Jewellery Ideas: ਵਿਆਹ ਹਰ ਕਿਸੇ ਦੀ ਜ਼ਿੰਦਗੀ ਵਿਚ ਇਕ ਮਹੱਤਵਪੂਰਨ ਪਲ ਹੁੰਦਾ ਹੈ। ਅਜਿਹੇ 'ਚ ਹਰ ਦੁਲਹਨ ਆਪਣੇ ਵਿਆਹ ਵਾਲੇ ਦਿਨ ਸਭ ਤੋਂ ਖੂਬਸੂਰਤ ਦਿਖਣਾ ਚਾਹੁੰਦੀ ਹੈ। ਦੁਲਹਨ ਦੇ ਪਹਿਰਾਵੇ ਤੋਂ ਲੈ ਕੇ ਜੁੱਤੀਆਂ ਅਤੇ ਗਹਿਣਿਆਂ ਤੱਕ, ਹਰ ਚੀਜ਼ ਸੰਪੂਰਨ ਅਤੇ ਸਭ ਤੋਂ ਵੱਖਰੀ ਹੋਣੀ ਚਾਹੀਦੀ ਹੈ। ਗੱਲ ਭਾਵੇਂ ਕੱਪੜਿਆਂ ਦੀ ਹੋਵੇ ਜਾਂ ਗਹਿਣਿਆਂ ਦੀ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇੱਕ ਵੱਖਰੀ ਤੇ ਸੁੰਦਰ ਲੁੱਕ ਹਾਸਿਲ ਕਰਨਾ ਆਸਾਨ ਕੰਮ ਨਹੀਂ ਹੁੰਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਇਸ ਸਾਲ ਵਿਆਹਾਂ ਦੇ ਸੀਜ਼ਨ ਵਿੱਚ ਟ੍ਰੈਂਡ ਕਰ ਰਹੇ ਗਹਿਣਿਆਂ ਬਾਰੇ ਦੱਸਣ ਜਾ ਰਹੇ ਹਾਂ...
ਲੇਅਰਿੰਗ ਨੈਕਪੀਸ
ਲੇਅਰਿੰਗ ਨੈਕਪੀਸ ਇਸ ਸਾਲ ਟ੍ਰੈਂਡ ਕਰ ਰਿਹਾ ਹੈ। ਜੇਕਰ ਤੁਸੀਂ ਡੀਪ ਵੀ-ਨੈੱਕ ਵਾਲੀ ਕੋਈ ਡਰੈੱਸ ਪਹਿਨ ਰਹੇ ਹੋ, ਤਾਂ ਤੁਸੀਂ ਲੇਅਰਿੰਗ ਨੈਕਪੀਸ ਨੂੰ ਪਹਿਣ ਸਕਦੇ ਹੋ। ਜੇ ਤੁਸੀਂ ਹਾਈਨੈੱਕ ਡਰੈੱਸ ਪਹਿਣ ਰਹੇ ਹੋ ਤਾਂ ਤੁਸੀਂ ਸ਼ੋਰਟ ਲੇਅਰਿੰਗ ਨੈਕਪੀਸ ਪਹਿਨਣ ਸਕਦੇ ਹੋ। ਲੇਅਰਡ ਨੈਕਪੀਸ, ਜੋ ਕਿ ਸੋਨੇ ਜਾਂ ਰੋਜ਼ ਗੋਲਡ ਦੀ ਫਿਨਿਸ਼ ਨਾਲ ਆਉਂਦਾ ਹੈ, ਤੁਹਾਡੇ ਪਹਿਰਾਵੇ ਨੂੰ ਇੱਕ ਫੈਸ਼ਨੇਬਲ ਲੁੱਕ ਦਿੰਦਾ ਹੈ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ।
ਕਾਕਟੇਲ ਰਿੰਗ : ਵਿਆਹਾਂ ਦੇ ਸੀਜ਼ਨ ਵਿੱਚ ਤੁਹਾਡੇ ਹੱਥਾਂ ਦੀ ਜਵੈਲਰੀ ਨੂੰ ਹਾਈਲਾਈਟ ਕਰਨ ਲਈ ਤੁਸੀਂ ਕਾਕਟੇਲ ਰਿੰਗ ਪਹਿਣ ਸਕਦੇ ਹੋ। ਕਈ ਤਰ੍ਹਾਂ ਦੀਆਂ ਰੰਗੀਨ ਕਾਕਟੇਲ ਰਿੰਗਾਂ ਨੂੰ ਪਹਿਨਣ ਨਾਲ ਤੁਹਾਡੇ ਹੱਥ ਹਮੇਸ਼ਾ ਬਿਹਤਰ ਦਿਖਾਈ ਦੇ ਸਕਦੇ ਹਨ। ਕਾਕਟੇਲ ਰਿੰਗ ਨੂੰ ਕਿਸੇ ਵੀ ਰੰਗ ਦੇ ਸਟੋਨ ਜਾਂ ਪੰਨਾ, ਰੂਬੀ ਅਤੇ ਨੀਲਮ ਸਮੇਤ ਕਿਸੇ ਵੀ ਸਟੋਨ ਨਾਲ ਬਣਵਾਇਆ ਜਾ ਸਕਦਾ ਹੈ।
ਮੇਡਲੇ ਡਾਇਮੰਡ ਨੈਕਲੈਸ : ਇਸ ਵਾਰ ਵਿਆਹਾਂ ਦੇ ਸੀਜ਼ਨ ਵਿੱਚ ਮੇਡਲੇ ਡਾਇਮੰਡ ਨੈਕਲੈਸ ਵੀ ਕਾਫੀ ਡਿਮਾਂਡ ਵਿੱਚ ਹੈ। ਜੇ ਤੁਸੀਂ ਮੇਡਲੇ ਡਾਇਮੰਡ ਨੈਕਲੈਸ ਪਾਇਆ ਤਾਂ ਪਾਰਟੀ ਵਿੱਚ ਹਰ ਕੋਈ ਤੁਹਾਡੇ ਵੱਲ ਹੀ ਵੇਖੇਗਾ। ਟੀਅਰਡ੍ਰੌਪ ਮੈਡਲੇ ਹਾਰ ਵੀ ਟ੍ਰੈਂਡਿੰਗ ਵਿੱਚ ਹਨ।
ਟ੍ਰੇਲ ਬਰੇਸਲੇਟ : ਆਪਣੀ ਡਰੈੱਸ ਦੇ ਨਾਲ ਹੱਥਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਤੁਸੀਂ ਟ੍ਰੇਲ ਬਰੇਸਲੇਟ ਦੀ ਚੋਣ ਕਰ ਸਕਦੇ ਹੋ। ਕਟ ਡਾਇਮੰਡਸ ਨਾਲ ਤਿਆਰ ਕੀਤਾ ਟ੍ਰੇਲ ਬਰੇਸਲੇਟ ਤੁਹਾਡੀ ਲੁੱਕ ਨੂੰ ਚਾਰ ਚੰਨ ਲਗਾ ਦੇਵੇਗਾ। ਟ੍ਰੇਲ ਬਰੇਸਲੇਟ ਵੱਖ-ਵੱਖ ਆਕਾਰਾਂ ਵਿੱਚ ਉਪਲਬਧ ਹੁੰਦੇ ਹਨ। ਇਹ ਕਿਸੇ ਵੀ ਵਿਆਹ-ਸਬੰਧਤ ਸਮਾਗਮ ਲਈ ਇੱਕ ਸ਼ਾਨਦਾਰ ਵਿਕਲਪ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty tips, Fashion tips, Jewellery, Trend