Free Subscription Disney+Hotstar: ਟੈਲੀਕਾਮ ਕੰਪਨੀਆਂ ਲਈ ਮੁਕਾਬਲਾ ਇੰਨਾ ਵੱਧ ਗਿਆ ਹੈ ਕਿ ਸਿਰਫ ਰੀਚਾਰਜ ਨਾਲ ਗੱਲਨਹੀਂ ਬਣਦੀ। ਇਸ ਦੇ ਨਾਲ ਹੋਰ ਵੀ ਵੈਲਿਊ ਐਡਿਡ ਸਰਵਿਸ ਵੀ ਟੈਲੀਕਾਮ ਕੰਪਨੀਆਂ ਨੂੰ ਦੇਣੀਆਂ ਲਾਜ਼ਮੀ ਹੋ ਗਈਆਂ ਹਨ। ਕਾਲਿੰਗ ਤੇ ਫ੍ਰੀ ਡਾਟਾ ਦੇ ਨਾਲ ਕੰਪਨੀਆਂ ਹੁਣ ਓਟੀਟੀ ਸਬਸਕ੍ਰਿਪਸ਼ਨ ਵੀ ਦੇ ਰਹੀਆਂ ਹਨ। ਹੁਣ ਜੇ ਏਅਰਟੈਲ ਤੇ ਜੀਓ ਦੀ ਗੱਲ ਕਰੀਏ ਤਾਂ ਇਹ ਦੋਵੇਂ ਕੰਪਨੀਆਂ ਵੀ ਆਪਣੇ ਕਈ ਰੀਚਾਰਜ ਵਿੱਚ Disney + Hotstar ਦਾ ਲਾਭ ਦੇ ਰਹੀਆਂ ਹਨ।
ਜੀਓ ਆਪਣੇ ਗਾਹਕਾਂ ਲਈ 1499 ਰੁਪਏ ਦਾ ਪ੍ਰੀਪੇਡ ਪਲਾਨ ਪੇਸ਼ ਕਰਦਾ ਹੈ। ਇਸ 'ਚ ਗਾਹਕਾਂ ਨੂੰ 84 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ ਵਿੱਚ ਰੋਜ਼ਾਰਾ 2 ਜੀਬੀ ਡਾਟਾ ਮਿਲਦਾ ਹੈ। ਇਸ ਦੇ ਨਾਲ ਅਨਲਿਮਟਿਡ ਕਾਲਿੰਗ ਤੇ Disney + Hotstar ਦਾ ਇੱਕ ਸਾਲ ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ, ਜਿਸਦੀ ਕੀਮਤ 1499 ਰੁਪਏ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਜਿਓ ਸਿਨੇਮਾ, ਜਿਓ ਟੀਵੀ, ਜੀਓ ਸਕਿਓਰਿਟੀ ਵਰਗੀਆਂ ਸਾਰੀਆਂ ਜਿਓ ਐਪਸ ਤੱਕ ਪਹੁੰਚ ਮਿਲਦੀ ਹੈ।
ਜੀਓ ਦੇ ਦੂਜੇ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ ਆਪਣੇ ਗਾਹਕਾਂ ਨੂੰ 4199 ਰੁਪਏ ਦਾ ਸਾਲਾਨਾ ਪ੍ਰੀਪੇਡ ਪਲਾਨ ਪੇਸ਼ ਕਰਦੀ ਹੈ। ਇਸ 'ਚ ਗਾਹਕਾਂ ਨੂੰ 365 ਦਿਨਾਂ ਦੀ ਵੈਧਤਾ ਦਿੱਤੀ ਜਾਂਦੀ ਹੈ। ਇਨ੍ਹਾਂ 84 ਦਿਨਾਂ ਲਈ ਗਾਹਕਾਂ ਨੂੰ ਹਰ ਰੋਜ਼ 2 ਜੀਬੀ ਡੇਟਾ ਦਾ ਲਾਭ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅਨਲਿਮਟਿਡ ਵੌਇਸ ਤੇ Disney + Hotstar ਦੀ ਇੱਕ ਸਾਲ ਦੀ ਮੁਫਤ ਸਬਸਕ੍ਰਿਪਸ਼ਨ ਅਤੇ ਸਾਰੇ Jio ਐਪਸ ਮੁਫਤ ਵਿੱਚ ਉਪਲਬਧ ਕਰਵਾਏ ਜਾਂਦੇ ਹਨ।
ਹੁਣ ਏਅਰਟੈੱਲ ਦੀ ਗੱਲ ਕਰੀਏ ਤਾਂ ਕੰਪਨੀ ਦਾ ਸਭ ਤੋਂ ਸਸਤਾ OTT ਪਲਾਨ 181 ਰੁਪਏ ਦੀ ਕੀਮਤ ਨਾਲ ਆਉਂਦਾ ਹੈ। ਇਸ ਪਲਾਨ 'ਚ ਯੂਜ਼ਰ ਨੂੰ ਹਰ ਰੋਜ਼ 1 ਜੀਬੀ ਡਾਟਾ ਦਿੱਤਾ ਜਾਂਦਾ ਹੈ, ਜਿਸ ਦੀ ਵੈਧਤਾ 30 ਦਿਨਾਂ ਦੀ ਹੈ। ਯਾਨੀ ਇਸ ਪਲਾਨ 'ਚ ਯੂਜ਼ਰ ਨੂੰ ਮਹੀਨੇ 'ਚ 30 ਜੀਬੀ ਡਾਟਾ ਦਿੱਤਾ ਜਾਂਦਾ ਹੈ। ਇਸ ਵਿੱਚ ਡਿਜ਼ਨੀ + ਹੌਟਸਟਾਰ ਮੋਬਾਈਲ ਸਬਸਕ੍ਰਿਪਸ਼ਨ 3 ਮਹੀਨਿਆਂ ਲਈ ਉਪਲਬਧ ਹੈ। ਏਅਰਟੈੱਲ ਦੇ ਇਸ ਪਲਾਨ 'ਚ ਯੂਜ਼ਰ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਨਹੀਂ ਮਿਲਦੀ, ਕਿਉਂਕਿ ਇਸ ਨੂੰ ਕ੍ਰਿਕਟ ਪੈਕ ਦੇ ਤਹਿਤ ਪੇਸ਼ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਏਅਰਟੈੱਲ ਦੇ ਇਨ੍ਹਾਂ ਪਲਾਨ 'ਚ Disney + Hotstar ਉਪਲਬਧ ਹੈ
-399 ਰੁਪਏ ਦੇ ਪਲਾਨ ਹਰ ਰੋਜ਼ 2.5GB ਡਾਟਾ ਮਿਲੇਗਾ ਜੋ 28 ਦਿਨਾਂ ਲਈ ਵੈਧ ਹੋਵੇਗਾ ਅਤੇ ਇਸ ਵਿੱਚ Disney + Hotstar 3 ਮਹੀਨਿਆਂ ਲਈ ਮਿਲੇਗਾ।
-839 ਪਲਾਨ 84 ਦਿਨਾਂ ਲਈ 2GB ਡਾਟਾ ਦੇਵੇਗਾ ਅਤੇ Disney + Hotstar 3 ਮਹੀਨਿਆਂ ਲਈ ਵੈਧ ਹੋਵੇਗਾ।
-499 ਪਲਾਨ ਜੋ 28 ਦਿਨਾਂ ਲਈ ਹਰ ਰੋਜ਼ 2GB ਡੇਟਾ ਦੀ ਪੇਸ਼ਕਸ਼ ਕਰਦਾ ਹੈ ਇਸ ਵਿੱਚ Disney + Hotstar ਇੱਕ ਸਾਲ ਲਈ ਮਿਲੇਗਾ।
-3,359 ਪਲਾਨ ਜੋ ਹਰ ਰੋਜ਼ 2.5GB ਡਾਟਾ ਪ੍ਰਦਾਨ ਕਰੇਗਾ, ਅਤੇ Disney + Hotstar 365 ਦਿਨਾਂ ਲਈ ਵੈਧ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Airtel, Jio, Tech News, Tech updates