Perfect Girlfriend: ਅੱਜ ਦੇ ਸਮੇਂ ਵਿੱਚ ਸੱਚਾ ਪਿਆਰ ਮਿਲਨਾ ਥੋੜਾ ਮੁਸ਼ਕਲ ਹੈ। ਫਿਰ ਵੀ ਡੇਟਿੰਗ ਇੱਕ ਅਜਿਹਾ ਕਾਂਸੈਪਟ ਹੈ ਜਿਸ ਦੀ ਮਦਦ ਨਾਲ ਤੁਸੀਂ ਨਵੇਂ ਨਵੇਂ ਲੋਕਾਂ ਨੂੰ ਮਿਲਦੇ ਹੋ, ਜਾਣਨ ਦੀ ਕੋਸ਼ਿਸ਼ ਕਰਦੇ ਹੋ ਤੇ ਜੇ ਸਭ ਕੁੱਝ ਠੀਕ ਰਿਹਾ ਤਾਂ ਤੁਹਾਡੀ ਇੱਕ ਗਰਲਫ੍ਰੈਂਡ ਬਣ ਜਾਂਦੀ ਹੈ। ਹੁਣ ਉਸ ਨਾਲ ਤੁਹਾਡਾ ਰਿਸ਼ਤਾ ਕਿਵੇਂ ਦਾ ਰਹੇਗਾ ਇਹ ਤੁਹਾਡੇ ਦੋਵਾਂ ਦੇ ਆਪਸੀ ਵਿਵਹਾਰ ਉੱਤੇ ਨਿਰਭਰ ਕਰਦਾ ਹੈ। ਪਰ ਕਈ ਵਾਰ ਕਈ ਮਹਿਲਾ ਮਿੱਤਰ ਬਣਾਉਣ ਦੇ ਬਾਅਦ ਵੀ ਤੁਸੀਂ ਇੱਕ ਚੰਗੀ ਗਰਲਫ੍ਰੈਂਡ ਨਹੀਂ ਬਣਾ ਪਾਉਂਦੇ ਹੋ। ਇਸ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ। ਅੱਜ ਅਸੀਂ ਕੁੱਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ, ਜੇ ਤੁਸੀਂ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਇੱਕ ਪਰਫੈਕਟ ਗਰਲਫ੍ਰੈਂਡ ਲੱਭ ਲਈ ਹੈ।
ਗਰਲਫ੍ਰੈਂਡ ਬਣਨ ਤੋਂ ਬਾਅਦ ਤੁਹਾਡੀ ਹੋਰ ਕਿਸੇ ਔਰਤ ਵਿੱਚ ਦਿਲਚਸਪੀ ਨਹੀਂ ਰਹਿੰਦੀ
ਪਹਿਲੀ ਨਜ਼ਰ ਦਾ ਪਿਆਰ ਇੱਕ ਵੱਖਰੀ ਚੀਜ਼ ਹੈ। ਪਰ ਜੇ ਤੁਹਾਡੀ ਨਵੀਂ ਨਵੀਂ ਗਰਲਫ੍ਰੈਂਡ ਬਣੀ ਹੈ ਤੇ ਤੁਸੀਂ ਉਸ ਨੂੰ ਜਾਣਨਾ ਸ਼ੁਰੂ ਹੀ ਕੀਤਾ ਹੈ। ਤਾਂ ਕੁਝ ਸਮੇਂ ਬਾਅਦ ਜੇ ਤੁਹਾਡੀ ਆਪਸੀ ਕੈਮਿਸਟਰੀ ਸਹੀ ਬੈਠ ਗਈ ਤਾਂ ਤੁਹਾਡੀ ਹੌਲੀ ਹੌਲੀ ਦੂਜੀਆਂ ਕੁੜੀਆਂ ਵਿੱਚ ਰੁਚੀ ਘੱਟ ਜਾਵੇਗੀ।
ਤੁਸੀਂ ਉਸ ਨਾਲ ਅਧਿਆਤਮਿਕ ਤੌਰ 'ਤੇ ਜੁੜੇ ਮਹਿਸੂਸ ਕਰੋਗੇ
ਕਿਸੇ ਲਈ ਭਾਵਨਾਵਾਂ ਹੋਣਾ ਸਪੱਸ਼ਟ ਤੌਰ 'ਤੇ ਪਿਆਰ ਅਤੇ ਰਿਸ਼ਤਿਆਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਪਰ ਜਦੋਂ ਤੁਸੀਂ ਕਿਸੇ ਨਾਲ ਅਧਿਆਤਮਿਕ ਸਬੰਧ ਮਹਿਸੂਸ ਕਰਦੇ ਹੋ, ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਜਾਣਦੇ ਹੋ ਕਿ ਇਹ ਪਿਆਰ ਸੱਚਾ ਹੈ। ਜਦੋਂ ਤੁਸੀਂ ਉਸ ਨਾਲ ਅਧਿਆਤਮਿਕ ਤੌਰ 'ਤੇ ਜੁੜੇ ਮਹਿਸੂਸ ਕਰਦੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਲਈ ਇੱਕ ਚੰਗੀ ਗਰਲਫ੍ਰੈਂਡ ਲਭ ਲਈ ਹੈ। ਤੁਹਾਨੂੰ ਅਜਿਹੀਆਂ ਚੀਜ਼ਾਂ ਮਹਿਸੂਸ ਹੋਣਗੀਆਂ ਜੋ ਤੁਸੀਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀਆਂ।
ਸੈਕਸ ਪ੍ਰਤੀ ਨਜ਼ਰੀਆ ਬਦਲਦਾ ਹੈ
ਸਰੀਰਕ ਨੇੜਤਾ ਹਰ ਰਿਸ਼ਤੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਅਤੇ ਇਸ ਤੋਂ ਬਿਨਾਂ ਰਿਸ਼ਤਾ ਟੁੱਟ ਜਾਂਦਾ ਹੈ। ਕਿਸੇ ਨਾਲ ਸੈਕਸ ਕਰਨ ਦੀ ਇੱਛਾ ਹੋਣਾ ਆਮ ਗੱਲ ਹੈ, ਪਰ ਜਦੋਂ ਤੁਸੀਂ ਉਸ ਨਾਲ ਡੂੰਘਾ ਭਾਵਨਾਤਮਕ ਸਬੰਧ ਮਹਿਸੂਸ ਕਰਦੇ ਹੋ ਤਾਂ ਤੁਸੀਂ ਇਸ ਨੂੰ ਵੱਖਰੇ ਤਰੀਕੇ ਨਾਲ ਦੇਖਦੇ ਹੋ। ਸੈਕਸ ਸਿਰਫ਼ ਸਰੀਰਕ ਆਨੰਦ ਲਈ ਨਹੀਂ ਰਹਿ ਜਾਂਦਾ ਸਗੋਂ ਇਸ ਤੋਂ ਕਿਤੇ ਵੱਧ ਹੋ ਜਾਂਦਾ ਹੈ। ਤੁਸੀਂ ਆਪਣੇ ਸਾਥੀ ਦੀ ਸਾਹਾਂ ਦੀ ਨੇੜਤਾ, ਦਿਲ ਦੀ ਧੜਕਨ ਸੁਣਦੇ ਹੋ। ਸਾਹਾਂ ਨੂੰ ਇੱਕ ਹੁੰਦੇ ਮਹਿਸੂਸ ਕਰਦੇ ਹੋ।
ਸਹੀ ਗਰਲਫ੍ਰੈਂਡ ਮਿਲਣ ਉੱਤੇ ਤੁਸੀਂ ਇੱਕ ਬਿਹਤਰ ਵਿਅਕਤੀ ਬਣਨਾ ਚਾਹੁੰਦੇ ਹੋ
ਜਦੋਂ ਤੁਸੀਂ ਇੱਕ ਚੰਗੀ ਗਰਲਫ੍ਰੈਂਡ ਜਾਂ ਕਹੋ ਇੱਕ ਚੰਗੇ ਇਨਸਾਨ ਨਾਲ ਹੁੰਦੇ ਹੋ ਤਾਂ ਤੁਸੀਂ ਖੁਸ਼ ਰਹਿੰਦੇ ਹੋ ਤੇ ਤੁਸੀਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹੋ। ਇਸ ਨਾਲ ਤੁਸੀਂ ਕਈ ਬੁਰੀਆਂ ਆਦਤਾਂ ਛੱਡ ਦਿੰਦੇ ਹੋ ਤੇ ਭਾਵਨਾਤਮਕ ਤੌਰ ਉੱਤੇ ਸੋਚਣਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਆਪਣੇ ਸਾਥੀ ਲਈ ਇੱਕ ਚੰਗਾ ਭਵਿੱਖ ਦੇਖਣ ਦੀ ਕਾਮਨਾ ਕਰਦੇ ਹੋ ਤੇ ਉਸੇ ਤਹਿਤ ਆਪਣੀ ਲਾਈਫ ਪ੍ਰਤੀ ਸੀਰੀਅਸ ਹੁੰਦੇ ਹੋ।
ਤੁਹਾਨੂੰ ਸਭ ਸਹੀ ਲੱਗਣ ਲਗਦਾ ਹੈ ਤੇ ਚੀਜ਼ਾਂ ਨੂੰ ਹੈਂਡਲ ਕਰਨ ਦਾ ਨਜ਼ਰੀਆ ਬਦਲਦਾ ਹੈ
ਸਹੀ ਪਾਰਟਨਰ ਨਾਲ ਹੋਣ ਉੱਤੇ ਤੁਸੀਂ ਸਕਾਰਾਤਮਕ ਸੋਚ ਰੱਖਣੀ ਸ਼ੁਰੂ ਕਰ ਦਿੰਦੇ ਹੋ। ਤੁਸੀਂ ਜਿਨ੍ਹਾਂ ਕੰਮਾਂ ਨੂੰ ਲੈ ਕੇ ਡਰਦੇ ਜਾਂ ਝਿਜਕਦੇ ਸੀ, ਤੁਸੀਂ ਉਨ੍ਹਾਂ ਨੂੰ ਕਰਨ ਵਿੱਚ ਸਹਿਜ ਮਹਿਸੂਸ ਕਰਦੇ ਹੋ। ਤਹਾਨੂੰ ਕੋਈ ਵੀ ਪਰੇਸ਼ਾਨੀ, ਪਰੇਸ਼ਾਨੀ ਨਹੀਂ ਲਗਦੀ ਤੇ ਤੁਸੀਂ ਮੁਸ਼ਕਲ ਸਥਿਤੀਆਂ ਨੂੰ ਵੀ ਆਸਾਨੀ ਨਾਲ ਹੈਡਲ ਕਰਨ ਬਾਰੇ ਸੋਚਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Girlfriend, Lifestyle, Love, Relationship