Home /News /lifestyle /

ਕੀ ਤੁਹਾਨੂੰ ਪਤਾ ਹੈ TAN ਕਾਰਡ ਅਤੇ PAN ਕਾਰਡ ਵਿਚ ਅੰਤਰ? ਜਾਣੋ ਮਹੱਤਵਪੂਰਨ ਜਾਣਕਾਰੀ

ਬਹੁਤ ਵਾਰ ਲੋਕ PAN ਅਤੇ TAN ਕਾਰਡ ਨੀ ਇੱਕ ਹੀ ਸਮਝਦੇ ਹਨ ਜਦਕਿ ਦੋਵਾਂ ਵਿੱਚ ਬਹੁਤ ਫਰਕ ਹੈ ਅਤੇ ਦੋਵਾਂ ਦਾ ਇਸਤੇਮਾਲ ਵੀ ਵੱਖ-ਵੱਖ ਕੰਮਾਂ ਲਈ ਕੀਤਾ ਜਾਂਦਾ ਹੈ। ਇਸ ਵਿੱਚ ਜੋ ਸਮਾਨ ਗੱਲ ਹੈ ਉਹ ਇਹ ਹੈ ਕਿ PAN ਕਾਰਡ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ ਅਤੇ TAN ਕਾਰਡ ਨੂੰ ਵੀ ਇਨਕਮ ਟੈਕਸ ਵਿਭਾਗ ਹੀ ਜਾਰੀ ਕਰਦਾ ਹੈ।

ਹੋਰ ਪੜ੍ਹੋ ...
  • Share this:

ਪੈਸੇ ਦੇ ਲੈਣ ਦੇਣ ਉੱਤੇ ਨਜ਼ਰ ਰੱਖਣ ਲਈ ਇਨਕਮ ਟੈਕਸ ਵਿਭਾਗ ਨਾਗਰਿਕਾਂ ਅਤੇ ਕਾਰੋਬਾਰ ਲਈ PAN ਕਾਰਡ ਜਾਰੀ ਕਰਦਾ ਹੈ। ਇਹ ਤੁਹਾਡੇ ਹਰ ਲੈਣ-ਦੇਣ ਦੀ ਜਾਣਕਾਰੀ ਰੱਖਣ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਤੁਹਾਡੇ ਅਕਾਊਂਟ ਵਿੱਚ ਕੋਈ ਗੈਰ-ਕਾਨੂੰਨੀ ਲੈਣ-ਦੇਣ ਤਾਂ ਨਹੀਂ ਹੋਇਆ।

ਇਸ ਤਰ੍ਹਾਂ ਅਸੀਂ ਸਾਰੇ ਹੀ PAN ਕਾਰਡ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਇਸਦਾ ਇਸਤੇਮਾਲ ਵੀ ਕਰਦੇ ਹਾਂ। ਇਹ ਇੱਕ ਬਹੁਤ ਜ਼ਰੂਰੀ ਦਸਤਾਵੇਜ਼ ਹੈ। ਪਰ ਕੀ ਤੁਸੀਂ ਕਦੇ TAN ਕਾਰਡ ਬਾਰੇ ਸੁਣਿਆ ਹੈ। ਜੇ ਨਹੀਂ ਸੁਣਿਆ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ।

ਬਹੁਤ ਵਾਰ ਲੋਕ PAN ਅਤੇ TAN ਕਾਰਡ ਨੀ ਇੱਕ ਹੀ ਸਮਝਦੇ ਹਨ ਜਦਕਿ ਦੋਵਾਂ ਵਿੱਚ ਬਹੁਤ ਫਰਕ ਹੈ ਅਤੇ ਦੋਵਾਂ ਦਾ ਇਸਤੇਮਾਲ ਵੀ ਵੱਖ-ਵੱਖ ਕੰਮਾਂ ਲਈ ਕੀਤਾ ਜਾਂਦਾ ਹੈ। ਇਸ ਵਿੱਚ ਜੋ ਸਮਾਨ ਗੱਲ ਹੈ ਉਹ ਇਹ ਹੈ ਕਿ PAN ਕਾਰਡ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ ਅਤੇ TAN ਕਾਰਡ ਨੂੰ ਵੀ ਇਨਕਮ ਟੈਕਸ ਵਿਭਾਗ ਹੀ ਜਾਰੀ ਕਰਦਾ ਹੈ।

TAN ਬਾਰੇ ਜਾਣੋ ਇਹ ਗੱਲਾਂ: ਸਭ ਤੋਂ ਅਹਿਮ ਗੱਲ ਇਹ ਹੈ ਕਿ TAN ਕਾਰਡ ਵੀ PAN ਕਾਰਡ ਵਾਂਗ ਇੱਕ 10 ਅੰਕਾਂ ਦਾ ਅਲਫਾਨਿਊਮੇਰਿਕ ਕੋਡ ਹੁੰਦਾ ਹੈ। TAN ਦਾ ਪੂਰਾ ਨਾਮ ਹੈ "Tax Deducation & Collection Account Number"

ਇਸਨੂੰ ਆਸਾਨ ਭਾਸ਼ਾ ਵਿੱਚ ਕਹੀਏ ਤਾਂ TAN, ਟੈਕਸ ਇੱਕਠਾ ਕਰਨ ਵਾਲਿਆਂ ਲਈ ਜਾਰੀ ਕੀਤਾ ਜਾਂਦਾ ਹੈ। ਜਿਵੇਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਕਈ ਵਾਰ ਤਨਖਾਹ ਵਿਚੋਂ ਟੈਕਸ ਕੱਟ ਕੇ ਦਿੰਦੀ ਹੈ ਅਤੇ ਜਦੋਂ ਕਰਮਚਾਰੀ ਉਸ ਕਟੌਤੀ ਨੂੰ ਵਾਪਸ ਲੈਣ ਲਈ ITR ਭਰਦਾ ਹੈ ਤਾਂ ਉਸਨੂੰ ਕੰਪਨੀ ਦੇ TAN ਦੀ ਲੋੜ ਪੈਂਦੀ ਹੈ। ਇਸ ਦੇ ਲਈ ਇੱਕ ਕੈਟਾਗਰੀ ਬਣਾਈ ਗਈ ਹੈ, ਜਿਸ ਤਹਿਤ TAN ਲੈਣ ਲਈ ਆਉਣ ਵਾਲੇ ਲੋਕਾਂ ਜਾਂ ਕੰਪਨੀਆਂ ਲਈ ਜ਼ਰੂਰੀ ਹੈ।

ਦੋਵਾਂ ਵਿੱਚ ਕੀ ਹੈ ਅੰਤਰ: ਇਹਨਾਂ ਦੋਵਾਂ ਵਿੱਚ ਸਭ ਤੋਂ ਵੱਡਾ ਅੰਤਰ ਇਹ ਹੈ ਕਿ PAN ਕਾਰਡ ਟੈਕਸ ਭਰਨ ਵਾਲਿਆਂ ਲਈ ਹੁੰਦਾ ਹੈ ਜਦਕਿ TAN ਕਾਰਡ ਟੈਕਸ ਕਟੌਤੀ ਵਾਲਿਆਂ ਲਈ ਜਾਰੀ ਕੀਤਾ ਜਾਂਦਾ ਹੈ। ਟੀਡੀਐਸ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਅਤੇ ਆਮਦਨ ਕਰ ਵਿਭਾਗ ਨਾਲ ਸਬੰਧਤ ਹਰ ਕਿਸਮ ਦੇ ਟੀਡੀਐਸ ਲਈ TAN ਨੰਬਰ ਦਾ ਹੋਣਾ ਜ਼ਰੂਰੀ ਹੈ।

ਕਿਵੇਂ ਕਰਨਾ ਹੈ TAN ਕਾਰਡ ਅਪਲਾਈ: PAN ਕਾਰਡ ਦੀ ਤਰ੍ਹਾਂ ਤੁਸੀਂ TAN ਕਾਰਡ ਨੂੰ ਵੀ ਔਨਲਾਈਨ ਜਾਂ ਆਫਲਾਈਨ ਅਪਲਾਈ ਕਰ ਸਕਦੇ ਹੋ। ਇਸ ਲਈ ਤੁਹਾਨੂੰ NSDL ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ। ਇੱਥੇ ਤੁਹਾਨੂੰ TAN ਲਈ ਫਾਰਮ 49B ਭਰਨਾ ਪਵੇਗਾ। TAN ਕਾਰਡ ਲਈ ਤੁਹਾਨੂੰ 62 ਰੁਪਏ ਫੀਸ ਦੇ ਤੌਰ 'ਤੇ ਦੇਣੇ ਪੈਣਗੇ। ਤੁਸੀਂ ਕਿਸੇ ਵੀ ਪੇਮੈਂਟ ਸਿਸਟਮ ਰਹੀ ਇਹ ਭੁਗਤਾਨ ਕਰ ਸਕਦੇ ਹੋ।

Published by:Drishti Gupta
First published:

Tags: Business, PAN card