ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਸਰੀਰ ਦੀ ਉਮਰ ਵੀ ਢਲਨੀ ਸ਼ੁਰੂ ਹੋ ਜਾਂਦੀ ਹੈ ਤੇ ਚਿਹਰੇ ਉੱਤੇ ਝੁਰੜੀਆਂ ਪੈਣ ਲਗਦੀਆਂ ਹਨ। ਪਰ ਕੁੱਝ ਲੋਕਾਂ ਦੀ ਡਾਈਟ ਅਜਿਹੀ ਹੁੰਦੀ ਹੈ ਕਿ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਖ਼ੈਰ ਜੇ ਤੁਸੀਂ ਵੀ ਆਪਣੀ ਉਮਰ ਦੇ 50ਵੇਂ ਦਹਾਕੇ ਵਿੱਚ ਪੈਰ ਰੱਖ ਲਿਆ ਹੈ ਤੇ ਏਜਿੰਗ ਕਾਰਨ ਚਿਹਰੇ ਦੀਆਂ ਝੁਰੜੀਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁੱਝ ਆਸਾਨ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਕੇ ਖ਼ੁਦ ਨੂੰ ਥੋੜ੍ਹਾ ਜਵਾਨ ਮਹਿਸੂਸ ਕਰਵਾ ਸਕਦੀ ਹੋ। ਇਹ ਚੀਜ਼ਾਂ ਤੁਹਾਨੂੰ ਘਰ ਵਿੱਚ ਹੀ ਆਸਾਨੀ ਨਾਲ ਮਿਲ ਜਾਣਗੀਆਂ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਲਾਲ ਸ਼ਿਮਲਾ ਮਿਰਚ : ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਸ਼ਿਮਲਾ ਮਿਰਚ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜਿਨ੍ਹਾਂ 'ਚ ਐਂਟੀ ਏਜਿੰਗ ਗੁਣ ਹੁੰਦੇ ਹਨ। ਇਸ 'ਚ ਵਿਟਾਮਿਨ ਸੀ ਅਤੇ ਕੈਰੋਟੀਨੋਇਡਸ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਸਕਿਨ ਨੂੰ ਹਾਈਡਰੇਟ ਰੱਖਣ 'ਚ ਮਦਦ ਕਰਦੇ ਹਨ। ਇਸ 'ਚ ਕਈ ਤਰ੍ਹਾਂ ਦੇ ਐਂਟੀ-ਇੰਫਲੇਮੇਟਰੀ ਗੁਣ ਵੀ ਪਾਏ ਜਾਂਦੇ ਹਨ, ਜੋ ਸਕਿਨ ਨੂੰ ਹਮੇਸ਼ਾ ਜਵਾਨ ਰੱਖਦੇ ਹਨ। ਇਸ ਲਈ ਆਪਣੀ ਡਾਈਟ ਵਿੱਚ ਲਾਲ ਸ਼ਿਮਲਾ ਮਿਰਚ ਜ਼ਰੂਰ ਸ਼ਾਮਲ ਕਰੋ।
ਬਲੂਬੇਰੀ: ਬਲੂਬੇਰੀ ਵਿੱਚ ਸਕਿਨ ਨੂੰ ਸੂਰਜ ਦੀ ਰੌਸ਼ਨੀ, ਤਣਾਅ ਅਤੇ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਬਲੂਬੇਰੀ ਇੱਕ ਐਂਟੀ ਏਜਿੰਗ ਫੂਡ ਹੈ ਜੋ ਉਮਰ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਇਸ ਨਾਲ ਸਰੀਰ ਵਿੱਚ ਤਰਲਤਾ ਬਣੀ ਰਹਿੰਦੀ ਹੈ।
ਫੁੱਲ ਗੋਭੀ: ਗੋਭੀ 'ਚ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਫਾਈਬਰ, ਫੋਲੇਟ, ਲਿਊਟੀਨ, ਕੈਲਸ਼ੀਅਮ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਕਿਨ ਵਿੱਚ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦੇ ਹਨ। ਇਸ ਦੇ ਨਤੀਜੇ ਵਜੋਂ ਸਕਿਨ ਜਲਦੀ ਬੁੱਢੀ ਨਹੀਂ ਦਿਖਾਈ ਦਿੰਦੀ।
ਪਪੀਤਾ: ਪਪੀਤੇ ਦੀ ਤਸੀਰ ਵੈਸੇ ਤਾਂ ਗਰਮ ਹੁੰਦੀ ਹੈ ਪਰ ਸਹੀ ਮਾਤਰਾ ਵਿੱਚ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਪੇਟ ਦੇ ਨਾਲ ਨਾਲ ਸਾਡੀ ਸਕਿਨ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਕਈ ਤਰ੍ਹਾਂ ਦੇ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਕਿਨ ਦੀ ਲਚਕਤਾ ਨੂੰ ਵਧਾਉਂਦੇ ਹਨ। ਇਸ ਨਾਲ ਸਕਿਨ ਜਵਾਨ ਰਹਿੰਦੀ ਹੈ ਤੇ ਜਲਦੀ ਝੁਰੜੀਆਂ ਨਹੀਂ ਆਉਂਦੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health tips, Healthy Food, Life, Life style