Home /News /lifestyle /

ਕੋਰੋਨਾ ਤੋਂ ਪੀੜਤ ਮਰੀਜ਼ਾਂ 'ਚ ਵਧਿਆ ਬ੍ਰੇਨ ਫੋਗ ਦਾ ਖਤਰਾ, ਜਾਣੋ ਇਸ ਦੇ ਲੱਛਣ ਤੇ ਬਚਾਅ ਦੇ ਤਰੀਕੇ

ਕੋਰੋਨਾ ਤੋਂ ਪੀੜਤ ਮਰੀਜ਼ਾਂ 'ਚ ਵਧਿਆ ਬ੍ਰੇਨ ਫੋਗ ਦਾ ਖਤਰਾ, ਜਾਣੋ ਇਸ ਦੇ ਲੱਛਣ ਤੇ ਬਚਾਅ ਦੇ ਤਰੀਕੇ

ਕੋਰੋਨਾ ਤੋਂ ਪੀੜਤ ਮਰੀਜ਼ਾਂ 'ਚ ਵਧਿਆ ਬ੍ਰੇਨ ਫੋਗ ਦਾ ਖਤਰਾ, ਜਾਣੋ ਲੱਛਣ

ਕੋਰੋਨਾ ਤੋਂ ਪੀੜਤ ਮਰੀਜ਼ਾਂ 'ਚ ਵਧਿਆ ਬ੍ਰੇਨ ਫੋਗ ਦਾ ਖਤਰਾ, ਜਾਣੋ ਲੱਛਣ

Brain Fogging: ਬ੍ਰੇਨ ਫੋਗ ਦੇ ਮਰੀਜ਼ਾਂ ਨੂੰ ਰੋਜ਼ਾਨਾ ਘੱਟੋ-ਘੱਟ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਨਾਲ ਹੀ ਚਾਹ ਅਤੇ ਕੌਫੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਇਸ ਦੀ ਖਪਤ ਨੂੰ ਘਟਾਓ। ਇਸ ਤੋਂ ਇਲਾਵਾ ਰੋਜ਼ਾਨਾ ਸੰਤੁਲਿਤ ਖੁਰਾਕ ਲਓ ਅਤੇ ਕਸਰਤ ਕਰਦੇ ਰਹੋ।

ਹੋਰ ਪੜ੍ਹੋ ...
  • Share this:

Brain Fog: ਭਾਵੇਂ ਕੋਰੋਨਾ ਨੇ ਆਪਣਾ ਕਹਿਰ ਘੱਟ ਕਰ ਦਿੱਤਾ ਹੈ ਪਰ ਇਸ ਨੂੰ ਲੈ ਕੇ ਖਤਰਾ ਅਜੇ ਟਲਿਆ ਨਹੀਂ ਹੈ। ਕਈ ਲੋਕਾਂ ਨੂੰ ਕੋਰੋਨਾ ਹੋਣ ਤੋਂ ਬਾਅਦ ਅਜਿਹੀਆਂ ਸਰੀਰਕ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਅਜੇ ਵੀ ਵਿਗਿਆਨੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਸਰੀਰਕ ਸਿਥੀਆਂ ਵਿੱਚੋਂ ਇੱਕ ਹੈ ਬ੍ਰੇਨ ਫੋਗ। ਪਰ ਕੀ ਬ੍ਰੇਨ ਫੋਗ ਸਿਰਫ ਕੋਰੋਨਾ ਤੱਕ ਸੀਮਤ ਹੈ ਜਾਂ ਕਿਸੇ ਹੋਰ ਬਿਮਾਰੀ ਵਿੱਚ ਵੀ ਇਸ ਦੇ ਲੱਛਣ ਦਿਖ ਸਕਦੇ ਹਨ। 1918 ਦੇ ਸਪੈਨਿਸ਼ ਫਲੂ ਤੋਂ ਬਾਅਦ, ਉਸ ਸਮੇਂ ਦੇ ਵਿਗਿਆਨਕ ਸਾਹਿਤ ਨੇ ਬ੍ਰੇਨ ਫੋਗ ਅਤੇ ਲਗਾਤਾਰ ਥਕਾਵਟ ਦੇ ਦੁਰਲੱਭ ਮਾਮਲਿਆਂ ਬਾਰੇ ਜ਼ਿਕਰ ਕੀਤਾ ਹੈ।

ਬ੍ਰੇਨ ਫੋਗ ਦਾ ਮਤਲਬ

ਬ੍ਰੇਨ ਫੋਗ ਦਾ ਮਤਲਬ ਹੈ ਕਿ ਵਿਅਕਤੀ ਦੀ ਸੋਚਣ ਦੀ ਪ੍ਰਕਿਰਿਆ ਘੱਟ ਜਾਂਦੀ ਹੈ। ਉਸਨੂੰ ਯਾਦ ਰੱਖਣਾ ਅਤੇ ਧਿਆਨ ਕੇਂਦਰਿਤ ਕਰਨਾ ਔਖਾ ਲੱਗਦਾ ਹੈ। ਇਹ ਦੋਵੇਂ ਲੱਛਣ ਕੋਵਿਡ-19 ਵਿੱਚ ਵੀ ਦੇਖੇ ਗਏ ਹਨ। ਪਰ ਸਪੈਨਿਸ਼ ਫਲੂ ਦੇ ਆਮ ਲੱਛਣਾਂ ਤੋਂ ਇਲਾਵਾ, ਇਸਦੇ ਕੁਝ ਦੂਰਆਗਾਮੀ ਪ੍ਰਭਾਵ ਵੀ ਸਨ। ਇਸ ਤੋਂ ਬਾਅਦ ਲਗਾਤਾਰ ਹਾਰਟ ਅਟੈਕ ਦੇ ਮਾਮਲੇ ਸਾਹਮਣੇ ਆਏ। ਬ੍ਰੇਨ ਫੋਗ ਕਾਰਨ ਵਿਅਕਤੀ ਆਮ ਖਰੀਦਦਾਰੀ ਵਰਗੇ ਸਧਾਰਨ ਕੰਮਾਂ ਨੂੰ ਵੀ ਬਹੁਤ ਮੁਸ਼ਕਲ ਨਾਲ ਕਰ ਪਾਉਂਦਾ ਹੈ।

ਬ੍ਰੇਨ ਫੋਗ ਦੇ ਲੱਛਣ

ਬ੍ਰੇਨ ਫੋਗ ਕਾਰਨ ਵਿਅਕਤੀ ਆਮ ਕੰਮ ਵੀ ਠੀਕ ਤਰੀਕੇ ਨਾਲ ਨਹੀਂ ਕਰ ਪਾਉਂਦਾ ਹੈ। ਬ੍ਰੇਨ ਫੋਗ ਕਾਰਨ ਤੁਹਾਡੇ ਰਿਸ਼ਤਿਆਂ ਉੱਤੇ ਵੀ ਕਾਫੀ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਤੁਹਾਡਾ ਸੋਚਣ ਦਾ ਤਰੀਕਾ ਬਦਲ ਸਕਦਾ ਹੈ। ਇੱਕ ਤਾਜ਼ਾ ਅਧਿਐਨ ਵਿੱਚ, ਜੋ ਲੋਕ ਲੰਬੇ ਸਮੇਂ ਤੋਂ ਕੋਵਿਡ ਤੋਂ ਪੀੜਤ ਸਨ, ਉਨ੍ਹਾਂ ਨੂੰ ਬ੍ਰੇਨ ਫੋਗ ਦੇ ਅਨੁਭਵ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬ੍ਰੇਨ ਫੋਗ ਨੇ ਕੰਮ 'ਤੇ ਵਾਪਸ ਜਾਣ ਦੀ ਉਨ੍ਹਾਂ ਦੀ ਯੋਗਤਾ ਅਤੇ ਉਸਦੇ ਨਿੱਜੀ ਸਬੰਧਾਂ ਨੂੰ ਪ੍ਰਭਾਵਤ ਕੀਤਾ। ਹਾਲਾਂਕਿ ਬ੍ਰੇਨ ਫੋਗ ਦੇ ਲੱਛਣ ਅਲਜ਼ਾਈਮਰ ਰੋਗ ਦੇ ਲੱਛਣਾਂ ਅਤੇ ਬੁਢਾਪੇ ਨਾਲ ਜੁੜੀਆਂ ਹੋਰ ਸਥਿਤੀਆਂ ਦੇ ਸਮਾਨ ਹੋ ਸਕਦੇ ਹਨ, ਬ੍ਰੇਨ ਫੋਗ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬ੍ਰੇਨ ਫੋਗ ਆਮ ਤੌਰ 'ਤੇ ਸਮੇਂ ਦੇ ਨਾਲ ਗੰਭੀਰ ਨਹੀਂ ਹੁੰਦੀ ਹੈ ਅਤੇ ਹੋ ਸਕਦਾ ਹੈ ਕਿ ਹਮੇਸ਼ਾ ਲਈ ਨਾ ਰਹੇ।

ਬ੍ਰੇਨ ਫੋਗ ਦੇ ਮਰੀਜ਼ਾਂ ਨੂੰ ਰੋਜ਼ਾਨਾ ਘੱਟੋ-ਘੱਟ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਨਾਲ ਹੀ ਚਾਹ ਅਤੇ ਕੌਫੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਇਸ ਦੀ ਖਪਤ ਨੂੰ ਘਟਾਓ। ਇਸ ਤੋਂ ਇਲਾਵਾ ਰੋਜ਼ਾਨਾ ਸੰਤੁਲਿਤ ਖੁਰਾਕ ਲਓ ਅਤੇ ਕਸਰਤ ਕਰਦੇ ਰਹੋ। ਸਮਾਜਿਕ ਗਤੀਵਿਧੀਆਂ ਵਿੱਚ ਖੁਦ ਨੂੰ ਸ਼ਾਮਲ ਕਰੋ ਇਸ ਨਾਲ ਤੁਹਾਨੂੰ ਇਕੱਲਾ ਮਹਿਸੂਸ ਨਹੀਂ ਹੋਵੇਗਾ।

Published by:Tanya Chaudhary
First published:

Tags: Brain, Coronavirus, COVID-19, Lifestyle