Home /News /lifestyle /

ਬੱਚਿਆ ਦਾ ਸੁਭਾਅ ਕਿਉਂ ਹੁੰਦਾ ਹੈ ਚਿੜਚਿੜਾ, ਜਾਣੋ ਇਸਦੀ ਅਸਲ ਵਜ੍ਹਾ

ਬੱਚਿਆ ਦਾ ਸੁਭਾਅ ਕਿਉਂ ਹੁੰਦਾ ਹੈ ਚਿੜਚਿੜਾ, ਜਾਣੋ ਇਸਦੀ ਅਸਲ ਵਜ੍ਹਾ

ਬੱਚਿਆ ਦਾ ਸੁਭਾਅ ਕਿਉਂ ਹੁੰਦਾ ਹੈ ਚਿੜਚਿੜਾ, ਜਾਣੋ ਇਸਦੀ ਅਸਲ ਵਜ੍ਹਾਂ (ਫਾਈਲ ਫੋਟੋ)

ਬੱਚਿਆ ਦਾ ਸੁਭਾਅ ਕਿਉਂ ਹੁੰਦਾ ਹੈ ਚਿੜਚਿੜਾ, ਜਾਣੋ ਇਸਦੀ ਅਸਲ ਵਜ੍ਹਾਂ (ਫਾਈਲ ਫੋਟੋ)

Reasons of kid's misbehaviour: ਵਧ ਰਹੀ ਉਮਰ ਦੇ ਨਾਲ ਬੱਚੇ ਅਕਸਰ ਚਿੜਚਿੜੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਸੁਭਾਅ ਵਿੱਚ ਰੁੱਖਾਪਣ ਆ ਜਾਂਦਾ ਹੈ। ਉਹ ਆਪਣੇ ਮਾਪਿਆਂ ਨਾਲ ਦੁਰ-ਵਿਵਹਾਰ ਕਰਨ ਲੱਗ ਜਾਂਦੇ ਹਨ। ਉੱਚੀ ਆਵਾਜ਼ ਵਿੱਚ ਗੱਲ ਕਰਨਾ, ਗਲਤ ਜਵਾਬ ਦੇਣਾ, ਮਾਰਨਾ ਜਾਂ ਗੱਲ ਕਰਨ ਵਿੱਚ ਕੋਈ ਦਿਲਚਸਪੀ ਨਾ ਦਿਖਾਉਣ ਵਰਗੀਆਂ ਆਦਤਾਂ ਉਨ੍ਹਾਂ ਵਿੱਚ ਆ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਮਾਪਿਆਂ ਲਈ ਬੱਚਿਆ ਨੂੰ ਸਮਝਣਾ, ਸਮਝਾਉਣਾ ਅਤੇ ਇਸ ਵਿਵਹਾਰ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਂਦਾ ਹੈ।

ਹੋਰ ਪੜ੍ਹੋ ...
 • Share this:

  ਅਜਿਹੇ 'ਚ ਕਈ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਜਿਸ ਕਾਰਨ ਸਥਿਤੀ ਵਿਗੜ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਟੀਨਏਜ ਵਿੱਚ ਬੱਚਿਆਂ ਦੇ ਵਿਵਹਾਰ ਵਿੱਚ ਬਦਲਾਅ ਆਉਣਾ ਸੁਭਾਵਿਕ ਹੈ। ਪਰ ਇਸ ਦੇ ਨਾਲ ਹੀ ਬੱਚਿਆਂ ਦੇ ਬਦਲਦੇ ਅਤੇ ਵਿਗੜਦੇ ਸੁਭਾਅ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਕਾਰਨਾਂ ਬਾਰੇ-

  ਕੀ ਕੋਈ ਤੁਹਾਡੇ ਬੱਚੇ ਨਾਲ ਜ਼ਬਰਦਸਤੀ ਤਾਂ ਨਹੀਂ ਕਰ ਰਿਹਾ
  ਜੇਕਰ ਤੁਹਾਡਾ ਬੱਚਾ ਤੁਹਾਡੇ ਨਾਲ ਦੁਰਵਿਵਹਾਰ ਕਰਦਾ ਹੈ, ਤਾਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਕੀ ਕੋਈ ਉਸ ਨਾਲ ਸਕੂਲ, ਟਿਊਸ਼ਨ ਜਾਂ ਆਸ-ਪਾਸ ਜ਼ਬਰਦਸਤੀ ਜਾਂ ਧੱਕੇਸ਼ਾਹੀ ਤਾਂ ਨਹੀਂ ਕਰ ਰਿਹਾ। ਅਕਸਰ ਦੇਖਿਆ ਗਿਆ ਹੈ ਕਿ ਜਿਨ੍ਹਾਂ ਬੱਚਿਆ ਦੇ ਮਨ ਵਿੱਚ ਡਰ ਵਸ ਜਾਂਦਾ ਹੈ, ਉਹ ਆਪਣੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਾਂਝਾ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਇਕੱਲੇ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ ਜਾਂ ਚਿੜਚਿੜੇ ਹੋ ਜਾਂਦੇ ਹਨ।

  ਵਿਸ਼ਵਾਸ ਦੀ ਕਮੀ
  ਜ਼ਿਆਦਾਤਰ ਬੱਚੇ ਆਪਣੀ ਤੁਲਨਾ ਕਿਸੇ ਹੋਰ ਨਾਲ ਕਰਨਾ ਪਸੰਦ ਨਹੀਂ ਕਰਦੇ। ਪਰ ਕਈ ਮਾਪੇ ਜਾਂ ਅਧਿਆਪਕ ਬੱਚਿਆਂ ਦੀ ਤੁਲਨਾ ਇਕ-ਦੂਜੇ ਨਾਲ ਕਰਨ ਲੱਗ ਜਾਂਦੇ ਹਨ। ਇਸ ਕਰਕੇ ਉਹ ਆਪਣੇ-ਆਪ ਨੂੰ ਘੱਟ ਸਮਝਣ ਲੱਗ ਪੈਂਦੇ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਘੱਟ ਹੋ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਵੀ ਉਨ੍ਹਾਂ ਦੇ ਸੁਭਾਅ ਵਿਚ ਬਦਲਾਅ ਆਉਣ ਲੱਗਦਾ ਹੈ।

  ਕਿਸੇ ਗੱਲ ਉੱਤੇ ਭੜਕਣਾ
  ਕਈ ਵਾਰ ਬੱਚੇ ਕੁਝ ਅਜਿਹੀਆਂ ਗੱਲਾਂ ਦੇਖਦੇ ਜਾਂ ਸੁਣਦੇ ਹਨ, ਜੋ ਉਨ੍ਹਾਂ ਦੇ ਦਿਮਾਗ 'ਚ ਘਰ ਕਰ ਜਾਂਦੀਆਂ ਹਨ। ਉਹਨਾਂ ਨੂੰ ਤੁਹਾਡੀ ਕੋਈ ਗੱਲ ਪਸੰਦ ਨਾ ਆਉਣਾ ਜਾਂ ਤੁਹਾਡੇ ਨਾਲ ਗੁੱਸੇ ਹੋਣਾ ਉਹਨਾਂ ਦੇ ਵਿਗੜਦੇ ਵਿਵਹਾਰ ਦਾ ਕਾਰਨ ਹੋ ਸਕਦਾ ਹੈ। ਅਜਿਹੇ 'ਚ ਤੁਸੀਂ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ।

  ਟੀਵੀ ਜਾਂ ਮੋਬਾਈਲ 'ਤੇ ਹਿੰਸਕ ਚੀਜ਼ਾਂ ਦੇਖਣਾ
  ਬੱਚੇ ਜੋ ਦੇਖਦੇ ਹਨ ਉਸ ਦਾ ਉਨ੍ਹਾਂ 'ਤੇ ਅਸਰ ਪੈ ਸਕਦਾ ਹੈ। ਬੱਚਾ ਹਿੰਸਕ ਫਿਲਮਾਂ ਜਾਂ ਕਾਰਟੂਨ ਦੇਖ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਕੀ ਦੇਖ ਰਿਹਾ ਹੈ।

  ਮਾੜੀ ਜੀਵਨ ਸ਼ੈਲੀ
  ਬੱਚੇ ਨਿਯਮਿਤ ਤੌਰ 'ਤੇ ਕਸਰਤ ਜਾਂ ਯੋਗਾ ਨਾ ਕਰਨ ਜਾਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ 'ਤੇ ਵੀ ਗ਼ਲਤ ਵਿਵਹਾਰ ਕਰ ਸਕਦੇ ਹਨ। ਚੰਗੀ ਖੁਰਾਕ ਲੈਣ ਅਤੇ ਕਸਰਤ ਕਰਨ ਨਾਲ ਉਨ੍ਹਾਂ ਦਾ ਮੂਡ ਚੰਗਾ ਰਹੇਗਾ।
  Published by:rupinderkaursab
  First published:

  Tags: Child, Children, Lifestyle, Parenting, Parents

  ਅਗਲੀ ਖਬਰ