25,000 ਤੋਂ ਘੱਟ ਕੀਮਤ ਵਿੱਚ ਕਿਉਂ ਹੈ OPPO F11 Pro ਬੈੱਸਟ ਸਮਾਰਟ ਫ਼ੋਨ

News18 Punjab
Updated: April 11, 2019, 1:19 PM IST
25,000 ਤੋਂ ਘੱਟ ਕੀਮਤ ਵਿੱਚ ਕਿਉਂ ਹੈ OPPO F11 Pro ਬੈੱਸਟ ਸਮਾਰਟ ਫ਼ੋਨ
News18 Punjab
Updated: April 11, 2019, 1:19 PM IST
ਜੇ ਤੁਸੀਂ ਅਜਿਹਾ ਬਿਹਤਰੀਨ ਕੈਮਰੇ ਵਾਲਾ ਫ਼ੋਨ ਚਾਹੁੰਦੇ ਹੋ ਜੋ ਲੋ-ਲਾਈਟ ਵਿੱਚ ਵੀ ਬੈੱਸਟ ਕਵਾਲਿਟੀ ਫ਼ੋਟੋ ਕਲਿੱਕ ਕਰ ਸਕੇ ਅਤੇ ਫ਼ੋਨ ਦੀ ਬੈਟਰੀ ਨੂੰ ਲੈ ਕੇ ਵੀ ਤੁਹਾਨੂੰ ਪਰੇਸ਼ਾਨ ਨਾ ਹੋਣਾ ਪਵੇ ਤਾਂ ਅਸੀਂ ਤੁਹਾਡੇ ਲਈ ਲਿਆਏ ਹਾਂ ਇੰਡਸਟਰੀ ਦਾ ਸਭ ਤੋਂ ਬਿਹਤਰੀਨ ਫ਼ੋਨ  OPPO F11 Proਜੇ ਮੈਂ ਕਹਾਂ ਕਿ ਇਹ ਫ਼ੋਨ ਤੁਹਾਨੂੰ 25,000 ਰੁਪਏ ਤੋਂ ਵੀ ਘੱਟ ਵਿੱਚ ਮਿਲ ਜਾਵੇਗਾ, ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਭਰੋਸਾ ਨਹੀਂ ਹੋਵੇਗਾ। 24,999 ਰੁਪਏ ਦੀ ਕੀਮਤ ਵਾਲਾ ਓਪੋ ਦਾ ਇਹ ਨਵਾਂ ਫ਼ੋਨ ਪੂਰੀ ਇੰਡਸਟਰੀ ਵਿੱਚ ਧੂਮ ਮਚਾ ਰਿਹਾ ਹੈ ਅਤੇ ਚਰਚਾ ਵਿੱਚ ਬਣਿਆ ਹੋਇਆ ਹੈ। ਅਸੀਂ OPPO F11 Pro ਦੇ ਸਾਰੇ ਉਨ੍ਹਾਂ ਫੀਚਰਸ ਨੂੰ ਸੂਚੀਬੱਧ ਕੀਤਾ ਹੈ ਜੋ ਇਹਨਾਂ ਲੋਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ।

1) ਕੈਮਰਾ: ਅੱਜ ਦੇ ਜ਼ਮਾਨੇ ਵਿੱਚ ਸਾਰੇ ਲੋਕ DSLR ਨੂੰ ਆਪਣੇ ਫ਼ੋਨ ਵਿੱਚ ਰੱਖਣਾ ਚਾਹੁੰਦੇ ਹਨ ਅਤੇ OPPO F11 Pro ਨੇ 48 ਮੈਗਾਪਿਕਸਲ ਕੈਮਰੇ ਦੇ ਨਾਲ ਲੋਕਾਂ ਦਾ ਇਹ ਸੁਪਨਾ ਸੱਚ ਕੀਤਾ ਹੈ। ਇਸ ਦਾ ਐਕਸਕਲੂਸਿਵ ਮੈਪਿੰਗ ਕਰਵ ਅਤੇ ਪਿਕਸਲ ਗ੍ਰੇਡ ਕਲਰ ਮੈਪਿੰਗ ਐਲਗੋਰਿਥਮ ਯੂਜ਼ਰਸ ਨੂੰ ਸਾਫ਼ ਅਤੇ ਵਾਇਬਰੈਂਟ ਤਸਵੀਰਾਂ ਦਿੰਦੇ ਹਨ। ਇਸ ਫ਼ੋਨ ਦਾ ਐਕਸਕਲੂਸਿਵ AI ਇੰਜਨ ਅਤੇ ਅਲਟਰਾ-ਕਲੀਅਰ ਇੰਜਨ ਪਿਕਚਰਸ ਨੂੰ ਵੱਖ-ਵੱਖ ਤਰੀਕੇ ਨਾਲ ਓਪਟੀਮਾਇਜ਼ ਕਰ ਕੇ ਕ੍ਰਿਸਟਲ ਕਲੀਅਰ ਪੋਟਰੇਟ ਇਫੈਕਟ ਵਾਲੀਆਂ ਫ਼ੋਟੋਆਂ ਦਿੰਦਾ ਹੈ।ਇਸ ਦਾ ਮੋਟਰਾਇਜ਼ਡ ਰਾਇਜ਼ਿੰਗ ਕੈਮਰਾ ਤੇਜ਼ੀ ਨਾਲ ਫੋਕਸ ਕਰਦਾ ਹੈ ਅਤੇ ਫ਼ੋਟੋਆਂ ਬ੍ਰਾਇਟ ਅਤੇ ਕਲੀਅਰ ਆਉਂਦੀਆਂ ਹਨ। ਫ਼ੋਟੋ ਚਾਹੇ ਦਿਨ ਵਿੱਚ ਲਈ ਗਈ ਹੋਵੇ ਜਾਂ ਰਾਤ ਵਿੱਚ ਇਸ ਦੀ ਕਵਾਲਿਟੀ ਵਿੱਚ ਕੋਈ ਕਮੀ ਨਹੀਂ ਹੁੰਦੀ। 16 ਮੈਗਾਪਿਕਸਲ ਦੇ ਸੈਂਸਰ ਕੈਮਰੇ ਦੇ ਨਾਲ ਫ਼ੋਨ ਦਾ ਸਕਰੀਨ ਫਲੈਸ਼ ਫੰਕਸ਼ਨ ਤੁਹਾਨੂੰ ਲੋ ਲਾਈਟ ਵਿੱਚ ਵੀ ਵਧੀਆ ਫ਼ੋਟੋ ਦਿੰਦਾ ਹੈ। ਵਿਚਕਾਰ ਲਗਾਇਆ ਗਿਆ ਰਾਇਜ਼ਿੰਗ ਕੈਮਰਾ ਇਮੇਜ ਦੀ ਕਵਾਲਿਟੀ ਖ਼ਰਾਬ ਹੋਣ ਤੋਂ ਵੀ ਬਚਾਉਂਦਾ ਹੈ ਅਤੇ ਸੈਲਫੀ ਨੂੰ ਨੈਚੂਰਲ ਦਿਖਾਉਣ ਵਿੱਚ ਮਦਦ ਕਰਦਾ ਹੈ। ਉੱਥੇ ਹੀ ਫ਼ਰੰਟ ਕੈਮਰੇ ਦਾ ਪਾਰਦਰਸ਼ੀ ਗੋਲ ਕਰਵ ਡਿਜ਼ਾਈਨ ਫ਼ੋਨ ਨੂੰ ਅਲੱਗ ਬਣਾਉਂਦਾ ਹੈ। OPPO ਇੰਡਸਟਰੀ ਦਾ ਪਹਿਲਾ ਅਜਿਹਾ ਬਰਾਂਡ ਹੈ ਜਿਸ ਨੇ ਨੈਨੋ ਪ੍ਰਿੰਟਿੰਗ ਟੈੱਕਨੀਕ ਦਾ ਇਸਤੇਮਾਲ ਕੀਤਾ ਹੈ ਜਿਸ ਨਾਲ ਫੋਟੋਗ੍ਰਾਫਸ ਵਿੱਚ ਇੰਕ-ਵਾਸ਼ ਪੇਂਟਿੰਗਜ਼ ਦਾ ਪ੍ਰਭਾਵ ਆਉਂਦਾ ਹੈ।ਇਸ ਦਾ ਇੱਕ ਹੋਰ ਫ਼ੀਚਰ ਜੋ ਕਿ ਗਾਹਕਾਂ ਨੂੰ ਲੁਭਾ ਰਿਹਾ ਹੈ ਉਹ ਹੈ ਇਸ ਦਾ ਪੋਟਰੇਟ ਮੋਡ, ਇਹ ਫ਼ੀਚਰ ਤੁਹਾਡੇ ਫ਼ੋਟੋ ਨੂੰ ਪ੍ਰੋਫੈਸ਼ਨਲ ਟੱਚ ਦਿੰਦਾ ਹੈ। ਫ਼ੋਨ ਦੇ ਬਿਊਟੀ ਫ਼ੀਚਰ ਦੀ ਵਰਤੋਂ ਕਰ ਕੇ ਤੁਸੀਂ ਆਪਣੀਆਂ ਫ਼ੋਟੋਆਂ ਦੇ ਰਾਹੀਂ ਸੋਸ਼ਲ ਮੀਡੀਆ ਵਿੱਚ ਛਾ ਸਕਦੇ ਹੋ।

2) ਬੈਟਰੀ ਲਾਈਫ਼:  ਇਸ ਭੱਜ-ਦੌੜ ਦੀ ਜ਼ਿੰਦਗੀ ਵਿੱਚ ਸਾਰਿਆਂ ਕੋਲ ਵਕਤ ਦੀ ਕਮੀ ਰਹਿੰਦੀ ਹੈ, ਅਜਿਹੇ ਸਮੇਂ ਵਿੱਚ ਆਖਿਰੀ ਚੀਜ਼ ਜੋ ਤੁਸੀਂ ਚਾਹੁੰਦੇ ਹੋ ਉਹ ਇਹ ਹੈ ਕਿ ਤੁਹਾਡੇ ਫ਼ੋਨ ਦੀ ਬੈਟਰੀ ਖ਼ਤਮ ਨਾ ਹੋਵੇ। ਤੇਜ਼ ਸਪੀਡ ਡਾਊਨਲੋਡ ਅਤੇ ਕੰਮ ਦੇ ਸਮੇਂ ਚਾਰਜਿੰਗ ਦੇ ਨਾਲ OPPO F11 Pro ਇੱਕ ਅਜਿਹਾ ਸਮਾਰਟ ਫ਼ੋਨ ਹੈ ਜੋ ਤੁਹਾਨੂੰ ਜ਼ਿਆਦਾ ਐਂਟਰਟੇਨਮੈਂਟ ਦਾ ਸਮਾਂ ਦਿੰਦਾ ਹੈ। ਇਸ ਵਿੱਚ ਤੁਹਾਨੂੰ VOOC 3.0 ਫਾਸਟ ਚਾਰਜਿੰਗ ਟੈਕਨੌਲੋਜੀ ਦੇ ਨਾਲ 4000 mAh ਦੀ ਵੱਡੀ ਅਤੇ ਬਿਹਤਰ ਬੈਟਰੀ ਮਿਲਦੀ ਹੈ। ਜਦੋਂ ਅਸੀਂ ਕੈਮਰੇ ਦਾ ਇਸਤੇਮਾਲ ਕੀਤਾ ਤਾਂ ਪਾਇਆ ਕਿ ਇੱਕ ਵਾਰ ਚਾਰਜ ਹੋਣ ਤੋਂ ਬਾਅਦ OPPO F11 Pro 15.5 ਘੰਟੇ ਦੀ ਬੈਟਰੀ ਲਾਈਫ਼ ਦਿੰਦਾ ਹੈ, ਉੱਥੇ ਵੀਡੀਓ ਦੇਖਣ ਲਈ 12 ਘੰਟੇ, ਗੇਮ ਖੇਡਣ ਲਈ 5.5 ਘੰਟੇ ਅਤੇ ਮਿਊਜ਼ਿਕ ਸੁਣਨ ਲਈ 12 ਘੰਟੇ ਦੀ ਬੈਟਰੀ ਲਾਈਫ਼ ਮਿਲਦੀ ਹੈ, ਜੋ ਕਾਫ਼ੀ ਪ੍ਰਭਾਵਸ਼ਾਲੀ ਹੁੰਦੀ ਹੈ।

3) ਗੇਮਿੰਗ ਐਕਸਪੀਰੀਅਸ: ਇਸ ਫ਼ੋਨ ਦਾ ਲੇਟੈਸਟ ਓਕਟਾਕੋਰ ਹੀਲਿਓ P70 ਗੇਮਿੰਗ ਚਿਪਸੈਟ ਗੇਮ ਲਵਰਸ ਨੂੰ ਬਿਹਤਰੀਨ ਸੈੱਟਅਪ ਦਿੰਦਾ ਹੈ, ਜਿਸ ਨਾਲ ਉਹ ਆਸਾਨੀ ਨਾਲ ਬਿਨਾਂ ਕਿਸੇ ਰੁਕਾਵਟ ਦੇ PUBG ਵਰਗੀਆਂ ਹਾਈ ਐਂਡ ਗੇਮਜ਼ ਖੇਡ ਸਕਦੇ ਹਨ। 6GB RAM ਅਤੇ 64GB ਦੀ ਪਾਵਰ ਫ਼ੁਲ ਰੈਮ ਦੇ ਨਾਲ ਇਸ ਦਾ ਹੀਟ ਮੈਨੇਜਮੈਂਟ ਸਿਸਟਮ ਬਿਨਾਂ ਕਿਸੇ ਪਰੇਸ਼ਾਨੀ ਦੇ ਗੇਮ ਖੇਡਣ ਦਿੰਦਾ ਹੈ, ਇਹ ਸਿਸਟਮ ਲੰਬੇ ਸਮੇਂ ਤੱਕ ਗੇਮ ਖੇਡਣ ਦੇ ਬਾਅਦ ਵੀ ਫ਼ੋਨ ਗਰਮ ਨਹੀਂ ਹੋਣ ਦਿੰਦਾ।

4) ਡਿਜ਼ਾਈਨ: 25000 ਤੋਂ ਘੱਟ ਕੀਮਤ ਦੀ ਰੇਂਜ ਦੇ ਪ੍ਰੀਮੀਅਮ ਫਿਨਿਸ਼ ਵਾਲੇ ਇਸ ਸਮਾਰਟ ਫ਼ੋਨ ਦਾ ਡਿਜ਼ਾਈਨ ਇੱਕ ਸਰਪ੍ਰਾਇਜ਼ ਦੇ ਵਾਂਗ ਹੈ। ਇਹ ਫ਼ੋਨ ਨਾ ਸਿਰਫ਼ ਲੁੱਕ ਵਿੱਚ ਕਾਫ਼ੀ ਆਕਰਸ਼ਕ ਹੈ ਸਗੋਂ ਇਸ ਦਾ ਗ੍ਰਿਪ ਵੀ ਕਾਫ਼ੀ ਸਥਿਰ ਹੈ। ਇਹ ਸਮਾਰਟ ਫ਼ੋਨ ਓਰੈਰਾ ਗਰੀਨ ਅਤੇ ਥੰਡਰ ਬਲੈਕ ਵੇਰੀਏਂਟ ਵਿੱਚ ਪੇਸ਼ ਕੀਤਾ ਗਿਆ ਹੈ ਜੋ ਦੇਖਣ ਵਿੱਚ ਕਾਫ਼ੀ ਸਟਾਇਲਿਸਟ ਲੱਗਦੇ ਹਨ।OPPO F11 Pro ਵਿੱਚ ਤੁਹਾਨੂੰ 6.5 ਇੰਚ ਦਾ ਡਿਸਪਲੇ ਮਿਲਦਾ ਹੈ, ਇਸ ਦੇ ਰਾਇਜ਼ਿੰਗ ਕੈਮਰੇ ਦੇ ਕਾਰਨ ਇਸ ਵਿੱਚ ਤੁਹਾਨੂੰ 90.9% ਸਕਰੀਨ ਰੇਸ਼ੀਓ ਮਿਲੇਗਾ ਨਾਲ ਹੀ ਉਹ ਕੈਮਰਾ ਤੁਹਾਨੂੰ ਪੂਰਨ HD ਕਨਟੈਂਟ ਦੇਖਣ ਦਾ ਅਨੁਭਵ ਪ੍ਰਦਾਨ ਕਰਦਾ ਹੈ। ਇਸ ਵਿੱਚ IPS LCD ਪੈਨਲ ਹੈ ਜੋ ਵੀਜ਼ੂਅਲ ਨੂੰ 1,080 x 2,340 ਪਿਕਸਲ ਰੈਜ਼ੂਲਿਊਸ਼ਨ ਵਿੱਚ ਦਿਖਾਉਂਦਾ ਹੈ।

5) AI ਅਤੇ ਫੀਚਰਸ: ਪਾਵਰ ਫ਼ੁਲ ਕਲਾਊਡ ਸਰਵਿਸ ਪੈਕੇਜ, ਡ੍ਰਾੱਰ ਮੋਡ, ਸਿੰਪਲ ਨੈਵੀਗੇਸ਼ਨ ਸਿਗਨਲ, ਸਮਾਰਟ ਰਾਇਡਿੰਗ ਮੋਡ ਅਤੇ ਸਮਾਰਟ ਅਸਿਸਟੈਂਟ  ਦੇ ਨਾਲ OPPO F11 PRO  ਵਿੱਚ ਬਿਲਟ ਇਨ AI (ਆਰਟੀ ਫੀਸ਼ੀਅਲ ਇੰਟੈਲੀਜੈਂਸ) ਦਿੱਤਾ ਗਿਆ ਹੈ ਜੋ ਇਸ ਦੇ ਮੈਮਰੀ ਮੈਨੇਜਮੈਂਟ ਲਈ ਬ੍ਰੈਕਗ੍ਰਾਊਂਡ ਐਪਸ ਨੂੰ ਫ੍ਰੀਜ਼ ਕਰ ਕੇ ਰੱਖਦਾ ਹੈ। ਵਧਿਆ ਹੋਇਆ ਕਲਾਊਡ ਸਟੋਰੇਜ ਯਕੀਨੀ ਬਣਾਉਂਦਾ ਹੈ ਕਿ ਯੂਜ਼ਰਸ ਨੂੰ ਆਪਣੇ ਕੰਟੈਸਟ ਅਤੇ ਫ਼ੋਟੋਆਂ ਡਿਲੀਟ ਨਾ ਕਰਨੀਆਂ ਪੈਣ।

ਇਸ ਤੋਂ ਇਲਾਵਾ ਇਸ ਵਿੱਚ ਫ਼ੋਟੋ ਸਿੰਕ, ਵੀਡੀਓ ਸਿੰਕ, ਐਲਬਮ ਸ਼ੇਅਰਿੰਗ, ਬੁੱਕਮਾਰਕ ਸਿੰਕ, ਨਿਊਜ਼ ਸਿੰਕ (ਕੇਵਲ ਭਾਰਤ ਵਿੱਚ), ਕਾਲ ਰਿਕਾਰਡਿੰਗ ਸਿੰਕ, ਵਾਈਫਾਈ ਸਿੰਕ, ਐਸਐਮਐਸ ਬੈਕ-ਅਪ ਅਤੇ ਰੀਸਟੋਰ, ਜਨਰਲ ਸਿਸਟਮ ਸੈਟਿੰਗ ਬੈਕ-ਅਪ ਅਤੇ ਰੀਸਟੋਰ, ਕਾੱਲ ਹਿਸਟਰੀ ਬੈਕ-ਅਪ ਅਤੇ ਰੀਸਟੋਰ ਵਰਗੀ ਕਲਾਊਡ ਸਰਵਿਸਿਜ਼ ਵੀ ਦਿੱਤੀਆਂ ਗਈਆਂ ਹਨ।

ਜੇ ਤੁਸੀਂ ਗੈਰ-ਜ਼ਰੂਰੀ ਪ੍ਰੋਮਸ਼ਨਸ ਅਤੇ ਐਡਵਰਟੀਜ਼ਮੈਂਟ ਨੋਟੀਫ਼ਿਕੇਸ਼ਨ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ OPPO F11 Pro ਤੁਹਾਨੂੰ ਇੱਕ OPUSH ਫ਼ੀਚਰ ਦਿੰਦਾ ਹੈ ਜਿਸ ਦੇ ਇਸਤੇਮਾਲ ਨਾਲ ਲੋ ਪ੍ਰਾਇਓਰਟੀ ਨੋਟੀਫ਼ਿਕੇਸ਼ਨ ਆਪਣੇ ਆਪ ਕੋਲੈਪਸ ਹੋ ਜਾਂਦੇ ਹਨ।

OPPO F11 Pro ਦਾ ਸਮਾਰਟ ਡੂਅਲ ਚੈਨਲ ਨੈੱਟਵਰਕ ਆਪਣੇ ਸਮਾਰਟ ਐਂਟੀਨਾ ਐਲਗੋਰਿਥਮ ਦੀ ਮਦਦ ਨਾਲ ਯੂਜ਼ਰਸ ਨੂੰ ਵੀਕ ਸਿਗਨਲ ਤੋਂ ਛੁਟਕਾਰਾ ਦਿਲਾਉਂਦਾ ਹੈ। OPPO ਦੇ ਸਮਾਰਟ ਐਂਟੀਨਾ ਐਲਗੋਰਿਥਮ ਵਿੱਚ ਲੈਫ਼ਟ ਅਤੇ ਰਾਈਟ ਸਵਿਚਿੰਗ, ਲੈਂਡਸਕੇਪ ਅਤੇ ਪੋਟਰੇਟ ਸਵਿਚਿੰਗ ਮੌਜੂਦ ਹੈ, ਜਿਸ ਨਾਲ ਯੂਜ਼ਰਸ ਦੇ ਮੋਬਾਈਲ ਨੈੱਟਵਰਕ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ।

6) ਪਾੱਕੇਟ ਫਰੈਂਡਲੀ ਪ੍ਰਾਈਸ: OPPO F11 Pro ਵਿੱਚ ਜ਼ਬਰਦਸਤ ਫੀਚਰਸ ਹੋਣ ਦੇ ਬਾਵਜੂਦ ਇਸ ਦੀ ਕੀਮਤ ਤੁਹਾਡੇ ਬਜਟ ਦੇ ਹਿਸਾਬ ਨਾਲ ਰੱਖੀ ਗਈ ਹੈ। ਇਸ ਸ਼ਾਨਦਾਰ ਸਮਾਰਟ ਫ਼ੋਨ ਨੂੰ ਗਾਹਕ 25 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ਵਿੱਚ ਖ਼ਰੀਦ ਸਕਦੇ ਹਨ। ਪ੍ਰੀਮੀਅਮ ਡਿਜ਼ਾਈਨ 48 ਮੈਗਾਪਿਕਸਲ ਕੈਮਰਾ, ਜ਼ਬਰਦਸਤ ਬੈਟਰੀ ਲਾਈਫ਼ ਦੇ ਨਾਲ OPPO F11 Pro ਜ਼ਾਹਿਰ ਤੌਰ ‘ਤੇ 25,000 ਰੁਪਏ ਤੋਂ ਵੀ ਘੱਟ ਕੀਮਤ ਵਿੱਚ ਬੈੱਸਟ ਸਮਾਰਫੋਨ ਹੈ।

ਤਾਂ ਦੇਰ ਕਿਸ ਤਰ੍ਹਾਂ ਦੀ, ਬਿਨਾਂ ਜੇਬ ‘ਤੇ ਜ਼ੋਰ ਪਾਏ ਨਿਕਲ ਪਓ ਇਸ ਸਮਾਰਟ ਫ਼ੋਨ ਦੇ ਨਾਲ ਇੱਕ ਅਨੋਖੇ ਅਨੁਭਵ ਲਈ।
First published: April 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...