Towel Side Effects: ਚਿਹਰੇ ਨੂੰ ਕਦੇ ਤੌਲੀਏ ਨਾਲ ਰਗੜ ਕੇ ਨਾ ਕਰੋ ਸਾਫ਼, Skin ਹੋ ਸਕਦੀ ਹੈ ਖ਼ਰਾਬ

ਚਿਹਰੇ ਨੂੰ ਕਦੇ ਤੌਲੀਏ ਨਾਲ ਰਗੜ ਕੇ ਨਾ ਕਰੋ ਸਾਫ਼, Skin ਹੋ ਸਕਦੀ ਹੈ ਖ਼ਰਾਬ

  • Share this:
ਨਹਾਉਣਾ ਹਰ ਕਿਸੇ ਦੀ ਰੋਜ਼ਾਨਾ ਰੁਟੀਨ ਦਾ ਅਹਿਮ ਹਿੱਸਾ ਹੈ। ਅਕਸਰ ਲੋਕ ਸਵੇਰੇ ਉੱਠਦੇ ਹੀ ਤਾਜ਼ਗੀ ਮਹਿਸੂਸ ਕਰਨ ਲਈ ਨਹਾਉਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕ ਨਹਾਉਣ ਤੋਂ ਬਾਅਦ ਸਰੀਰ ਤੋਂ ਪਾਣੀ ਪੂੰਝਣ ਲਈ ਤੌਲੀਏ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਤੌਲੀਏ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੋ? ਜੀ ਹਾਂ, ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਤੌਲੀਏ ਦੀ ਵਰਤੋਂ ਤੁਹਾਡੀ ਸਕਿਨ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।

ਦਰਅਸਲ, ਬਹੁਤ ਸਾਰੇ ਲੋਕ ਨਹਾਉਣ ਤੋਂ ਬਾਅਦ ਤੌਲੀਏ ਨਾਲ ਸਰੀਰ ਨੂੰ ਸਾਫ਼ ਕਰਦੇ ਹਨ, ਜਦਕਿ ਕੁਝ ਲੋਕ ਨਹਾਉਣ ਅਤੇ ਚਿਹਰਾ ਧੋਣ ਤੋਂ ਬਾਅਦ ਉਸੇ ਤੌਲੀਏ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਅਜਿਹਾ ਕਰਨ ਨਾਲ ਤੁਹਾਡੀ ਸਕਿਨ ਨੂੰ ਮੁਹਾਸੇ ਤੇ ਖੁਸ਼ਕੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸਕਿਨ ਦੀ ਚਮਕ ਵੀ ਘੱਟ ਹੋ ਸਕਦੀ ਹੈ। ਆਓ ਜਾਣਦੇ ਹਾਂ ਤੌਲੀਏ ਦੀ ਵਰਤੋਂ ਕਰਨ ਦੇ ਕੁਝ ਨੁਕਸਾਨਾਂ ਬਾਰੇ।

ਸਕਿਨ ਖੁਸ਼ਕ ਹੋ ਜਾਵੇਗੀ : ਮਾਹਿਰਾਂ ਅਨੁਸਾਰ ਸਾਡੀ ਸਕਿਨ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਅਜਿਹੇ 'ਚ ਤੌਲੀਏ ਦੀ ਵਰਤੋਂ ਸਕਿਨ ਦਾ ਮਾਇਸਚਰਾਈਜ਼ਰ ਖੋਹ ਲੈਂਦੀ ਹੈ ਅਤੇ ਸਕਿਨ ਖੁਸ਼ਕ ਹੋ ਜਾਂਦੀ ਹੈ। ਇਸ ਲਈ ਸਕਿਨ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਤੌਲੀਏ ਦੀ ਘੱਟ ਤੋਂ ਘੱਟ ਵਰਤੋਂ ਕਰੋ ਅਤੇ ਨਹਾਉਣ ਤੋਂ ਬਾਅਦ ਸਰੀਰ 'ਤੇ ਮਾਇਸਚਰਾਈਜ਼ਰ ਲਗਾਓ।

ਚਿਹਰੇ 'ਤੇ ਮੁਹਾਸੇ ਆ ਸਕਦੇ ਹਨ : ਜੇਕਰ ਤੁਸੀਂ ਸਰੀਰ ਅਤੇ ਚਿਹਰੇ ਲਈ ਇੱਕੋ ਤੌਲੀਏ ਦੀ ਵਰਤੋਂ ਕਰਦੇ ਹੋ ਅਤੇ ਤੌਲੀਏ ਨੂੰ ਰੋਜ਼ਾਨਾ ਨਹੀਂ ਧੋਦੇ ਹੋ, ਤਾਂ ਇਹ ਤੁਹਾਡੇ ਚਿਹਰੇ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਕਾਰਨ ਤੁਹਾਨੂੰ ਮੁਹਾਸੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਗਿੱਲੇ ਤੌਲੀਏ ਵਿੱਚ ਜਮ੍ਹਾ ਕੀਟਾਣੂ ਤੁਹਾਡੇ ਚਿਹਰੇ 'ਤੇ ਸਕਿਨ ਦੀ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦੇ ਹਨ।

ਸਹੀ ਉਤਪਾਦਾਂ ਦੀ ਵਰਤੋਂ ਕਰੋ : ਨਹਾਉਣ ਤੋਂ ਬਾਅਦ ਤੌਲੀਏ ਦੀ ਬਜਾਏ ਹੱਥਾਂ ਨਾਲ ਸਰੀਰ ਨੂੰ ਪੂੰਝਣ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ ਹੀ ਨਹਾਉਣ ਤੋਂ ਬਾਅਦ ਆਪਣੀ ਸਕਿਨ ਦੇ ਹਿਸਾਬ ਨਾਲ ਮਾਇਸਚਰਾਈਜ਼ਰ, ਲੋਸ਼ਨ ਅਤੇ ਕਰੀਮ ਲਗਾਉਣਾ ਨਾ ਭੁੱਲੋ। ਅਜਿਹੀ ਸਥਿਤੀ ਵਿੱਚ, ਧਿਆਨ ਰੱਖੋ ਕਿ ਸਿਰਫ ਉਹੀ ਉਤਪਾਦ ਵਰਤੋ ਜੋ ਤੁਹਾਡੀ ਸਕਿਨ ਦੇ ਅਨੁਕੂਲ ਹਨ।

ਸਕਿਨ 'ਤੇ ਝੁਰੜੀਆਂ ਹੋ ਸਕਦੀਆਂ ਹਨ : ਖਾਸ ਤੌਰ 'ਤੇ ਨਹਾਉਣ ਤੋਂ ਬਾਅਦ ਚਿਹਰੇ 'ਤੇ ਤੌਲੀਏ ਦੀ ਵਰਤੋਂ ਕਰਨ ਨਾਲ ਸਮੇਂ ਤੋਂ ਪਹਿਲਾਂ ਝੁਰੜੀਆਂ ਪੈ ਸਕਦੀਆਂ ਹਨ। ਦਰਅਸਲ ਚਿਹਰੇ ਦੀ ਸਕਿਨ ਬਹੁਤ ਨਰਮ ਹੁੰਦੀ ਹੈ ਅਤੇ ਤੌਲੀਏ ਦੀ ਵਰਤੋਂ ਇਸ ਨੂੰ ਢਿੱਲੀ ਅਤੇ ਬੇਜਾਨ ਬਣਾ ਦਿੰਦੀ ਹੈ। ਜਿਸ ਕਾਰਨ ਚਿਹਰੇ 'ਤੇ ਝੁਰੜੀਆਂ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਰੋਜ਼ਾਨਾ ਤੌਲੀਆ ਧੋਵੋ : ਜਿੰਨਾ ਗੰਦਾ ਤੌਲੀਆ ਤੁਹਾਡੀ ਸਕਿਨ ਲਈ ਮਾੜਾ ਹੈ, ਉਸੇ ਤਰ੍ਹਾਂ ਸਾਫ਼ ਤੌਲੀਏ ਦੇ ਕੁਝ ਫਾਇਦੇ ਵੀ ਹਨ। ਅਸਲ ਵਿੱਚ, ਇੱਕ ਸਾਫ਼ ਤੌਲੀਆ ਤੁਹਾਡੀ ਸਕਿਨ ਤੋਂ ਬੈਕਟੀਰੀਆ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ, ਇਸ ਲਈ ਰੋਜ਼ਾਨਾ ਤੌਲੀਏ ਨੂੰ ਧੋਵੋ। ਹਾਲਾਂਕਿ, ਧਿਆਨ ਰੱਖੋ ਕਿ ਤੌਲੀਏ ਦੀ ਵਰਤੋਂ ਕਰਦੇ ਸਮੇਂ ਰਗੜਨ ਦੀ ਬਜਾਏ, ਹਲਕਾ ਹਲਕਾ ਸਾਫ ਕਰੋ। ਜਿਸ ਨਾਲ ਸਕਿਨ 'ਚ ਨਮੀ ਬਣੀ ਰਹੇਗੀ।
Published by:Amelia Punjabi
First published: