Home /News /lifestyle /

TV ਦੇਖਣ ਨਾਲ ਬੱਚਿਆਂ ਦੀਆਂ ਅੱਖਾਂ ਤੇ ਦਿਮਾਗ 'ਤੇ ਪੈ ਸਕਦਾ ਹੈ ਮਾੜਾ ਅਸਰ, ਮਾਪੇ ਇਸ ਤਰ੍ਹਾਂ ਕਰਨ ਸੁਧਾਰ

TV ਦੇਖਣ ਨਾਲ ਬੱਚਿਆਂ ਦੀਆਂ ਅੱਖਾਂ ਤੇ ਦਿਮਾਗ 'ਤੇ ਪੈ ਸਕਦਾ ਹੈ ਮਾੜਾ ਅਸਰ, ਮਾਪੇ ਇਸ ਤਰ੍ਹਾਂ ਕਰਨ ਸੁਧਾਰ

ਬੱਚਿਆਂ ਦੀ TV ਦੇਖਣ ਦੀ ਆਦਤ ਵਿੱਚ ਇਸ ਤਰ੍ਹਾਂ ਕਰੋ ਸੁਧਾਰ, ਮਾਪੇ ਜ਼ਰੂਰ ਪੜ੍ਹਨ Tips

ਬੱਚਿਆਂ ਦੀ TV ਦੇਖਣ ਦੀ ਆਦਤ ਵਿੱਚ ਇਸ ਤਰ੍ਹਾਂ ਕਰੋ ਸੁਧਾਰ, ਮਾਪੇ ਜ਼ਰੂਰ ਪੜ੍ਹਨ Tips

Parenting Tips: ਟੀਵੀ ਦੇਖਣਾ ਹਰ ਬੱਚੇ ਦਾ ਮਨਪਸੰਦ ਕੰਮ ਹੁੰਦਾ ਹੈ ਫਿਰ ਚਾਹੇ ਇਸ ਦਾ ਬੁਰਾ ਪ੍ਰਭਾਵ ਹੀ ਕਿਉਂ ਨਾ ਪੈਂਦਾ ਹੋਵੇ। ਜੀ ਹਾਂ ਕਈ ਬੱਚੇ ਟੀਵੀ ਦੇਖਣ ਦੇ ਆਦੀ ਹੋ ਜਾਂਦੇ ਹਨ ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਅੱਖਾਂ ਤੇ ਦਿਮਾਗ 'ਤੇ ਪੈਂਦਾ ਹੈ। ਕਈ ਵਾਰ ਤਾਂ ਬੱਚਿਆਂ ਦੇ ਮਾਪੇ ਵੀ ਉਨ੍ਹਾਂ ਨੂੰ ਰੋਕ ਨਹੀਂ ਪਾਉਂਦੇ। ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਕਾਰਨ ਬੱਚਿਆਂ ਦੀ ਪ੍ਰੀਖਿਆ ਤੋਂ ਲੈ ਕੇ ਪੜਾਈ ਤੱਕ ਦਾ ਕੰਮ ਆਨਲਾਈਨ ਹੋ ਗਿਆ ਹੈ ਤੇ ਬੱਚਿਆਂ ਦਾ ਜ਼ਿਆਦਾ ਸਮਾਂ ਟੀਵੀ, ਲੈਪਟਾਪ , ਕੰਪਿਊਟਰ ਜਾਂ ਫੋਨ ਸਕ੍ਰੀਨ ਦੇ ਸਾਹਮਣੇ ਹੀ ਗੁਜਰਦਾ ਹੈ। ਅਜਿਹੇ ਵਿੱਚ ਬੱਚਿਆਂ ਦੀਆਂ ਅੱਖਾਂ ਤੇ ਦਿਮਾਗ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਹੋਰ ਪੜ੍ਹੋ ...
  • Share this:

    ਇੰਨਾ ਹੀ ਨਹੀਂ ਅੱਜਕੱਲ ਬੱਚੇ ਵੀ ਬਾਹਰ ਖੇਡਣ ਦੀ ਬਜਾਏ ਟੀਵੀ ਉੱਤੇ ਵੀਡੀਓ ਗੇਮਜ਼ ਖੇਡਣ ਨੂੰ ਤਰਜੀਹ ਦਿੰਦੇ ਹਨ। ਜਿਸ ਲਈ ਬੱਚਿਆਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਉੱਤੇ ਪੈਣ ਵਾਲੇ ਮਾੜੇ ਅਸਰ ਤੋਂ ਉਨ੍ਹਾਂ ਨੂੰ ਰੋਕਿਆ ਜਾ ਸਕੇ। ਆਓ ਜਾਣਦੇ ਹਾਂ ਟੀਵੀ ਦੇਖਦੇ ਸਮੇਂ ਬੱਚਿਆਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ-

    ਸਿਰਹਾਣੇ ਦੀ ਵਰਤੋਂ ਕਰੋ : ਲੰਬੇ ਸਮੇਂ ਤੱਕ ਟੀਵੀ ਅੱਗੇ ਬੈਠੇ ਰਹਿਣ ਕਾਰਨ ਗਰਦਨ ਤੇ ਮੋਢੇ ਦਰਦ ਹੋ ਸਕਦੇ ਹਨ। ਇਸ ਲਈ ਬੱਚਿਆਂ ਨੂੰ ਟੀਵੀ ਦੇਖਦੇ ਸਮੇਂ ਸਿਰਹਾਣੇ ਜਾਂ ਤੋਲੀਏ ਦਾ ਸਹਾਰਾ ਦਿਓ। ਇਸ ਤੋਂ ਇਲਾਵਾ ਇੱਕ ਘੰਟੇ ਬਾਅਦ ਬ੍ਰੇਕ ਲੈਣ ਲਈ ਵੀ ਬੱਚੇ ਨੂੰ ਕਹੋ ਅਤੇ ਕੋਈ ਸਰੀਰਕ ਕਸਰਤ ਵੀ ਕਰਨੀ ਚਾਹੀਦੀ ਹੈ। ਬੱਚਿਆਂ ਦੀਆਂ ਅੱਖਾਂ 'ਤੇ ਟੀਵੀ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਕਮਰੇ ਦੀਆਂ ਲਾਈਟਾਂ ਦਾ ਖਾਸ ਧਿਆਨ ਰੱਖੋ। ਕਮਰੇ ਦੀਆਂ ਲਾਈਟਾਂ ਬੰਦ ਕਰਕੇ ਜਾਂ ਬਹੁਤ ਤੇਜ਼ ਰੌਸ਼ਨੀ ਵਿੱਚ ਟੀਵੀ ਦੇਖਣਾ ਅੱਖਾਂ ਤੇ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਸਲਾਹ ਦਿਓ ਕਿ ਉਹ ਖਾਣਾ ਖਾਂਦੇ ਸਮੇਂ ਵੀ ਟੀ.ਵੀ. ਨਾ ਦੇਖਣ।

    ਕੁਰਸੀ 'ਤੇ ਬਿਠਾਓ : ਜ਼ਿਆਦਾਤਰ ਬੱਚਿਆਂ ਨੂੰ ਬੈੱਡ 'ਤੇ ਲੇਟ ਕੇ ਟੀਵੀ ਦੇਖਣ ਦੀ ਆਦਤ ਹੁੰਦੀ ਹੈ। ਅਜਿਹੇ ਵਿੱਚ ਲੰਬੇ ਸਮੇਂ ਤੱਕ ਟੀਵੀ ਦੇ ਅੱਗੇ ਲੇਟੇ ਰਹਿਣ ਨਾਲ ਕਮਰ ਦਰਦ, ਗਰਦਨ ਜਾਂ ਮੋਢੇ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। । ਇਸ ਲਈ ਬੱਚਿਆਂ ਨੂੰ ਕੁਰਸੀ 'ਤੇ ਸਿੱਧੇ ਬੈਠ ਕੇ ਟੀਵੀ ਦੇਖਣ ਦੀ ਸਲਾਹ ਦਿਓ।

    ਸਮਾਂ ਨਿਸ਼ਚਿਤ ਕਰੋ : ਕੁਝ ਬੱਚੇ ਟੀਵੀ ਦੇ ਜ਼ਿਆਦਾ ਸ਼ੌਕੀਨ ਹੁੰਦੇ ਹਨ ਤੇ ਕਈ-ਕਈ ਘੰਟੇ ਟੀਵੀ ਅੱਗੇ ਲਗਾਤਾਰ ਬੈਠੇ ਰਹਿੰਦੇ ਹਨ। ਅਜਿਹੇ ਵਿੱਚ ਬੱਚੇ ਦੀ ਸਿਹਤ ਦੇ ਨਾਲ-ਨਾਲ ਅੱਖਾਂ ਅਤੇ ਦਿਮਾਗ 'ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ, ਇੱਕ ਘੰਟੇ ਤੱਕ ਲਗਾਤਾਰ ਟੀਵੀ ਦੇਖਣ ਤੋਂ ਬਾਅਦ, ਬੱਚੇ ਨੂੰ ਇੱਕ ਗੈਪ ਦੇਣ ਦੀ ਕੋਸ਼ਿਸ਼ ਕਰੋ ਅਤੇ ਕੁਝ ਦੇਰ ਲਈ ਕਿਸੇ ਹੋਰ ਕੰਮ ਵਿੱਚ ਰੁਝਾਓ ਤਾਂ ਜੋ ਬੱਚੇ ਨੂੰ ਕੁਝ ਸਮੇਂ ਲਈ ਟੀਵੀ ਤੋਂ ਬ੍ਰੇਕ ਮਿਲ ਸਕੇ। ਇਸ ਤੋਂ ਇਲਾਵਾ ਜੇਕਰ ਬੱਚੇ ਟੀਵੀ ਸਕ੍ਰੀਨ ਦੇ ਬਹੁਤ ਨੇੜੇ ਬੈਠ ਕੇ ਟੀਵੀ ਦੇਖਦੇ ਹਨ ਤਾਂ ਇਸ ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਟੀਵੀ ਦੇਖਦੇ ਸਮੇਂ ਬੱਚਿਆਂ ਨੂੰ ਦੂਰ ਬੈਠਣ ਲਈ ਕਹੋ।
    Published by:rupinderkaursab
    First published:

    Tags: Brain, Children, Eyesight, Health care, Health care tips

    ਅਗਲੀ ਖਬਰ