ਅਕਸਰ ਅਸੀਂ ਕੰਪਿਊਟਰ ਅਤੇ ਸਮਾਰਟਫ਼ੋਨ ਵਿੱਚ ਕੈਸ਼ੇ ਤੇ ਕੁਕੀਜ਼ ਦਾ ਵਿਕਲਪ ਦੇਖਦੇ ਹਾਂ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕੀ ਹੈ, ਇਹਨਾਂ ਵਿੱਚ ਕੀ ਅੰਤਰ ਹੈ, ਇਹ ਕਿਵੇਂ ਕੰਮ ਕਰਦਾ ਹੈ, ਇਸਨੂੰ ਕਿਵੇਂ ਡਿਲੀਟ ਕਰਨਾ ਹੈ? ਅੱਜ ਅਸੀਂ ਤੁਹਾਡੇ ਲਈ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆਏ ਹਾਂ। ਕੈਸ਼ੇ ਇੱਕ ਤਰ੍ਹਾਂ ਦੀ ਸ਼ਾਰਟ ਟਰਮ ਸਟੋਰੇਜ ਹੁੰਦੀ ਹੈ ਜੋ ਤੁਹਾਡੇ ਵੱਲੋਂ ਵਿਜ਼ਿਟ ਕੀਤੀਆਂ ਵੈੱਬਸਾਈਟਾਂ, ਤੁਹਾਡੇ ਪਾਸਵਰਡ, ਬ੍ਰਾਊਜ਼ਿੰਗ ਹਿਸਟਰੀ ਆਦਿ ਡਾਟਾ, ਅਤੇ ਹੋਰ ਬਹੁਤ ਕੁਝ ਸਟੋਰ ਕਰ ਕੇ ਰੱਖਦਾ ਹੈ।
ਇਹ ਡਾਟਾ ਸਮੇਂ ਦੇ ਨਾਲ ਤੁਹਾਡੇ PC ਵਿੱਚ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਤੁਹਾਡੇ ਕੰਪਿਊਟਰ ਨੂੰ ਕਾਫੀ ਸਲੋਅ ਕਰ ਦਿੰਦਾ ਹੈ। ਇਸ ਲਈ ਆਪਣੇ ਬ੍ਰਾਊਜ਼ਰ ਦੇ ਕੈਸ਼ੇ, ਕੂਕੀਜ਼ ਅਤੇ ਹਿਸਟਰੀ ਨੂੰ ਨਿਯਮਿਤ ਤੌਰ 'ਤੇ ਕਲੀਅਰ ਕਰਦੇ ਰਹਿਣਾ ਚਾਹੀਦਾ ਹੈ। ਕੁਕੀਜ਼ ਕੈਸ਼ੇ ਤੋਂ ਥੋੜੀਆਂ ਵੱਖਰੀਆਂ ਹੁੰਦੀਆਂ ਹਨ। ਜਦੋਂ ਤੁਸੀਂ ਕਿਸੇ ਵੈੱਬਸਾਈਟ ਉੱਤੇ ਜਾਂਦੇ ਹੋ ਤਾਂ ਉੱਥੇ ਕੁਕੀਜ਼ ਲਈ ਪਰਮਿਸ਼ਨ ਮੰਗੀ ਜਾਂਦੀ ਹੈ। ਇਸ ਦਾ ਮੁੱਖ ਮਕਸਦ ਤੁਹਾਡੀ ਬ੍ਰਾਊਜ਼ਿੰਗ ਜਾਣਕਾਰੀ ਨੂੰ ਟ੍ਰੈਕ ਕਰਨਾ ਹੁੰਦਾ ਹੈ ਤਾਂ ਜੋ ਤੁਸੀਂ ਦੁਬਾਰਾ ਕੋਈ ਚੀਜ਼ ਸਰਚ ਕਰੋ ਤਾਂ ਤੁਹਾਡੇ ਬਰਾਉਜ਼ਿੰਗ ਐਕਸਪੀਰੀਅੰਸ ਨੂੰ ਵਧੀਆ ਬਣਾਇਆ ਜਾ ਸਕਦੇ।
ਅਲੱਗ ਅਲੱਗ ਬ੍ਰਾਉਜ਼ਰ ਵਿੱਚ ਇਸ ਨੂੰ ਡਿਲੀਟ ਕਰਨ ਦਾ ਤਰੀਕਾ ਵੱਖਰਾ-ਵੱਖਰਾ ਹੁੰਦਾ ਹੈ। ਆਪਣੇ ਪੀਸੀ 'ਤੇ ਕ੍ਰੋਮ ਬ੍ਰਾਊਜ਼ਰ ਵਿੱਚੋਂ ਕੈਸ਼ੇ ਤੇ ਕੁਕੀਜ਼ ਡੀਲੀਟ ਕਰਨ ਲਈ ਕ੍ਰੋਮ ਨੂੰ ਖੋਲ੍ਹੋ ਅਤੇ ਉੱਪਰੀ ਸੱਜੇ ਕੋਨੇ 'ਤੇ ਤਿੰਨ ਬਿੰਦੀਆਂ ਵਾਲੇ ਬਟਨ 'ਤੇ ਕਲਿੱਕ ਕਰੋ। 'more tools' ਅਤੇ 'clear browsing data' ਚੁਣੋ। ਫਿਰ ਬ੍ਰਾਊਜ਼ਿੰਗ ਹਿਸਟਰੀ, ਡਾਊਨਲੋਡ ਹਿਸਟਰੀ, ਕੂਕੀਜ਼, ਤੇ ਕੈਸ਼ ਚੁਣੋ। ਇਸ ਤੋਂ ਬਾਅਦ ਕਲੀਅਰ ਡੇਟਾ 'ਤੇ ਕਲਿੱਕ ਕਰੋ।
ਆਈਓਐਸ ਸਫਾਰੀ ਵਿੱਚੋਂ ਕੁਕੀਜ਼ ਤੇ ਕੈਸ਼ੇ ਡਿਲੀਟ ਕਰਨ ਲਈ ਸਫਾਰੀ ਬ੍ਰਾਊਜ਼ਰ ਦੇ ਮੀਨੂ 'ਤੇ ਜਾਓ, ਫਿਰ ਹਿਸਟਰੀ ਨੂੰ ਚੁਣੋ ਅਤੇ ਹਿਸਟਰੀ ਕਲੀਏਰ ਕਰ ਦਿਓ। ਹੁਣ ਉਹ ਸਮਾਂ ਸੀਮਾ ਚੁਣੋ ਜਿਸ ਲਈ ਤੁਸੀਂ ਡੇਟਾ ਨੂੰ ਸਾਫ਼ ਕਰਨਾ ਚਾਹੁੰਦੇ ਹੋ ਅਤੇ ਕਲੀਅਰ ਹਿਸਟਰੀ 'ਤੇ ਕਲਿੱਕ ਕਰੋ। ਤੁਹਾਡੀ ਬ੍ਰਾਊਜ਼ਿੰਗ ਹਿਸਟਰੀ ਤੇ ਕੈਸ਼ੇ ਡਿਲੀਟ ਹੋ ਜਾਵੇਗਾ।
ਕਈ ਲੋਕ ਅਜੇ ਵੀ ਮੋਜ਼ੀਲਾ ਫਾਇਰਫਾਕਸ ਬ੍ਰਾਊਜ਼ਰ ਦੀ ਵਰਤੋਂ ਕਰਦੇ ਹਨ। ਜੇ ਤੁਸੀਂ ਵੀ ਇਹ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋ ਤਾਂ ਉੱਪਰ ਸੱਜੇ ਕੋਨੇ ਵਿੱਚ ਹੈਮਬਰਗਰ ਮੀਨੂ 'ਤੇ ਕਲਿੱਕ ਕਰੋ। ਫਿਰ ਖੱਬੇ ਪੈਨਲ ਤੋਂ ਪ੍ਰਾਈਵੇਸੀ ਐਂਡ ਸਕਿਓਰਿਟੀ ਵਿਕਲਪ ਨੂੰ ਚੁਣੋ। ਕੂਕੀਜ਼ ਅਤੇ ਸਾਈਟ ਡੇਟਾ ਤੱਕ ਹੇਠਾਂ ਸਕ੍ਰੋਲ ਕਰੋ। ਇੱਥੇ ਤੁਹਾਨੂੰ ਆਪਸ਼ਨ ਮਿਲੇਗਾ ਕਿ ਕੁਕੀਜ਼ ਤੇ ਸਾਈਟ ਡੇਟਾ ਬ੍ਰਾਊਜ਼ਰ ਦੇ ਬੰਦ ਹੋਣ ਉੱਤੇ ਆਪਣੇ ਆਪ ਡਿਲੀਜ਼ ਹੋ ਜਾਵੇ। ਤੁਸੀਂ ਇਸ ਆਪਸ਼ਨ ਨੂੰ ਸਲੈਕਟ ਕਰ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Computer, Tech News, Tech updates, Technology