Home /News /lifestyle /

ਵਾਰਨ ਬਫ਼ੇਟ ਨੇ ਅਮੀਰ ਬਣਨ ਦਾ ਸੁਪਨਾ ਦੇਖਣ ਵਾਲਿਆਂ ਨੂੰ ਕੀ ਦਿੱਤੀ ਸਲਾਹ ਦਿੱਤੀ, ਪੜ੍ਹੋ ਇਸ ਖ਼ਬਰ `ਚ

ਵਾਰਨ ਬਫ਼ੇਟ ਨੇ ਅਮੀਰ ਬਣਨ ਦਾ ਸੁਪਨਾ ਦੇਖਣ ਵਾਲਿਆਂ ਨੂੰ ਕੀ ਦਿੱਤੀ ਸਲਾਹ ਦਿੱਤੀ, ਪੜ੍ਹੋ ਇਸ ਖ਼ਬਰ `ਚ

91 ਸਾਲਾਂ ਦੇ ਬਫੇ ਨੇ 1965 ਵਿੱਚ ਬਰਕਸ਼ਾਇਰ ਹੈਥਵੇ ਦਾ ਕੰਟਰੋਲ ਸਾਂਭਿਆ ਸੀ। ਆਪਣੇ ਲੰਬੇ ਸਮੇਂ ਦੇ ਵਪਾਰਕ ਭਾਈਵਾਲ ਅਤੇ ਵਿਸ਼ਵਾਸੀ ਚਾਰਲੀ ਮੁੰਗੇਰ ਨਾਲ ਮਿਲ ਕੇ, ਉਸਨੇ $700 ਬਿਲੀਅਨ ਤੋਂ ਵੱਧ ਦੀ ਮਾਰਕੀਟ ਪੂੰਜੀਕਰਣ ਵਾਲੀ ਇੱਕ ਹੋਲਡਿੰਗ ਕੰਪਨੀ ਵਿੱਚ ਇੱਕ ਸੰਘਰਸ਼ਸ਼ੀਲ ਟੈਕਸਟਾਈਲ ਮਿੱਲ ਦਾ ਵਿਕਾਸ ਕੀਤਾ।

ਹੋਰ ਪੜ੍ਹੋ ...
  • Share this:

ਅੱਜਕਲ ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ। ਕੋਈ ਅੰਬਾਨੀ, ਟਾਟਾ ਤੇ ਕੋਈ ਵਾਰਨ ਬਫੇ ਵਰਗੇ ਅਰਬਪਤੀਆਂ ਨੂੰ ਆਪਣਾ ਆਦਰਸ਼ ਮੰਨਦੇ ਹਨ ਤੇ ਉਨ੍ਹਾਂ ਦੇ ਨਕਸ਼ੇਕਦਮ ਉੱਤੇ ਚੱਲ ਕੇ ਅਮੀਰ ਬਣਨ ਦਾ ਸੁਪਨਾ ਵੇਖਦੇ ਹਨ। ਹਾਲਹੀ ਵਿੱਚ ਅਰਬਪਤੀ ਨਿਵੇਸ਼ਕ ਵਾਰਨ ਬਫੇ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਇੱਕ ਨੇਕ ਸਲਾਹ ਦਿੱਤੀ ਹੈ। ਬਰਕਸ਼ਾਇਰ ਹੈਥਵੇ ਦੇ ਸੀਈਓ ਵਾਰਨ ਬਫੇ ਨੇ ਸ਼ੇਅਰਧਾਰਕਾਂ ਨੂੰ ਆਪਣੇ ਸਭ ਤੋਂ ਤਾਜ਼ਾ ਸਲਾਨਾ ਪੱਤਰ ਵਿੱਚ, ਆਪਣੇ ਕੰਮ ਲਈ ਉਸਦੇ ਨਿਰੰਤਰ ਅਨੰਦ ਦੀ ਚਰਚਾ ਕੀਤੀ ਹੈ।

ਉਨ੍ਹਾਂ ਨੇ ਇਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਆਪਣੀ ਨਿਯਮਤ ਗੱਲਬਾਤ ਦਾ ਜ਼ਿਕਰ ਕੀਤਾ। ਬਫੇਟ ਨੇ ਲਿਖਿਆ ਕਿ ਉਹ ਬੱਚਿਆਂ ਨੂੰ ਬੇਨਤੀ ਕਰਦੇ ਹਨ ਕਿ ਉਹ ਅਜਿਹੇ ਕੰਮ ਦੀ ਭਾਲ ਕਰਨ ਜਿਸ ਨੂੰ ਕਰਨ ਵਿੱਚ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਜੇਕਰ ਪੈਸਿਆਂ ਦੀ ਲੋੜ ਇਸ ਸਮੇਂ ਨਹੀਂ ਹੈ ਤਾਂ ਅਜਿਹਾ ਕੰਮ ਲੱਭਣ ਨੂੰ ਹੀ ਤਰਜੀਹ ਦਿਓ ਜਿਸ ਨੂੰ ਕਰਨ ਨਾਲ ਉਨ੍ਹਾਂ ਨੂੰ ਆਨੰਦ ਮਿਲੇ।

ਹਾਲਾਂਕਿ ਉਹ ਮੰਨਦਾ ਹੈ ਕਿ ਆਰਥਿਕ ਸਥਿਤੀਆਂ ਇਸ ਕਿਸਮ ਦੇ ਕੰਮ ਦੀ ਖੋਜ ਵਿੱਚ ਦਖਲ ਦੇ ਸਕਦੀਆਂ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ "ਕਦੇ ਵੀ ਅਜਿਹੇ ਕੰਮ ਦੀ ਖੋਜ ਨੂੰ ਛੱਡਣਾ ਨਹੀਂ ਚਾਹੀਦਾ"। ਬਫੇ ਨੇ ਅੱਗੇ ਲਿਖਿਆ ਕਿ ਜਦੋਂ ਉਨ੍ਹਾਂ ਨੂੰ ਇਸ ਕਿਸਮ ਦੀ ਨੌਕਰੀ ਮਿਲ ਜਾਵੇਗੀ ਤਾਂ ਉਨ੍ਹਾਂ ਨੂੰ ਆਪਣਾ ਕੰਮ "ਕੰਮ" ਨਹੀਂ ਲੱਗੇਗਾ (ਬੋਝ ਨਹੀਂ ਲੱਗੇਗਾ)।

91 ਸਾਲਾਂ ਦੇ ਬਫੇ ਨੇ 1965 ਵਿੱਚ ਬਰਕਸ਼ਾਇਰ ਹੈਥਵੇ ਦਾ ਕੰਟਰੋਲ ਸਾਂਭਿਆ ਸੀ। ਆਪਣੇ ਲੰਬੇ ਸਮੇਂ ਦੇ ਵਪਾਰਕ ਭਾਈਵਾਲ ਅਤੇ ਵਿਸ਼ਵਾਸੀ ਚਾਰਲੀ ਮੁੰਗੇਰ ਨਾਲ ਮਿਲ ਕੇ, ਉਸਨੇ $700 ਬਿਲੀਅਨ ਤੋਂ ਵੱਧ ਦੀ ਮਾਰਕੀਟ ਪੂੰਜੀਕਰਣ ਵਾਲੀ ਇੱਕ ਹੋਲਡਿੰਗ ਕੰਪਨੀ ਵਿੱਚ ਇੱਕ ਸੰਘਰਸ਼ਸ਼ੀਲ ਟੈਕਸਟਾਈਲ ਮਿੱਲ ਦਾ ਵਿਕਾਸ ਕੀਤਾ।

ਬਫੇ ਐਪਲ, ਕੋਕਾ-ਕੋਲਾ ਕੰਪਨੀ, ਅਤੇ ਜਨਰਲ ਮੋਟਰਜ਼ ਸਮੇਤ ਕਈ ਵਡੀਆਂ-ਵਡੀਆਂ ਫਰਮਾਂ ਵਿੱਚ ਸ਼ੇਅਰ ਰੱਖਦੇ ਹਨ। ਬਫੇ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਬਰਕਸ਼ਾਇਰ ਵਿਖੇ ਉਨ੍ਹਾਂ ਨੂੰ ਉਹ ਚੀਜ਼ ਮਿਲੀ ਜਿਸ ਨੂੰ ਕਰਨ ਨਾਲ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਤੇ ਉਹ ਕੰਮ ਕਰ ਕੇ ਉਨ੍ਹਾਂ ਨੂੰ ਆਨੰਦ ਆਉਂਦਾ ਹੈ ਪਰ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਕਈ ਠੋਕਰਾਂ ਵੀ ਖਾਦੀਆਂ।

ਬਫੇ ਤੇ ਚਾਰਲੀ ਦੋਵਾਂ ਨੇ ਬਫੇਟ ਦੇ ਦਾਦਾ ਜੀ ਦੀ ਮਲਕੀਅਤ ਵਾਲੀ ਕਰਿਆਨੇ ਦੀ ਦੁਕਾਨ 'ਤੇ ਕੰਮ ਸ਼ੁਰੂ ਕੀਤਾ - ਉਹ ਕੰਮ ਜਿਸ ਲਈ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ ਅਤੇ ਬੋਰਿੰਗ ਕੰਮਾਂ ਨੂੰ ਪੂਰਾ ਕਰਨ ਲਈ ਕਿਹਾ ਜਾਂਦਾ ਸੀ।

ਉਨ੍ਹਾਂ ਨੇ ਅੱਗੇ ਲਿਖਿਆ ਕਿ ਕੁੱਝ ਸਮੇਂ ਬਾਅਦ ਚਾਰਲੀ Law ਦੀ ਫੀਲਡ ਵਿੱਚ ਚਲਾ ਗਿਆ ਤੇ ਬਫੇ ਦੇ ਪ੍ਰਤੀਭੂਤੀਆਂ ਨੂੰ ਵੇਚਣ ਦਾ ਕੰਮ ਕੀਤਾ ਪਰ 1965 ਵਿੱਚ ਬਰਕਸ਼ਾਇਰ ਹੈਥਵੇ ਵਿੱਚ ਦੋਵਾਂ ਨੂੰ ਉਹ ਮਿਲਿਆ ਜਿਸ ਨੂੰ ਕਰਨ ਨਾਲ ਉਨ੍ਹਾਂ ਨੂੰ ਖੁਸ਼ੀ ਮਿਲਦੀ ਸੀ ਕੇ ਸੰਤੁਸ਼ਟੀ ਮਿਲਗੀ ਸੀ। ਬਫੇ ਨੇ ਅੰਤ ਵਿੱਤ ਲਿਖਿਆ ਕਿ ਅਸੀਂ ਹੁਣ ਕਈ ਦਹਾਕਿਆਂ ਤੋਂ ਉਹਨਾਂ ਲੋਕਾਂ ਨਾਲ "ਕੰਮ" ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ ਅਤੇ ਭਰੋਸਾ ਕਰਦੇ ਹਾਂ।"

Published by:Amelia Punjabi
First published:

Tags: Millionaire, Warren Buffett