Home /News /lifestyle /

Healthy Diet: ਬਗ਼ੈਰ ਖਾਣਾ ਛੱਡੇ ਔਰਤ ਨੇ ਘਟਾਇਆ 51 ਕਿੱਲੋ ਵਜ਼ਨ, ਜਾਣੋ ਕਿਵੇਂ

Healthy Diet: ਬਗ਼ੈਰ ਖਾਣਾ ਛੱਡੇ ਔਰਤ ਨੇ ਘਟਾਇਆ 51 ਕਿੱਲੋ ਵਜ਼ਨ, ਜਾਣੋ ਕਿਵੇਂ

ਐਲਿਸ ਨੇ ਕਿਹਾ, ਮੈਂ ਕੀਟੋ ਡਾਈਟ ਤੋਂ ਪਹਿਲਾਂ ਕਈ ਡਾਈਟਸ ਫਾਲੋ ਕੀਤੀਆਂ ਸਨ। ਪਰ ਫਿਰ ਜਦੋਂ ਮੈਂ ਇੰਟਰਨੈੱਟ 'ਤੇ ਕੀਟੋ ਡਾਈਟ ਬਾਰੇ ਦੇਖਿਆ, ਤਾਂ ਮੈਂ ਇਸ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ। ਮੈਂ ਹੋਰ ਖੁਰਾਕਾਂ ਨਾਲ ਭਾਰ ਘਟਾਉਂਦੀ ਸੀ ਪਰ ਇਹ ਦੁਬਾਰਾ ਵੱਧ ਜਾਂਦਾ ਸੀ। ਪਰ ਜਦੋਂ ਤੋਂ ਮੈਂ ਕੀਟੋ ਡਾਈਟ ਦਾ ਪਾਲਣ ਕਰਨਾ ਸ਼ੁਰੂ ਕੀਤਾ ਹੈ, ਮੈਂ ਲਗਾਤਾਰ ਭਾਰ ਘਟਾ ਰਹੀ ਹਾਂ।

ਹੋਰ ਪੜ੍ਹੋ ...
  • Share this:
Weight Loss Story: ਕੰਮਕਾਜ ਵਿੱਚ ਵਿਅਸਤ ਜ਼ਿੰਦਗੀ ਨੂੰ ਲੋਕ ਆਪਣੇ ਢੰਗ ਨਾਲ ਜੀਉਂਦੇ ਹਨ ਪਰ ਇਸ ਦੌਰਾਨ ਸਰੀਰਕ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜ਼ਿਆਦਾਤਰ ਲੋਕ ਭੱਜਦੌੜ ਨਾਲੋਂ ਸਿਟਿੰਗ ਯਾਨੀ ਕਿ ਬੈਠੇ ਰਹਿਣ ਵਾਲੀ ਨੌਕਰੀ ਪਸੰਦ ਕਰਦੇ ਹਨ। ਅਜਿਹੇ 'ਚ ਬੈਠੇ ਰਹਿਣ ਨਾਲ ਭਾਰ ਵਧਦਾ ਹੈ ਤੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਵਿਗਿਆਨ ਅਨੁਸਾਰ ਭਾਰ ਘਟਾਉਣ ਲਈ ਸਰੀਰ ਦੀ ਲੋੜ ਨਾਲੋਂ ਘੱਟ ਕੈਲੋਰੀ ਖਾਣਾ ਅਤੇ ਸਰੀਰਕ ਗਤੀਵਿਧੀਆਂ ਨੂੰ ਵਧਾਉਣਾ ਜ਼ਰੂਰੀ ਹੁੰਦਾ ਹੈ।

ਪਰ ਅੱਜ-ਕੱਲ੍ਹ ਬਹੁਤ ਸਾਰੀਆਂ ਆਧੁਨਿਕ ਖੁਰਾਕਾਂ ਸਾਹਮਣੇ ਆ ਗਈਆਂ ਹਨ ਅਤੇ ਲੋਕ ਆਪਣੀ ਸਹੂਲਤ ਅਨੁਸਾਰ ਇਨ੍ਹਾਂ ਦਾ ਪਾਲਣ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਖੁਰਾਕਾਂ ਭਾਰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ। ਕੁਝ ਸਮਾਂ ਪਹਿਲਾਂ ਇੱਕ ਔਰਤ ਨੇ ਆਪਣਾ 51 ਕਿਲੋ ਭਾਰ ਘਟਾਇਆ ਹੈ।

ਉਨ੍ਹਾਂ ਦਾ ਵਜ਼ਨ ਪਹਿਲਾਂ 111 ਕਿਲੋ ਹੁੰਦਾ ਸੀ। ਜਦੋਂ ਉਸ ਨੇ ਵਿਆਹ ਤੋਂ ਪਹਿਲਾਂ ਆਪਣੀ ਡਰੈੱਸ ਪਾਈ ਤਾਂ ਉਸ ਨੂੰ ਲੱਗਾ ਕਿ ਸਹੀ ਫਿਟਿੰਗ ਨਾ ਹੋਣ ਕਾਰਨ ਉਸ ਨੂੰ ਭਾਰ ਘਟਾਉਣ ਦੀ ਲੋੜ ਹੈ। ਬਸ ਫਿਰ ਕੀ ਸੀ, ਉਸ ਨੇ ਬਿਨਾਂ ਕਿਸੇ ਕਸਰਤ ਦੇ ਆਪਣਾ 51 ਕਿਲੋ ਭਾਰ ਕੁਝ ਹੀ ਸਮੇਂ ਵਿੱਚ ਘੱਟ ਕਰ ਲਿਆ। ਭਾਰ ਘਟਾਉਣ ਲਈ ਉਸ ਨੇ ਕਿਹੜਾ ਤਰੀਕਾ ਅਤੇ ਖੁਰਾਕ ਅਪਣਾਈ, ਇਸ ਬਾਰੇ ਅਸੀਂ ਦੱਸਣ ਜਾ ਰਹੇ ਹਾਂ।

ਕੌਣ ਹੈ ਉਹ ਔਰਤ?51 ਕਿੱਲੋ ਭਾਰ ਘਟਾਉਣਾ ਆਸਾਨ ਨਹੀਂ ਹੈ ਪਰ ਇਹ ਔਰਤ ਹਰੇਕ ਮੋਟਾਪੇ ਦੇ ਸ਼ਿਕਾਰ ਵਿਅਕਤੀ ਲਈ ਮਿਸਾਲ ਬਣ ਚੁੱਕੀ ਹੈ। ਭਾਰ ਘਟਾਉਣ ਵਾਲੀ ਔਰਤ ਦਾ ਨਾਂ ਐਲਿਸ ਬੇਲੀ ਹੈ, ਜੋ ਕੈਨੇਡਾ ਦੇ ਓਨਟਾਰੀਓ ਦੀ ਰਹਿਣ ਵਾਲੀ ਹੈ। ਜੁਲਾਈ 2020 ਵਿੱਚ, ਉਸ ਦਾ ਭਾਰ ਲਗਭਗ 111 ਕਿਲੋ ਸੀ।

ਪਰ ਉਸ ਸਮੇਂ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਸ ਨੂੰ ਭਾਰ ਘਟਾਉਣ ਦੀ ਲੋੜ ਹੈ ਕਿਉਂਕਿ ਉਸ ਦਾ ਭਾਰ ਕਾਬੂ ਤੋਂ ਬਾਹਰ ਹੋ ਰਿਹਾ ਸੀ। ਉਦੋਂ 39 ਸਾਲਾਂ ਐਲਿਸ ਨੇ ਆਪਣਾ ਭਾਰ ਘੱਟ ਕਰਨ ਲਈ ਬਹੁਤ ਸਾਰੀਆਂ ਆਧੁਨਿਕ ਡਾਈਟਾਂ ਦਾ ਪਾਲਣ ਕੀਤਾ ਸੀ ਪਰ ਇਨ੍ਹਾਂ ਨਾਲ ਉਸ ਨੂੰ ਕੋਈ ਫਰਕ ਨਹੀਂ ਪਿਆ ਸੀ।

ਇਸ ਖੁਰਾਕ ਨਾਲ ਘਟਿਆ ਭਾਰ ਦੱਸ ਦਈਏ ਕਿ ਐਲਿਸ ਨੇ ਭਾਰ ਘਟਾਉਣ ਲਈ ਕੀਟੋ ਡਾਈਟ ਦਾ ਸਹਾਰਾ ਲਿਆ ਹੈ। ਐਲਿਸ ਮੁਤਾਬਕ ਅਜਿਹੀ ਕੋਈ ਡਾਈਟ ਨਹੀਂ ਸੀ, ਜਿਸ ਨਾਲ ਉਸ ਦਾ ਭਾਰ ਘੱਟ ਹੋ ਸਕੇ। ਪਰ ਕੀਟੋ ਖੁਰਾਕ ਨੇ ਉਸ ਨੂੰ ਭਾਰ ਘਟਾਉਣ ਵਿੱਚ ਮਦਦ ਕੀਤੀ, ਜਿਸ ਵਿੱਚ ਹਾਈ ਫੈਟ, ਘੱਟ ਕਾਰਬ ਅਤੇ ਮੀਡੀਅਮ ਪ੍ਰੋਟੀਨ ਵਾਲੇ ਭੋਜਨ ਸ਼ਾਮਲ ਹਨ।

ਐਲਿਸ ਨੇ ਕਿਹਾ, ਮੈਂ ਕੀਟੋ ਡਾਈਟ ਤੋਂ ਪਹਿਲਾਂ ਕਈ ਡਾਈਟਸ ਫਾਲੋ ਕੀਤੀਆਂ ਸਨ। ਪਰ ਫਿਰ ਜਦੋਂ ਮੈਂ ਇੰਟਰਨੈੱਟ 'ਤੇ ਕੀਟੋ ਡਾਈਟ ਬਾਰੇ ਦੇਖਿਆ, ਤਾਂ ਮੈਂ ਇਸ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ। ਮੈਂ ਹੋਰ ਖੁਰਾਕਾਂ ਨਾਲ ਭਾਰ ਘਟਾਉਂਦੀ ਸੀ ਪਰ ਇਹ ਦੁਬਾਰਾ ਵੱਧ ਜਾਂਦਾ ਸੀ। ਪਰ ਜਦੋਂ ਤੋਂ ਮੈਂ ਕੀਟੋ ਡਾਈਟ ਦਾ ਪਾਲਣ ਕਰਨਾ ਸ਼ੁਰੂ ਕੀਤਾ ਹੈ, ਮੈਂ ਲਗਾਤਾਰ ਭਾਰ ਘਟਾ ਰਹੀ ਹਾਂ।

ਕੀਟੋ ਡਾਈਟ ਕੀ ਹੁੰਦੀ ਹੈ?ਦਰਅਸਲ ਕੀਟੋ ਡਾਈਟ ਨੂੰ ਫੋਲੋ ਕਰਨ ਤੋਂ ਪਹਿਲਾਂ ਇਸ ਡਾਈਟ ਬਾਰੇ ਜਾਣ ਲੈਣਾ ਚਾਹੀਦਾ ਹੈ। ਕੀਟੋ ਡਾਈਟ ਜਿਸ ਨੂੰ ਕੀਟੋਜੈਨਿਕ ਡਾਈਟ ਵੀ ਕਿਹਾ ਜਾਂਦਾ ਹੈ, ਇੱਕ ਹਾਈ ਫੈਟ ਡਾਈਟ ਹੁੰਦੀ ਹੈ। ਇਸ ਡਾਈਟ ਵਿੱਚ ਸਰੀਰ ਊਰਜਾ ਲਈ ਫੈਟ 'ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਇਸ ਡਾਈਟ ਵਿੱਚ ਕਾਰਬੋਹਾਈਡ੍ਰੇਟ ਬਹੁਤ ਘੱਟ ਅਤੇ ਪ੍ਰੋਟੀਨ ਬਹੁਤ ਹੀ ਮੌਡਰੇਟ ਜਾਂ ਘੱਟ ਮਾਤਰਾ ਵਿੱਚ ਦਿੱਤੀ ਜਾਂਦੀ ਹੈ।

ਨਿਊਟ੍ਰਿਸ਼ਨਿਸਟ ਮੁਤਾਬਕ ਜਦੋਂ ਸਰੀਰ ਕੀਟੋਨਸ ਨੂੰ ਊਰਜਾ ਦੇ ਸਰੋਤ ਦੇ ਰੂਪ ਵਿੱਚ ਵਰਤਦਾ ਹੈ ਤਾਂ ਉਸ ਨੂੰ ਸੰਖੇਪ ਵਿੱਚ ਕੀਟੋ ਡਾਈਟ ਕਿਹਾ ਜਾਂਦਾ ਹੈ। ਇਸ ਡਾਈਟ ਵਿੱਚ ਕਾਰਬੋਹਾਈਡ੍ਰੇਟ ਨਹੀਂ ਲਿਆ ਜਾਂਦਾ ਅਤੇ ਫੈਟ ਬਹੁਤ ਜ਼ਿਆਦਾ ਮਾਤਰਾ ਵਿੱਚ ਲਈ ਜਾਂਦੀ ਹੈ। ਇਸ ਡਾਈਟ ਵਿੱਚ ਕੀਟੋ ਸ਼ੇਕਸ, ਚੀਜ਼, ਕੁਝ ਗਿਣੀਆਂ-ਚੁਣੀਆਂ ਸਬਜ਼ੀਆਂ ਖਾਦੀਆਂ ਜਾ ਸਕਦੀਆਂ ਹਨ ਅਤੇ ਫਲ ਨਹੀਂ ਖਾਦੇ ਜਾਂਦੇ। ਪ੍ਰੋਟੀਨ ਦੇ ਤੌਰ 'ਤੇ ਚਿਕਨ, ਮਟਨ, ਫਿਸ਼, ਨਾਰੀਅਲ ਦੇ ਤੇਲ ਵਿੱਚ ਸਮੂਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਭਾਰਤ ਵਿੱਚ ਲੋਕ ਇਸ ਡਾਈਟ ਦੌਰਾਨ ਚੀਜ਼ ਬਹੁਤ ਖਾਂਦੇ ਹਨ।

ਕੀਟੋ ਖੁਰਾਕ ਵਿੱਚ ਸ਼ਾਮਲ ਭੋਜਨਕੀਟੋ ਡਾਈਟ ਨੂੰ ਫੋਲੋ ਕਰਨ ਤੋਂ ਪਹਿਲਾਂ ਜਾਣ ਲੈਣਾ ਚਾਹੀਦਾ ਹੈ ਕਿ ਇਸ ਦੌਰਾਨ ਤੁਸੀਂ ਕਿਹੜਾ ਭੋਜਨ ਲੈ ਸਕਦੇ ਹੋ ਤੇ ਕਿਹੜਾ ਨਹੀਂ। ਕਈ ਵਾਰ ਕੁਝ ਲੋਕ ਡਾਈਟ ਫੋਲੋ ਕਰਨਾ ਸ਼ੁਰੂ ਕਰਦੇ ਹਨ ਤੇ ਬਾਅਦ ਵਿੱਚ ਜਲਦ ਹੀ ਇਸ ਤੋਂ ਅੱਕ ਜਾਂਦੇ ਹਨ। ਐਲਿਸ ਨੇ ਕਿਹਾ, ਕੀਟੋ ਡਾਈਟ ਨੂੰ ਫਾਲੋ ਕਰਦੇ ਹੋਏ ਮੈਂ ਡਾਈਟ 'ਚ ਕਈ ਸਵਾਦਿਸ਼ਟ ਭੋਜਨ ਸ਼ਾਮਲ ਕੀਤੇ। ਇਨ੍ਹਾਂ ਨੂੰ ਖਾ ਕੇ ਮੈਨੂੰ ਤਾਂ ਲਾਲਸਾ ਵੀ ਨਹੀਂ ਸੀ।ਇੰਨ ਹੀ ਨਹੀਂ ਇਸ ਦੌਰਾਨ ਮੈਂ ਜੋ ਖਾਣਾ ਚਾਹੁੰਦੀ ਸੀ, ਖਾ ਲੈਂਦੀ ਸੀ। ਪਰ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਖਾਣਿਆਂ ਵਿੱਚ ਫੈਟ ਦੀ ਮਾਤਰਾ ਜ਼ਿਆਦਾ ਹੋਵੇ। ਮੇਰੀ ਖੁਰਾਕ ਵਿੱਚ ਐਵੋਕਾਡੋ, ਪਨੀਰ, ਚਿਕਨ, ਮੱਛੀ, ਦਹੀਂ ਅਤੇ ਮੇਰੀ ਮਨਪਸੰਦ ਡਾਰਕ ਚਾਕਲੇਟ ਸ਼ਾਮਲ ਸੀ।

ਐਲਿਸ ਨਹੀਂ ਕਰਦੀ ਕਸਰਤਹੈਰਾਨੀ ਦੀ ਗੱਲ ਹੈ ਪਰ ਇਹ ਸੱਚ ਸਾਬਤ ਹੋਇਆ ਹੈ ਕਿ ਬਿਨਾ ਕਸਰਤ ਕੀਤੇ ਜਾਂ ਬਿਨਾ ਕਿਸੇ ਐਕਟੀਵਿਟੀ ਦੇ ਭਾਰ ਘਟਾਇਆ ਜਾ ਸਕਦਾ ਹੈ। ਐਲਿਸ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ, ਜਦੋਂ ਤੋਂ ਮੈਂ ਕੀਟੋ ਡਾਈਟ ਦੀ ਪਾਲਣਾ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਮੈਂ ਕਸਰਤ ਨਹੀਂ ਕੀਤੀ ਅਤੇ ਫਿਰ ਵੀ ਮੈਂ ਭਾਰ ਘਟਾ ਰਹੀ ਹਾਂ। ਮੇਰੇ ਦੋਸਤ ਇਸ ਗੱਲ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਕਸਰਤ ਨਹੀਂ ਕਰਦੀ। ਮੈਨੂੰ ਕਸਰਤ ਕਰਨਾ ਪਸੰਦ ਨਹੀਂ ਹੈ। ਮੈਂ ਕਦੇ ਦੌੜ ਵੀ ਨਹੀਂ ਲਗਾਈ ਕਿਉਂਕਿ ਮੈਂ ਚੰਗੀ ਖੁਰਾਕ ਲੈਂਦੀ ਹਾਂ। ਪਰ ਹਾਂ, ਮੈਂ ਬਹੁਤ ਤੁਰਦੀ ਹਾਂ, ਪਰ ਜਿੰਮ ਨਹੀਂ ਜਾਂਦੀ। ਕੀਟੋ ਡਾਈਟ ਇੱਕ ਬਹੁਤ ਹੀ ਵਧੀਆ ਆਹਾਰ ਹੈ, ਜੇਕਰ ਕੋਈ ਇਸ ਦੀ ਚੰਗੀ ਤਰ੍ਹਾਂ ਪਾਲਣਾ ਕਰੇ, ਤਾਂ ਕੋਈ ਵਿਅਕਤੀ ਭਾਰ ਘਟਾ ਸਕਦਾ ਹੈ।
Published by:Amelia Punjabi
First published:

Tags: Body weight, Healthy Food, Lose weight, Weight loss

ਅਗਲੀ ਖਬਰ