• Home
  • »
  • News
  • »
  • lifestyle
  • »
  • WEATHER METEOROLOGICAL DEPARTMENT WARNS THAT COLD WILL INTENSIFY IN NEXT FEW DAYS GH KS

ਮੌਸਮ ਵਿਭਾਗ ਵੱਲੋਂ ਚੇਤਾਵਨੀ, ਅਗਲੇ ਕੁੱਝ ਦਿਨਾਂ ਵਿੱਚ ਹੋਰ ਤੇਜ਼ ਹੋਵੇਗੀ ਠੰਢ

Weather: ਦੱਸ ਦੇਈਏ ਕਿ ਮੌਸਮ ਵਿਭਾਗ ਨੇ ਵਧ ਰਹੀ ਠੰਡ ਨੂੰ ਲੈ ਕੇ ਅਲਰਟ ਜਾਰੀ ਕੀਤੇ ਹਨ। ਮੌਸਮ ਵਿਭਾਗ ਅਨੁਸਾਰ ਦਿੱਲੀ ਦੇ ਨਾਲ ਨਾਲ ਪੂਰੇ ਉਤਰੀ ਭਾਰਤ ਦੇ ਇਲਾਕੇ ਦੇ ਤਾਪਮਾਨ ਵਿੱਚ ਗਿਰਾਵਟ ਹੋ ਸਕਦੀ ਹੈ।

  • Share this:
Weather: ਉਤਰੀ ਭਾਰਤ ਵਿੱਚ ਠੰਢ ਲਗਾਤਾਰ ਵਧ ਰਹੀ ਹੈ। ਇਸਦੇ ਨਾਲ ਹੀ ਦਿੱਲੀ ਦੀ ਠੰਢ ਕਹਿਰ ਢਾਹ ਰਹੀ ਹੈ। ਠੰਢ ਦੇ ਇਸ ਪ੍ਰਕੋਪ ਦੇ ਚੱਲਦਿਆਂ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਹਨ। ਮੌਸਮ ਵਿਭਾਗ ਅਨੁਸਾਰ ਠੰਢ ਹੋਰ ਵਧ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਤਾਪਮਾਨ 8 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਦੀ ਸੂਚਨਾ ਹੈ ਕਿ ਮੀਂਹ ਨਹੀਂ ਪਵੇਗਾ, ਪਰ ਕੋਰਾ ਜੰਮਿਆ ਰਹੇਗਾ।

ਮੌਸਮ ਵਿਭਾਗ ਵੱਲੋਂ, ਚੰਡੀਗੜ੍ਹ ਦਾ ਅੱਜ ਦਾ ਤਾਪਮਾਨ ਘੱਟ ਤੋਂ ਘੱਟ 7 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਭੋਪਾਲ ਦੇ ਮੌਸਮ ਬਾਬਤ ਜਾਣਕਾਰੀ ਦਿੰਦਿਆ IMD ਨੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ।

ਦੱਸ ਦੇਈਏ ਕਿ ਪਹਾੜੀ ਇਲਾਕਿਆ ਵਿੱਚ ਪਏ ਮੀਂਹ ਅਤੇ ਹੋਈ ਬਰਫ਼ਬਾਰੀ ਕਰਕੇ ਉੱਤਰੀ ਭਾਰਤ ਵਿੱਚ ਠੰਢ ਵਿੱਚ ਵਾਧਾ ਹੋਇਆ ਹੈ। ਪਹਾੜਾਂ ਵਿੱਚ ਪਈ ਬਰਫ਼ ਕਰਕੇ ਤਾਪਮਾਨ ਵਿੱਚ ਕਾਫ਼ੀ ਕਮੀ ਆਈ ਹੈ ਅਤੇ ਕੋਰਾ ਜੰਮਨ ਕਰਕੇ ਠੰਢ ਦਾ ਕਹਿਰ ਵਧਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਦਾ ਨਾਲ-ਨਾਲ ਪੂਰੇ ਉੱਤੇ ਭਾਰਤ ਵਿੱਚ ਸੀਤ ਲਹਿਰ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਮੌਸਮ ਵਿਭਾਗ ਨੇ ਵਧ ਰਹੀ ਠੰਡ ਨੂੰ ਲੈ ਕੇ ਅਲਰਟ ਜਾਰੀ ਕੀਤੇ ਹਨ। ਮੌਸਮ ਵਿਭਾਗ ਅਨੁਸਾਰ ਦਿੱਲੀ ਦੇ ਨਾਲ ਨਾਲ ਪੂਰੇ ਉਤਰੀ ਭਾਰਤ ਦੇ ਇਲਾਕੇ ਦੇ ਤਾਪਮਾਨ ਵਿੱਚ ਗਿਰਾਵਟ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅੱਜ ਜਾਣੀ ਬੁੱਧਵਾਰ ਨੂੰ ਦਿੱਲੀ ਦਾ ਤਾਪਮਾਨ 8 ਡਿਗਰੀ ਸੈਲਸੀਅਸ ਰਹਿ ਸਕਦਾ ਹੈ, ਜੋ ਕਿ ਬੀਤੇ ਕੱਲ੍ਹ ਨਾਲੋਂ ਵੀ ਇੱਕ ਡਿਗਰੀ ਘੱਟ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

ਇਸਦੇ ਨਾਲ ਹੀ ਮੌਸਮ ਵਿਭਾਗ ਦੁਆਰਾ ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਕਈ ਹਿੱਸਿਆ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਜਿਸ ਕਾਰਨ ਠੰਡ ਹੋਰ ਵਧ ਸਕਦੀ ਹੈ।
Published by:Krishan Sharma
First published: