ਹਿੰਦੂ ਧਾਰਮਿਕ ਸ਼ਾਸਤਰਾਂ ਵਿਚੋਂ ਸਾਮੁਦ੍ਰਿਕ ਸ਼ਾਸਤਰ ਸਾਡੇ ਸਰੀਰ ਨਾਲ ਸੰਬੰਧ ਹੈ। ਸਰੀਰ ਤੋਂ ਭਾਵ ਹੈ ਕਿ ਸਾਡੇ ਚਿਹਰੇ, ਕੱਦ-ਕਾਠ, ਨੱਕ, ਕੰਨ, ਹੱਥਾਂ, ਪੈਰਾਂ ਦੇ ਆਕਾਰ ਦੇ ਆਧਾਰ ਉੱਤੇ ਇਹ ਸ਼ਾਸਤਰ ਸਾਡੇ ਭਵਿੱਖ ਬਾਰੇ ਦੱਸਦਾ ਹੈ। ਇਹ ਦੱਸਦਾ ਹੈ ਕਿ ਸਾਡੇ ਸਰੀਰ ਉਤਲਾ ਕੋਈ ਨਿਸ਼ਾਨ ਸਾਡੇ ਲਈ ਚੰਗਾ ਹੈ ਜਾਂ ਮਾੜਾ। ਤੁਸੀਂ ਜਾਣਦੇ ਹੋ ਕਿ ਸਾਡੇ ਸਰੀਰ ਉੱਤੇ ਤਿਲ, ਮੱਸੇ, ਲਸਨ ਤੇ ਨਹੁੰਆਂ ਉੱਤੇ ਚਿੱਟੇ ਨਿਸ਼ਾਨ ਹੁੰਦੇ ਹਨ। ਇਹ ਨਿਸ਼ਾਨ ਸਾਡੇ ਲਈ ਚੰਗੇ ਵੀ ਹੋ ਸਕਦੇ ਹਨ ਤੇ ਮਾੜੇ ਵੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਨਹੁੰਆਂ ਉੱਪਰ ਦਿਖਣ ਵਾਲੇ ਸਫੇਦ ਨਿਸ਼ਾਨਾਂ ਦੇ ਕੀ ਮਾਅਨੇ ਹਨ –
ਨਹੁੰਆਂ ਉੱਤੇ ਸਫੇਦ ਨਿਸ਼ਾਨ ਵਾਲੇ ਇਨਸਾਨਾਂ ਬਾਰੇ ਸਾਮੁਦ੍ਰਿਕ ਸ਼ਾਸਤਰ ਵਿਚ ਲਿਖਿਆ ਗਿਆ ਹੈ ਕਿ ਅਜਿਹੇ ਇਨਸਾਨ ਬਹੁਤ ਇਮਾਨਦਾਰ ਹੁੰਦੇ ਹਨ। ਇਹ ਲੋਕ ਰਿਸ਼ਤਿਆਂ ਦੀ ਬਹੁਤ ਕਦਰ ਕਰਦੇ ਹਨ ਤੇ ਹਰ ਰਿਸ਼ਤੇ ਨੂੰ ਜੀਅ ਨਾਲ ਨਿਭਾਉਂਦੇ ਹਨ। ਇਸਦੇ ਨਾਲ ਹੀ ਜੇਕਰ ਕਾਲੇ ਰੰਗ ਦੇ ਨਿਸ਼ਾਨ ਹੋਣ ਦਾ ਇਹ ਕ੍ਰੋਧੀ ਸੁਭਾਅ ਦੇ ਕਾਰਨ ਹੁੰਦੇ ਹਨ।
ਜੇਕਰ ਕਿਸੇ ਇਨਸਾਨ ਦੀ ਚੀਚੀ ਨਾਲ ਦੀ ਉਂਗਲ ਉੱਤੇ ਸਫੇਦ ਨਿਸ਼ਾਨ ਹੋਣ ਤਾਂ ਉਹ ਆਰਥਿਕ ਪੱਖੋਂ ਬਹੁਤ ਸੰਪੰਨ ਜੀਵਨ ਜਿਉਂਦੇ ਹਨ। ਉਹ ਸਾਰੀ ਉਮਰ ਪੈਸੇ ਵਿਚ ਹੀ ਰਹਿੰਦੇ ਹਨ। ਚੰਗੀ ਆਰਥਿਕਤਾ ਕਾਰਨ ਉਹਨਾ ਜੀਵਨ ਬਹੁਤ ਸ਼ਾਂਤ ਵੀ ਬਣਿਆ ਰਹਿੰਦਾ ਹੈ। ਇਸਦੇ ਨਾਲ ਹੀ ਇਹ ਲੋਕ ਪੈਸੇ ਦੀ ਕਦਰ ਕਰਨ ਵਾਲੇ ਹੁੰਦੇ ਹਨ ਤੇ ਇਹ ਪੈਸਾ ਉਹਨਾਂ ਦੀ ਮਿਹਨਤ ਦਾ ਹੀ ਫਲ ਹੁੰਦਾ ਹੈ।
ਜਿਹਨਾਂ ਇਨਸਾਨਾਂ ਦੀ ਵੱਡੀ ਉਂਗਲ ਉੱਤੇ ਸਫੇਦ ਨਿਸ਼ਾਨ ਹੋਣ ਉਹ ਘੁਮੱਕੜ ਬਿਰਤੀ ਦੇ ਹੁੰਦੇ ਹਨ। ਇਹ ਲੋਕ ਘੁੰਮਣ ਫਿਰਨ ਦੇ ਸ਼ੌਕੀਨ ਹੁੰਦੇ ਹਨ ਤੇ ਹਰ ਸੰਭਵ ਯਤਨ ਕਰਦਿਆਂ ਘੁੰਮਣ ਤੁਰੇ ਰਹਿੰਦੇ ਹਨ। ਘੁੰਮਣ ਲਈ ਇਹ ਕੋਈ ਬਹੁਤੇ ਤਾਮਜਾਮ ਵਿਚ ਵੀ ਨਹੀਂ ਪੈਂਦੇ ਬਲਕਿ ਬਹੁਤ ਘੱਟ ਸਾਧਨਾਂ ਵਿਚ ਵੀ ਸਫ਼ਰ ਕਰ ਲੈਂਦੇ ਹਨ।
ਇਸੇ ਤਰ੍ਹਾਂ ਜੇਕਰ ਵੱਡੀ ਉਂਗਲ ਉੱਤੇ ਕਾਲੇ ਨਿਸ਼ਾਨ ਹੋਣ ਤਾਂ ਇਹ ਮਾੜੀ ਨਿਸ਼ਾਨੀ ਹੈ। ਅਜਿਹੇ ਇਨਸਾਨ ਆਪਣੇ ਚੌਗਿਰਦੇ ਵਿਚ ਬੱਝੇ ਹੁੰਦੇ ਹਨ, ਇਹ ਲੋਕ ਆਪਣੇ ਨਿੱਜੀ ਜੀਵਨ ਤੇ ਕਾਰੋਬਾਰ ਵਿਚ ਸਮਤੋਲ ਬਣਾ ਕੇ ਚੱਲ ਸਕਣ ਦੇ ਯੋਗ ਨਹੀਂ ਹੁੰਦੇ, ਜਿਸ ਕਾਰਨ ਆਪਸੀ ਰਿਸ਼ਤਿਆਂ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।