਦਾ ਹੈ - ਬਲੈਕ ਅਤੇ ਸਪੇਸ ਬਲੂ।

Vivo T1x ਦੇ ਸਪੈਸੀਫਿਕੇਸ਼ਨਸ
Vivo T1x ਵਿੱਚ 1080×2408 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.58-ਇੰਚ ਦੀ ਫੁੱਲ HD+ ਡਿਸਪਲੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। Vivo T1x ਵਿੱਚ 120Hz ਰਿਫਰੈਸ਼ ਰੇਟ ਵਾਲੀ ਡਿਸਪਲੇਅ ਨਾਲ ਆ ਸਕਦਾ ਹੈ। ਫ਼ੋਨ ਔਕਟਾ-ਕੋਰ ਮੀਡੀਆਟੇਕ ਡਾਇਮੈਂਸਿਟੀ 900 SoC ਪ੍ਰੋਸੈਸਰ ਦੁਆਰਾ ਸੰਚਾਲਿਤ ਹੋ ਸਕਦਾ ਹੈ ਅਤੇ 8GB ਤੱਕ ਦੀ ਰੈਮ ਦੀ ਪੇਸ਼ਕਸ਼ ਕਰਦਾ ਹੈ।

ਮਿਲੇਗੀ 5,000mAh ਦੀ ਬੈਟਰੀ
ਹੈਂਡਸੈੱਟ ਵਿੱਚ 64MP ਪ੍ਰਾਇਮਰੀ ਸੈਂਸਰ ਅਤੇ 2MP ਸੈਕੰਡਰੀ ਸੈਂਸਰ ਦੀ ਸਹੂਲਤ ਹੈ। ਸੈਲਫੀ ਕਲਿੱਕ ਕਰਨ ਲਈ ਇਸ ਵਿੱਚ 8MP ਸੈਂਸਰ ਹੋ ਸਕਦਾ ਹੈ। ਡਿਵਾਈਸ 256GB ਤੱਕ ਸਟੋਰੇਜ ਪੈਕ ਕਰ ਸਕਦੀ ਹੈ। ਡਿਵਾਈਸ ਵਿੱਚ 44W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੋਣ ਦੀ ਉਮੀਦ ਹੈ।
Published by:rupinderkaursab
First published:

Tags: Mobile phone, Smartphone, Tech News, Technology

ਅਗਲੀ ਖਬਰ