Causes of Hair Loss: ਵਾਲ ਝੜਨ ਦੇ ਇਹ ਹਨ ਮੁੱਖ ਕਾਰਨ? ਜਾਣੋ ਅਤੇ ਅੱਜ ਹੀ ਕਰੋ ਬਚਾਓ

Causes of hair loss: ਮੌਸਮ ਗਰਮੀ ਦਾ ਹੋਵੇ ਜਾਂ ਸਰਦੀ ਦਾ ਵਾਲਾਂ ਦੀ ਦੇਖਭਾਲ ਕਰਨਾ ਜ਼ਰੂਰੀ ਹੁੰਦਾ ਹੈ। ਕਿਉਂਕਿ ਲੰਬੇ, ਸੰਘਣੇ ਅਤੇ ਸੁੰਦਰ ਵਾਲ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਵਾਲਾਂ ਨੂੰ ਸੁੰਦਰ ਬਣਾਉਣ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦੀ ਵਰਤੋਂ ਵੀ ਕਰਦੇ ਹਨ ਜਿਸ ਨਾਲ ਕਈ ਵਾਰ ਵਾਲਾਂ ਨੂੰ ਨੁਕਸਾਨ ਵੀ ਪਹੁੰਚਦਾ ਹੈ। ਇੰਨਾ ਹੀ ਨਹੀਂ ਅਜਿਹੇ ਵਿੱਚ ਕਈ ਵਾਰ ਵਾਲਾਂ ਦਾ ਵਿਕਾਸ ਅੱਧ ਵਿਚਕਾਰ ਹੀ ਰੁਕ ਜਾਂਦਾ ਹੈ ਅਤੇ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਆਮ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਈ ਲੋਕ ਵਾਲਾਂ ਵਿੱਚ ਇਸ ਬਦਲਾਅ ਦੇ ਕਾਰਨਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ।

Hair Care Tips: ਵਾਲ ਝੜਨ ਦੇ ਇਹ ਹਨ ਮੁੱਖ ਕਾਰਨ? ਜਾਣੋ ਅਤੇ ਅੱਜ ਹੀ ਕਰੋ ਬਚਾਓ

 • Share this:
  Causes of hair loss:  ਮੌਸਮ ਗਰਮੀ ਦਾ ਹੋਵੇ ਜਾਂ ਸਰਦੀ ਦਾ ਵਾਲਾਂ ਦੀ ਦੇਖਭਾਲ ਕਰਨਾ ਜ਼ਰੂਰੀ ਹੁੰਦਾ ਹੈ। ਕਿਉਂਕਿ ਲੰਬੇ, ਸੰਘਣੇ ਅਤੇ ਸੁੰਦਰ ਵਾਲ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਵਾਲਾਂ ਨੂੰ ਸੁੰਦਰ ਬਣਾਉਣ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦੀ ਵਰਤੋਂ ਵੀ ਕਰਦੇ ਹਨ ਜਿਸ ਨਾਲ ਕਈ ਵਾਰ ਵਾਲਾਂ ਨੂੰ ਨੁਕਸਾਨ ਵੀ ਪਹੁੰਚਦਾ ਹੈ। ਇੰਨਾ ਹੀ ਨਹੀਂ ਅਜਿਹੇ ਵਿੱਚ ਕਈ ਵਾਰ ਵਾਲਾਂ ਦਾ ਵਿਕਾਸ ਅੱਧ ਵਿਚਕਾਰ ਹੀ ਰੁਕ ਜਾਂਦਾ ਹੈ ਅਤੇ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਆਮ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਈ ਲੋਕ ਵਾਲਾਂ ਵਿੱਚ ਇਸ ਬਦਲਾਅ ਦੇ ਕਾਰਨਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ। ਇਹ ਅਕਸਰ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਲੰਬੇ ਵਾਲਾਂ ਦੀ ਇੱਛਾ ਰੱਖਦੇ ਹਨ, ਪਰ ਉਹਨਾਂ ਦੇ ਵਾਲਾਂ ਦਾ ਵਿਕਾਸ ਹੌਲੀ ਹੌਲੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਜ਼ਿਆਦਾਤਰ ਲੋਕ ਬਿਨਾਂ ਕਾਰਨ ਜਾਣੇ ਵਾਲਾਂ ਨੂੰ ਲੰਬੇ ਕਰਨ ਦੇ ਉਪਾਅ ਲੱਭਣੇ ਸ਼ੁਰੂ ਕਰ ਦਿੰਦੇ ਹਨ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਖਰ ਵਾਲਾਂ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ । ਅੱਜ ਅਸੀਂ ਇੰਨੇ ਕਾਰਨਾਂ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ।

  ਪੌਸ਼ਟਿਕ ਤੱਤਾਂ ਦੀ ਕਮੀ
  ਜਿਸ ਤਰ੍ਹਾਂ ਸਰੀਰ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਵਰਗੇ ਪੋਸ਼ਕ ਤੱਤ ਜ਼ਰੂਰੀ ਹਨ ਉਸੇ ਤਰ੍ਹਾਂ ਵਾਲਾਂ ਲਈ ਵੀ ਇਹ ਸਭ ਜ਼ਰੂਰੀ ਹਨ। ਕਿਉਂਕਿ ਸਰੀਰ ਵਿੱਚ ਇਨ੍ਹਾਂ ਮਿਨਰਲਸ, ਵਿਟਾਮਿਨ ਤੇ ਪ੍ਰੋਟੀਨ ਦੀ ਕਮੀ ਦਾ ਵੀ ਸਿੱਧਾ ਅਸਰ ਵਾਲਾਂ ਉੱਤੇ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਖੁਰਾਕ ਲੈਣ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਕੇ ਵਾਲਾਂ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ।

  ਹਾਰਮੋਨਲ ਅਸੰਤੁਲਨ
  ਸਰੀਰ ਦੇ ਅੰਦਰੂਨੀ ਹਰ ਬਦਲਾਅ ਦਾ ਵਾਲਾਂ 'ਤੇ ਵੀ ਪ੍ਰਭਾਵ ਪੈਂਦਾ ਹੈ। ਜ਼ਿਆਦਾਤਰ ਵਾਲਾਂ ਦੇ ਟੁੱਟਣ ਦੀ ਸਮੱਸਿਆ ਔਰਤਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਐਂਡਰੋਜਨ ਹਾਰਮੋਨ ਹੈ। ਅਕਸਰ ਥਾਇਰਾਇਡ, ਪੀਰੀਅਡਜ਼ ਅਤੇ ਗਰਭ ਅਵਸਥਾ ਦੌਰਾਨ ਸਰੀਰ ਵਿੱਚ ਐਂਡਰੋਜਨ ਹਾਰਮੋਨ ਅਸੰਤੁਲਿਤ ਹੋ ਜਾਂਦਾ ਹੈ। ਜਿਸ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਵਾਲਾਂ ਦਾ ਵਿਕਾਸ ਵੀ ਘੱਟ ਜਾਂਦਾ ਹੈ।

  ਤਣਾਅ
  ਕੰਮਕਾਰ ਤੇ ਭੱਜਦੌੜ ਕਾਰਨ ਅਕਸਰ ਲੋਕ ਤਣਾਅ ਮਹਿਸੂਸ ਕਰਦੇ ਹਨ ਪਰ ਇਹ ਵੀ ਕਿਤੇ ਨਾ ਕਿਤੇ ਸਰੀਰ ਦੇ ਨਾਲ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਕਿਉਂਕਿ ਜਦੋਂ ਤੁਸੀਂ ਤਣਾਅ ਵਿੱਚ ਹੁੰਦੇ ਹੋ ਤਾਂ ਵਾਲ ਵੀ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ। ਦਰਅਸਲ ਤਣਾਅ ਦੇ ਕਾਰਨ, ਟੈਲੋਜਨ ਇਫਲੂਵਿਅਮ ਨਾਮਕ ਸਥਿਤੀ ਪੈਦਾ ਹੁੰਦੀ ਹੈ। ਜਿਸ ਕਾਰਨ ਖੋਪੜੀ ਦੇ ਪੋਰਸ ਵਿੱਚ ਨਵੇਂ ਵਾਲ ਨਹੀਂ ਨਿਕਲ ਪਾਉਂਦੇ ਅਤੇ ਵਾਲ ਤੇਜ਼ੀ ਨਾਲ ਝੜਨੇ ਸ਼ੁਰੂ ਹੋ ਜਾਂਦੇ ਹਨ।

  ਜੀਨਸ ਦਾ ਪ੍ਰਭਾਵ
  ਕਈ ਵਾਰ ਜੀਨਸ ਕਾਰਨ ਵੀ ਵਾਲ ਝੜਨ ਲੱਗਦੇ ਹਨ ਤੇ ਵਾਲਾਂ ਦਾ ਵਿਕਾਸ ਵੀ ਹੌਲੀ ਹੋ ਜਾਂਦਾ ਹੈ। ਜੇਕਰ ਤੁਹਾਡੀ ਮਾਂ ਜਾਂ ਪਿਤਾ ਦੇ ਵਾਲ ਲੰਬੇ ਨਹੀਂ ਹੁੰਦੇ ਤਾਂ ਜੀਨਸ ਦੇ ਪ੍ਰਭਾਵ ਕਾਰਨ ਵਾਲਾਂ ਦਾ ਵਿਕਾਸ ਘੱਟ ਹੁੰਦਾ ਹੈ।

  ਬੁਢਾਪਾ
  ਵਧਦੀ ਉਮਰ ਦੇ ਨਾਲ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਵੀ ਵਧਣ ਲੱਗਦੀਆਂ ਹਨ। ਬੁਢਾਪੇ ਦੇ ਕਾਰਨ ਵਾਲਾਂ ਦਾ ਸਫ਼ੈਦ ਹੋਣਾ, ਤੇਜ਼ੀ ਨਾਲ ਟੁੱਟਣਾ ਅਤੇ ਵਾਲਾਂ ਦਾ ਵਿਕਾਸ ਰੁਕਣਾ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ਵਿੱਚ ਡਾਈਟ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

  ਪ੍ਰੋਡਕਟਸ ਦੇ ਪ੍ਰਭਾਵ
  ਵਾਲਾਂ ਦੀ ਦੇਖਭਾਲ ਲਈ ਕਈ ਵਾਰ ਜੋ ਪ੍ਰੋਡਕਟਸ ਜਿਵੇਂ ਕਿ ਸ਼ੈਂਪੂ, ਤੇਲ, ਹੇਅਰ ਮਾਸਕ ਅਤੇ ਕੰਡੀਸ਼ਨਰ ਵਾਲਾਂ ਨੂੰ ਸੂਟ ਨਹੀਂ ਕਰਦੇ। ਜਿਸ ਕਾਰਨ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ। ਇਸ ਦੇ ਨਾਲ ਹੀ ਵਾਲਾਂ 'ਤੇ ਸਟੀਮਿੰਗ ਤੇ ਸਟ੍ਰੇਟਨਰ ਦੀ ਵਰਤੋਂ ਕਰਨ ਨਾਲ ਵੀ ਵਾਲ ਰੁੱਖੇ ਹੋ ਕੇ ਝੜਣ ਲੱਗ ਜਾਂਦੇ ਹਨ।

  ਥਾਇਰਾਇਡ
  ਅਕਸਰ ਥਾਇਰਾਇਡ ਦੇ ਮਰੀਜ਼ਾਂ ਵਿੱਚ ਵੀ ਵਾਲਾਂ ਦੀ ਸਮੱਸਿਆ ਆਮ ਦਿਖਾਈ ਦਿੰਦੀ ਹੈ। ਥਾਇਰਾਇਡ ਕਾਰਨ ਸਰੀਰ ਵਿੱਚ ਮੌਜੂਦ ਹਾਈਪੋਥਾਈਰੋਡਿਜ਼ਮ ਅਤੇ ਹਾਈਪਰਥਾਇਰਾਇਡਿਜ਼ਮ ਵਾਲਾਂ ਦੀ ਲੰਬਾਈ ਘੱਟ ਜਾਂਦੀ ਹੈ ਤੇ ਵਾਲ ਝੜਣ ਲੱਗ ਜਾਂਦੇ ਹਨ।
  Published by:rupinderkaursab
  First published: