Home /News /lifestyle /

ਪੈਦਲ ਚੱਲਣਾ ਨਹੀਂ ਹੈ ਇੱਕ "ਸੰਪੂਰਨ ਕਸਰਤ", ਪੂਰਾ ਲਾਭ ਲੈਣਾ ਹੈ ਤਾਂ ਪੜ੍ਹੋ ਇਹ ਖਬਰ

ਪੈਦਲ ਚੱਲਣਾ ਨਹੀਂ ਹੈ ਇੱਕ "ਸੰਪੂਰਨ ਕਸਰਤ", ਪੂਰਾ ਲਾਭ ਲੈਣਾ ਹੈ ਤਾਂ ਪੜ੍ਹੋ ਇਹ ਖਬਰ

ਪੈਦਲ ਚੱਲਣਾ ਨਹੀਂ ਹੈ ਇੱਕ "ਸੰਪੂਰਨ ਕਸਰਤ", ਪੂਰਾ ਲਾਭ ਲੈਣਾ ਹੈ ਤਾਂ ਪੜ੍ਹੋ ਇਹ ਖਬਰ

ਪੈਦਲ ਚੱਲਣਾ ਨਹੀਂ ਹੈ ਇੱਕ "ਸੰਪੂਰਨ ਕਸਰਤ", ਪੂਰਾ ਲਾਭ ਲੈਣਾ ਹੈ ਤਾਂ ਪੜ੍ਹੋ ਇਹ ਖਬਰ

ਸਿਰਫ਼ ਸਰੀਰ ਹੀ ਨਹੀਂ, ਸੈਰ ਕਰਨਾ ਮਾਨਸਿਕ ਸਿਹਤ ਲਈ ਵੀ ਚੰਗਾ ਹੈ। ਕਈ ਅਧਿਐਨਾਂ 'ਚ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸੈਰ ਕਰਨ ਨਾਲ ਭਾਰ, ਸ਼ੂਗਰ ਕੰਟਰੋਲ 'ਚ ਰਹਿੰਦਾ ਹੈ ਅਤੇ ਨਾਲ ਹੀ ਕੈਂਸਰ ਤੋਂ ਲੈ ਕੇ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।

  • Share this:

Fitness Tips: ਜਿਸ ਤਰ੍ਹਾਂ ਹੋਰ ਸਰੀਰਕ ਕਸਰਤਾਂ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਉਸੇ ਤਰ੍ਹਾਂ ਸੈਰ ਕਰਨਾ ਵੀ ਤੁਹਾਡੀ ਸਮੁੱਚੀ ਸਿਹਤ ਲਈ ਲਾਭਦਾਇਕ ਹੈ। ਇਸੇ ਲਈ ਤੁਸੀਂ ਅਕਸਰ ਸਿਹਤ ਮਾਹਿਰਾਂ ਨੂੰ ਸਵੇਰੇ-ਸ਼ਾਮ ਸੈਰ ਕਰਨ ਦੀ ਸਲਾਹ ਦਿੰਦੇ ਸੁਣਿਆ ਹੋਵੇਗਾ। ਸਵੇਰੇ ਧੁੱਪ ਵਿਚ ਥੋੜ੍ਹੀ ਜਿਹੀ ਸੈਰ ਕਰਨ ਨਾਲ ਸਾਡੇ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ। ਸਿਰਫ਼ ਸਰੀਰ ਹੀ ਨਹੀਂ, ਸੈਰ ਕਰਨਾ ਮਾਨਸਿਕ ਸਿਹਤ ਲਈ ਵੀ ਚੰਗਾ ਹੈ। ਕਈ ਅਧਿਐਨਾਂ 'ਚ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸੈਰ ਕਰਨ ਨਾਲ ਭਾਰ, ਸ਼ੂਗਰ ਕੰਟਰੋਲ 'ਚ ਰਹਿੰਦਾ ਹੈ ਅਤੇ ਨਾਲ ਹੀ ਕੈਂਸਰ ਤੋਂ ਲੈ ਕੇ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ। ਪਰ ਸਵਾਲ ਇਹ ਹੈ ਕਿ ਕੀ ਸੈਰ ਕਰਨਾ ਸਭ ਤੋਂ ਵਧੀਆ ਕਸਰਤ ਹੈ?

ਮਸ਼ਹੂਰ ਪੋਸ਼ਣ ਵਿਗਿਆਨੀ ਰੁਜੁਤਾ ਦਿਵੇਕਰ ਨੇ ਇਸ ਵਿਸ਼ੇ ਬਾਰੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਇਸ ਵੀਡੀਓ ਵਿੱਚ ਕਿਹਾ ਹੈ ਕਿ ਤੁਰਨਾ ਇੱਕ ਸੰਪੂਰਨ ਕਸਰਤ ਜਾਂ ਸਭ ਤੋਂ ਵਧੀਆ ਕਸਰਤ ਨਹੀਂ ਹੈ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਪਰ ਰੁਜੁਤਾ ਦਿਵੇਕਰ ਨੇ ਇਸ ਪੱਛੇ ਆਪਣੇ ਤਰਕ ਦਿੱਤੇ ਹਨ। ਰੁਜੁਤਾ ਦਿਵੇਕਰ ਨੇ ਸੈਰ ਕਰਨ ਨੂੰ ਸਿਹਤਮੰਦ ਗਤੀਵਿਧੀ ਤਾਂ ਦੱਸਿਆ ਹੈ।

ਉਸਨੇ ਪੈਦਲ ਚੱਲਣ ਦੇ ਫਾਇਦਿਆਂ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਇਹ ਤੁਹਾਨੂੰ ਖੂਨ ਸੰਚਾਰ, ਪਾਚਨ, ਮੂਡ ਅਤੇ ਤੁਹਾਡੀ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਗੈਸ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਹਾਲਾਂਕਿ, ਸੈਰ ਕਰਨਾ ਆਪਣੇ ਆਪ ਇੱਕ ਪੂਰੀ ਕਸਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਸੈਰ ਦਾ ਪੂਰਾ ਲੈਭ ਲੈਣਾ ਚਾਹੁੰਦੇ ਹੋ ਤਾਂ ਇਸ ਨਾਲ ਤੁਹਾਨੂੰ ਕਸਰਤ ਵੀ ਕਰਨੀ ਹੋਵੇਗੀ ਤੇ ਨਾਲ ਹੀ ਯੋਗ ਕਰਕੇ ਵੀ ਆਪਣੀ ਸਮਰੱਥਾ ਵਧਾਉਣੀ ਹੋਵੇਗੀ। ਤਾਂ ਹੀ ਤੁਹਾਡੇ ਸਰੀਰ ਨੂੰ ਸਮੁੱਚਾ ਲਾਭ ਮਿਲੇਗਾ।

ਰੁਜੁਤਾ ਦਿਵੇਕਰ ਨੇ ਕਸਰਤ ਦੇ ਚਾਰ ਭਾਗ ਦੱਸੇ ਹਨ ਜਿਸ ਵਿੱਚ ਤਾਕਤ, ਸਹਿਣਸ਼ੀਲਤਾ, ਵਿਸਤਾਰ ਅਤੇ ਸਥਿਰਤਾ ਆਉਂਦੀ ਹੈ ਤੇ ਸਿਰਫ ਹੱਥ ਪੈਰ ਹਿਲਾਉਂਦੇ ਹੋਏ ਪੈਦਲ ਚੱਲਣ ਨਾਲ ਇਹ ਸਾਰੇ ਭਾਗ ਪੂਰੇ ਨਹੀਂ ਹੁੰਦੇ ਹਨ। ਰੁਜੁਤਾ ਨੇ ਲੋਕਾਂ ਤੋਂ ਇਹ ਅਪੀਲ ਵੀ ਕੀਤੀ ਕਿ ਉਹ ਗੱਡੀਆਂ ਦੀ ਥਾਂ ਪੈਦਲ ਚੱਲਣ ਦੀ ਆਦਤ ਪਾਉਣ। ਉਨ੍ਹਾਂ ਕਿਹਾ ਕਿ ਲੋਕ ਥੋੜੀ ਦੂਰੀ ਤੱਕ ਜਾਣ ਲਈ ਵੀ ਗੱਡੀ ਦਾਂ ਦੋਪਹੀਆ ਵਾਹਨ ਦੀ ਵਰਤੋਂ ਕਰਦੇ ਹਨ ਜੋ ਕਿ ਗਲਤ ਹੈ। ਤੁਸੀਂ ਪੈਦਲ ਚੱਲ ਦੀ ਆਦਤ ਨਾਲ ਫਿੱਟ ਰਹਿ ਸਕਦੇ ਹੋ ਤੇ ਪੈਦਲ ਚੱਲਣ ਦੀ ਆਦਪ ਪੈ ਜਾਣ ਉੱਤੇ ਜਿਮਿੰਗ ਤੇ ਯੋਗ ਕਰ ਕੇ ਆਪਣੇ ਸਰੀਰ ਨੂੰ ਫਿੱਟ ਤੇ ਸਿਹਤਮੰਦ ਰੱਖ ਸਕਦੇ ਹੋ।

Published by:Tanya Chaudhary
First published:

Tags: Exercise, Healthy lifestyle, Yoga