Summer: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਵਾਰ ਦਾ ਮਾਰਚ ਮਹਿਨਾ ਪਿਛਲੇ 122 ਸਾਲਾਂ ਵਿੱਚ ਸਭ ਤੋਂ ਗਰਮ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਪ੍ਰੈਲ ਅਤੇ ਮਈ ਮਹੀਨੇ ਵੀ ਗਰਮ ਰਹਿਣਗੇ। ਗਰਮੀਆਂ ਦੇ ਮੌਸਮ ਵਿੱਚ ਜਦੋਂ ਤਾਪਮਾਨ ਆਮ ਤਾਪਮਾਨ ਤੋਂ 04-05 ਡਿਗਰੀ ਵੱਧ ਜਾਂਦਾ ਹੈ ਤਾਂ ਗਰਮੀ ਹਵਾਵਾ ਚੱਲਦੀਆਂ ਹਨ। ਇਨ੍ਹਾਂ ਗਰਮ ਹਵਾਵਾ ਨੂੰ ਲੂੰ ਕਿਹਾ ਜਾਂਦਾ ਹੈ। ਗਰਮੀ ਦਾ ਮੌਸਮ ਸਿਹਤ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਮੰਨਣਾ ਹੈ ਕਿ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਪੰਜਾਬ, ਗੁਜਰਾਤ, ਛੱਤੀਸਗੜ੍ਹ, ਬਿਹਾਰ ਅਤੇ ਝਾਰਖੰਡ ਵਿੱਚ ਵਧੇਰੇ ਗਰਮ ਮੌਸਮ ਰਹੇਗਾ। ਅਨੁਮਾਨ ਹੈ ਕਿ 06 ਅਪ੍ਰੈਲ ਤੱਕ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦਾ ਤਾਪਮਾਨ 42 ਡਿਗਰੀ ਤੱਕ ਜਾ ਸਕਦਾ ਹੈ। ਇਸਦੇ ਨਾਲ ਹੀ ਉੱਤਰੀ ਪੱਛਮੀ ਅਤੇ ਮੱਧ ਭਾਰਤ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਵੇਗਾ।
ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਪੱਛਮੀ ਰਾਜਸਥਾਨ ਦੇ ਫਲੋਦੀ ਵਿੱਚ ਤਾਪਮਾਨ 50 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ। ਗੁਆਂਢੀ ਦੇਸ਼ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਗਰਮੀ ਕਾਰਨ 65 ਲੋਕਾਂ ਦੀ ਜਾਨ ਚਲੀ ਗਈ। ਪਿਛਲੇ ਕੁਝ ਦਿਨਾਂ ਤੋਂ ਇੱਥੇ ਤਾਪਮਾਨ 40 ਡਿਗਰੀ ਸੈਲਸੀਅਸ ਚੱਲ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਡੇ ਸਰੀਰ ਦਾ ਮੁੱਖ ਤਾਪਮਾਨ 37 ਡਿਗਰੀ ਸੈਲਸੀਅਸ ਹੁੰਦਾ ਹੈ, ਯਾਨੀ ਇਸ ਤਾਪਮਾਨ 'ਤੇ ਸਾਡੇ ਸਰੀਰ ਦੁਆਰਾ ਕੰਮ ਕਰਨ ਵਾਲੇ ਐਨਜ਼ਾਈਮ ਵਧੀਆ ਤਰੀਕੇ ਨਾਲ ਕੰਮ ਕਰਨ ਦੇ ਯੋਗ ਹੁੰਦੇ ਹਨ। ਇਸ ਦੇ ਨਾਲ ਹੀ ਚਮੜੀ ਦਾ ਤਾਪਮਾਨ 33 ਡਿਗਰੀ ਰਹਿੰਦਾ ਹੈ। ਯਾਨੀ ਅੰਦਰਲੇ ਹਿੱਸੇ ਤੋਂ ਚਮੜੀ ਤੱਕ ਆਉਣ ਨਾਲ ਤਾਪਮਾਨ ਕਾਫੀ ਘੱਟ ਜਾਂਦਾ ਹੈ।
ਜਦੋਂ ਆਲੇ-ਦੁਆਲੇ ਦਾ ਤਾਪਮਾਨ 45 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ, ਤਾਂ ਸਰੀਰ ਵਿੱਚ ਗਰਮੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਕਰਕੇ ਸਾਨੂੰ ਚੱਕਰ ਉਲਟੀ ਆਦਿ ਆਉਣ ਲੱਗਦੇ ਹਨ। ਅਜਿਹੀ ਸਥਿਤੀ 'ਚ ਪਸੀਨੇ ਆਉਣ ਨਾਲ ਸਰੀਰ ਅੰਦਰੋਂ ਗਰਮੀ ਨਿੱਕਲਦੀ ਹੈ।
ਜ਼ਿਕਰਯੋਗ ਹੈ ਕਿ ਸਮੇਂ ਦੇ ਨਾਲ ਸ਼ਹਿਰੀਕਰਨ ਵਧ ਰਿਹਾ ਹੈ। ਜਿਸ ਕਰਕੇ ਗਰਮੀ ਵੀ ਵਧ ਰਹੀ ਹੈ। ਯਾਨੀ ਕਿ ਗਰਮੀ ਕੁਦਰਤੀ ਤੌਰ 'ਤੇ ਹਾਨੀਕਾਰਕ ਨਹੀਂ ਹੈ ਪਰ ਮਨੁੱਖ ਦੁਆਰਾ ਬਣਾਏ ਕੰਮਾਂ ਕਾਰਨ ਤਾਪਮਾਨ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ ਚਿੰਤਾਂ ਦਾ ਵਿਸ਼ਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਜਾਂ ਗਰਮ ਹਵਾਵਾਂ ਵਾਤਾਵਰਨ ਲਈ ਚੰਗੀਆਂ ਹਨ। ਇਹ ਅਜੀਬ ਲੱਗ ਸਕਦਾ ਹੈ ਪਰ ਇੱਕ ਚੰਗਾ ਮਾਨਸੂਨ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਾਡੀ ਜ਼ਮੀਨ ਸਹੀ ਤਰ੍ਹਾਂ ਗਰਮ ਹੈ ਜਾਂ ਨਹੀਂ। ਸੂਰਜ ਅਤੇ ਬਾਰਿਸ਼ ਦਾ ਨੇੜਲਾ ਰਿਸ਼ਤਾ ਹੈ ਅਤੇ ਸੂਰਜ ਜਿੰਨਾ ਚਮਕਦਾਰ ਹੋਵੇਗਾ, ਮੀਂਹ ਉਨੇਂ ਹੀ ਵਧੇਰੇ ਪੈਣਗੇ।
ਕੁਝ ਸਾਲ ਪਹਿਲਾਂ ਆਈ ਵਿਸ਼ਵ ਮੌਸਮ ਵਿਗਿਆਨ ਸੰਸਥਾ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਪਿਛਲੇ ਇੱਕ ਦਹਾਕੇ ਵਿੱਚ ਗਰਮ ਹਵਾਵਾਂ ਬਹੁਤ ਘਾਤਕ ਸਿੱਧ ਹੋਈਆਂ ਹਨ, ਜਿਸ ਕਾਰਨ 2003 ਵਿੱਚ ਯੂਰਪ ਵਿੱਚ 72,000 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਰੂਸ ਵਿੱਚ 2010 ਵਿੱਚ 55,000 ਲੋਕ ਮਾਰੇ ਗਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: IMD forecast, Summer 2022, Summers, Temperature, Weather