
ਨੱਚ ਕੇ ਫ਼ੈਲਾਈ ਜਾ ਰਹੀ ਹੈ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ, ਬਾਲੀਵੁੱਡ ਦੇ ਹਿੱਟ ਗਾਣਿਆਂ 'ਤੇ ਕੀਤਾ ਡਾਂਸ
ਟ੍ਰੈਫਿਕ ਸਿਗਨਲ 'ਤੇ ਫਸਿਆ ਹੋਣਾ ਜ਼ਿਆਦਾਤਰ ਸ਼ਹਿਰਾਂ, ਖਾਸ ਕਰਕੇ ਮਹਾਨਗਰਾਂ ਵਿੱਚ ਇੱਕ ਆਮ ਸਮੱਸਿਆ ਹੈ। ਬੇਸ਼ੱਕ, ਇਹ ਸਭ ਤੋਂ ਪਰੇਸ਼ਾਨ ਕਰਨ ਵਾਲੇ ਤਜ਼ਰਬਿਆਂ ਵਿੱਚੋਂ ਇੱਕ ਹੈ, ਪਰ ਮਹਾਰਾਸ਼ਟਰ ਦੇ ਇੱਕ ਵਿਅਕਤੀ ਨੇ ਸਮਾਂ ਲੰਘਾਉਣ ਦਾ ਸਭ ਤੋਂ ਮਨੋਰੰਜਕ ਤਰੀਕਾ ਲੱਭਿਆ ਹੈ।
ਇਹ ਨੌਜਵਾਨ 'ਸਿਗਨਲ ਹੈਲਮੇਟ guy' ਵਜੋਂ ਪ੍ਰਸਿੱਧ ਹੋ ਰਿਹਾ। ਇਹ ਨੌਜਵਾਨ ਹਰ ਵਾਰ ਜਦੋਂ ਉਹ ਟ੍ਰੈਫ਼ਿਕ ਵਿੱਚ ਰੁਕਦਾ ਹੈ ਤਾਂ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਮਨੋਰੰਜਨ ਕਰਨ ਲਈ ਡਾਂਸ ਪੇਸ਼ ਕਰਦਾ ਹੈ। ਹਾਲਾਂਕਿ ਜਦੋਂ ਤੁਸੀਂ ਪਹਿਲੀ ਵਾਰ ਉਸਦੇ ਵੀਡੀਓ ਦੇਖਦੇ ਹੋ ਤਾਂ ਇਹ ਬਹੁਤ ਬੇਤਰਤੀਬਾ ਲੱਗ ਸਕਦਾ ਹੈ।
ਮਹਾਰਾਸ਼ਟਰ ਦੇ ਕਲਿਆਣ ਤੋਂ 'ਹੈਲਮੇਟ ਗਾਇ' ਦੇ ਨਾਂ ਨਾਲ ਮਸ਼ਹੂਰ ਸੁਬੋਧ ਸੁਨੰਦਾ ਬਾਪੂ ਲੋਂਧੇ ਪਿਛਲੇ ਇਕ ਸਾਲ ਤੋਂ ਇੰਸਟਾਗ੍ਰਾਮ ਦੇ ਨਾਲ-ਨਾਲ ਯੂਟਿਊਬ 'ਤੇ ਵੀ ਪ੍ਰਸਿੱਧੀ ਹਾਸਲ ਕਰ ਰਿਹਾ ਹੈ।
ਇੱਕ ਵਾਰ ਫਿਰ, ਇੱਕ ਟਵਿੱਟਰ ਉਪਭੋਗਤਾ ਦੁਆਰਾ 'ਹੈਲਮੇਟ ਗਾਇ' ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਉਹ ਸ਼ਾਹਰੁਖ ਖਾਨ ਅਤੇ ਕਰੀਨਾ ਕਪੂਰ ਖਾਨ ਦੀ 'ਛਮਕ ਛੱਲੋ' ਜੋ ਕਿ 'ਰਾ.ਵਨ' ਫਿਲਮ ਦਾ ਗਾਣਾ ਹੈ, ਦੀਆਂ ਧੁਨਾਂ 'ਤੇ ਨੱਚਦਾ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਟ੍ਰੈਫਿਕ ਸਿਗਨਲ 'ਤੇ ਲਾਈਟ ਲਾਲ ਹੋਣ 'ਤੇ ਦੂਜੇ ਲੋਕਾਂ ਵਾਂਗ ਇੰਤਜ਼ਾਰ ਕਰਨ ਦੀ ਬਜਾਏ 'ਹੈਲਮੇਟ ਗਾਇ' ਹੇਠਾਂ ਉਤਰਿਆ ਅਤੇ ਨੱਚਣ ਲੱਗਾ ਜਿਸ ਨਾਲ ਸਾਰੇ ਹੈਰਾਨ ਰਹਿ ਗਏ।
'ਹੈਲਮੇਟ ਗਾਇ' ਦਾ ਇੰਸਟਾਗ੍ਰਾਮ ਪ੍ਰੋਫਾਈਲ ਅਜਿਹੀਆਂ ਹੀ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਇਹ ਉਹ ਕਲਿੱਪ ਹੈ ਜਿੱਥੇ ਉਸਨੇ ਹਾਰਡੀ ਸੰਧੂ ਦੇ ਗਾਣੇ 'ਬਿਜਲੀ ਬਿਜਲੀ' 'ਤੇ ਡਾਂਸ ਕੀਤਾ ਸੀ। ਪੰਜਾਬੀ ਗਾਇਕਾਂ ਨੇ ਵੀ ਉਸ ਲਈ ਤਾੜੀਆਂ ਮਾਰੀਆਂ ਸਨ।
ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ, 26 ਸਾਲਾ ਸੁਬੋਧ ਨੇ ਕਿਹਾ ਕਿ ਉਸਨੇ ਮਹਾਂਮਾਰੀ ਦੇ ਵਿਚਕਾਰ ਪਿਛਲੇ ਸਾਲ ਫਰਵਰੀ ਵਿੱਚ ਸ਼ੁਰੂਆਤ ਕੀਤੀ ਸੀ।
ਪੇਸ਼ੇ ਤੋਂ YouTuber ਇੱਕ ਪ੍ਰੋਫੈਸ਼ਨਲ ਡਾਂਸਰ ਨਹੀਂ ਹੈ ਪਰ ਉਸਦਾ ਵਿਸ਼ਵਾਸ ਹੈ ਕਿ ਜਾਗਰੂਕਤਾ ਪੈਦਾ ਕਰਦੇ ਹੋਏ ਡਾਂਸ ਲਈ ਉਸਦੇ ਪਿਆਰ ਨੂੰ ਜੋੜਨ ਦਾ ਇਹ ਇੱਕ ਵਿਲੱਖਣ ਤਰੀਕਾ ਹੈ। ਉਸ ਦਾ ਮੰਨਣਾ ਹੈ ਕਿ ਲੋਕਾਂ ਨੂੰ ਲਾਲ ਸਿਗਨਲ ਦਾ ਆਨੰਦ ਲੈਣਾ ਚਾਹੀਦਾ ਹੈ ਨਾ ਕਿ ਸਿਗਨਲ ਤੋੜਨ ਦਾ।
ਸੁਬੋਧ ਨੇ ਖੁਲਾਸਾ ਕੀਤਾ ਕਿ 2021 ਵਿੱਚ ਪਹਿਲੀ ਵਾਰ ਉਨ੍ਹਾਂ ਦੇ ਖੇਤਰ ਵਿੱਚ ਲਾਲ ਬੱਤੀ ਲਗਾਈ ਗਈ ਸੀ, ਪਰ ਕਿਉਂਕਿ ਲੋਕਾਂ ਨੂੰ ਇਸਦੀ ਆਦਤ ਨਹੀਂ ਸੀ, ਕਿਸੇ ਨੇ ਵੀ ਪਾਲਣਾ ਨਹੀਂ ਕੀਤੀ।
ਇਸ ਲਈ, ਉਸਨੇ ਲਾਲ ਬੱਤੀ ਦੀ ਉਡੀਕ ਕਰਦੇ ਹੋਏ ਨੱਚਣ ਅਤੇ ਲੋਕਾਂ ਦਾ ਮਨੋਰੰਜਨ ਕਰਨ ਬਾਰੇ ਸੋਚਿਆ। ਉਸਨੇ ਅੱਗੇ ਕਿਹਾ “ਇਹ ਜਲਦੀ ਹੀ ਜਾਗਰੂਕਤਾ ਫੈਲਾਉਣ ਦਾ ਇੱਕ ਮਜ਼ੇਦਾਰ ਤਰੀਕਾ ਬਣ ਗਿਆ।"
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।