Home /News /lifestyle /

Weight gain foods: ਭਾਰ ਵਧਾਉਣ ਲਈ ਰੋਜ਼ਾਨਾ ਡਾਈਟ ‘ਚ ਸ਼ਾਮਿਲ ਕਰੋ ਇਹ ਭੋਜਨ ਪਦਾਰਥ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

Weight gain foods: ਭਾਰ ਵਧਾਉਣ ਲਈ ਰੋਜ਼ਾਨਾ ਡਾਈਟ ‘ਚ ਸ਼ਾਮਿਲ ਕਰੋ ਇਹ ਭੋਜਨ ਪਦਾਰਥ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

healthy diet ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ,ਕੁੱਝ ਹੀ ਦਿਨਾਂ 'ਚ ਵਧ ਜਾਵੇਗਾ ਵਜ਼ਨ

healthy diet ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ,ਕੁੱਝ ਹੀ ਦਿਨਾਂ 'ਚ ਵਧ ਜਾਵੇਗਾ ਵਜ਼ਨ

ਕਈ ਲੋਕਾਂ ਲਈ ਮੋਟਾਪਾ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਪਰ ਇਸਦੇ ਉਲਟ ਕਈ ਲੋਕ ਬਹੁਤ ਜ਼ਿਆਦਾ ਪਤਲੇ ਹੋਣ ਕਰਕੇ ਪ੍ਰੇਸ਼ਾਨ ਹਨ। ਜੇਕਰ ਤੁਸੀਂ ਬਹੁਤ ਪਤਲੇ ਤੋਂ ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀ। ਖਾਣ ਪੀਣ ਵਿੱਚ ਬਦਲਾਅ ਕਰਕੇ ਅਤੇ ਇੱਕ ਚੰਗੀ ਜੀਵਨ ਸ਼ੈਲੀ ਅਪਣਾਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਬਦਲੀ ਜੀਵਨ ਸ਼ੈਲੀ ਕਰਕੇ ਸਾਡੇ ਖਾਣ ਪੀਣ ਵਿੱਚ ਬਹੁਤ ਬਦਲਾਅ ਆਇਆ ਹੈ। ਫਾਸਟ ਫੂਡ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਪ੍ਰਮੁੱਖ ਥਾਂ ਲੈ ਲਈ ਹੈ। ਸਮੇਂ ਦੀ ਬੱਚਤ ਲਈ ਲੋਕ ਬਾਹਰ ਦੇ ਖਾਣੇ ਨੂੰ ਪਹਿਲ ਦਿੰਦੇ ਹਨ। ਇਸਦੇ ਨਾਲ ਹੀ ਵਿਅਸਥ ਰੁਟੀਨ ਕਰਕੇ ਅਸੀਂ ਆਪਣੇ ਭੋਜਨ ਵੱਲ ਖ਼ਾਸ ਧਿਆਨ ਨਹੀਂ ਦੇ ਪਾਉਂਦੇ। ਅਸੀਂ ਆਪਣੇ ਰੋਜ਼ਾਨਾ ਖਾਣੇ ਵਿਚ ਚੰਗੀ ਸਿਹਤ ਲਈ ਲੋੜੀਂਦੇ ਪੋਸ਼ਕ ਤੱਤਾਂ ਦਾ ਖ਼ਿਆਲ ਵੀ ਨਹੀਂ ਰੱਖਦੇ। ਇਸ ਕਰਕੇ ਲੋਕ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਕਈ ਲੋਕਾਂ ਲਈ ਮੋਟਾਪਾ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਪਰ ਇਸਦੇ ਉਲਟ ਕਈ ਲੋਕ ਬਹੁਤ ਜ਼ਿਆਦਾ ਪਤਲੇ ਹੋਣ ਕਰਕੇ ਪ੍ਰੇਸ਼ਾਨ ਹਨ। ਜੇਕਰ ਤੁਸੀਂ ਬਹੁਤ ਪਤਲੇ ਤੋਂ ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀ। ਖਾਣ ਪੀਣ ਵਿੱਚ ਬਦਲਾਅ ਕਰਕੇ ਅਤੇ ਇੱਕ ਚੰਗੀ ਜੀਵਨ ਸ਼ੈਲੀ ਅਪਣਾਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਹਾਡਾ ਪਤਲਾ ਹੋਣਾ ਵੀ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਭਾਰ ਦੇ ਲੋੜ ਨਾਲੋਂ ਘੱਟ ਹੋਣ ਦੀ ਸਥਿਤੀ ਵਿੱਚ ਵਾਲ ਝੜਣ, ਕਮਜ਼ੋਰੀ, ਘੱਟ ਪ੍ਰਤੀਰੋਧਕ ਸ਼ਕਤੀ ਤੇ ਸਕਿਨ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। ਕੁਝ ਲਈ ਜੈਨੇਟਿਕ ਹੀ ਪਤਲੇ ਹੁੰਦੇ ਹਨ। ਪਰ ਕੁਝ ਲੋਕਾਂ ਦਾ ਭਾਰ ਭੈੜੀ ਜੀਵਨ ਸ਼ੈਲੀ ਤੇ ਖਾਣ-ਪੀਣ ਦਾ ਖ਼ਿਆਲ ਨਾ ਰੱਖਣ ਕਰਕੇ ਘਟਦਾ ਹੈ। ਆਓ ਜਾਣਦੇ ਹਾਂ ਕਿ ਭਾਰ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ-

ਸਵੇਰ ਦੇ ਨਾਸ਼ਤੇ ‘ਚ ਜ਼ਰੂਰ ਖਾਓ ਇਹ

ਭਾਰ ਵਧਾਉਣ ਦੇ ਲਈ ਸਾਨੂੰ ਆਪਣੀ ਰੋਜ਼ਾਨਾ ਖ਼ੁਰਾਕ ਵਿੱਚ ਸਾਬਤ ਅਨਾਜ ਸ਼ਾਮਿਲ ਕਰਨੇ ਚਾਹੀਦੇ ਹਨ। ਇਸਦੇ ਨਾਲ ਹੀ ਸਾਡਾ ਨਾਸ਼ਤਾ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੋਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਸਵੇਰੇ ਨਾਸ਼ਤੇ ਵਿੱਚ ਹੋਲ ਗ੍ਰੇਨ ਬੈੱਡ ਦੇ ਨਾਲ ਪੀਨਟ ਬਟਰ ਖਾ ਸਕਦੇ ਹੋ। ਪੀਨਟ ਬਟਰ ਵਿੱਚ ਪ੍ਰੋਟੀਨ ਤੇ ਚਰਬੀ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਜੋ ਕਿ ਭਾਰ ਵਧਾਉਣ ਵਿੱਚ ਮਦਦ ਕਰਦੀ ਹੈ।

ਖਾਓ ਫ਼ਲ ਤੇ ਸਟਾਰਚ ਸਬਜ਼ੀਆਂ

ਰੋਜ਼ਾਨਾ ਡਾਈਟ ਵਿੱਚ ਮੌਸਮੀ ਫ਼ਲਾਂ ਨੂੰ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ। ਇਹ ਸਾਨੂੰ ਸਿਹਤਮੰਦ ਰੱਖਦੇ ਹਨ। ਇਸ ਤੋਂ ਬਿਨ੍ਹਾਂ ਸਾਨੂੰ ਭਾਰ ਵਧਾਉਣ ਲਈ ਵਧੇਰੇ ਸਟਾਰਚ ਵਾਲੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਆਲੂਆਂ ਵਿੱਚ ਸਟਾਰਚ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ। ਇਸ ਲਈ ਆਲੂ ਦੇ ਸੇਵਨ ਨੂੰ ਲਾਜ਼ਮੀ ਬਣਾਉਣਾ ਬਹੁਤ ਜ਼ਰੂਰੀ ਹੈ। ਭਰਪੂਰ ਸਟਾਰਚ ਤੋਂ ਬਿਨਾਂ ਆਲੂ ਵਿੱਚ ਕਾਰਬੋਹਾਈਡਰੇਟ, ਖ਼ਣਿਜ, ਫਾਇਬਰ ਤੇ ਵਿਟਾਮਿਨ ਹੁੰਦੇ ਹਨ। ਇਹ ਸਾਰੇ ਤੱਤ ਸਾਡੇ ਸਰੀਰ ਨੂੰ ਊਰਜਾ ਭਰਪੂਰ ਰੱਖਦੇ ਹਨ ਅਤੇ ਭਾਰ ਵਧਾਉਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।

ਭਾਰ ਵਧਾਉਣ ਵਾਲੇ ਡਿੰਕਸ

ਚੰਗੀ ਡਾਈਟ ਲਈ ਸਾਡੇ ਰੋਜ਼ਾਨਾ ਭੋਜਨ ਵਿੱਚ ਤਰਲ ਪਦਾਰਥਾਂ ਦਾ ਹੋਣਾ ਜ਼ਰੂਰੀ ਹੈ। ਇਸਦੇ ਲਈ ਤੁਸੀਂ ਹਰ ਰੋਜ਼ ਫ਼ਲਾਂ ਤੇ ਸਬਜ਼ੀਆਂ ਦਾ ਜੂਸ ਪੀ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀ ਸਕਦੇ ਹੋ। ਫ਼ਲਾਂ ਤੇ ਸਬਜ਼ੀਆਂ ਦੇ ਜੂਸ ਵਿੱਚ ਲੋੜੀਂਦੀ ਵਿਟਾਮਿਨ ਤੇ ਖਣਿਜ ਹੁੰਦੇ ਹਨ। ਜਦਕਿ ਦੁੱਧ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਸਾਰੇ ਤੱਤ ਹੀ ਭਾਰ ਵਧਾਉਣ ਵਿੱਚ ਮਦਦ ਕਰਦੇ ਹਨ।

Published by:Shiv Kumar
First published:

Tags: Diet, Fast food, Food, Health benefits, Healthy, Punjab