Home /News /lifestyle /

Vivo ਜਲਦੀ ਲਾਂਚ ਕਰੇਗੀ 5000mAh ਬੈਟਰੀ ਅਤੇ ਸ਼ਾਨਦਾਰ ਕੈਮਰੇ ਵਾਲਾ 5G ਸਮਾਰਟਫੋਨ

Vivo ਜਲਦੀ ਲਾਂਚ ਕਰੇਗੀ 5000mAh ਬੈਟਰੀ ਅਤੇ ਸ਼ਾਨਦਾਰ ਕੈਮਰੇ ਵਾਲਾ 5G ਸਮਾਰਟਫੋਨ

Vivo ਜਲਦੀ ਲਾਂਚ ਕਰੇਗੀ 5000mAh ਬੈਟਰੀ ਅਤੇ ਸ਼ਾਨਦਾਰ ਕੈਮਰੇ ਵਾਲਾ 5G ਸਮਾਰਟਫੋਨ

Vivo ਜਲਦੀ ਲਾਂਚ ਕਰੇਗੀ 5000mAh ਬੈਟਰੀ ਅਤੇ ਸ਼ਾਨਦਾਰ ਕੈਮਰੇ ਵਾਲਾ 5G ਸਮਾਰਟਫੋਨ

ਕਈ ਕੰਪਨੀਆਂ ਹੁਣ ਸਿਰਫ 5ਜੀ ਫੋਨਾਂ ਦੇ ਨਿਰਮਾਣ ਉੱਤੇ ਹੀ ਧਿਆਨ ਦੇ ਰਹੀਆਂ ਹਨ। ਹੁਣ ਵੀਵੋ (Vivo) ਇਸ ਸਮੇਂ ਆਪਣਾ ਨਵਾਂ ਸਮਾਰਟਫੋਨ- Vivo Y35 5G ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਆਨਲਾਈ ਲੀਕ ਹੋਈ ਜਾਣਕਾਰੀ ਵਿੱਚ ਮਾਡਲ ਨੰਬਰ V2230A ਵਾਲਾ ਡਿਵਾਈਸ ਦੇਖਿਆ ਗਿਆ ਸੀ ਪਰ ਫੋਨ ਦਾ ਨਾਂ ਸਾਹਮਣੇ ਨਹੀਂ ਆਇਆ ਸੀ।

ਹੋਰ ਪੜ੍ਹੋ ...
  • Share this:

ਕਈ ਕੰਪਨੀਆਂ ਹੁਣ ਸਿਰਫ 5ਜੀ ਫੋਨਾਂ ਦੇ ਨਿਰਮਾਣ ਉੱਤੇ ਹੀ ਧਿਆਨ ਦੇ ਰਹੀਆਂ ਹਨ। ਹੁਣ ਵੀਵੋ (Vivo) ਇਸ ਸਮੇਂ ਆਪਣਾ ਨਵਾਂ ਸਮਾਰਟਫੋਨ- Vivo Y35 5G ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਆਨਲਾਈ ਲੀਕ ਹੋਈ ਜਾਣਕਾਰੀ ਵਿੱਚ ਮਾਡਲ ਨੰਬਰ V2230A ਵਾਲਾ ਡਿਵਾਈਸ ਦੇਖਿਆ ਗਿਆ ਸੀ ਪਰ ਫੋਨ ਦਾ ਨਾਂ ਸਾਹਮਣੇ ਨਹੀਂ ਆਇਆ ਸੀ। ਹੁਣ ਇੱਕ ਨਵੀਂ ਲੀਕ ਹੋਈ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਫੋਨ ਦਾ ਨਾਮ Vivo Y35 5G ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ਨੂੰ ਜਲਦ ਹੀ ਲਾਂਚ ਕਰੇਗੀ। ਇਹ ਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਅਤੇ 5000mAh ਬੈਟਰੀ ਵਰਗੀਆਂ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਆਵੇਗਾ।

ਇਹ ਫੀਚਰਸ ਅਤੇ ਸਪੈਸੀਫਿਕੇਸ਼ਨ ਮਿਲਣਗੇ : Vivo Y35 5G ਫੋਨ 'ਚ ਕੰਪਨੀ 720x1600 ਪਿਕਸਲ ਰੈਜ਼ੋਲਿਊਸ਼ਨ ਵਾਲੀ 6.51-ਇੰਚ HD+ ਡਿਸਪਲੇਅ ਦੇਣ ਜਾ ਰਹੀ ਹੈ। TENAA ਸੂਚੀ ਦੇ ਅਨੁਸਾਰ, Vivo Y35 5G ਵਿੱਚ 12GB ਰੈਮ ਅਤੇ 512GB ਤੱਕ ਦੀ ਇੰਟਰਨਲ ਸਟੋਰੇਜ ਮਿਲ ਸਕਦੀ ਹੈ। ਫੋਨ 'ਚ ਪੇਸ਼ ਕੀਤੇ ਜਾਣ ਵਾਲੇ ਪ੍ਰੋਸੈਸਰ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫੋਟੋਗ੍ਰਾਫੀ ਲਈ ਕੰਪਨੀ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਦੇਣ ਜਾ ਰਹੀ ਹੈ। ਇਨ੍ਹਾਂ ਵਿੱਚ 13-ਮੈਗਾਪਿਕਸਲ ਪ੍ਰਾਇਮਰੀ ਕੈਮਰਾ ਦੇ ਨਾਲ 2-ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਸ਼ਾਮਲ ਹੈ।

ਇਸ ਦੇ ਨਾਲ ਹੀ Vivo Y35 5G ਵਿੱਚ ਸੈਲਫੀ ਲਈ ਇਸ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦੇਖਣ ਨੂੰ ਮਿਲੇਗਾ। ਇਹ ਵੀਵੋ (Vivo) ਫੋਨ ਸਾਈਡ-ਮਾਉਂਟਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਵੇਗਾ। ਕੰਪਨੀ Vivo Y35 5G 'ਚ 5000mAh ਦੀ ਬੈਟਰੀ ਦੇਣ ਜਾ ਰਹੀ ਹੈ। 3C ਲਿਸਟਿੰਗ ਮੁਤਾਬਕ ਇਹ ਬੈਟਰੀ 18W ਚਾਰਜਿੰਗ ਨੂੰ ਸਪੋਰਟ ਕਰੇਗੀ। ਜਿੱਥੋਂ ਤੱਕ OS ਦੀ ਗੱਲ ਹੈ, ਇਹ ਫੋਨ ਐਂਡਰਾਇਡ 12 'ਤੇ ਕੰਮ ਕਰੇਗਾ। ਕੰਪਨੀ ਜਲਦ ਹੀ ਇਸ ਫੋਨ ਨੂੰ ਚੀਨ 'ਚ ਲਾਂਚ ਕਰੇਗੀ। ਇਸ ਤੋਂ ਬਾਅਦ ਇਸ ਨੂੰ ਭਾਰਤ ਸਮੇਤ ਹੋਰ ਬਾਜ਼ਾਰਾਂ 'ਚ ਲਾਂਚ ਕੀਤਾ ਜਾ ਸਕਦਾ ਹੈ।

Published by:Drishti Gupta
First published:

Tags: Smartphone, Tech News, Technology, Vivo