Home /News /lifestyle /

ਜੇਕਰ ਤੁਸੀਂ ਵੀ ਕਰ ਰਹੇ ਹੋ ਸਰਕਾਰੀ ਨੌਕਰੀ ਦਾ ਇੰਤਜ਼ਾਰ, ਤਾਂ ਰੇਲਵੇ ਨੇ ਖੋਲ੍ਹੀ ਭਰਤੀ, ਪੜ੍ਹੋ ਪੂਰੀ ਖ਼ਬਰ

ਜੇਕਰ ਤੁਸੀਂ ਵੀ ਕਰ ਰਹੇ ਹੋ ਸਰਕਾਰੀ ਨੌਕਰੀ ਦਾ ਇੰਤਜ਼ਾਰ, ਤਾਂ ਰੇਲਵੇ ਨੇ ਖੋਲ੍ਹੀ ਭਰਤੀ, ਪੜ੍ਹੋ ਪੂਰੀ ਖ਼ਬਰ

ਜੇਕਰ ਤੁਸੀਂ ਵੀ ਕਰ ਰਹੇ ਹੋ ਸਰਕਾਰੀ ਨੌਕਰੀ ਦਾ ਇੰਤਜ਼ਾਰ, ਤਾਂ ਰੇਲਵੇ ਨੇ ਖੋਲ੍ਹੀ ਭਰਤੀ, ਪੜ੍ਹੋ ਪੂਰੀ ਖ਼ਬਰ

ਜੇਕਰ ਤੁਸੀਂ ਵੀ ਕਰ ਰਹੇ ਹੋ ਸਰਕਾਰੀ ਨੌਕਰੀ ਦਾ ਇੰਤਜ਼ਾਰ, ਤਾਂ ਰੇਲਵੇ ਨੇ ਖੋਲ੍ਹੀ ਭਰਤੀ, ਪੜ੍ਹੋ ਪੂਰੀ ਖ਼ਬਰ

Government Jobs: ਜੇਕਰ ਮਹੱਤਵਪੂਰਨ ਤਾਰੀਖਾਂ ਦੀ ਗੱਲ ਕਰੀਏ ਤਾਂ ਭਾਰਤੀ ਰੇਲਵੇ ਭਰਤੀ 2022 ਲਈ ਔਨਲਾਈਨ ਅਰਜ਼ੀਆਂ ਦੀ ਸ਼ੁਰੂਆਤ 28 ਅਕਤੂਬਰ 2022 ਨੂੰ ਹੋਈ ਸੀ ਅਤੇ ਇਸਦੀ ਆਖਰੀ ਤਰੀਕ 28 ਨਵੰਬਰ 2022 ਹੈ। ਭਾਰਤੀ ਰੇਲਵੇ 596 ਪਦਾਂ 'ਤੇ ਭਰਤੀ ਕਰ ਰਿਹਾ ਹੈ।

  • Share this:

Railway Jobs: ਬਹੁਤ ਸਾਰੇ ਨੌਜਵਾਨ ਸਰਕਾਰੀ ਨੌਕਰੀ ਲਈ ਸਾਲਾਂ ਬੱਧੀ ਮਿਹਨਤ ਕਰਦੇ ਹਨ ਤਾਂ ਜੋ ਉਹ ਨੌਕਰੀ ਹਾਸਿਲ ਕਰ ਸਕਣ। ਭਾਰਤੀ ਰੇਲਵੇ ਇੱਕ ਐਸਾ ਵਿਭਾਗ ਹੈ ਜਿੱਥੇ ਬਹੁਤ ਜ਼ਿਆਦਾ ਕਰਮਚਾਰੀਆਂ ਦੀ ਲੋੜ ਰਹਿੰਦੀ ਹੈ। ਭਾਰਤੀ ਰੇਲਵੇ ਇਸ ਲੋੜ ਨੂੰ ਪੂਰਾ ਕਰਨ ਲਈ ਸਮੇਂ-ਸਮੇਂ ਤੇ ਭਰਤੀ ਕਰਦਾ ਹੈ। ਜੇਕਰ ਤੁਸੀਂ ਵੀ ਭਾਰਤੀ ਰੇਲਵੇ ਵਿੱਚ ਨੌਕਰੀ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਸਟੇਸ਼ਨ ਮਾਸਟਰ, ਕਲਰਕ ਸਮੇਤ ਕਈ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ ਜਿਸ ਲਈ ਹੁਣ ਬਸ 3 ਦਿਨ ਹੀ ਬਚੇ ਹਨ।

ਜੇਕਰ ਤੁਸੀਂ ਇਸ ਮੌਕੇ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਜਲਦੀ ਕਰੋ ਅਤੇ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ cr.indianrailways.gov.in 'ਤੇ ਜਾ ਕੇ ਅਪਲਾਈ ਕਰੋ। ਅਰਜ਼ੀਆਂ ਦੀ ਆਖਰੀ ਮਿਤੀ 28 ਨਵੰਬਰ 2022 ਹੈ। ਤੁਸੀਂ ਇਸ ਦਾ ਅਧਿਕਾਰਿਤ ਨੋਟੀਫਿਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਕੀਤੀ ਜਾ ਰਹੀ ਭਰਤੀ (ਭਾਰਤੀ ਰੇਲਵੇ ਭਰਤੀ 2022) ਪ੍ਰਕਿਰਿਆ ਦੇ ਤਹਿਤ ਕੁੱਲ 596 ਅਸਾਮੀਆਂ ਭਰੀਆਂ ਜਾਣਗੀਆਂ। ਇਹ ਸਾਰੀਆਂ ਅਸਾਮੀਆਂ ਵਿਭਾਗੀ ਤੌਰ 'ਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਘੱਟੋ-ਘਟ ਉਮਰ ਬਾਰੇ ਕੋਈ ਜਾਣਕਾਰੀ ਨਹੀਂ ਪਰ Unreserved Category ਵੱਧ ਤੋਂ ਵੱਧ 42 ਸਾਲ ਦੀ ਉਮਰ ਹੀ ਹੋਣੀ ਚਾਹੀਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਕੋਈ ਵੀ ਫੀਸ ਨਹੀਂ ਦੇਣੀ ਹੈ।

ਜੇਕਰ ਮਹੱਤਵਪੂਰਨ ਤਾਰੀਖਾਂ ਦੀ ਗੱਲ ਕਰੀਏ ਤਾਂ ਭਾਰਤੀ ਰੇਲਵੇ ਭਰਤੀ 2022 ਲਈ ਔਨਲਾਈਨ ਅਰਜ਼ੀਆਂ ਦੀ ਸ਼ੁਰੂਆਤ 28 ਅਕਤੂਬਰ 2022 ਨੂੰ ਹੋਈ ਸੀ ਅਤੇ ਇਸਦੀ ਆਖਰੀ ਤਰੀਕ 28 ਨਵੰਬਰ 2022 ਹੈ। ਭਾਰਤੀ ਰੇਲਵੇ 596 ਪਦਾਂ 'ਤੇ ਭਰਤੀ ਕਰ ਰਿਹਾ ਹੈ।

ਇਹਨਾਂ ਵਿੱਚ ਅਸਾਮੀਆਂ ਇਸ ਪ੍ਰਕਾਰ ਹਨ:

ਇਸ ਭਰਤੀ ਵਿੱਚ ਸਟੈਨੋਗ੍ਰਾਫਰ - 8 ਅਸਾਮੀਆਂ, ਸੀਨੀਅਰ ਕਮਰਸ਼ੀਅਲ ਕਲਰਕ-ਕਮ-ਟਿਕਟ ਕਲਰਕ - 154 ਅਸਾਮੀਆਂ, ਮਾਲ ਗਾਰਡ - 46 ਅਸਾਮੀਆਂ, ਸਟੇਸ਼ਨ ਮਾਸਟਰ - 75 ਅਸਾਮੀਆਂ, ਜੂਨੀਅਰ ਅਕਾਊਂਟਸ ਅਸਿਸਟੈਂਟ – 150 ਅਸਾਮੀਆਂ, ਜੂਨੀਅਰ ਕਮਰਸ਼ੀਅਲ ਕਲਰਕ-ਕਮ-ਟਿਕਟ ਕਲਰਕ - 126 ਅਸਾਮੀਆਂ, ਅਕਾਊਂਟਸ ਕਲਰਕ – 37 ਅਸਾਮੀਆਂ ਹਨ।

ਇਸ ਭਰਤੀ ਲਈ ਪੜ੍ਹਾਈ ਅਤੇ ਯੋਗਤਾ ਮਾਪਦੰਡ ਬਾਰੇ ਵੀ ਡਿਟੇਲ ਜਾਣਕਾਰੀ ਦਿੱਤੀ ਗਈ ਹੈ। ਜਿਸ ਦੇ ਤਹਿਤ:

ਸਟੈਨੋਗ੍ਰਾਫਰ - ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ, ਸ਼ਾਰਟਹੈਂਡ ਦੀ ਸਪੀਡ 80 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।

ਸੀਨੀਅਰ ਕਮਰਸ਼ੀਅਲ ਕਲਰਕ-ਕਮ-ਟਿਕਟ ਕਲਰਕ- ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਜਾਂ ਇਸਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ।

ਗੁਡਸ ਗਾਰਡ- ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ।

ਸਟੇਸ਼ਨ ਮਾਸਟਰ- ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇਸਦੇ ਬਰਾਬਰ ਦੀ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ।

ਜੂਨੀਅਰ ਅਕਾਊਂਟਸ ਅਸਿਸਟੈਂਟ - ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। I ਅਤੇ II ਡਿਵੀਜ਼ਨ ਆਨਰਜ਼ ਮਾਸਟਰ ਡਿਗਰੀ ਵਾਲੇ ਵਿਅਕਤੀ ਨੂੰ ਤਰਜੀਹ ਦਿੱਤੀ ਜਾਵੇਗੀ।

ਜੂਨੀਅਰ ਕਮਰਸ਼ੀਅਲ ਕਲਰਕ-ਕਮ-ਟਿਕਟ ਕਲਰਕ, ਲੇਖਾ ਕਲਰਕ- 50% ਅੰਕਾਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।

Published by:Tanya Chaudhary
First published:

Tags: Government job, Indian Railways, Jobs, Sarkari Naukri 2022