Home /News /lifestyle /

Tesla ਨੂੰ ਟੱਕਰ ਦੇਣ ਲਈ ਆ ਰਹੀ Volkswagen ਦੀ ਨਵੀਂ ਇਲੈਕਟ੍ਰਿਕ ਕਾਰ, ਕੰਪਨੀ ਨੇ ਕੀਤਾ ਖੁਲਾਸਾ

Volkswagen ਨੇ ਆਪਣੀ ਆਉਣ ਵਾਲੀ ਨਵੀਂ ਇਲੈਕਟ੍ਰਿਕ ਕਾਰ ਤੋਂ ਪਰਦਾ ਚੁੱਕਿਆ ਹੈ। ਇਹ ਬਿਲਕੁਲ ਨਵੀਂ Volkswagen ID Aero ਹੈ। ਕੰਪਨੀ ਨੇ ਚੀਨ 'ਚ ਇਲੈਕਟ੍ਰਿਕ ਸੇਡਾਨ ਦਾ ਵਰਲਡ ਪ੍ਰੀਮੀਅਰ ਕੀਤਾ ਹੈ। ਇਹ ਜਰਮਨ ਕਾਰ ਨਿਰਮਾਤਾ ਦੇ ਗਲੋਬਲ ਪੋਰਟਫੋਲੀਓ ਵਿੱਚ ਇੱਕ ਫਲੈਗਸ਼ਿਪ ਕਾਰ ਹੋਵੇਗੀ।

ਹੋਰ ਪੜ੍ਹੋ ...
  • Share this:

Volkswagen ਨੇ ਆਪਣੀ ਆਉਣ ਵਾਲੀ ਨਵੀਂ ਇਲੈਕਟ੍ਰਿਕ ਕਾਰ ਤੋਂ ਪਰਦਾ ਚੁੱਕਿਆ ਹੈ। ਇਹ ਬਿਲਕੁਲ ਨਵੀਂ Volkswagen ID Aero ਹੈ। ਕੰਪਨੀ ਨੇ ਚੀਨ 'ਚ ਇਲੈਕਟ੍ਰਿਕ ਸੇਡਾਨ ਦਾ ਵਰਲਡ ਪ੍ਰੀਮੀਅਰ ਕੀਤਾ ਹੈ। ਇਹ ਜਰਮਨ ਕਾਰ ਨਿਰਮਾਤਾ ਦੇ ਗਲੋਬਲ ਪੋਰਟਫੋਲੀਓ ਵਿੱਚ ਇੱਕ ਫਲੈਗਸ਼ਿਪ ਕਾਰ ਹੋਵੇਗੀ।

Volkswagen ਦਾ ਕਹਿਣਾ ਹੈ ਕਿ ਉਸ ਦੀ ਪਹਿਲੀ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਸੇਡਾਨ ਪ੍ਰੀਮੀਅਮ ਮਿਡ-ਸਾਈਜ਼ ਸੈਗਮੈਂਟ ਵਿੱਚ ਹੋਵੇਗੀ। ਇਸ ਤੋਂ ਇਲਾਵਾ, ਚੀਨ ਵਿੱਚ ID.Aero ਦਾ ਉਤਪਾਦਨ 2023 ਦੇ ਦੂਜੇ ਅੱਧ ਵਿੱਚ ਸ਼ੁਰੂ ਹੋ ਸਕਦਾ ਹੈ। Volkswagen 2023 ਵਿੱਚ ਇੱਕ ਯੂਰਪੀਅਨ ਸੀਰੀਜ਼ ਵੇਰੀਐਂਟ ਦਾ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।

ਹੌਲੀ-ਹੌਲੀ, ਸੇਡਾਨ ਦਾ ਇਹ ਪੂਰੀ ਤਰ੍ਹਾਂ ਇਲੈਕਟ੍ਰਿਕ ਉਤਪਾਦਨ ਮਾਡਲ ਭਵਿੱਖ ਵਿੱਚ ਦੁਨੀਆ ਭਰ ਵਿੱਚ ਲਾਂਚ ਕੀਤਾ ਜਾਵੇਗਾ। ਨਵੀਂ Volkswagen ਇਲੈਕਟ੍ਰਿਕ ਕਾਰ ਆਈਡੀ ਸੀਰੀਜ਼ ਦੀ ਛੇਵੀਂ ਕਾਰ ਹੈ। ਇਸ ਤੋਂ ਪਹਿਲਾਂ ਕੰਪਨੀ ID.3, ID.4, ID.5, ID.6 ਅਤੇ ਪਾਪੂਲਰ ID ਲਾਂਚ ਕਰ ਚੁੱਕੀ ਹੈ।

ਨਵੇਂ ਪਲੇਟਫਾਰਮ 'ਤੇ ਆਧਾਰਿਤ ਇਲੈਕਟ੍ਰਿਕ ਕਾਰ

ID.Aero ਦਾ ਕਾਂਸੈਪਟ ਵਰਜ਼ਨ ਲਗਭਗ ਪੰਜ ਮੀਟਰ ਲੰਬਾ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਡਿਜ਼ਾਈਨ ਐਰੋਡਾਇਨਾਮਿਕ ਸਿਧਾਂਤਾਂ 'ਤੇ ਅਧਾਰਤ ਹੈ। AERO ਵੋਲਕਸਵੈਗਨ ਗਰੁੱਪ ਦੇ MEB (ਮਾਡਿਊਲਰ ਇਲੈਕਟ੍ਰਿਕ ਡਰਾਈਵ ਮੈਟਰਿਕਸ) ਆਰਕੀਟੈਕਚਰ 'ਤੇ ਆਧਾਰਿਤ ਹੈ। ਇਹ ਲਚਕਦਾਰ ਮਾਡਿਊਲਰ ਪਲੇਟਫਾਰਮ ਹੈਚਬੈਕ ਤੋਂ ਆਈਡੀ ਤੱਕ ਵਾਹਨਾਂ ਦੀ ਵਿਸ਼ਾਲ ਸ਼੍ਰੇਣੀ ਸੈੱਟ ਕੀਤੀ ਜਾ ਸਕਦੀ ਹੈ।

ਆਉਣ ਵਾਲੀ Volkswagen Aero 77 kWh ਦੀ ਲਿਥੀਅਮ-ਆਇਨ ਬੈਟਰੀ ਪੈਕ ਦੁਆਰਾ ਸੰਚਾਲਿਤ ਹੋਵੇਗੀ। ਇਹ ਸਿੰਗਲ ਚਾਰਜ 'ਤੇ 620 ਕਿਲੋਮੀਟਰ ਦੀ ਰੇਂਜ ਦੇਵੇਗੀ। ਲਾਂਚ ਹੋਣ 'ਤੇ ਇਹ ਇਲੈਕਟ੍ਰਿਕ ਸੇਡਾਨ BMW i4 ਅਤੇ Tesla Model 3 ਨਾਲ ਮੁਕਾਬਲਾ ਕਰੇਗੀ। Volkswagen ਪੈਸੇਂਜਰ ਕਾਰਾਂ ਦੇ ਸੀਈਓ ਰਾਲਫ ਬ੍ਰੈਂਡਸਟੈਡਟਰ ਦਾ ਕਹਿਣਾ ਹੈ ਕਿ ਆਈਡੀ ਏਰੋ ਨੂੰ ਲਾਂਚ ਕਰ ਕੇ ਅਸੀਂ ਆਈਡੀ ਫੈਮਿਲੀ ਦੇ ਅਗਲੇ ਮੈਂਬਰ ਨੂੰ ਜਲਦ ਹੀ ਲੋਕਾਂ ਸਾਹਮਣੇ ਪੇਸ਼ ਕਰਾਂਗੇ।

ਲਗਜ਼ਰੀ ਇੰਟੀਰੀਅਰ ਦੇ ਨਾਲ ਆਵੇਗੀਕਾਰ

ਰਾਲਫ ਨੇ ਅੱਗੇ ਕਿਹਾ ਕਿ “ਭਾਵਨਾਤਮਕ ਅਤੇ ਬਹੁਤ ਹੀ ਐਰੋਡਾਇਨਾਮਿਕ ਡਿਜ਼ਾਈਨ ਵਾਲੀ ਕਾਰ 600 ਕਿਲੋਮੀਟਰ ਤੋਂ ਵੱਧ ਦੀ ਰੇਂਜ, ਪਰਿਆਪਤ ਸਪੇਸ ਅਤੇ ਪ੍ਰੀਮੀਅਮ ਇੰਟੀਰੀਅਰ ਦੇ ਨਾਲ ਆਵੇਗੀ। ਸਾਡੀ ਤਾਜ਼ਾ ਰਣਨੀਤੀ ਦੇ ਅਨੁਸਾਰ, ਅਸੀਂ ਆਪਣੀ ਮਾਡਲ ਰੇਂਜ ਦੇ ਇਲੈਕਟ੍ਰੀਫਿਰੇਸ਼ਨ ਦੇ ਕੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਾਂ। ID.4 ਤੋਂ ਬਾਅਦ, ਇਹ ਮਾਡਲ ਯੂਰਪ, ਚੀਨ ਅਤੇ ਅਮਰੀਕਾ ਲਈ ਸਾਡੀ ਅਗਲੀ ਗਲੋਬਲ ਕਾਰ ਹੋਵੇਗੀ।

Published by:rupinderkaursab
First published:

Tags: Auto, Auto industry, Auto news, Automobile, Electric, Electric Cars, Tesla