ਸਰੀਰ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ Brain Fog, ਜਾਣੋ ਇਸ ਤੋਂ ਬਚਣ ਦਾ ਤਰੀਕਾ

Brain Fog ਹੋਣ ਨਾਲ ਯਾਦਦਾਸ਼ਤ ਦੀ ਕਮੀ, ਧਿਆਨ ਦੀ ਕਮੀ, ਜਾਣਕਾਰੀ ਨੂੰ ਸਮਝਣ ਵਿੱਚ ਮੁਸ਼ਕਿਲ ਅਤੇ ਥਕਾਵਟ ਵਰਗੀਆਂ ਦਿੱਕਤਾਂ ਆਉਣ ਲਗਦੀਆਂ ਹਨ। ਇਸਦੇ ਨਾਲ ਹੀ ਤੁਸੀਂ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਵਾਰ-ਵਾਰ ਭੁੱਲਣ ਲੱਗਦੇ ਹੋ। ਥਕਾਵਟ, ਚਿੜਚਿੜੇਪਨ ਅਤੇ ਸੁਸਤੀ ਬ੍ਰੇਨ ਫੌਗ ਬਿਮਾਰੀ ਦੇ ਪ੍ਰਮੁੱਖ ਲੱਛਣ ਹਨ।

ਸਰੀਰ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ Brain Fog, ਜਾਣੋ ਇਸ ਤੋਂ ਬਚਣ ਦਾ ਤਰੀਕਾ

  • Share this:
ਅੱਜ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਵਾਇਸ ਸਾਡੇ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ। ਕਰੋਨਾ ਵਾਇਰਸ ਤੋਂ ਬਾਅਦ ਹੁਣ ਇਸਦੇ ਵੇਰੀਐਂਟ ਓਮੀਕਰੋਨ ਦਾ ਖ਼ਤਰਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਇਸਦੇ ਨਾਲ ਹੀ ਕਈ ਹੋਰ ਬਿਮਾਰੀਆਂ ਹਨ ਜੋ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਨ੍ਹਾਂ ਵੱਲ ਵੀ ਧਿਆਨ ਦਿੱਤੇ ਜਾਣਾ ਅਤਿ ਜ਼ਰੂਰੀ ਹੈ। ਇਹਨ੍ਹਾਂ ਬਿਮਾਰੀਆਂ ਵਿੱਚੋਂ ਹੀ ਇੱਕ ਬਿਮਾਰੀ ਬ੍ਰੇਨ ਫੌਗ (Brain Fog) ਹੈ।

ਇਸ ਦੇ ਹੋਣ ਨਾਲ ਯਾਦਦਾਸ਼ਤ ਦੀ ਕਮੀ, ਧਿਆਨ ਦੀ ਕਮੀ, ਜਾਣਕਾਰੀ ਨੂੰ ਸਮਝਣ ਵਿੱਚ ਮੁਸ਼ਕਿਲ ਅਤੇ ਥਕਾਵਟ ਵਰਗੀਆਂ ਦਿੱਕਤਾਂ ਆਉਣ ਲਗਦੀਆਂ ਹਨ। ਇਸਦੇ ਨਾਲ ਹੀ ਤੁਸੀਂ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਵਾਰ-ਵਾਰ ਭੁੱਲਣ ਲੱਗਦੇ ਹੋ। ਥਕਾਵਟ, ਚਿੜਚਿੜੇਪਨ ਅਤੇ ਸੁਸਤੀ ਬ੍ਰੇਨ ਫੌਗ ਬਿਮਾਰੀ ਦੇ ਪ੍ਰਮੁੱਖ ਲੱਛਣ ਹਨ।

ਜ਼ਿਕਰਯੋਗ ਹੈ ਕਿ 22 ਅਕਤੂਬਰ 2021 ਨੂੰ ਹਿੰਦੁਸਤਾਨ ਅਖ਼ਬਾਰ ਵਿੱਚ ਇੱਕ ਅਧਿਐਨ ਦਾ ਹਵਾਲਾ ਦਿੰਦੇ ਹੋਏ, ਇਹ ਪ੍ਰਕਾਸ਼ਿਤ ਕੀਤਾ ਗਿਆ ਸੀ ਕਿ ਕੋਰੋਨਾ ਤੋਂ ਠੀਕ ਹੋਏ ਲਗਭਗ 28 ਪ੍ਰਤੀਸ਼ਤ ਲੋਕਾਂ ਨੇ ਦਿਮਾਗੀ ਧੁੰਦ, ਮੂਡ ਵਿੱਚ ਤਬਦੀਲੀ, ਥਕਾਵਟ ਅਤੇ ਇਕਾਗਰਤਾ ਦੀ ਕਮੀ ਦੀ ਸ਼ਿਕਾਇਤ ਕੀਤੀ ਹੈ।

ਜੇਕਰ ਬ੍ਰੇਨ ਫੌਗ ਬਿਮਾਰੀ ਦੇ ਲੱਛਣਾ ਦੀ ਗੱਲ ਕਰੀਏ ਤਾਂ ਦਿੱਲੀ ਦੇ ਉਜਾਲਾ ਸਿਗਨਸ ਹਸਪਤਾਲ ਦੇ ਨਿਰਦੇਸ਼ਕ ਸ਼ੁਚਿਨ ਬਜਾਜ ਨੇ ਦੱਸਿਆ ਹੈ ਕਿ ਬ੍ਰੇਨ ਫੌਗ ਕਾਰਨ ਵਿਅਕਤੀ ਦੇ ਵਿਹਾਰ ਵਿੱਚ ਤੇਜ਼ੀ ਨਾਲ ਬਦਲਾਅ ਆਉਂਦਾ ਹੈ। ਅਜਿਹੇ ਲੋਕਾਂ 'ਚ ਹਮੇਸ਼ਾ ਥਕਾਵਟ, ਕਿਸੇ ਕੰਮ 'ਚ ਦਿਲ ਨਾ ਲੱਗਣਾ, ਚਿੜਚਿੜਾਪਨ, ਡਿਪ੍ਰੈਸ਼ਨ, ਆਪਣੀ ਪਸੰਦ ਦੇ ਕੰਮ 'ਚ ਦਿਲਚਸਪੀ ਨਾ ਹੋਣਾ, ਲਗਾਤਾਰ ਸਿਰ ਦਰਦ, ਨੀਂਦ ਨਾ ਆਉਣਾ ਅਤੇ ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ।

ਇਸਦੇ ਨਾਲ ਹੀ ਡਾਕਟਰ ਦਾ ਕਹਿਣਾ ਹੈ ਕਿ ਖੂਨ ਦੀ ਜਾਂਚ ਵਿੱਚ ਇਸਦਾ ਪਤਾ ਲਗਾ ਸਕਦਾ ਹੈ। ਜਿਵੇਂ ਕਿ ਸ਼ੂਗਰ ਜਾਂ ਥਾਇਰਾਇਡ ਦਾ ਅਸੰਤੁਲਨ, ਗੁਰਦਿਆਂ ਦਾ ਖ਼ਰਾਬ ਕੰਮ ਕਰਨਾ, ਕਿਸੇ ਇਨਫੈਕਸ਼ਨ ਕਾਰਨ ਜਾਂ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਕਾਰਨ ਵੀ ਬ੍ਰੇਨ ਫੌਗ ਨਾਂ ਦੀ ਬਿਮਾਰੀ ਹੋ ਸਕਦੀ ਹੈ।

ਕਿਨ੍ਹਾਂ ਕਾਰਨਾਂ ਕਰਕੇ ਹੁੰਦੀ ਹੈ ਬ੍ਰੇਨ ਫੌਗ-
•ਨੀਂਦ ਦੀ ਕਮੀਂ ਕਰਕੇ
•ਟੀਵੀ, ਫੋਨ ਜਾਂ ਪੀਸੀ ਦੀ ਸਕਰੀਨ ਨਾਲ ਜ਼ਿਆਦਾ ਸਮਾਂ ਬਿਤਾਉਣਾ ਨਾਲ
•ਸੈਂਟਰਲ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ, ਜਿਵੇਂ ਕਿ ਮਲਟੀਪਲ ਸਕਲੇਰੋਸਿਸ ਕਾਰਨ
•ਅਜਿਹੀਆਂ ਬੀਮਾਰੀਆਂ ਕਰਕੇ ਜਿਨ੍ਹਾਂ 'ਚ ਸਰੀਰ ਦੇ ਅੰਦਰੂਨੀ ਹਿੱਸਿਆਂ 'ਚ ਸੋਜ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਬਲੱਡ ਜਾਂ ਸ਼ੂਗਰ ਦਾ ਪੱਧਰ ਵੱਧ ਕੇ ਹੇਠਾਂ ਜਾਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਿ ਸ਼ੂਗਰ, ਹਾਈਪਰਥਾਇਰਾਇਡ, ਡਿਪਰੈਸ਼ਨ, ਅਲਜ਼ਾਈਮਰ ਅਤੇ ਅਨੀਮੀਆ ਆਦਿ।

ਬ੍ਰੇਨ ਫੌਗ ਤੋਂ ਬਚਣ ਲਈ ਸਾਵਧਾਨੀਆਂ-
•ਅਮੀਨੋ ਐਸਿਡ, ਵਿਟਾਮਿਨ ਏ, ਬੀ, ਸੀ ਅਤੇ ਓਮੇਗਾ 3 ਫੈਟੀ ਐਸਿਡ ਨੂੰ ਨਿਯਮਤ ਤੌਰ 'ਤੇ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ।
•ਦੁਪਹਿਰ ਨੂੰ ਕੈਫੀਨ ਵਾਲੇ ਡਰਿੰਕਸ ਨਾ ਲਓ।
•ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਬਚੋ।
•ਹਰ ਰੋਜ਼ 15 ਮਿੰਟ ਸੂਰਜ ਦੀ ਰੌਸ਼ਨੀ ਲਓ।
•ਨਿਯਮਤ ਕਸਰਤ ਕਰੋ।
•ਲੱਛਣਾਂ ਦੇ ਆਧਾਰ 'ਤੇ, ਤੁਸੀਂ ਐਕਸਰੇ, ਸੀਟੀ ਸਕੈਨ, ਐਮਆਰਆਈ, ਐਲਰਜੀ ਟੈਸਟ ਆਦਿ ਲਈ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ।
•ਕਈ ਮਾਮਲਿਆਂ ਵਿੱਚ, ਦਵਾਈਆਂ ਦੇ ਨਾਲ-ਨਾਲ ਥੈਰੇਪੀ ਵੀ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਮਦਦਗਾਰ ਹੋ ਸਕਦੀ ਹੈ।
Published by:Amelia Punjabi
First published: