Home /News /lifestyle /

Eye Care Tips: ਵਧੇਰੇ ਸਕਰੀਨ ਦੇਖਣ ਨਾਲ ਵੱਧ ਸਕਦੀ ਹੈ ਅੱਖਾਂ ਦੀ ਸਮੱਸਿਆਵਾਂ, ਜਾਣੋ ਬਚਾਅ ਦੇ ਤਰੀਕੇ

Eye Care Tips:  ਅੱਜ ਦਾ ਸਮਾਂ ਇੰਟਰਨੈੱਟ ਦਾ ਸਮਾਂ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰੇਕ ਕੋਲ ਸਮਾਰਟਫੋਨ ਹੈ। ਇਸ ਤੋਂ ਇਲਾਵਾ ਕਈ ਇਲੈਕਟ੍ਰਾਨਿਕ ਯੰਤਰ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਇਨ੍ਹਾਂ ਤੋਂ ਬਿਨ੍ਹਾਂ ਅੱਜ ਦੇ ਸਮੇਂ ਵਿੱਚ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਹੋਰ ਪੜ੍ਹੋ ...
  • Share this:
Eye Care Tips:  ਅੱਜ ਦਾ ਸਮਾਂ ਇੰਟਰਨੈੱਟ ਦਾ ਸਮਾਂ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰੇਕ ਕੋਲ ਸਮਾਰਟਫੋਨ ਹੈ। ਇਸ ਤੋਂ ਇਲਾਵਾ ਕਈ ਇਲੈਕਟ੍ਰਾਨਿਕ ਯੰਤਰ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਇਨ੍ਹਾਂ ਤੋਂ ਬਿਨ੍ਹਾਂ ਅੱਜ ਦੇ ਸਮੇਂ ਵਿੱਚ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਵੱਡੀ ਗਿਣਤੀ ਲੋਕ ਹਰ ਰੋਜ਼ ਕਈ ਘੰਟੇ ਸਮਾਰਟਫ਼ੋਨ ਅਤੇ ਲੈਪਟਾਪ 'ਤੇ ਬਿਤਾਉਂਦੇ ਹਨ। ਅਜਿਹੇ 'ਚ ਮਨ ਵਿੱਚ ਪਹਿਲਾਂ ਸਵਾਲ ਇਹ ਉੱਠਦਾ ਹੈ ਕਿ ਕੀ ਜ਼ਿਆਦਾ ਦੇਰ ਤੱਕ ਸਕਰੀਨ ਨੂੰ ਦੇਖਣ ਦੇ ਅੱਖਾਂ ਲਈ ਕੀ ਨੁਕਸਾਨ ਹਨ। ਕੀ ਵਧੇਰੇ ਸਮਾਂ ਸਕਰੀਨ ਦੇਖਣ ਅੱਖਾਂ 'ਤੇ ਐਨਕਾਂ ਲੱਗ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ ਮਾਹਰ ਡਾਕਟਰ ਕੀ ਕਹਿੰਦੇ ਹਨ-

ਨਵੀਂ ਦਿੱਲੀ ਦੇ ਬਜਾਜ ਆਈ ਕੇਅਰ ਸੈਂਟਰ (Baja Eye Care Center) ਵਿੱਚ ਅੱਖਾਂ ਦੇ ਮਾਹਿਰ ਡਾਕਟਰ ਰਾਜੀਵ ਬਜਾਜ ਦਾ ਕਹਿਣਾ ਹੈ ਕਿ ਕਈ ਘੰਟੇ ਸਕਰੀਨ 'ਤੇ ਧਿਆਨ ਦੇਣ ਨਾਲ ਸਾਡੀਆਂ ਅੱਖਾਂ 'ਤੇ ਦਬਾਅ ਪੈ ਸਕਦਾ ਹੈ। ਕੰਪਿਊਟਰ ਦੀ ਵਰਤੋਂ ਨਾਲ ਹੋਣ ਵਾਲੀਆਂ ਅੱਖਾਂ ਦੀਆਂ ਸਮੱਸਿਆਵਾਂ ਨੂੰ ਕੰਪਿਊਟਰ ਵਿਜ਼ਨ ਸਿੰਡਰੋਮ (CVS) ਕਿਹਾ ਜਾਂਦਾ ਹੈ।

ਕੰਪਿਊਟਰ ਸਕਰੀਨ 'ਤੇ ਕੰਮ ਕਰਨ ਵਾਲੇ ਜ਼ਿਆਦਾਤਰ ਲੋਕਾਂ 'ਚ ਅਜਿਹੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਇਸ ਨਾਲ ਨਾ ਸਿਰਫ਼ ਕੰਪਿਊਟਰ ਉੱਤੇ ਕੰਮ ਕਰਨ ਵਾਲੇ ਲੋਕ ਪ੍ਰਭਾਵਿਤ ਹੁੰਦੇ ਹਨ, ਸਗੋਂ ਜ਼ਿਆਦਾ ਸਮਾਰਟਫੋਨ ਜਾਂ ਟੈਬਲੇਟ ਦੇਖਣ ਵਾਲੇ ਬੱਚਿਆਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਧੇਰੇ ਸਕਰੀਨ ਦੇਖਣ ਨਾਲ ਹੋਣ ਵਾਲੀਆਂ ਸਮੱਸਿਆਵਾਂ

ਡਾ. ਰਾਜੀਵ ਬਜਾਜ ਅਨੁਸਾਰ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਅੱਖਾਂ ਦੀ ਸਮੱਸਿਆ ਹੈ ਅਤੇ ਤੁਸੀਂ ਸਕਰੀਨ ਦੀ ਵਰਤੋਂ ਕਰਦੇ ਸਮੇਂ ਐਨਕਾਂ ਨਹੀਂ ਲਗਾਉਂਦੇ ਹੋ ਤਾਂ ਤੁਹਾਨੂੰ ਹੋਰ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਸਕਰੀਨ ਦੀ ਜ਼ਿਆਦਾ ਵਰਤੋਂ ਧੁੰਦਲੀ ਨਜ਼ਰ, ਅੱਖਾਂ ਵਿੱਚ ਖੁਸ਼ਕੀ, ਅੱਖਾਂ ਵਿੱਚ ਜਲਣ, ਸਿਰ ਦਰਦ ਜਾਂ ਗਰਦਨ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸਦੇ ਨਾਲ ਹੀ ਅਜਿਹਾ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ।

ਅੱਖਾਂ ਦੀਆਂ ਸਮੱਸਿਆਵਾਂ ਨੂੰ ਰੋਕਣ ਦੇ ਢੰਗ

ਅੱਖਾਂ ਦੇ ਮਾਹਰਾਂ ਅਨੁਸਾਰ ਬੱਚਿਆਂ ਨੂੰ ਜ਼ਿਆਦਾ ਦੇਰ ਤੱਕ ਸਕਰੀਨ ਵੱਲ ਨਹੀਂ ਦੇਖਣਾ ਚਾਹੀਦਾ। ਜੇਕਰ ਤੁਸੀਂ ਦਫ਼ਤਰ 'ਚ ਬੈਠ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਵਿਚਕਾਰ ਹੀ ਬ੍ਰੇਕ ਲੈਣਾ ਚਾਹੀਦਾ ਹੈ। 20 ਮਿੰਟ ਤੱਕ ਕੰਮ ਕਰਨ ਤੋਂ ਬਾਅਦ, 20 ਸਕਿੰਟ ਦਾ ਬ੍ਰੇਕ ਲਓ ਅਤੇ ਇਸ ਦੌਰਾਨ ਆਪਣੀਆਂ ਪਲਕਾਂ ਨੂੰ 20 ਵਾਰ ਝਪਕਾਓ। ਜੇਕਰ ਅੱਖਾਂ ਵਿੱਚ ਖੁਸ਼ਕੀ ਹੈ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਬਿਨਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ 3 ਮਹੀਨਿਆਂ ਬਾਅਦ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
Published by:rupinderkaursab
First published:

Tags: Eyesight, Health, Health care tips, Health news, Lifestyle

ਅਗਲੀ ਖਬਰ