ਦੁੱਬਲੇਪਣ ਤੋਂ ਹੋ ਪਰੇਸ਼ਾਨ? ਵਜ਼ਨ ਵਧਾਉਣ ਲਈ ਪੀਓ ਇਹ ਹੈਲ਼ਦੀ ਤੇ ਟੇਸਟੀ ਪ੍ਰੋਟੀਨ ਸ਼ੇਕ

  • Share this:
Weight Gain Tips - ਜੇਕਰ ਤੁਸੀਂ ਆਪਣੇ ਘੱਟ ਵਜ਼ਨ ਤੇ ਪਤਲ਼ੀ ਕਾਇਆ ਤੋਂ ਪਰੇਸ਼ਾਨ ਹੋ ਚੁੱਕੇ ਹੋ ਤੇ ਵਜ਼ਨ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਸਦੇ ਲਈ ਤੁਹਾਨੂੰ ਤੁਹਾਡੇ ਭੋਜਨ ਵਿੱਚ ਪ੍ਰੋਟੀਨ ਸ਼ਾਮਿਲ ਕਰਨ ਦੀ ਜਰੂਰਤ ਹੈ। ਜੇਕਰ ਤੁਸੀਂ ਪ੍ਰੋਟੀਨ ਨੂੰ ਕਦੋਂ ਤੇ ਕਿਵੇਂ ਲੈਣ ਹੈ ਇਹ ਸਮਝ ਨਹੀਂ ਪਾ ਰਹੇ ਹੋ ਤਾਂ ਸ਼ਾਇਦ ਇਸੇ ਕਾਰਨ ਕਰਕੇ ਤੁਹਾਡਾ ਵਜ਼ਨ ਨਹੀਂ ਵੱਧ ਰਿਹਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਜਿੰਮ ਜਾਂਦੇ ਹੋ ਜਾਂ ਵਰਕਆਊਟ ਕਰਦੇ ਹੋ ਤਾਂ ਆਪਣੇ ਟ੍ਰੇਨਰ ਤੋਂ ਇਸ ਬਾਰੇ ਜਾਣਕਾਰੀ ਜਰੂਰ ਲਵੋ। ਇਸ ਤੋਂ ਇਲਾਵਾ, ਅਸੀਂ ਇੱਥੇ ਤੁਹਾਨੂੰ ਕੁਝ ਹੋਮਮੇਡ ਪ੍ਰੋਟੀਨ ਡ੍ਰਿੰਕ ਦੀ ਰੇਸਿਪੀ ਦੱਸ ਰਹੇ ਹਾਂ , ਇਹ ਤੁਹਾਡੇ ਵਜ਼ਨ ਨੂੰ ਤਾਂ ਵਧਾਏਗਾ ਹੀ ਇਸਦੇ ਨਾਲ਼ ਹੀ ਤੁਹਾਡੀ ਸਿਹਤ ਨੂੰ ਵੀ ਚੰਗਾ ਰੱਖੇਗਾ। ਆਓ ਜਾਣਦੇ ਹਾਂ ਤੁਸੀਂ ਕਿਸ ਤਰ੍ਹਾਂ ਘਰ ਤੇ ਪ੍ਰੋਟੀਨ ਸ਼ੇਕ ਬਣਾ ਸਕਦੇ ਹੋ।

ਚਾੱਕਲੇਟ ਤੇ ਐਵਾਕਾਡੋ ਪ੍ਰੋਟੀਨ ਸ਼ੇਕ

ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ 2 ਕੱਪ ਦੁੱਧ ਵਿੱਚ 1 ਪੱਕਿਆ ਹੋਇਆ ਐਵਾਕਾਡੋ, 1 ਚਾੱਕਲੇਟ ਤੇ ਇੱਕ ਕੇਲ਼ਾ ਮਿਲਾਓ ਤੇ ਇਸ ਨੂੰ ਮਿਕਸੀ ਵਿੱਚ ਚੰਗੀ ਤਰ੍ਹਾਂ ਬਲਿੰਡ ਕਰ ਲਵੋ ।ਤੁਹਾਨੂੰ ਦੱਸ ਦਈਏ ਕਿ ਕੇਲ਼ਾ ਤੇ ਐਵਾਕਾਡੋ ਵਿੱਚ ਹਾਈ ਕੈਲ਼ਰੀ ਤੇ ਫੈਟ ਹੁੰਦਾ ਹੈ ਜੋ ਮਸਲ ਬਣਾਉਣ ਵਿੱਚ ਮਦਦ ਕਰਦਾ ਹੈ । ਇਸ ਤੋਂ ਇਲਾਵਾ ਇਹਨਾਂ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਵੀ ਹੁੰਦੇ ਹਨ।

ਆਲਮੰਡ ਬਟਰ ਤੇ ਡਾਰਕ ਚਾੱਕਲੇਟ

ਇਸ ਨੂੰ ਬਣਾਉਣ ਲਈ 2 ਕੱਪ ਦੁੱਧ ਤੇ ਇੱਕ ਡਾਰਕ ਚਾੱਕਲੇਟ ਲਵੋਂ ਤੇ ਇਸ ਵਿੱਚ 1 ਚਮਚ ਚਾੱਕਲੇਟ ਪ੍ਰੋਟੀਨ ਤੇ 2 ਚਮਚ ਆਲਮੰਡ ਬਟਰ ਮਿਲਾਓ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਵਿੱਚ ਮਿਲ਼ਾ ਲਵੋ ।ਤੁਹਾਡਾ ਆਲਮੰਡ ਬਟਰ ਤੇ ਡਾਰਕ ਚਾੱਕਲੇਟ ਸ਼ੇਕ ਤਿਆਰ ਹੈ ।ਇਸ ਵਿੱਚ ਭਰਪੂਰ ਮਾਤਰਾ ਵਿੱਚ ਕੈਲ਼ਰੀ, ਪ੍ਰੋਟੀਨ,ਕਾਰਬਸ ਤੇ ਫੈਟ ਹੁੰਦਾ ਹੈ । ਇਸਨੂੰ ਤੁਸੀਂ ਸਵੇਰੇ ਨਾਸ਼ਤੇ ਵਿੱਚ ਪੀ ਸਕਦੇ ਹੋ।

ਬਨਾਨਾ (ਕੇਲ਼ਾ) ਤੇ ਸਟ੍ਰਾਬਰੀ

ਸਭ ਤੋਂ ਪਹਿਲਾਂ 2 ਕੱਪ ਦੁੱਧ ਲਵੋ ਤੇ ਇੱਸ ਵਿੱਚ 1 ਕੇਲ਼ਾ ਤੇ 5 ਸਟ੍ਰਾਬਰੀ ਮਿਲਾਓ। ਹੁਣ ਇਹਨਾਂ ਵਿੱਚ ਅੱਧਾ ਕੱਪ ਫੁੱਲ ਕ੍ਰੀਮ ਪਾ ਕੇ ਇਸਨੂੰ ਬਲੈਂਡ ਕਰੋ। ਤੁਹਾਡਾ ਟੈਸਟੀ ਤੇ ਹੈ ਹੈਲ਼ਦੀ ਡਰਿੰਕ ਤਿਆਰ ਹੈ।

ਪੀਨਟ ਬਟਰ ਤੇ ਬਨਾਨ (ਕੇਲ਼ਾ)

ਮਿਕਸੀ ਵਿੱਚ ਇੱਕ ਵੱਡਾ ਚਮਚ ਦਹੀਂ ਤੇ ਇੱਕ ਕੇਲ਼ਾ ਪਾਓ ।ਹੁਣ ਇਸ ਵਿੱਚ ਦੋ ਚਮਚ ਪੀਨਟ ਬਟਰ ਤੇ 2 ਕੱਪ ਦੁੱਧ ਮਿਲ਼ਾ ਕੇ ਚੰਗੀ ਤਰ੍ਹਾਂ ਬਲਿੰਡ ਕਰੋ। ਪ੍ਰੋਟੀਨ ਸ਼ੇਕ ਤਿਆਰ ਹੈ।

(Disclaimer: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਗਿਆਨ ਤੇ ਆਧਾਰਿਤ ਹੈ। ਨਿਊਜ਼-18 ਇਸਦੀ ਪੁਸ਼ਟੀ ਨਹੀਂ ਕਰਦਾ। ਇਹਨਾਂ ਨੂੰ ਅਪਣਾਉਣ ਤੋਂ ਪਹਿਲਾ ਸੰਬੰਧਿਤ ਮਾਹਿਰ ਦੀ ਸਲਾਹ ਲਵੋ।
Published by:Anuradha Shukla
First published:
Advertisement
Advertisement