Home /News /lifestyle /

ਘਰ ਤੋਂ ਨਿਕਲਣ ਸਮੇਂ ਦਹੀਂ ਤੇ ਚੀਨੀ ਖਾਣਾ, ਜਾਣੋ ਇਸ ਪਿੱਛੇ ਛੁਪਿਆ ਵਿਗਿਆਨ

ਘਰ ਤੋਂ ਨਿਕਲਣ ਸਮੇਂ ਦਹੀਂ ਤੇ ਚੀਨੀ ਖਾਣਾ, ਜਾਣੋ ਇਸ ਪਿੱਛੇ ਛੁਪਿਆ ਵਿਗਿਆਨ

ਘਰ ਤੋਂ ਨਿਕਲਣ ਸਮੇਂ ਦਹੀਂ ਤੇ ਚੀਨੀ ਖਾਣਾ ਕੀ ਹੈ ਅੰਧ ਵਿਸ਼ਵਾਸ਼, ਜਾਣੋ ਇਸ ਪਿੱਛੇ ਛੁਪਿਆ ਵਿਗਿਆਨ

ਘਰ ਤੋਂ ਨਿਕਲਣ ਸਮੇਂ ਦਹੀਂ ਤੇ ਚੀਨੀ ਖਾਣਾ ਕੀ ਹੈ ਅੰਧ ਵਿਸ਼ਵਾਸ਼, ਜਾਣੋ ਇਸ ਪਿੱਛੇ ਛੁਪਿਆ ਵਿਗਿਆਨ

ਧਰਮ ਵਿਚ ਕਈ ਅਜਿਹੀਆਂ ਮਾਨਤਾਵਾਂ ਸਦੀਆਂ ਤੋਂ ਚਲੀਆਂ ਆ ਰਹੀਆਂ ਹਨ, ਜਿਨ੍ਹਾਂ ਨੂੰ ਸਾਡੇ ਵਡੇਰੇ ਬਿਨਾਂ ਕਿੰਤੂ ਨਿਭਾਉਂਦੇ ਆਏ ਹਨ। ਅੱਜਕੱਲ੍ਹ ਬੇਸ਼ੱਕ ਬਹੁਤੀਆਂ ਮਾਨਤਾਵਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਨਕਾਰਿਆ ਜਾ ਰਿਹਾ ਹੈ, ਪਰ ਕਈ ਅਜਿਹੀਆਂ ਮਾਨਤਾਵਾਂ ਹਨ ਜਿਨ੍ਹਾਂ ਪਿੱਛੋ ਧਾਰਮਿਕ ਦੇ ਨਾਲ-ਨਾਲ ਵਿਗਿਆਨਕ ਤੱਥ ਵੀ ਜੁੜੇ ਹੋਏ ਹਨ। ਇਹਨਾਂ ਵਿੱਚੋਂ ਇੱਕ ਹੈ ਕਿ ਜਦੋਂ ਵੀ ਅਸੀਂ ਕਿਸੇ ਸ਼ੁਭ ਕੰਮ ਲਈ ਘਰੋਂ ਬਾਹਰ ਜਾਂਦੇ ਹਾਂ ਤਾਂ ਸਾਡੇ ਬਜ਼ੁਰਗ ਸਾਨੂੰ ਦਹੀਂ ਵਿਚ ਚੀਨੀ ਮਿਲਾ ਕੇ ਖਵਾਉਂਦੇ ਤੇ ਘਰੋਂ ਤੋਰਦੇ ਹਨ।

ਹੋਰ ਪੜ੍ਹੋ ...
  • Share this:
ਸਨਾਤਨ ਹਿੰਦੂ ਧਰਮ ਵਿਚ ਕਈ ਅਜਿਹੀਆਂ ਮਾਨਤਾਵਾਂ ਸਦੀਆਂ ਤੋਂ ਚਲੀਆਂ ਆ ਰਹੀਆਂ ਹਨ, ਜਿਨ੍ਹਾਂ ਨੂੰ ਸਾਡੇ ਵਡੇਰੇ ਬਿਨਾਂ ਕਿੰਤੂ ਨਿਭਾਉਂਦੇ ਆਏ ਹਨ। ਅੱਜਕੱਲ੍ਹ ਬੇਸ਼ੱਕ ਬਹੁਤੀਆਂ ਮਾਨਤਾਵਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਨਕਾਰਿਆ ਜਾ ਰਿਹਾ ਹੈ, ਪਰ ਕਈ ਅਜਿਹੀਆਂ ਮਾਨਤਾਵਾਂ ਹਨ ਜਿਨ੍ਹਾਂ ਪਿੱਛੋ ਧਾਰਮਿਕ ਦੇ ਨਾਲ-ਨਾਲ ਵਿਗਿਆਨਕ ਤੱਥ ਵੀ ਜੁੜੇ ਹੋਏ ਹਨ। ਇਹਨਾਂ ਵਿੱਚੋਂ ਇੱਕ ਹੈ ਕਿ ਜਦੋਂ ਵੀ ਅਸੀਂ ਕਿਸੇ ਸ਼ੁਭ ਕੰਮ ਲਈ ਘਰੋਂ ਬਾਹਰ ਜਾਂਦੇ ਹਾਂ ਤਾਂ ਸਾਡੇ ਬਜ਼ੁਰਗ ਸਾਨੂੰ ਦਹੀਂ ਵਿਚ ਚੀਨੀ ਮਿਲਾ ਕੇ ਖਵਾਉਂਦੇ ਤੇ ਘਰੋਂ ਤੋਰਦੇ ਹਨ।

ਕੀ ਤੁਸੀਂ ਕਦੇ ਇਸ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ?

ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਭੋਪਾਲ ਦੇ ਰਹਿਣ ਵਾਲੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਕਿ ਘਰੋਂ ਨਿਕਲਣ ਤੋਂ ਪਹਿਲਾਂ ਸਾਡੇ ਬਜ਼ੁਰਗ ਸਾਨੂੰ ਦਹੀਂ ਅਤੇ ਚੀਨੀ ਖਿਲਾ ਕੇ ਵਿਦਾ ਕਿਉਂ ਕਰਦੇ ਹਨ।

ਜੋਤਿਸ਼ ਸ਼ਾਸਤਰ ਭਾਰਤ ਦੇ ਅਹਿਮ ਦਰਸ਼ਨਾਂ ਵਿਚੋਂ ਇਕ ਹੈ। ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਅਨੁਸਾਰ ਜੋਤਿਸ਼ ਸ਼ਾਸਤਰ ਸ਼ੁੱਕਰ ਗ੍ਰਹਿ ਨੂੰ ਜੀਵਨ ਵਿੱਚ ਸੁਖ ਅਤੇ ਸ਼ਾਂਤੀ ਦਾ ਕਰਤਾ ਗ੍ਰਹਿ ਮੰਨਦਾ ਹੈ। ਸ਼ੁੱਕਰ ਦਾ ਮਨਪਸੰਦ ਰੰਗ ਚਿੱਟਾ ਹੈ। ਦਹੀਂ ਦਾ ਰੰਗ ਵੀ ਚਿੱਟਾ ਹੁੰਦਾ ਹੈ ਇਸ ਕਾਰਨ ਦਹੀਂ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਦੱਸਿਆ ਗਿਆ ਹੈ। ਇਸ ਲਈ ਦਹੀਂ ਖਾਣ ਨਾਲ ਵਿਅਕਤੀ ਦੀ ਕੁੰਡਲੀ ਵਿੱਚ ਸ਼ੁੱਕਰ ਦੀ ਦਸ਼ਾ ਮਜ਼ਬੂਤ ​​ਹੁੰਦੀ ਹੈ। ਜਿਸ ਕਾਰਨ ਜੀਵਨ ਵਿੱਚ ਖੁਸ਼ਹਾਲੀ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਘਰੋਂ ਬਾਹਰ ਨਿਕਲਣ ਸਮੇਂ ਦਹੀਂ-ਸ਼ੱਕਰ ਖਾਣ ਦੀ ਮਾਨਤਾ ਹੈ।

ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਦਹੀਂ ਅਤੇ ਚੀਨੀ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਦਹੀਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਤੁਰੰਤ ਗਲੂਕੋਜ਼ ਮਿਲ ਜਾਂਦਾ ਹੈ। ਜਿਸ ਨਾਲ ਸਰੀਰ ਦਿਨ ਭਰ ਐਨਰਜੀ ਨਾਲ ਭਰਪੂਰ ਰਹਿੰਦਾ ਹੈ। ਦਹੀਂ ਅਤੇ ਚੀਨੀ ਖਾਣ ਨਾਲ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਜਿਸ ਨਾਲ ਸਾਡਾ ਕੰਮ ਆਸਾਨੀ ਨਾਲ ਸਫ਼ਲ ਹੋ ਜਾਂਦਾ ਹੈ। ਜੇਕਰ ਅਸੀਂ ਊਰਜਾ ਨਾਲ ਭਰਪੂਰ ਹਾਂ, ਤਾਂ ਅਸੀਂ ਆਪਣਾ ਕੰਮ ਸਕਾਰਾਤਮਕ ਊਰਜਾ ਨਾਲ ਕਰਾਂਗੇ। ਜਿਸ ਨਾਲ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹੀ ਕਾਰਨ ਹੈ ਕਿ ਘਰ ਦੇ ਬਜ਼ੁਰਗ ਬਾਹਰ ਜਾਣ ਤੋਂ ਪਹਿਲਾਂ ਸਾਨੂੰ ਦਹੀਂ ਚੀਨੀ ਖੁਆਉਂਦੇ ਹਨ।

ਜ਼ਿਕਰਯੋਗ ਹੈ ਇਕੱਲਾ ਦਹੀਂ ਖਾਣਾ ਵੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਖਾਣ ਨਾਲ ਨਾ ਸਿਰਫ਼ ਪਾਚਨ ਤੰਤਰ ਠੀਕ ਰਹਿੰਦਾ ਹੈ, ਸਗੋਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਹ ਪੇਟ ਨੂੰ ਠੰਡਾ ਰੱਖਣ 'ਚ ਵੀ ਮਦਦ ਕਰਦਾ ਹੈ। ਇਸ ਤਰ੍ਹਾਂ ਅਸੀਂ ਜਾਣ ਚੁੱਕੇ ਹਾਂ ਕਿ ਦਹੀਂ ਅਤੇ ਚੀਨੀ ਖਾਣਾ ਸਾਡੀ ਸਰੀਰ ਨੂੰ ਊਰਜਾ ਦਿੰਦਾ ਹੈ ਜਿਸਦਾ ਸਾਡੀ ਕੰਮ ਕਰਨ ਦੀ ਸਮਰੱਥਾ ‘ਤੇ ਚੰਗਾ ਅਸਰ ਪੈਂਦਾ ਹੈ। ਇਹੀ ਕਾਰਨ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਦਹੀਂ ਚੀਨੀ ਖਾਣ ਦੀ ਪਰੰਪਰਾ ਆਦਿ ਕਾਲ ਤੋਂ ਚਲੀ ਆ ਰਹੀ ਹੈ।
Published by:rupinderkaursab
First published:

Tags: Curd, Hindu, Hinduism, Religion, Sugar, Vastu tips

ਅਗਲੀ ਖਬਰ