Healthy Drinks for Weight Loss: ਭਾਰ ਘਟਾਉਣਾ ਚਾਹੁੰਦੇ ਹੋ? ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਇਹ ਕੰਮ

ਤੁਸੀਂ ਕੁਝ ਅਜਿਹੇ ਹੈਲਦੀ ਡ੍ਰਿੰਕਸ ਦੀ ਵਰਤੋਂ ਕਰ ਸਕਦੇ ਹੋ, ਜਿਨ੍ਹਾਂ ਦਾ ਸੇਵਨ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਕੀਤਾ ਜਾਵੇ ਤਾਂ ਭਾਰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਸਰੀਰ ਨੂੰ ਡੀਟੌਕਸ ਕਰ ਕੇ ਭਾਰ ਘਟਾਉਣ ਲਈ ਤੁਹਾਨੂੰ ਕੁਝ ਚੰਗੇ ਡ੍ਰਿੰਕਸ ਬਾਰੇ ਪਤਾ ਹੋਣਾ ਚਾਹੀਦਾ ਹੈ।

Healthy Drinks for Weight Loss: ਭਾਰ ਘਟਾਉਣਾ ਚਾਹੁੰਦੇ ਹੋ? ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਇਹ ਕੰਮ

  • Share this:
ਭਾਰ ਘਟਾਉਣ ਲਈ ਲੋਕ ਬਹੁਤ ਕੁੱਝ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਦੇ ਖਾਣੇ ਵਿੱਚ ਕੋਈ ਵੀ ਗਲਤ ਚੀਜ਼ ਤੁਹਾਡੇ ਭਾਰ ਘਟਾਉਣ ਦੇ ਟੀਚੇ ਵਿੱਚ ਰੁਕਾਵਟ ਬਣ ਸਕਦੀ ਹੈ। ਅਜਿਹੇ ਹਾਲਾਤ 'ਚ ਅਸੀਂ ਭਾਰ ਘਟਾਉਣ ਦੀ ਪ੍ਰਕਿਰਿਆ ਨੂੰ ਬਿਨਾਂ ਕਿਸੇ ਮਿਹਨਤ ਦੇ ਲਗਾਤਾਰ ਜਾਰੀ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਾਂ।

ਤੁਸੀਂ ਕੈਲੋਰੀ ਵਾਲੀਆਂ ਮਿਠਾਈਆਂ ਅਤੇ ਤਲੇ ਹੋਏ ਭੋਜਨ ਤੋਂ ਦੂਰ ਰਹਿ ਸਕਦੇ ਹੋ, ਪਰ ਕਈ ਵਾਰ ਤੁਸੀਂ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਪਾਉਂਦੇ। ਜੇਕਰ ਅਜਿਹਾ ਹੈ ਤਾਂ ਤੁਸੀਂ ਕੁਝ ਅਜਿਹੇ ਹੈਲਦੀ ਡ੍ਰਿੰਕਸ ਦੀ ਵਰਤੋਂ ਕਰ ਸਕਦੇ ਹੋ, ਜਿਨ੍ਹਾਂ ਦਾ ਸੇਵਨ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਕੀਤਾ ਜਾਵੇ ਤਾਂ ਭਾਰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਸਰੀਰ ਨੂੰ ਡੀਟੌਕਸ ਕਰ ਕੇ ਭਾਰ ਘਟਾਉਣ ਲਈ ਤੁਹਾਨੂੰ ਕੁਝ ਚੰਗੇ ਡ੍ਰਿੰਕਸ ਬਾਰੇ ਪਤਾ ਹੋਣਾ ਚਾਹੀਦਾ ਹੈ।

ਚੁਕੰਦਰ ਤੇ ਨਿੰਬੂ ਦਾ ਰਸ : ਚੁਕੰਦਰ ਅਤੇ ਨਿੰਬੂ ਦਾ ਬਣਿਆ ਡ੍ਰਿੰਕ ਸਿਹਤ ਲਈ ਬਹੁਤ ਵਧੀਆ ਹੈ। ਇਹ ਤੁਹਾਡੇ ਲਈ ਬਾਡੀ ਡਿਟੌਕਸ ਡਰਿੰਕ ਵਾਂਗ ਕੰਮ ਕਰਦਾ ਹੈ। ਇਸ ਡ੍ਰਿੰਕ ਦਾ ਸੇਵਨ ਕਰਨ ਨਾਲ ਸਰੀਰ ਵਿਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ। ਨਾਲ ਹੀ, ਇਹ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਘਟਾਉਂਦਾ ਹੈ।

ਕੈਮੋਮਾਈਲ ਚਾਹ : ਕੈਮੋਮਾਈਲ ਚਾਹ ਚੰਗੀ ਨੀਂਦ ਲਈ ਵਰਤੀ ਜਾਂਦੀ ਹੈ। ਇਹ ਸਰੀਰ ਵਿੱਚ ਗਲਾਈਸੀਨ, ਜੋ ਕਿ ਇੱਕ ਕਿਸਮ ਦਾ ਨਿਊਰੋਟ੍ਰਾਂਸਮੀਟਰ ਹੈ, ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਇਹ ਤੁਹਾਡੀਆਂ ਨਸਾਂ ਨੂੰ ਆਰਾਮ ਦਿੰਦੀ ਹੈ। ਇਹ ਪੇਟ ਲਈ ਵੀ ਬਹੁਤ ਵਧੀਆ ਹੈ। ਕੈਮੋਮਾਈਲ ਚਾਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਲਈ ਸੌਣ ਤੋਂ ਪਹਿਲਾਂ ਇੱਕ ਕੱਪ ਗਰਮ ਕੈਮੋਮਾਈਲ ਚਾਹ ਦਾ ਸੇਵਨ ਜ਼ਰੂਰ ਕਰੋ।

ਹਲਦੀ ਵਾਲਾ ਦੁੱਧ : ਹਲਦੀ ਵਾਲਾ ਦੁੱਧ ਪੀਣ ਨਾਲ ਜ਼ੁਕਾਮ, ਖਾਂਸੀ ਅਤੇ ਹੋਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਭਾਰ ਘਟਾਉਣ ਅਤੇ ਪਾਚਨ ਨੂੰ ਸੁਧਾਰਨ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਹਲਦੀ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਵਿੱਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ। ਇਸ ਵਿਚ ਕੈਲਸ਼ੀਅਮ ਤੇ ਪ੍ਰੋਟੀਨ ਵੀ ਹੁੰਦਾ ਹੈ, ਜੋ ਚੰਗੀ ਨੀਂਦ ਅਤੇ ਭਾਰ ਘਟਾਉਣ ਨੂੰ ਉਤਸ਼ਾਹਿਤ ਕਰਦਾ ਹੈ।

ਗ੍ਰੀਕ ਯੋਗਰਟ ਪ੍ਰੋਟੀਨ ਸ਼ੇਕ : ਜੇਕਰ ਤੁਸੀਂ ਨਿਯਮਿਤ ਤੌਰ 'ਤੇ ਕਸਰਤ ਕਰਦੇ ਹੋ ਤਾਂ ਸੌਣ ਤੋਂ ਪਹਿਲਾਂ ਪ੍ਰੋਟੀਨ ਸ਼ੇਕ ਲੈਣਾ ਸਿਹਤ ਲਈ ਚੰਗਾ ਹੈ। ਜਦੋਂ ਤੁਸੀਂ ਸੌਂ ਰਹੇ ਹੁੰਦੇ ਹੋ ਤਾਂ ਪ੍ਰੋਟੀਨ ਮਾਸਪੇਸ਼ੀਆਂ ਦੀ ਮੁਰੰਮਤ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਜ਼ਿਆਦਾ ਕੈਲੋਰੀ ਵੀ ਬਰਨ ਹੁੰਦੀ ਹੈ। ਦੁੱਧ ਵਿੱਚ ਟ੍ਰਿਪਟੋਫੈਨ ਅਤੇ ਕੈਲਸ਼ੀਅਮ ਹੁੰਦਾ ਹੈ, ਜੋ ਨੀਂਦ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।

ਦਾਲਚੀਨੀ ਦੀ ਚਾਹ : ਦਾਲਚੀਨੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ। ਦਾਲਚੀਨੀ ਆਮ ਤੌਰ 'ਤੇ ਇਸ ਦੇ ਮੈਟਾਬੋਲਿਜ਼ਮ ਨੂੰ ਵਧਾਉਣ ਵਾਲੀਆਂ ਵਿਸ਼ੇਸ਼ਤਾਵਾਂ ਲਈ ਜਾਣੀ ਜਾਂਦੀ ਹੈ। ਇਸ ਵਿੱਚ ਐਂਟੀਆਕਸੀਡੈਂਟ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ, ਜੋ ਇਸ ਨੂੰ ਇੱਕ ਸੰਪੂਰਨ ਡੀਟੌਕਸ ਡਰਿੰਕ ਬਣਾਉਂਦੇ ਹਨ। ਇਹ ਤੁਹਾਨੂੰ ਫੈਟ ਨੂੰ ਬਰਨ ਕਰਨ ਵਿੱਚ ਮਦਦ ਕਰਦੀ ਹੈ। ਜੇਕਰ ਤੁਹਾਨੂੰ ਇਸ ਦਾ ਸਵਾਦ ਪਸੰਦ ਨਹੀਂ ਹੈ ਤਾਂ ਤੁਸੀਂ ਇਕ ਚਮਚ ਸ਼ਹਿਦ ਵੀ ਮਿਲਾ ਸਕਦੇ ਹੋ।

ਮੇਥੀ ਦਾ ਪਾਣੀ : ਭਿੱਜੇ ਹੋਏ ਮੇਥੀ ਦੇ ਬੀਜ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਬਹੁਤ ਵਧੀਆ ਹੁੰਦੇ ਹਨ। ਇਸ ਦਾ ਸੇਵਨ ਆਮ ਤੌਰ 'ਤੇ ਸਵੇਰੇ ਕੀਤਾ ਜਾਂਦਾ ਹੈ ਪਰ ਰਾਤ ਨੂੰ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਬੀਜ ਸਰੀਰ ਵਿੱਚ ਗਰਮੀ ਪੈਦਾ ਕਰਦੇ ਹਨ ਅਤੇ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹੋਣ 'ਤੇ ਇਹ ਇਕ ਵਧੀਆ ਐਂਟਾਸਿਡ ਵੀ ਹੈ।
Published by:Amelia Punjabi
First published: