Home /News /lifestyle /

Wedding Special: ਵਿਆਹ ਦੇ ਮੈਨਿਊ ਨੂੰ ਬਣਾਓ ਥੋੜਾ ਸਪੈਸ਼ਲ, ਸ਼ਾਮਿਲ ਕਰੋ ਇਹ ਖਾਸ ਫੂਡ ਆਈਟਮਾਂ

Wedding Special: ਵਿਆਹ ਦੇ ਮੈਨਿਊ ਨੂੰ ਬਣਾਓ ਥੋੜਾ ਸਪੈਸ਼ਲ, ਸ਼ਾਮਿਲ ਕਰੋ ਇਹ ਖਾਸ ਫੂਡ ਆਈਟਮਾਂ

Wedding Special: ਵਿਆਹ ਦੇ ਮੈਨਿਊ ਨੂੰ ਬਣਾਓ ਥੋੜਾ ਸਪੈਸ਼ਲ , ਸ਼ਾਮਿਲ ਕਰੋ ਇਹ ਖਾਸ ਫੂਡ ਆਈਟਮਾਂ

Wedding Special: ਵਿਆਹ ਦੇ ਮੈਨਿਊ ਨੂੰ ਬਣਾਓ ਥੋੜਾ ਸਪੈਸ਼ਲ , ਸ਼ਾਮਿਲ ਕਰੋ ਇਹ ਖਾਸ ਫੂਡ ਆਈਟਮਾਂ

ਵਿਆਹ 'ਚ ਪਹਿਰਾਵੇ, ਲੋਕੇਸ਼ਨ ਤੋਂ ਲੈ ਕੇ ਮੈਨਿਊ ਤੱਕ ਦਾ ਖਾਸ ਧਿਆਨ ਦੇਣਾ ਪੈਂਦਾ ਹੈ। ਵਿਆਹਾਂ ਵਿੱਚ ਖਾਣ-ਪੀਣ ਦੀ ਪੂਰੀ ਜ਼ਿੰਮੇਵਾਰੀ ਕੁੜੀ ਵਾਲਿਆਂਦੀ ਹੁੰਦੀ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਰੁਝਾਨ ਵੀ ਬਦਲ ਗਿਆ ਹੈ। ਹੁਣ ਵਿਆਹਾਂ 'ਚ ਕੈਟਰਰਾਂ ਦੀ ਮੰਗ ਵਧ ਗਈ ਹੈ।

  • Share this:

ਵਿਆਹ 'ਚ ਪਹਿਰਾਵੇ, ਲੋਕੇਸ਼ਨ ਤੋਂ ਲੈ ਕੇ ਮੈਨਿਊ ਤੱਕ ਦਾ ਖਾਸ ਧਿਆਨ ਦੇਣਾ ਪੈਂਦਾ ਹੈ। ਵਿਆਹਾਂ ਵਿੱਚ ਖਾਣ-ਪੀਣ ਦੀ ਪੂਰੀ ਜ਼ਿੰਮੇਵਾਰੀ ਕੁੜੀ ਵਾਲਿਆਂਦੀ ਹੁੰਦੀ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਰੁਝਾਨ ਵੀ ਬਦਲ ਗਿਆ ਹੈ। ਹੁਣ ਵਿਆਹਾਂ 'ਚ ਕੈਟਰਰਾਂ ਦੀ ਮੰਗ ਵਧ ਗਈ ਹੈ। ਉਹ ਭੋਜਨ ਦੇ ਨਵੀਨਤਮ ਰੁਝਾਨਾਂ ਦੇ ਅਨੁਸਾਰ ਖਾਣੇ ਦਾ ਮੀਨੂ ਤਿਆਰ ਕਰਦੇ ਹਨ। ਆਓ ਜਾਣਦੇ ਹਾਂ ਕਿ ਭਾਰਤੀ ਵਿਆਹ ਕਿਹੜੇ ਪਕਵਾਨਾਂ ਤੋਂ ਬਿਨਾਂ ਅਧੂਰਾ ਹੈ ਅਤੇ ਤੁਹਾਨੂੰ ਯਕੀਨੀ ਤੌਰ 'ਤੇ ਆਪਣੇ ਮਹਿਮਾਨਾਂ ਨੂੰ ਕਿਹੜੇ ਪਕਵਾਨ ਪਰੋਸਣੇ ਚਾਹੀਦੇ ਹਨ।

ਸਟਾਰਟਰਸ- ਮੇਨ ਕੋਰਸ ਵਿਆਹਾਂ ਵਿੱਚ ਥੋੜੀ ਦੇਰ ਨਾਲ ਸ਼ੁਰੂ ਹੁੰਦਾ ਹੈ, ਇਸ ਲਈ ਮਹਿਮਾਨਾਂ ਦਾ ਸੁਆਗਤ ਸਿਰਫ਼ ਸਟਾਰਟਰਾਂ ਨਾਲ ਹੀ ਕੀਤਾ ਜਾਂਦਾ ਹੈ। ਸਟਾਰਟਰਾਂ ਵਿੱਚ ਬਹੁਤ ਜ਼ਿਆਦਾ ਵੈਰਾਇਟੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਫਿਰ ਲੋਕ ਮੇਨ ਕੋਰਸ ਨੂੰ ਸਹੀ ਤਰ੍ਹਾਂ ਖਾ ਪਾਉਂਦੇ। ਇਸ ਮੌਸਮ 'ਚ ਤੁਸੀਂ ਗਰਮ ਪਕੌੜੇ, ਟਿੱਕੇ, ਫਿਸ਼ ਫਰਾਈ, ਮਿੰਨੀ ਸਮੋਸੇ, ਕਬਾਬ, ਕਟਲੇਟ, ਚਿਲੀ ਆਲੂ, ਸਪਰਿੰਗ ਰੋਲ, ਡ੍ਰਾਈ ਮੰਚੂਰੀਅਨ ਰੱਖ ਸਕਦੇ ਹੋ। ਇਸ ਤੋਂ ਇਲਾਵਾ ਹਰ ਮੌਸਮ 'ਚ ਲੋਕ ਪਾਣੀ ਪੁਰੀ, ਚਾਟ ਕਾਰਨਰ, ਦਹੀ-ਭੱਲਾ ਖਾਣਾ ਪਸੰਦ ਕਰਦੇ ਹਨ।

ਮੇਨਕੋਰਸ ਦਾ ਮੈਨਿਊ ਕੁੱਝ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ :

ਸ਼ਾਕਾਹਾਰੀ ਖਾਣੇ ਵਿਚ ਦਾਲ ਦਾ ਹੋਣਾ ਜ਼ਰੂਰੀ ਹੈ ਅਤੇ ਇਸ ਵਿਚ ਦਾਲ ਮਖਨੀ ਸਭ ਤੋਂ ਪਹਿਲੇ ਨੰਬਰ ਉੱਤੇ ਆਉਂਦੀ ਹੈ। ਵਿਆਹਾਂ ਵਿੱਚ ਬਣੀ ਦਾਲ ਮੱਖਣੀ ਦਾ ਸਵਾਦ ਵੱਖਰਾ ਹੀ ਹੁੰਦਾ ਹੈ। ਇਸ ਨੂੰ ਨਾਨ, ਮਿਸੀ ਰੋਟੀ ਜਾਂ ਜੀਰੇ ਵਾਲੇ ਚੌਲਾਂ ਨਾਲ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦਾਲ, ਦਾਲ ਸਾਗ/ਮੇਥੀ, ਤੜਕਾ ਦਾਲ, ਲਸਣ ਦੇ ਤੜਕੇ ਵਾਲੀ ਪੀਲੀ ਦਾਲ ਅਤੇ ਪੰਜਾਬੀ ਕੜੀ ਪਕੌੜੇ ਵਿਆਹਾਂ ਵਿੱਚ ਖੂਬ ਪਸੰਦ ਕੀਤੇ ਜਾ ਰਹੇ ਹਨ। ਲੋਕਾਂ ਲਈ ਵਿਆਹਾਂ 'ਚ ਕਈ ਵਿਕਲਪ ਰੱਖਣੇ ਪੈਂਦੇ ਹਨ। ਆਲੂ ਫਰਾਈ, ਜੀਰਾ ਆਲੂ, ਮੇਥੀ ਆਲੂ, ਮਸ਼ਰੂਮ ਮਟਰ, ਮੇਥੀ ਕਰੀਮ ਮਟਰ, ਮਿਕਸਡ ਸਬਜ਼ੀਆਂ ਨੂੰ ਸੁੱਕੀਆਂ ਸਬਜ਼ੀਆਂ ਵਿੱਚ ਰੱਖਿਆ ਜਾ ਸਕਦਾ ਹੈ। ਦੂਜੇ ਪਾਸੇ ਤੁਸੀਂ ਗ੍ਰੇਵੀ ਵਾਲੀ ਸਬਜ਼ੀ ਵਿੱਚ ਪਨੀਰ ਮੇਥੀ ਮਲਾਈ, ਸ਼ਾਹੀ ਪਨੀਰ, ਪਨੀਰ ਕੋਰਮਾ, ਪਨੀਰ ਅਚਾਰੀ, ਕੜ੍ਹਾਈ ਪਨੀਰ, ਪਨੀਰ ਲਬਾਬਦਾਰ, ਮਲਾਈ ਕੋਫਤਾ ਆਦਿ ਰੱਖ ਸਕਦੇ ਹੋ।

ਨਾਨ-ਵੈਜ ਆਈਟਮਾਂ : ਕੁਝ ਲੋਕ ਵਿਆਹਾਂ 'ਚ ਨਾਨ-ਵੈਜ ਆਈਟਮਾਂ ਜ਼ਰੂਰ ਰੱਖਦੇ ਹਨ। ਵਿਆਹਾਂ ਵਿੱਚ ਬਟਰ ਚਿਕਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਮਹਿਮਾਨਾਂ ਨੂੰ ਤਵਾ ਚਿਕਨ, ਮਟਨ ਦੋ ਪਿਆਜ਼ਾ, ਫਿਸ਼ ਕਰੀ, ਮਟਨ ਬਿਰਯਾਨੀ ਅਤੇ ਚਿਕਨ ਬਿਰਯਾਨੀ ਪਰੋਸ ਸਕਦੇ ਹੋ।

ਇਸ ਤੋਂ ਇਲਾਵਾ ਵਿਆਹ ਦੇ ਮੇਨੂ 'ਚ ਰੋਟੀ-ਚਾਵਲ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਤੰਦੂਰੀ ਰੋਟੀ ਅਤੇ ਨਾਨ ਹਰ ਕੋਈ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਮਿਸੀ ਰੋਟੀ, ਸਟੱਫਡ ਕੁਲਚੇ ਅਤੇ ਗਾਰਲਿਕ ਨਾਨ ਵਰਗੇ ਵਿਕਲਪ ਵੀ ਚੁਣ ਸਕਦੇ ਹੋ। ਇਸ ਦੇ ਨਾਲ ਹੀ ਮਹਿਮਾਨਾਂ ਨੂੰ ਪੁਲਾਵ, ਪਲੇਨ ਰਾਈਸ ਜਾਂ ਜੀਰਾ ਰਾਈਸ ਵਰਗੀਆਂ ਕਿਸਮਾਂ ਦਿੱਤੀਆਂ ਜਾ ਸਕਦੀਆਂ ਹਨ।

ਖਾਣੇ ਤੋਂ ਬਾਅਦ ਮਿੱਠਾ ਹੈ ਜ਼ਰੂਰੀ : ਵਿਆਹ ਦਾ ਖਾਣਾ ਮਠਿਆਈ ਤੋਂ ਬਿਨਾਂ ਅਧੂਰਾ ਹੈ। ਮੌਸਮ ਦੇ ਹਿਸਾਬ ਨਾਲ ਇਸ ਦੀ ਚੋਣ ਕਰਨੀ ਜ਼ਰੂਰੀ ਹੈ। ਜਿੱਥੇ ਲੋਕ ਗਰਮੀਆਂ ਦੇ ਮੌਸਮ ਵਿੱਚ ਤਾਜ਼ੇ ਫਲਾਂ ਦੀ ਆਈਸਕ੍ਰੀਮ ਅਤੇ ਕੁਲਫੀ ਨੂੰ ਪਸੰਦ ਕਰਦੇ ਹਨ, ਉੱਥੇ ਹੀ ਸਰਦੀਆਂ ਵਿੱਚ ਗਰਮ ਗੁਲਾਬ ਜਾਮੁਨ, ਮਾਲਪੂੜਾ, ਜਲੇਬੀਆਂ ਅਤੇ ਗਾਜਰ ਦਾ ਹਲਵਾ ਪਸੰਦ ਕੀਤਾ ਜਾਂਦਾ ਹੈ।

Published by:Drishti Gupta
First published:

Tags: Food, Lifestyle, Marriage