New Smartphone Launch: ਸਮਾਰਟਫੋਨ ਅੱਜ ਦੀ ਜ਼ਰੂਰਤ ਬਣ ਗਿਆ ਹੈ। ਅਸੀਂ ਆਪਣੇ ਬਹੁਤ ਸਾਰੇ ਕੰਮ ਘਰ ਬੈਠੇ ਆਪਣੇ ਸਮਾਰਟਫੋਨ ਨਾਲ ਹੀ ਕਰ ਲੈਂਦੇ ਹਾਂ। ਅਜਿਹੇ 'ਚ ਜੇਕਰ ਤੁਸੀਂ ਆਪਣੇ ਸਮਾਰਟਫੋਨ ਨੂੰ ਬਦਲਣ ਜਾਂ ਨਵਾਂ ਸਮਾਰਟਫੋਨ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਫਰਵਰੀ ਦੇ ਮਹੀਨੇ ਵਿੱਚ ਬਹੁਤ ਸਾਰੇ ਸਮਾਰਟਫੋਨ ਆਉਣ ਵਾਲੇ ਹਨ। ਜਿਹਨਾਂ ਵਿੱਚ Samsung Galaxy S23 ਸੀਰੀਜ਼ ਦੇ ਫੋਨਾਂ ਤੋਂ ਇਲਾਵਾ OnePlus 11 ਨੂੰ ਵੀ ਪੇਸ਼ ਕੀਤਾ ਜਾਵੇਗਾ।
ਅੱਜ ਅਸੀਂ ਤੁਹਾਨੂੰ ਫਰਵਰੀ ਵਿੱਚ ਲਾਂਚ ਹੋਣ ਵਾਲੇ ਸਮਾਰਟਫੋਨਾਂ ਦੀ ਲਿਸਟ ਦੇ ਰਹੇ ਹਾਂ, ਤੁਸੀਂ ਆਪਣੀ ਪਸੰਦ ਅਤੇ ਬਜਟ ਦੇ ਹਿਸਾਬ ਨਾਲ ਆਪਣੇ ਲਈ ਨਵਾਂ ਫੋਨ ਚੁਣ ਸਕਦੇ ਹੋ।
- Samsung Galaxy S23: ਸਭ ਤੋਂ ਪਹਿਲਾਂ Samsung ਦੀ ਗੱਲ ਕਰੀਏ ਤਾਂ ਕੰਪਨੀ ਇਸਨੂੰ 1 ਫਰਵਰੀ ਨੂੰ ਲਾਂਚ ਕਰ ਰਹੀ ਹੈ। Samsung Galaxy S23, Samsung Galaxy S23+ ਅਤੇ Samsung Galaxy S23 Ultra ਨੂੰ ਇਸ ਸੀਰੀਜ਼ 'ਚ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ 'ਚ ਪਾਵਰਫੁੱਲ Qualcomm Snapdragon 8 Gen 2 ਚਿਪਸੈੱਟ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਇਸ 'ਚ 200 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
- OnePlus 11: ਭਾਰਤ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਬ੍ਰਾਂਡਾਂ ਵਿੱਚ OnePlus ਵੀ ਸ਼ਾਮਲ ਹੈ ਅਤੇ ਕੰਪਨੀ ਆਪਣੇ ਇਸ ਫੋਨ ਨੂੰ 7 ਫਰਵਰੀ ਨੂੰ ਲਾਂਚ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਫੋਨ ਚੀਨ ਵਿੱਚ ਲਾਂਚ ਕੀਤਾ ਜਾ ਚੁੱਕਾ ਹੈ। ਇਸ 'ਚ Qualcomm Snapdragon 8 Gen 2 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ।
- iQoo Neo 7 5G: ਕੰਪਨੀ ਨੇ ਜਾਣਕਰੀ ਦਿੱਤੀ ਹੈ ਕਿ ਇਸਨੂੰ 16 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ 'ਚ MediaTek Dimensity 8200 ਚਿਪਸੈੱਟ ਦਿੱਤਾ ਗਿਆ ਹੈ। ਆਨਲਾਈਨ ਕਾਮਰਸ ਪਲੇਟਫਾਰਮ ਐਮਾਜ਼ਾਨ ਨੇ ਇਸ ਦੇ ਲਈ ਮਾਈਕ੍ਰੋਸਾਈਟ ਵੀ ਤਿਆਰ ਕੀਤੀ ਹੈ। ਇਸ ਕਾਰਨ ਇਸ ਦੀ ਉਪਲਬਧਤਾ ਅਤੇ ਕਈ ਫੀਚਰਸ ਦੀ ਜਾਣਕਾਰੀ ਸਾਹਮਣੇ ਆਈ ਹੈ।
- Xiaomi 13 Series: ਸਭ ਤੋਂ ਵੱਧ ਵਿਕਣ ਵਾਲੇ ਮੋਬਾਈਲ Xiaomi ਦੇ ਹੀ ਹਨ ਅਤੇ Xiaomi ਵੀ ਆਪਣੀ 13 Series ਨੂੰ ਫਰਵਰੀ ਵਿੱਚ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ 'ਚ Xiaomi 13 ਅਤੇ Xiaomi 13 Pro ਨੂੰ ਲਾਂਚ ਕੀਤਾ ਜਾਵੇਗਾ। ਇਹ ਚੀਨ ਵਿੱਚ ਲਾਂਚ ਕੀਤਾ ਜਾ ਚੁੱਕਾ ਹੈ। ਇਸ ਦਾ ਗਲੋਬਲ ਵੇਰੀਐਂਟ ਆਉਣ ਵਾਲੀ ਮੋਬਾਈਲ ਵਰਲਡ ਕਾਂਗਰਸ 'ਚ ਪੇਸ਼ ਕੀਤਾ ਜਾਵੇਗਾ।
- Realme GT Neo 5: ਫਰਵਰੀ ਵਿੱਚ ਲਾਂਚ ਹੋਣ ਵਾਲੀ ਲਿਸਟ ਵਿੱਚ Realme GT Neo 5 ਵੀ ਸ਼ਾਮਲ ਹੈ। ਇਸ 'ਚ 240 ਵਾਟ ਸੁਪਰਵੋਕ ਚਾਰਜਿੰਗ ਟੈਕਨਾਲੋਜੀ ਦਿੱਤੀ ਜਾ ਸਕਦੀ ਹੈ।
- Vivo X90 Series: Vivo ਆਪਣੀ ਇਸ ਸੀਰੀਜ਼ 'ਚ Vivo X90, Vivo X90 Pro ਅਤੇ Vivo X90 Pro+ ਲਾਂਚ ਕੀਤੇ ਜਾਣਗੇ। ਤਰੀਕ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸੀਰੀਜ਼ ਦੇ ਨਾਲ 120 ਵਾਟ ਫਾਸਟ ਚਾਰਜਿੰਗ ਟੈਕਨਾਲੋਜੀ ਦਿੱਤੀ ਜਾ ਸਕਦੀ ਹੈ। ਇਸ ਦੇ ਬੈਕ 'ਤੇ ਟ੍ਰਿਪਲ ਕੈਮਰਾ ਦਿੱਤਾ ਜਾ ਸਕਦਾ ਹੈ।
- Oppo Reno 8T: ਇਸ ਦੇ ਲਾਂਚ ਬਾਰੇ ਵੀ ਕੋਈ ਤਰੀਕ ਸਾਹਮਣੇ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸਨੂੰ ਫਰਵਰੀ ਵਿੱਚ ਲਾਂਚ ਕਰ ਸਕਦੀ ਹੈ। ਇਸ 'ਚ Qualcomm Snapdragon 695 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਦੇ ਬੈਕ 'ਤੇ 108 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।