Home /News /lifestyle /

Navratri 2022 Special Tips: ਨਵਰਾਤਰੀ 'ਚ ਪਹਿਨੋ ਮਾਂ ਦੇ ਪਸੰਦੀਦਾ ਰੰਗ ਦੇ ਪਹਿਰਾਵੇ, ਪੂਜਾ ਵੀ ਹੋਵੇਗੀ ਸਫਲ

Navratri 2022 Special Tips: ਕੁੱਝ ਦਿਨਾਂ ਵਿੱਚ ਨਰਾਤੇ ਸ਼ੁਰੂ ਹੋਣ ਵਾਲੇ ਹਨ ਅਤੇ ਸਾਰੇ ਦੇਸ਼ ਵਿੱਚ ਇਹਨਾਂ ਦਿਨਾਂ ਦੌਰਾਨ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਹਨਾਂ 9 ਦਿਨਾਂ ਵਿੱਚ ਮਾਤਾ ਦੇ 9 ਵੱਖ-ਵੱਖ ਰੂਪਾਂ ਨੂੰ ਪੂਜਿਆ ਜਾਂਦਾ ਹੈ ਅਤੇ ਮਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹਨਾਂ 9 ਦਿਨਾਂ ਨਾਲ 9 ਰੰਗ ਵੀ ਜੁੜੇ ਹੋਏ ਹਨ। ਇਹ 9 ਰੰਗ ਗ੍ਰਹਿਆਂ ਨੂੰ ਖੁਸ਼ ਕਰਨ ਨਾਲ ਵੀ ਜੁੜੇ ਹਨ।

ਹੋਰ ਪੜ੍ਹੋ ...
  • Share this:

ਆਓ ਜਾਣਦੇ ਹਾਂ ਕਿ ਕਿਹੜੇ ਗ੍ਰਹਿ ਨੂੰ ਕਿਹੜਾ ਰੰਗ ਪਸੰਦ ਹੈ:

  • ਸੂਰਜ ਨੂੰ ਲਾਲ, ਸੰਤਰੀ ਅਤੇ ਸੁਨਹਿਰੀ ਰੰਗ

  • ਚੰਦਰਮਾਨੂੰ ਸਫ਼ੈਦ

  • ਮੰਗਲ ਨੂੰ ਲਾਲ

  • ਬੁਧ ਨੂੰ ਹਰਾ

  • ਸ਼ੁੱਕਰ ਨੂੰ ਸਫ਼ੈਦ

  • ਜੁਪੀਟਰ ਨੂੰ ਪੀਲਾ

  • ਸ਼ਨੀ ਨੂੰ ਕਾਲਾ ਅਤੇ ਨੀਲਾ

  • ਰਾਹੂ ਨੂੰ ਕਾਲਾ

  • ਕੇਤੂ ਨੂੰ ਚਿਤਕਬਰਾ ਰੰਗ ਪਸੰਦ ਹੈ।

ਤੁਹਾਡੇ ਜਾਣਕਾਰੀ ਲਈ ਦੱਸ ਦੇਈਏ ਕਿ 9 ਦਿਨਾਂ ਵਿੱਚ ਮਾਤਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ।

ਆਓ ਇਸ ਤਰ੍ਹਾਂ ਸਮਝਦੇ ਹਾਂ:

1. ਮਾਂ ਸ਼ੈਲਪੁਤਰੀ ਦੀ ਪੂਜਾ ਨਰਾਤੇ ਦੇ ਪਹਿਲੇ ਦਿਨ ਕੀਤੀ ਜਾਂਦੀ ਹੈ ਅਤੇ ਮਾਤਾ ਸ਼ੈਲਪੁਤਰੀ ਨੂੰ ਲਾਲ ਰੰਗ ਪਸੰਦ ਹੈ, ਇਸ ਲਈ ਪਹਿਲੇ ਦਿਨ ਤੁਸੀਂ ਲਾਲ ਕਪੜਦੇ ਪਹਿਨ ਕੇ ਮਾਤਾ ਸ਼ੈਲਪੁਤਰੀ ਪਾਸੋਂ ਉਤਸ਼ਾਹ ਅਤੇ ਹਿੰਮਤ ਦਾ ਆਸ਼ੀਰਵਾਦ ਲੈ ਸਕਦੇ ਹੋ। ਇਹ ਜਾਣਕਾਰੀ ਕਾਨਪੁਰ ਦੇ ਪੰਡਿਤ ਰਾਜ ਨਰਾਇਣ ਵਲੋਂ ਦਿੱਤੀ ਗਈ ਹੈ।

2. ਦੂਸਰਾ ਦਿਨ ਮਾਂ ਬ੍ਰਹਮਚਾਰਿਣੀ ਦੀ ਪੂਜਾ ਦਾ ਦਿਨ ਹੈ ਜਿਹਨਾਂ ਨੂੰ ਪੀਲਾ ਰੰਗ ਬਹੁਤ ਪਸੰਦ ਹੈ। ਮਾਂ ਬ੍ਰਹਮਚਾਰਿਣੀ ਬ੍ਰਹਮ ਸ਼ਕਤੀ ਦਿੰਦੀ ਹੈ ਅਤੇ ਕੁੰਡਲਨੀ ਨੂੰ ਜਗਾਉਂਦੀ ਹੈ। ਦੂਜੇ ਦਿਨ ਪੂਜਾ ਵਿੱਚ ਪੀਲੇ ਕੱਪੜੇ ਪਹਿਨੋ।

3. ਮਾਂ ਦੇ ਤੀਸਰੇ ਰੂਪ ਚੰਦਰਘੰਟਾ ਦੀ ਪੂਜਾ ਨਰਾਤਿਆਂ ਦੇ ਤੀਸਰੇ ਦਿਨ ਕੀਤੀ ਜਾਂਦੀ ਹੈ। ਇਹਨਾਂ ਦਾ ਪਸੰਦੀਦਾ ਰੰਗ ਹਰਾ ਹੈ ਅਤੇ ਪੂਜਾ ਦੌਰਾਨ ਹਰਾ ਰੰਗ ਪਹਿਨਣ ਨਾਲ ਮਾਂ ਚੰਦਰਘੰਟਾ ਜਲਦੀ ਪ੍ਰਸੰਨ ਹੋ ਜਾਂਦੀ ਹੈ।

4. ਮਾਤਾ ਕੁਸ਼ਮੰਡਾ ਦੀ ਪੂਜਾ ਦਾ ਵਿਧਾਨ ਚੌਥੇ ਨਰਾਤੇ ਤੇ ਹੈ ਅਤੇ ਮਾਤਾ ਕੁਸ਼ਮੰਡਾ ਨੂੰ ਸਲੇਟੀ ਰੰਗ ਪਸੰਦ ਹੈ। ਤੁਹਨੋ ਦੱਸ ਦੇਈਏ ਕਿ ਮਾਤਾ ਕੁਸ਼ਮੰਡਾ ਨੂੰ ਰੋਗਾਂ ਨੂੰ ਦੂਰ ਕਰਨ ਵਾਲੀ ਮਾਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਤੁਹਾਨੂੰ ਇਸ ਦਿਨ ਸਲੇਟੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।

5. ਨਵਰਾਤਰੀ ਦੇ ਪੰਜਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਸੂਰਜੀ ਮੰਡਲ ਦੀ ਪ੍ਰਧਾਨ ਦੇਵੀ ਹੋਣ ਕਰਕੇ ਮਾਤਾ ਨੂੰ ਸੰਤਰੀ ਰੰਗ ਬਹੁਤ ਪਸੰਦ ਹੈ। ਇਸ ਦਿਨ ਤੁਸੀਂ ਸੰਤਰੀ ਰੰਗ ਦੇ ਕੱਪੜੇ ਪਹਿਨ ਕੇ ਮਾਤਾ ਦੀਆਂ ਖੁਸ਼ੀਆਂ ਹਾਸਿਲ ਕਰ ਸਕਦੇ ਹੋ।

6. ਛੇਵੇਂ ਨਰਾਤੇ 'ਤੇ ਮਾਤਾ ਕਾਤਯਾਨੀ ਦੀ ਪੂਜਾ ਕੀਤੀ ਜਾਂਦੀ ਹੈ, ਮਾਤਾ ਕਾਤਯਾਨੀ ਰਿਸ਼ੀ ਕਾਤਯਾਯਨ ਦੀ ਬੇਟੀ ਹੈ ਅਤੇ ਮਾਤਾ ਕਾਤਯਾਨੀ ਨੂੰ ਸਫ਼ੈਦ ਰੰਗ ਪਸੰਦ ਹੈ। ਵੈਸੇ ਵੀ ਸਫ਼ੈਦ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ। ਇਸ ਨੂੰ ਪਹਿਨ ਕੇ ਮਾਤਾ ਕਾਤਯਾਨੀ ਦੀ ਪੂਜਾ ਕਰਨੀ ਚਾਹੀਦੀ ਹੈ।

7. ਸੱਤਵੇਂ ਨਰਾਤੇ ਵਾਲੇ ਦਿਨ ਮਾਂ ਕਾਲਰਾਤਰੀ ਦੀ ਪੂਜਾ ਦਾ ਵਿਧਾਨ ਹੈ। ਮਾਂ ਕਾਲਰਾਤਰੀ ਨੂੰ ਗੁਲਾਬੀ ਰੰਗ ਪਸੰਦ ਹੈ। ਇਸ ਦਿਨ ਤੁਹਾਨੂੰ ਗੁਲਾਬੀ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ।

8. ਮਾਤਾ ਦੇ ਅੱਠਵੇਂ ਰੂਪ ਮਹਾਗੌਰੀ ਦੀ ਪੂਜਾ ਅੱਠਵੇਂ ਨਰਾਤੇ 'ਤੇ ਕੀਤੀ ਜਾਂਦੀ ਹੈ। ਮਾਂ ਮਹਾਗੌਰੀ ਆਨੰਦ ਦੀ ਦੇਵੀ ਹੈ। ਮਾਤਾ ਮਹਾਗੌਰੀ ਨੂੰ ਹਲਕਾ ਨੀਲਾ ਜਾਂ ਅਸਮਾਨੀ ਰੰਗ ਪਸੰਦ ਹੈ ਤੁਸੀਂ ਇਸ ਰੰਗ ਦੇ ਕੱਪੜੇ ਪਾ ਸਕਦੇ ਹੋ।

9. ਆਖਰੀ ਨਰਾਤੇ 'ਤੇ ਮਾਂ ਨਵਦੁਰਗਾ ਦੇ ਸਿੱਧੀਦਾਤਰੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਨੂੰ ਸਿੱਧੀਦਾਤਰੀ ਨੂੰ ਵੀ ਮਾਂ ਮਹਾਗੌਰੀ ਦੀ ਤਰ੍ਹਾਂ ਹਲਕਾ ਨੀਲਾ ਰੰਗ ਬਹੁਤ ਪਸੰਦ ਹੈ।

Published by:Rupinder Kaur Sabherwal
First published:

Tags: Hindu, Hinduism, Navratra, Religion