Home /News /lifestyle /

Volkswagen ਨੇ ਬੰਦ ਕੀਤਾ ਇਸ ਮਸ਼ਹੂਰ ਕਾਰ ਦਾ ਉਤਪਾਦਨ, ਜਾਣੋ ਕੀ ਹੈ ਕਾਰਨ?

Volkswagen ਨੇ ਬੰਦ ਕੀਤਾ ਇਸ ਮਸ਼ਹੂਰ ਕਾਰ ਦਾ ਉਤਪਾਦਨ, ਜਾਣੋ ਕੀ ਹੈ ਕਾਰਨ?

Volkswagen ਨੇ ਬੰਦ ਕੀਤਾ ਇਸ ਮਸ਼ਹੂਰ ਕਾਰ ਦਾ ਉਤਪਾਦਨ, ਜਾਣੋ ਕੀ ਹੈ ਕਾਰਨ? (ਫਾਈਲ ਫੋਟੋ)

Volkswagen ਨੇ ਬੰਦ ਕੀਤਾ ਇਸ ਮਸ਼ਹੂਰ ਕਾਰ ਦਾ ਉਤਪਾਦਨ, ਜਾਣੋ ਕੀ ਹੈ ਕਾਰਨ? (ਫਾਈਲ ਫੋਟੋ)

Volkswagen : ਜਰਮਨ ਕਾਰ ਨਿਰਮਾਤਾ ਕੰਪਨੀ Volkswagen ਜਲਦ ਹੀ ਭਾਰਤ 'ਚ ਆਪਣੀ ਮਸ਼ਹੂਰ ਕਾਰ ਪੋਲੋ ਦਾ ਉਤਪਾਦਨ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣਾ ਅਧਿਕਾਰਤ ਐਲਾਨ ਕਰਦੇ ਹੋਏ ਕਿਹਾ ਕਿ ਪੋਲੋ ਦਾ ਹੁਣ ਦੇਸ਼ 'ਚ ਉਤਪਾਦਨ ਨਹੀਂ ਕੀਤਾ ਜਾਵੇਗਾ। ਪ੍ਰੀਮੀਅਮ ਹੈਚਬੈਕ, ਭਾਰਤ ਵਿੱਚ ਪਹਿਲੀ ਵਾਰ 2009 ਵਿੱਚ ਲਾਂਚ ਕੀਤੀ ਗਈ ਸੀ ਜੋ ਕਿ ਦੇਸ਼ ਵਿੱਚ ਵੋਲਕਸਵੈਗਨ ਦੇ ਸਭ ਤੋਂ ਸਫਲ ਮਾਡਲਾਂ ਵਿੱਚੋਂ ਇੱਕ ਹੈ। ਪੋਲੋ ਦੀ ਸਫਲਤਾ ਦੇ 12 ਸਾਲਾਂ ਦਾ ਜਸ਼ਨ ਮਨਾਉਣ ਲਈ, ਵੋਲਕਸਵੈਗਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਹੈਚਬੈਕ ਦਾ ਇੱਕ ਵਿਸ਼ੇਸ਼ ਐਡੀਸ਼ਨ ਲਾਂਚ ਕੀਤਾ, ਜਿਸ ਨੂੰ ਪੋਲੋ ਲੀਜੈਂਡ ਵੇਰੀਐਂਟ ਕਿਹਾ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:
Volkswagen : ਜਰਮਨ ਕਾਰ ਨਿਰਮਾਤਾ ਕੰਪਨੀ Volkswagen ਜਲਦ ਹੀ ਭਾਰਤ 'ਚ ਆਪਣੀ ਮਸ਼ਹੂਰ ਕਾਰ ਪੋਲੋ ਦਾ ਉਤਪਾਦਨ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣਾ ਅਧਿਕਾਰਤ ਐਲਾਨ ਕਰਦੇ ਹੋਏ ਕਿਹਾ ਕਿ ਪੋਲੋ ਦਾ ਹੁਣ ਦੇਸ਼ 'ਚ ਉਤਪਾਦਨ ਨਹੀਂ ਕੀਤਾ ਜਾਵੇਗਾ। ਪ੍ਰੀਮੀਅਮ ਹੈਚਬੈਕ, ਭਾਰਤ ਵਿੱਚ ਪਹਿਲੀ ਵਾਰ 2009 ਵਿੱਚ ਲਾਂਚ ਕੀਤੀ ਗਈ ਸੀ ਜੋ ਕਿ ਦੇਸ਼ ਵਿੱਚ ਵੋਲਕਸਵੈਗਨ ਦੇ ਸਭ ਤੋਂ ਸਫਲ ਮਾਡਲਾਂ ਵਿੱਚੋਂ ਇੱਕ ਹੈ। ਪੋਲੋ ਦੀ ਸਫਲਤਾ ਦੇ 12 ਸਾਲਾਂ ਦਾ ਜਸ਼ਨ ਮਨਾਉਣ ਲਈ, ਵੋਲਕਸਵੈਗਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਹੈਚਬੈਕ ਦਾ ਇੱਕ ਵਿਸ਼ੇਸ਼ ਐਡੀਸ਼ਨ ਲਾਂਚ ਕੀਤਾ, ਜਿਸ ਨੂੰ ਪੋਲੋ ਲੀਜੈਂਡ ਵੇਰੀਐਂਟ ਕਿਹਾ ਜਾ ਰਿਹਾ ਹੈ। ਪੋਲੋ ਲੀਜੈਂਡ ਪੁਣੇ ਨੇੜੇ ਕਾਰ ਕੰਪਨੀ ਦੇ ਚਾਕਨ ਨਿਰਮਾਣ ਪਲਾਂਟ ਤੋਂ ਹੈਚਬੈਕ ਦੀ ਆਖਰੀ ਨਿਰਮਿਤ ਯੂਨਿਟ ਹੋਵੇਗੀ।

ਇਨ੍ਹਾਂ ਵਿਸ਼ੇਸ਼ਤਾਵਾਂ ਨਾਲ ਪ੍ਰਸਿੱਧ ਹੋਈ Volkswagen ਦੀ ਇਹ ਕਾਰ : Volkswagen ਪੈਸੇਂਜਰ ਕਾਰਸ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਕਿਹਾ ਸੀ, “ਵੋਕਸਵੈਗਨ ਪੋਲੋ ਇੱਕ ਮਸ਼ਹੂਰ ਕਾਰਲਾਈਨ ਹੈ ਜਿਸ ਨੇ ਉਪਭੋਗਤਾਵਾਂ ਵਿੱਚ ਵੱਖ-ਵੱਖ ਭਾਵਨਾਵਾਂ ਨੂੰ ਜਗਾਇਆ ਹੈ। ਬਜ਼ਾਰ ਵਿੱਚ ਲਾਂਚ ਹੋਣ ਤੋਂ ਲੈ ਕੇ ਹੁਣ ਤੱਕ Volkswage ਪੋਲੋ ਨੇ ਇਸ ਨੂੰ ਆਪਣੇ ਟਾਈਮਲੈੱਸ ਤੇ ਸਪੋਰਟੀ ਡਿਜ਼ਾਈਨ, ਸੁਰੱਖਿਆ ਅਤੇ ਮਜ਼ਬੂਤ ​​ਬਿਲਡ ਕੁਆਲਿਟੀ ਲਈ ਕਾਫੀ ਮਸ਼ਹੂਰ ਬਣਾਇਆ ਹੈ। ,

ਸਪੈਸ਼ਲ ਵੇਰੀਐਂਟ ਦੀ ਕੀਮਤ : Volkswagen ਹੈਚਬੈਕ ਦੇ GT TSI ਵੇਰੀਐਂਟ 'ਤੇ ਪੋਲੋ ਲੀਜੈਂਡ ਵੇਰੀਐਂਟ ਦੀ ਪੇਸ਼ਕਸ਼ ਕਰੇਗੀ। ਸਪੈਸ਼ਲ ਐਡੀਸ਼ਨ ਪੋਲੋ ਦੇ ਸਿਰਫ਼ 700 ਯੂਨਿਟ ਬਣਾਏ ਜਾਣਗੇ। ਇਸ ਦੀ ਕੀਮਤ 10.25 ਲੱਖ ਰੁਪਏ (ਐਕਸ-ਸ਼ੋਰੂਮ) ਹੈ। Volkswagen Polo Legend ਵੇਰੀਐਂਟ 1.0-ਲੀਟਰ 3-ਸਿਲੰਡਰ TSI ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ, ਜੋ 6-ਸਪੀਡ ਆਟੋਮੈਟਿਕ ਗੀਅਰ ਟ੍ਰਾਂਸਮਿਸ਼ਨ ਨਾਲ ਆਉਂਦਾ ਹੈ। ਇੰਜਣ 110PS ਦੀ ਵੱਧ ਤੋਂ ਵੱਧ ਪਾਵਰ ਅਤੇ 175Nm ਦਾ ਪੀਕ ਟਾਰਕ ਜਨਰੇਟ ਕਰ ਸਕਦਾ ਹੈ। ਇੰਜਣ ਅਤੇ ਆਉਟਪੁੱਟ ਮਾਡਲ ਦੇ ਦੂਜੇ ਵੇਰੀਐਂਟਸ ਦੇ ਮੁਕਾਬਲੇ ਸਮਾਨ ਹਨ।

3 ਲੱਖ ਤੋਂ ਵੱਧ ਲੋਕਾਂ ਨੇ ਖਰੀਦੀ ਪੋਲੋ : ਪੋਲੋ ਪੁਣੇ ਵਿੱਚ ਇਸਦੇ ਚਾਕਨ ਪਲਾਂਟ ਵਿੱਚ ਵੋਲਕਸਵੈਗਨ ਦਾ ਪਹਿਲਾ ਸਥਾਨਕ ਤੌਰ 'ਤੇ ਨਿਰਮਿਤ ਮਾਡਲ ਸੀ। ਇਸ ਨੂੰ ਆਪਣੀ ਪਹਿਲੀ ਲਾਂਚ ਤੋਂ ਪਹਿਲਾਂ 2010 ਆਟੋ ਐਕਸਪੋ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਭਾਰਤ ਵਿੱਚ ਪੋਲੋ ਦੀਆਂ 3 ਲੱਖ ਤੋਂ ਵੱਧ ਯੂਨਿਟਾਂ ਵੇਚੀਆਂ ਜਾ ਚੁੱਕੀਆਂ ਹਨ। ਪੋਲੋ ਵੀ ਇਸ ਕੈਟਾਗਿਰੀ ਵਿੱਚ ਭਾਰਤ ਵਿੱਚ ਬਣੀ ਪਹਿਲੀ ਹੈਚਬੈਕ ਵਿੱਚੋਂ ਇੱਕ ਸੀ ਜਿਸ ਵਿੱਚ ਸਟੈਂਡਰਡ ਤੌਰ ਉੱਤੇ ਦੋਹਰੇ ਏਅਰਬੈਗ ਦਿੱਤੇ ਗਏ ਸਨ। ਇਸ ਨੂੰ 2014 ਵਿੱਚ 4-ਸਟਾਰ ਗਲੋਬਲ NCAP ਸੁਰੱਖਿਆ ਰੇਟਿੰਗ ਦੇ ਨਾਲ ਮੌਜੂਦਾ ਸਮੇਂ ਵਿੱਚ ਉਪਲਬਧ ਸਭ ਤੋਂ ਸੁਰੱਖਿਅਤ ਹੈਚਬੈਕ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
Published by:rupinderkaursab
First published:

Tags: Auto, Auto industry, Auto news, Automobile

ਅਗਲੀ ਖਬਰ