Home /News /lifestyle /

Tech Update : ਫੀਚਰਸ ਦੇ ਨਾਲ Vivo ਦਾ V25 Pro 17 ਅਗਸਤ ਨੂੰ ਹੋਵੇਗਾ ਲਾਂਚ, ਜਾਣੋ ਕੀਮਤ ਤੇ ਹੋਰ ਵਿਸ਼ੇਸ਼ਤਾਵਾਂ

Tech Update : ਫੀਚਰਸ ਦੇ ਨਾਲ Vivo ਦਾ V25 Pro 17 ਅਗਸਤ ਨੂੰ ਹੋਵੇਗਾ ਲਾਂਚ, ਜਾਣੋ ਕੀਮਤ ਤੇ ਹੋਰ ਵਿਸ਼ੇਸ਼ਤਾਵਾਂ

vivo

vivo

Vivo V25 Pro ਨੂੰ ਭਾਰਤ 'ਚ 17 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਫ਼ੋਨ MediaTek Dimension 1300 ਦੁਆਰਾ ਸੰਚਾਲਿਤ ਹੋਵੇਗਾ, Mali-G77 MC9 GPU ਨਾਲ ਜੋੜਿਆ ਜਾਵੇਗਾ। ਭਾਰਤ 'ਚ ਇਸ ਫੋਨ ਦੀ ਕੀਮਤ ਲਗਭਗ 40,000 ਰੁਪਏ ਹੋਵੇਗੀ

  • Share this:

ਬਦਲਦੇ ਜ਼ਮਾਨੇ ਦੇ ਨਾਲ ਤਕਨੀਕਾਂ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਅ ਹੋ ਰਹੇ ਹਨ ਜਾਂ ਕਿਹਾ ਜਾ ਸਕਦਾ ਹੈ ਕਿ ਤਕਨੀਕ ਹੋਰ ਵੀ ਵਿਕਸਤ ਹੋ ਰਹੀ ਹੈ। ਸਮਾਰਟਫੋਨ ਦੀ ਗੱਲ ਕਰੀਏ ਤਾਂ ਕੰਪਨੀਆਂ ਗਾਹਕਾਂ ਦੀਆਂ ਸੁਵਿਧਾਵਾਂ ਤੇ ਲੋੜਾਂ ਨੂੰ ਦੇਖਦਿਆਂ ਆਧੁਨਿਕ ਤਕਨੀਕਾਂ ਨਾਲ ਲੈਸ ਸਾਰਟਫੋਨ ਮਾਰਕੀਟ ਵਿੱਚ ਲਿਆ ਰਹੀਆਂ ਹਨ। ਹੁਣ Vivo ਭਾਰਤ ਵਿੱਚ ਆਪਣੀ ਨਵੀਨਤਮ ਡਿਵਾਈਸ V25 Pro ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਨੇ ਹਾਲ ਹੀ ਵਿੱਚ ਪੁਸ਼ਟੀ ਕੀਤੀ ਹੈ ਕਿ ਇਹ ਸਮਾਰਟਫੋਨ 17 ਅਗਸਤ ਤੋਂ ਫਲਿੱਪਕਾਰਟ (Flipkart), ਵੀਵੋ ਸਟੋਰਾਂ (Vivo Stores)ਅਤੇ ਹੋਰ ਆਫਲਾਈਨ ਰਿਟੇਲ ਚੈਨਲਾਂ 'ਤੇ ਉਪਲਬਧ ਹੋਵੇਗਾ। Fluorite AG Glass Glass Vivo V25 Pro ਵਿੱਚ ਉਪਲਬਧ ਹੋਵੇਗਾ। V25 Pro ਸੀਰੀਜ਼ ਦੀ ਪਹਿਲੀ ਡਿਵਾਈਸ ਹੋਵੇਗੀ।

ਗੀਕਬੈਂਚ 'ਤੇ ਆਉਣ ਵਾਲੇ ਸਮਾਰਟਫੋਨ ਨੂੰ ਸਪੌਟ ਕਰਨ ਵਾਲੇ ਪ੍ਰਾਈਸਬਾਬਾ ਦੀ ਰਿਪੋਰਟ ਦੇ ਮੁਤਾਬਕ, ਫੋਨ ਦਾ ਮਾਡਲ ਨੰਬਰ V2158 ਹੈ। ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਫ਼ੋਨ MediaTek Dimensity 1300 ਦੁਆਰਾ ਸੰਚਾਲਿਤ ਹੋਵੇਗਾ, Mali-G77 MC9 GPU ਨਾਲ ਪੇਅਰ ਕੀਤਾ ਜਾਵੇਗਾ। ਫੋਨ ਦੀ ਰੈਮ ਨੂੰ 8GB ਤੱਕ ਵਧਾਇਆ ਜਾਵੇਗਾ।

Vivo V25 Pro ਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ

Vivo V25 Pro ਵਿੱਚ MediaTek Dimension 1300 ਪ੍ਰੋਸੈਸਰ ਹੋਵੇਗਾ। ਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਵੇਗਾ। ਇਸ ਤੋਂ ਇਲਾਵਾ ਇਹ 64MP ਮੇਨ ਕੈਮਰਾ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ (OIS) ਸਪੋਰਟ ਅਤੇ ਵੀਲੌਗ ਮੋਡ, ਹਾਈਬ੍ਰਿਡ ਇਮੇਜ ਸਟੇਬਲਾਈਜੇਸ਼ਨ ਦੇ ਨਾਲ ਆਵੇਗਾ। ਫੋਨ 'ਚ 66W ਫਲੈਸ਼ ਚਾਰਜ ਫਾਸਟ ਚਾਰਜਿੰਗ ਸਪੋਰਟ ਦੇ ਨਾਲ 4830mAh ਦੀ ਬੈਟਰੀ ਹੋਵੇਗੀ। ਇਸ ਤੋਂ ਇਲਾਵਾ ਇਹ ਫੋਨ 120Hz ਸਕ੍ਰੀਨ ਰਿਫਰੈਸ਼ ਰੇਟ ਨਾਲ ਆਵੇਗਾ ਅਤੇ ਫੋਨ 'ਚ 8GB ਤੱਕ ਦੀ ਐਕਸਟੈਂਡਡ ਰੈਮ ਹੋਵੇਗੀ।

Vivo V25 Pro ਦੀ ਕੀਮਤ

Vivo V25 Pro ਦੀ ਕੀਮਤ 40,000 ਰੁਪਏ ਤੋਂ ਘੱਟ ਹੋ ਸਕਦੀ ਹੈ। ਹਾਲਾਂਕਿ Vivo ਨੇ ਅਧਿਕਾਰਤ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਰਿਪੋਰਟਾਂ ਦੱਸਦੀਆਂ ਹਨ ਕਿ ਭਾਰਤ ਵਿੱਚ ਫੋਨ ਦੀ ਕੀਮਤ ਲਗਭਗ 40,000 ਰੁਪਏ ਹੋਵੇਗੀ। ਰਿਪੋਰਟਸ ਮੁਤਾਬਕ ਇਹ ਫੋਨ ਦੋ ਕਲਰ ਆਪਸ਼ਨ ਬਲੂ ਅਤੇ ਬਲੈਕ 'ਚ ਉਪਲੱਬਧ ਹੋਵੇਗਾ। Vivo V25 Pro ਭਾਰਤ 'ਚ 17 ਅਗਸਤ ਨੂੰ ਦੁਪਹਿਰ 12 ਵਜੇ ਲਾਂਚ ਹੋਵੇਗਾ। V25 Pro ਸੀਰੀਜ਼ ਦੀ ਪਹਿਲੀ ਡਿਵਾਈਸ ਹੋਵੇਗੀ। ਡਿਵਾਈਸ ਦੇ ਲਾਂਚ ਹੋਣ ਤੋਂ ਬਾਅਦ, ਆਉਣ ਵਾਲੇ Vivo ਫੋਨ ਫਲਿੱਪਕਾਰਟ (Flipkart), ਵੀਵੋ ਈ-ਸ਼ਾਪ (Vivo e-Shop) ਅਤੇ ਵੀਵੋ ਸਟੋਰਾਂ (Viv stores) 'ਤੇ ਖਰੀਦ ਲਈ ਉਪਲਬਧ ਹੋਣਗੇ।

Published by:Sarafraz Singh
First published:

Tags: Vivo