Home /News /lifestyle /

ਛੱਡਣਾ ਚਾਹੁੰਦੇ ਹੋ LIC ਪਾਲਿਸੀ! ਜਾਣੋ ਹੋਵੇਗਾ ਕੀ ਨੁਕਸਾਨ ਤੇ ਕਿੰਨੇ ਵਾਪਸ ਮਿਲਣਗੇ ਪੈਸੇ, ਪੜ੍ਹੋ ਪੂਰਾ ਗਣਿਤ

ਛੱਡਣਾ ਚਾਹੁੰਦੇ ਹੋ LIC ਪਾਲਿਸੀ! ਜਾਣੋ ਹੋਵੇਗਾ ਕੀ ਨੁਕਸਾਨ ਤੇ ਕਿੰਨੇ ਵਾਪਸ ਮਿਲਣਗੇ ਪੈਸੇ, ਪੜ੍ਹੋ ਪੂਰਾ ਗਣਿਤ

ਛੱਡਣਾ ਚਾਹੁੰਦੇ ਹੋ LIC ਪਾਲਿਸੀ!ਜਾਣੋ ਹੋਵੇਗਾ ਕੀ ਨੁਕਸਾਨ ਤੇ ਕਿੰਨੇ ਵਾਪਸ ਮਿਲਣਗੇ ਪੈਸੇ

ਛੱਡਣਾ ਚਾਹੁੰਦੇ ਹੋ LIC ਪਾਲਿਸੀ!ਜਾਣੋ ਹੋਵੇਗਾ ਕੀ ਨੁਕਸਾਨ ਤੇ ਕਿੰਨੇ ਵਾਪਸ ਮਿਲਣਗੇ ਪੈਸੇ

ਜੀਵਨ ਸੁਰੱਖਿਆ ਬੀਮਾ ਬਹੁਤ ਕੰਮ ਦੀ ਚੀਜ਼ ਹੈ। ਇਹ ਨਾ ਸਿਰਫ਼ ਤੁਹਾਨੂੰ ਬਲਕਿ ਤੁਹਾਡੇ ਪਰਿਵਾਰ ਨੂੰ ਤੁਹਾਡੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਇੱਕ ਸਹਾਰਾ ਹੈ ਜਿਸ ਨਾਲ ਉਹ ਆਪਣੇ ਬਾਕੀ ਦੇ ਕੰਮ ਆਸਾਨੀ ਨਾਲ ਪੂਰੇ ਕਰ ਸਕਦੇ ਹਨ। ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਹਰ ਕੋਈ ਜੀਵਨ ਬੀਮਾ ਕਰਵਾਉਂਦਾ ਹੈ। ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਇਹ ਪਾਲਿਸੀ ਜਾਰੀ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਅਸੀਂ ਇਸਨੂੰ ਬੰਦ ਕਰਨ ਬਾਰੇ ਸੋਚਦੇ ਹਾਂ ਪਰ ਸਾਡੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਜੇਕਰ ਅਸੀਂ ਆਪਣੀ ਪਾਲਿਸੀ ਅੱਧ-ਵਿਚਕਾਰ ਬੰਦ ਕਰਦੇ ਹਾਂ ਤਾਂ ਸਾਨੂੰ ਕੀ ਨੁਕਸਾਨ ਹੋਵੇਗਾ। ਅਸੀਂ ਅੱਜ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆਏ ਹਾਂ।

ਹੋਰ ਪੜ੍ਹੋ ...
  • Share this:

    ਕੀ ਹੈ ਪਾਲਿਸੀ ਸੁਰਰੈਂਡਰ?

    ਆਪਣੀ ਪਾਲਿਸੀ ਨੂੰ ਕਿਸੇ ਕਾਰਨ ਕਰਕੇ ਅੱਧ-ਵਿਚਕਾਰ ਬੰਦ ਕਰਨ ਨੂੰ ਪਾਲਿਸੀ ਸੁਰਰੈਂਡਰ ਜਾਂ ਪਾਲਿਸੀ ਸਮਰਪਣ ਕਿਹਾ ਜਾਂਦਾ ਹੈ। ਪਰ ਇਸ ਵਿਚ ਵੀ ਇੱਕ ਸ਼ਰਤ ਹੈ ਕਿ ਤੁਸੀਂ ਘੱਟੋ-ਘੱਟ 3 ਸਾਲਾਂ ਬਾਅਦ ਹੀ LIC ਪਾਲਿਸੀ ਨੂੰ ਸਮਰਪਣ ਕਰ ਸਕਦੇ ਹੋ। ਜੇਕਰ ਤੁਸੀਂ 3 ਸਾਲ ਤੋਂ ਪਹਿਲਾਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲੇਗਾ।

    ਕੀ ਹੁੰਦੀ ਹੈ ਸੁਰਰੈਂਡਰ ਵੈਲਿਊ?

    ਪਾਲਿਸੀ ਨੂੰ ਸਮਰਪਣ ਕਰਨ 'ਤੇ, ਤੁਹਾਨੂੰ LIC ਦੇ ਨਿਯਮਾਂ ਅਨੁਸਾਰ ਸਮਰਪਣ ਮੁੱਲ ਮਿਲਦਾ ਹੈ। ਇਸਦਾ ਮਤਲਬ ਹੈ, ਜੇਕਰ ਤੁਸੀਂ ਪਾਲਿਸੀ ਨੂੰ ਬੰਦ ਕਰਨ ਜਾਂ LIC ਤੋਂ ਪੈਸੇ ਕਢਵਾਉਣ ਦਾ ਫੈਸਲਾ ਕਰਦੇ ਹੋ, ਤਾਂ ਜੋ ਰਕਮ ਤੁਹਾਨੂੰ ਇਸਦੇ ਮੁੱਲ ਦੇ ਬਰਾਬਰ ਵਾਪਸ ਮਿਲਦੀ ਹੈ ਉਸਨੂੰ ਸਮਰਪਣ ਮੁੱਲ ਕਿਹਾ ਜਾਂਦਾ ਹੈ। ਜੇਕਰ ਤੁਸੀਂ ਪੂਰੇ ਤਿੰਨ ਸਾਲਾਂ ਲਈ LIC ਦੇ ਪ੍ਰੀਮੀਅਮ ਦਾ ਭੁਗਤਾਨ ਕੀਤਾ ਹੈ, ਤਾਂ ਹੀ ਤੁਸੀਂ ਸਮਰਪਣ ਮੁੱਲ ਪ੍ਰਾਪਤ ਕਰਨ ਦੇ ਯੋਗ ਹੋਵੋਗੇ।

    ਵਾਪਸ ਮਿਲਣਗੇ ਕਿੰਨੇ ਪੈਸੇ

    ਸਿੱਧੀ ਜਿਹੀ ਗੱਲ ਤਾਂ ਇਹ ਹੈ ਕਿ ਪਾਲਿਸੀ ਨੂੰ ਸਮਰਪਣ ਕਰਨ ਨਾਲ ਬਹੁਤ ਨੁਕਸਾਨ ਹੁੰਦਾ ਹੈ। ਜੇਕਰ ਤੁਸੀਂ ਲਗਾਤਾਰ 3 ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕੀਤਾ ਹੈ ਤਾਂ ਤੁਸੀਂ ਸਮਰਪਣ ਮੁੱਲ ਲਈ ਯੋਗ ਹੋ। ਉਸ ਤੋਂ ਬਾਅਦ, ਤੁਹਾਨੂੰ ਪਹਿਲੇ ਸਾਲ ਦੇ ਪ੍ਰੀਮੀਅਮ ਨੂੰ ਛੱਡ ਕੇ, ਭੁਗਤਾਨ ਕੀਤੇ ਪ੍ਰੀਮੀਅਮ ਦਾ ਸਿਰਫ 30 ਪ੍ਰਤੀਸ਼ਤ ਮਿਲਦਾ ਹੈ। ਭਾਵ ਕਿ ਤੁਸੀਂ ਪਹਿਲੇ ਸਾਲ ਵਿੱਚ ਜੋ ਪ੍ਰੀਮੀਅਮ ਦਾ ਭੁਗਤਾਨ ਕੀਤਾ ਹੈ ਉਹ ਵੀ ਜ਼ੀਰੋ ਹੋ ਜਾਂਦਾ ਹੈ। ਇਸ ਤਰ੍ਹਾਂ ਬਾਕੀ ਦੋ ਸਾਲਾਂ ਲਈ 30 ਫੀਸਦੀ ਮਿਲੇਗਾ। ਇਸ ਵਿੱਚ ਭੁਗਤਾਨ ਕੀਤਾ ਕੋਈ ਵਾਧੂ ਪ੍ਰੀਮੀਅਮ, ਟੈਕਸ ਅਤੇ LIC ਤੋਂ ਪ੍ਰਾਪਤ ਕੋਈ ਬੋਨਸ ਸ਼ਾਮਲ ਨਹੀਂ ਹੁੰਦਾ ਹੈ।

    ਪਾਲਿਸੀ ਨੂੰ ਸਮਰਪਣ ਕਰਨ ਲਈ LIC ਸਮਰਪਣ ਫਾਰਮ ਅਤੇ NEFT ਫਾਰਮ ਦੀ ਲੋੜ ਹੁੰਦੀ ਹੈ। ਇਹਨਾਂ ਫਾਰਮਾਂ ਦੇ ਨਾਲ, ਤੁਹਾਨੂੰ ਆਪਣੇ ਪੈਨ ਕਾਰਡ ਅਤੇ ਅਸਲ ਪਾਲਿਸੀ ਦਸਤਾਵੇਜ਼ਾਂ ਦੀ ਇੱਕ ਕਾਪੀ ਨੱਥੀ ਕਰਨੀ ਪਵੇਗੀ। ਹੱਥ ਲਿਖਤ ਪੱਤਰ ਦੇ ਨਾਲ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਤੁਸੀਂ ਪਾਲਿਸੀ ਕਿਉਂ ਛੱਡ ਰਹੇ ਹੋ।

    ਇਹਨਾਂ ਦਸਤਾਵੇਜ਼ਾਂ ਦੀ ਪਵੇਗੀ ਲੋੜ

    1. ਅਸਲ ਪਾਲਿਸੀ ਬਾਂਡ ਦਸਤਾਵੇਜ਼

    2. LIC ਪਾਲਿਸੀ ਸਮਰਪਣ ਫਾਰਮ ਨੰਬਰ 5074 (ਫਾਰਮ ਡਾਊਨਲੋਡ ਕੀਤਾ ਜਾ ਸਕਦਾ ਹੈ)।

    3. ਬੈਂਕ ਖਾਤੇ ਦੇ ਵੇਰਵੇ

    4. LIC ਦਾ NEFT ਫਾਰਮ (ਜੇ ਤੁਸੀਂ ਸਮਰਪਣ ਫਾਰਮ ਦੀ ਵਰਤੋਂ ਨਹੀਂ ਕਰ ਰਹੇ ਹੋ)।

    5. ਮੂਲ ਆਈਡੀ ਪਰੂਫ਼ ਜਿਵੇਂ ਕਿ ਆਧਾਰ ਕਾਰਡ, ਡਰਾਈਵਿੰਗ ਲਾਇਸੰਸ ਜਾਂ ਪੈਨ ਕਾਰਡ।

    Published by:Sarafraz Singh
    First published:

    Tags: Insurance Policy, Life Insurance Corporation of India (LIC)