ਸ਼ਿਵਪੁਰੀ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਕਸਬੇ ਵਿੱਚ ਇੱਕ ਚਾਹਵਾਲੇ ਨੇ ਆਪਣੀ ਪੰਜ ਸਾਲ ਦੀ ਧੀ ਦੀ ਇੱਛਾ ਪੂਰੀ ਕਰਨ ਲਈ ਪਹਿਲੀ ਵਾਰ ਇੱਕ ਨਵਾਂ ਮੋਬਾਈਲ ਫੋਨ ਖਰੀਦਿਆ। ਇਸ ਦਿਨ ਨੂੰ ਯਾਦਗਾਰ ਬਣਾਉਣ ਲਈ, ਉਸਨੇ ਬੱਗੀ ਵਿੱਚ ਆਪਣੀ ਧੀ ਬਿਠਾ ਨੱਚਦੇ ਤੇ ਗਾਉਂਦੇ ਦੁਕਾਨ ਤੋਂ ਘਰ ਲੈ ਗਿਆ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।
ਚਾਹ ਵੇਚਣ ਵਾਲੇ ਇਸ ਵਿਅਕਤੀ ਦਾ ਨਾਂ ਮੁਰਾਰੀ ਕੁਸ਼ਵਾਹਾ ਹੈ ਅਤੇ ਉਹ ਸ਼ਿਵਪੁਰੀ ਸ਼ਹਿਰ ਦੇ ਨੀਲਗਰ ਚੌਰਾਹਾ ਵਿਖੇ ਚਾਹ ਵੇਚਦਾ ਹੈ। ਆਪਣੀ ਬੇਟੀ ਦੀ ਇੱਛਾ ਪੂਰੀ ਕਰਨ ਲਈ ਉਸ ਨੇ ਸੋਮਵਾਰ ਸ਼ਾਮ 12,500 ਰੁਪਏ 'ਚ ਇਹ ਮੋਬਾਈਲ ਖਰੀਦਿਆ ਅਤੇ ਦਿਨ ਨੂੰ ਯਾਦਗਾਰ ਬਣਾਉਣ ਲਈ ਜਲੂਸ ਕੱਢਿਆ |
ਰਾਰੀ ਨੇ ਕਿਹਾ, “ਪਹਿਲੀ ਵਾਰ ਜਦੋਂ ਮੇਰੇ ਘਰ ਮੋਬਾਈਲ ਫੋਨ ਆਇਆ ਤਾਂ ਮੈਂ ਦੁਕਾਨਦਾਰ ਦੀ ਦੁਕਾਨ ਤੋਂ ਢੋਲ ਅਤੇ ਸ਼ਹਿਨਾਈ ਵਜਾ ਕੇ ਆਪਣੇ ਘਰ ਲਿਆਇਆ। ਇਸ ਜਲੂਸ ਵਿੱਚ ਇੱਕ ਬੱਗੀ ਵੀ ਸੀ, ਜਿਸ ਵਿੱਚ ਮੈਂ ਆਪਣੀ ਧੀ ਨੂੰ ਬੈਠਾ ਕੇ ਲਿਆਇਆ ਸੀ।
शिवपुरी के नीलनगर में चाय की दुकान चलाने वाले मुरारी ने जब अपना पहला स्मार्टफोन खरीदा तो उसे अपने घर में डीजे, आतिशबाजी के बीच बग्गी पर सवार होकर लेकर आये, मुरारी की बेटी ने उनसे शराब छोड़कर उस पैसे से मोबाइल लाने का वायदा लिया था @ndtv @ndtvindia pic.twitter.com/hUr6LrCjnx
— Anurag Dwary (@Anurag_Dwary) December 22, 2021
ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ ਘਰ 'ਚ ਪਾਰਟੀ ਵੀ ਦਿੱਤੀ। ਮੁਰਾਰੀ ਨੇ ਦੱਸਿਆ ਕਿ ਪੈਸੇ ਘੱਟ ਹੋਣ ਕਾਰਨ ਉਸ ਨੇ ਲੜਕੀ ਦੀ ਇੱਛਾ ਪੂਰੀ ਕਰਨ ਲਈ EMI 'ਤੇ ਮੋਬਾਈਲ ਫੋਨ ਲਿਆ ਹੈ। ਮੇਰੀ ਇੱਕ 5 ਸਾਲ ਦੀ ਬੱਚੀ ਹੈ। ਉਹ ਮੈਨੂੰ ਦੋ ਸਾਲਾਂ ਤੋਂ ਕਹਿ ਰਹੀ ਸੀ ਕਿ ਪਾਪਾ ਤੁਸੀਂ ਸ਼ਰਾਬ ਬਹੁਤ ਪੀਂਦੇ ਹੋ। ਤੁਸੀਂ ਸ਼ਰਾਬ ਪੀਣਾ ਬੰਦ ਕਰ ਦਿਓ ਅਤੇ ਤੁਹਾਡੇ ਬਚੇ ਹੋਏ ਪੈਸਿਆਂ ਨਾਲ ਮੈਨੂੰ ਇੱਕ ਮੋਬਾਈਲ ਫ਼ੋਨ ਦਿਉ।
ਮੁਰਾਰੀ ਨੇ ਕਿਹਾ, "ਮੈਂ ਕੁੜੀ ਨੂੰ ਕਿਹਾ, ਬੇਟੀ ਚਿੰਤਾ ਨਾ ਕਰੋ। ਅਜਿਹਾ ਮੋਬਾਈਲ ਲੈ ਕੇ ਆਵਾਂਗੇ ਕਿ ਪੂਰਾ ਸ਼ਹਿਰ ਦੇਖਦਾ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, Drink, Madhya Pradesh, Smartphone, Viral video