ਵਿਆਹਾਂ 'ਚ ਪ੍ਰਾਹੁਣਿਆਂ ਦੀ ਗਿਣਤੀ ਘਟਣ ਦੇ ਬਾਵਜੂਦ ਨਹੀਂ ਘਟੇ ਵਿਆਹ ਦੇ ਖ਼ਰਚੇ, ਖਾਣਾ ਹੋਇਆ ਮਹਿੰਗਾ

ਲੋਕ ਥੋੜ੍ਹ ਡਰੇ ਹੋਏ ਵੀ ਹਨ ਪਰ ਇਸ ਦੇ ਬਾਵਜੂਦ ਵਿਆਹਾਂ 'ਤੇ ਖਰਚਾ ਘੱਟ ਨਹੀਂ ਹੋਇਆ। ਸਗੋਂ ਪ੍ਰਤੀ ਪਲੇਟ ਦੀ ਕੀਮਤ ਹੋਰ ਵਧ ਗਈ ਹੈ। ਕਈ ਵਾਰ ਮਹਿਮਾਨਾਂ ਦੀ ਨਿਰਧਾਰਤ ਗਿਣਤੀ ਦੇ ਨਾ ਆਉਣ ਦੇ ਬਾਵਜੂਦ ਲੋਕਾਂ ਨੂੰ ਖਾਲੀ ਪਲੇਟਾਂ ਲਈ ਪੈਸੇ ਦੇਣੇ ਪੈਂਦੇ ਹਨ।

ਵਿਆਹਾਂ 'ਚ ਪ੍ਰਾਹੁਣਿਆਂ ਦੀ ਗਿਣਤੀ ਘਟਣ ਦੇ ਬਾਵਜੂਦ ਨਹੀਂ ਘਟੇ ਵਿਆਹ ਦੇ ਖ਼ਰਚੇ, ਖਾਣਾ ਹੋਇਆ ਮਹਿੰਗਾ

ਵਿਆਹਾਂ 'ਚ ਪ੍ਰਾਹੁਣਿਆਂ ਦੀ ਗਿਣਤੀ ਘਟਣ ਦੇ ਬਾਵਜੂਦ ਨਹੀਂ ਘਟੇ ਵਿਆਹ ਦੇ ਖ਼ਰਚੇ, ਖਾਣਾ ਹੋਇਆ ਮਹਿੰਗਾ

  • Share this:
ਕੋਰੋਨਾ ਕਾਰਨ ਸਮਾਗਮਾਂ 'ਤੇ ਮਹਿਮਾਨਾਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਸੀ। ਹੁਣ ਕੋਰੋਨਾ ਤੋਂ ਬਾਅਦ ਫਿਰ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਹੋਟਲ, ਰਿਜ਼ੋਰਟ ਤੋਂ ਲੈ ਕੇ ਬੈਂਕੁਏਟ ਹਾਲ ਸਭ ਭਰੇ ਹੋਏ ਹਨ ਪਰ ਇਨ੍ਹਾਂ ਸਮਾਗਮਾਂ 'ਚ ਕੋਰੋਨਾ ਕਾਰਨ ਮਹਿਮਾਨਾਂ ਦੀ ਗਿਣਤੀ ਜ਼ਰੂਰ ਘੱਟ ਗਈ ਹੈ। ਪਹਿਲਾਂ ਦੇ ਮੁਕਾਬਲੇ ਹੁਣ ਅੱਧੀ ਗਿਣਤੀ ਵਿੱਚ ਮਹਿਮਾਨ ਆ ਰਹੇ ਹਨ। ਲੋਕ ਥੋੜ੍ਹ ਡਰੇ ਹੋਏ ਵੀ ਹਨ ਪਰ ਇਸ ਦੇ ਬਾਵਜੂਦ ਵਿਆਹਾਂ 'ਤੇ ਖਰਚਾ ਘੱਟ ਨਹੀਂ ਹੋਇਆ। ਸਗੋਂ ਪ੍ਰਤੀ ਪਲੇਟ ਦੀ ਕੀਮਤ ਹੋਰ ਵਧ ਗਈ ਹੈ। ਕਈ ਵਾਰ ਮਹਿਮਾਨਾਂ ਦੀ ਨਿਰਧਾਰਤ ਗਿਣਤੀ ਦੇ ਨਾ ਆਉਣ ਦੇ ਬਾਵਜੂਦ ਲੋਕਾਂ ਨੂੰ ਖਾਲੀ ਪਲੇਟਾਂ ਲਈ ਪੈਸੇ ਦੇਣੇ ਪੈਂਦੇ ਹਨ।

ਦੇਵਤਾਨੀ ਇਕਾਦਸ਼ੀ ਯਾਨੀ 14 ਨਵੰਬਰ ਤੋਂ ਬਾਅਦ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ, ਜੋ ਅਗਲੇ ਇਕ ਮਹੀਨੇ ਤੱਕ ਜਾਰੀ ਰਹਿਣਗੀਆਂ। ਫਿਲਹਾਲ ਇਹਨਾਂ ਸਮਾਗਮਾਂ ਲਈ ਮਹਿਮਾਨਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੈ। ਇਸ ਦੇ ਬਾਵਜੂਦ ਪ੍ਰਬੰਧਕ ਘੱਟ ਤੋਂ ਘੱਟ ਮਹਿਮਾਨਾਂ ਨੂੰ ਸੱਦਾ ਦੇ ਰਹੇ ਹਨ। ਸਮਾਗਮਾਂ ਵਿੱਚ ਸਿਰਫ਼ ਨਜ਼ਦੀਕੀ ਲੋਕਾਂ ਨੂੰ ਹੀ ਸੱਦਾ ਦਿੱਤਾ ਜਾ ਰਿਹਾ ਹੈ।

ਮਹਿਮਾਨਾਂ ਦੀ ਅੱਧੀ ਗਿਣਤੀ

ਸੂਰਿਆ ਹੋਟਲ ਦਿੱਲੀ ਦੇ ਵਾਈਸ ਪ੍ਰੈਜ਼ੀਡੈਂਟ ਗਿਰੀਸ਼ ਬਰਿੰਦਾ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਹੋਟਲ ਦਾ ਕਾਰੋਬਾਰ ਕਰੀਬ 80% ਵਾਪਸੀ 'ਤੇ ਆ ਗਿਆ ਹੈ। ਪਰ ਮਹਿਮਾਨਾਂ ਦੀ ਗਿਣਤੀ ਘੱਟ ਗਈ ਹੈ। ਪਹਿਲਾਂ ਜਿੱਥੇ ਵਿਆਹਾਂ ਵਿੱਚ ਔਸਤਨ 400 ਮਹਿਮਾਨ ਆਉਂਦੇ ਸਨ, ਉੱਥੇ ਸਿਰਫ਼ 200 ਮਹਿਮਾਨ ਹੀ ਆ ਰਹੇ ਹਨ। ਕੋਰੋਨਾ ਪ੍ਰੋਟੋਕੋਲ ਅਨੁਸਾਰ ਵੱਡੇ ਹਾਲ ਮੁਹੱਈਆ ਕਰਵਾਏ ਜਾ ਰਹੇ ਹਨ, ਫਿਰ ਵੀ ਲੋਕ ਘੱਟ ਗਿਣਤੀ ਵਿਚ ਮਹਿਮਾਨਾਂ ਨੂੰ ਬੁਲਾ ਰਹੇ ਹਨ। ਕਈ ਮਹਿਮਾਨ ਬੁਲਾਉਣ 'ਤੇ ਵੀ ਨਹੀਂ ਪਹੁੰਚਦੇ, ਅਜਿਹੇ 'ਚ ਪ੍ਰਬੰਧਕਾਂ ਨੂੰ ਖਾਲੀ ਪਲੇਟਾਂ ਲਈ ਪੈਸੇ ਦੇਣੇ ਪੈਂਦੇ ਹਨ।

ਵਿਆਹ ਮਹਿੰਗੇ ਹੋਣ ਦਾ ਕਾਰਨ
ਐਨਸੀਆਰ ਦੀ ਮੁਕੁਟ ਰੈਜ਼ੀਡੈਂਸੀ ਵਸੁੰਧਰਾ ਗਾਜ਼ੀਆਬਾਦ ਦੇ ਮਾਲਕ ਰਾਕੇਸ਼ ਗੁਪਤਾ ਦਾ ਕਹਿਣਾ ਹੈ ਕਿ ਮਹਿਮਾਨਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਹੋਟਲਾਂ ਦੀ ਕੀਮਤ ਵਿੱਚ ਕਮੀ ਨਹੀਂ ਆਈ ਹੈ। ਲਾਈਟਿੰਗ, ਸਜਾਵਟ, ਡੀਜੇ, ਹਾਊਸ ਕੀਪਿੰਗ, ਕੇਟਰਿੰਗ ਦਾ ਖਰਚਾ ਪਹਿਲਾਂ ਵਾਂਗ ਹੀ ਹੈ। ਇਸ ਵਿੱਚ ਕੋਈ ਕਮੀ ਨਹੀਂ ਆਈ ਹੈ। ਮਹਿਮਾਨਾਂ ਦੀ ਗਿਣਤੀ ਘਟਣ ਕਾਰਨ ਪ੍ਰਤੀ ਪਲੇਟ ਦੀ ਕੀਮਤ ਵਧ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਮੌਜੂਦਾ ਸਮੇਂ ਪ੍ਰਤੀ ਪਲੇਟ ਵਿੱਚ 25 ਤੋਂ 30 ਫੀਸਦੀ ਦਾ ਵਾਧਾ ਹੋਇਆ ਹੈ।

ਮੋਟਲ 6 ਗਰੁੱਪ ਦੇ ਸੁਧੀਰ ਕੁਮਾਰ ਨੇ ਵੀ ਕੋਰੋਨਾ ਕਾਰਨ ਮਹਿਮਾਨਾਂ ਦੀ ਗਿਣਤੀ ਵਿੱਚ ਕਮੀ ਨੂੰ ਮੰਨਿਆ ਹੈ। ਇਸ ਕਾਰਨ ਪ੍ਰਤੀ ਪਲੇਟ ਦੀ ਕੀਮਤ ਵਧ ਗਈ ਹੈ। ਇਸ ਤੋਂ ਇਲਾਵਾ ਉਸ ਦਾ ਕਹਿਣਾ ਹੈ ਕਿ ਹੁਣ ਵੱਡੇ ਸ਼ਹਿਰਾਂ ਦੀ ਬਜਾਏ ਛੋਟੇ ਸ਼ਹਿਰਾਂ ਵਿੱਚ ਹੋਟਲਾਂ ਜਾਂ ਰਿਜ਼ੋਰਟਾਂ ਵਿੱਚ ਵਿਆਹ ਸਮਾਗਮਾਂ ਦਾ ਰੁਝਾਨ ਵਧ ਗਿਆ ਹੈ। ਜਿੱਥੇ ਭੀੜ ਘੱਟ ਹੁੰਦੀ ਹੈ।
Published by:Amelia Punjabi
First published: