Vastu Tips: ਕੋਈ ਵੀ ਨਵਾਂ ਕਾਰੋਬਾਰ ਕਰਨ ਜਾਂ ਜ਼ਮੀਨ ਖਰੀਦਣ ਦਾ ਹਰ ਕੋਈ ਚਾਹਵਾਨ ਹੁੰਦਾ ਹੈ। ਪਰ ਇਸਦੇ ਨਾਲ ਹੀ ਇਹ ਇੱਕ ਜ਼ਿੰਮੇਵਾਰੀ ਭਰਿਆ ਕੰਮ ਵੀ ਹੈ। ਇੱਕ ਵਾਰ ਗ਼ਲਤ ਥਾਂ ਲਗਾਇਆ ਪੈਸਾ ਤੁਹਾਡੇ ਲਈ ਕਈ ਆਰਥਿਕ ਪ੍ਰੇਸ਼ਾਨੀਆਂ ਖੜੀਆਂ ਕਰ ਸਕਦਾ ਹੈ। ਵਾਸਤੂ ਸ਼ਾਸਤ ਵਿੱਚ ਜ਼ਮੀਨ ਖਰੀਦਣ ਸੰਬੰਧੀ ਖ਼ਾਸ ਸੁਝਾਅ ਦਿੱਤੇ ਗਏ ਹਨ। ਇਸਦੇ ਨਾਲ ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਕਿਸ ਆਕਾਰ ਦੀ ਜ਼ਮੀਨ ਖਰੀਦਣਾ ਸ਼ੁਭ ਹੁੰਦਾ ਹੈ। ਵਾਸਤੂ ਸ਼ਾਸਤਰ ਵਿੱਚ ਦੱਸੇ ਗਏ ਜ਼ਮੀਨ ਦੇ ਆਕਾਰ ਤੁਹਾਡੇ ਜੀਵਨ ਲਈ ਬਹੁਤ ਹੀ ਚੰਗੇ ਤੇ ਖ਼ੁਸ਼ਕਿਸਮਤੀ ਭਰੇ ਸਾਬਿਤ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਜ਼ਮੀਨ ਦੇ ਸ਼ੁਭ ਆਕਾਰ ਕਿਹੜੇ ਹਨ।
ਵਾਸਤੂ ਸ਼ਾਸਤਰ ਵਿੱਚ ਜ਼ਮੀਨ ਦੇ ਸ਼ੁਭ ਆਕਾਰ
ਗੋਲਾਕਾਰ
ਵਾਸਤੂ ਸ਼ਾਸਤਰ ਵਿੱਚ ਗੋਲਾਕਾਰ ਜ਼ਮੀਨ ਨੂੰ ਬਹੁਤ ਹੀ ਸ਼ੁਭ ਮੰਨਿਆਂ ਜਾਂਦਾ ਹੈ। ਵਾਸਤੂ ਸ਼ਾਸਤਰ ਮੁਤਾਬਿਕ ਗੋਲਾਕਾਰ ਜ਼ਮੀਨ ਧਨ ਦੌਲਤ ਦੀ ਪ੍ਰਤੀਕ ਹੈ। ਗੋਲਾਕਾਰ ਜ਼ਮੀਨ ਖਰੀਦਣਾ ਤੁਹਾਡੇ ਲਈ ਬਹੁਤ ਲਾਭਕਾਰੀ ਹੋ ਸਕਦਾ ਹੈ। ਇਸ ਨਾਲ ਆਰਥਿਕ ਲਾਭ ਹੋਵੇਗਾ ਤੇ ਧੰਨ ਦੌਲਤ ਵਿੱਚ ਵੀ ਵਾਧਾ ਹੋਵੇਗਾ।
ਗੋਮੁਖਾਕਰ
ਗੋਮੁਖਾਕਰ ਜ਼ਮੀਨ ਤੋਂ ਭਾਵ ਹੈ ਕਿ ਜਿਸਦਾ ਪਿਛਲਾ ਪਾਸਾ ਵੱਡਾ ਅਤੇ ਮੂਹਰਲਾ ਪਾਸਾ ਛੋਟਾ ਹੋਵੇ। ਇਸਨੂੰ ਗਊਮੁੱਖਾ ਵੀ ਕਿਹਾ ਜਾਂਦਾ ਹੈ। ਘਰ ਬਣਾਉਣ ਲਈ ਇਸ ਜ਼ਮੀਨ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੋਮੁਖਾਕਰ ਜ਼ਮੀਨ ਬਰਕਤ ਵਿੱਚ ਵਾਧਾ ਕਰਦੀ ਹੈ। ਇਸ ਨਾਲ ਘਰ ਵਿੱਚ ਧੰਨ ਦੌਲਤ ਦੇ ਵਾਧੇ ਹੁੰਦੇ ਹਨ।
ਸਿੰਘਮੁਖਰ
ਸਿੰਘਮੁਖਰ ਜ਼ਮੀਨ ਆਕਾਰ ਵਿੱਚ ਪਿਛਲੇ ਪਾਸਿਓ ਛੋਟੀ ਤੇ ਮੂਹਰੇ ਪਾਸਿਓ ਚੌੜੀ ਹੁੰਦੀ ਹੈ। ਭਾਵ ਕਿ ਇਹ ਜ਼ਮੀਨ ਗੋਮੁਖਾਕਰ ਦੇ ਉਲਟ ਹੈ। ਇਸਨੂੰ ਸ਼ੇਰਮੁਖਾ ਵੀ ਕਿਹਾ ਜਾਂ ਦਾ ਹੈ। ਘਰ ਬਣਾਉਣ ਲਈ ਇਸ ਨੂੰ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਪਰ ਵਾਪਾਰ ਜਾਂ ਕਾਰੋਬਾਰ ਲਈ ਇਹ ਥਾਂ ਬਹੁਤ ਸ਼ੁਭ ਹੁੰਦੀ ਹੈ। ਜੇਕਰ ਤੁਸੀਂ ਕਾਰੋਬਾਰ ਲਈ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੰਘਮੁਖਰ ਆਕਾਰ ਦੀ ਜ਼ਮੀਨ ਖਰੀਦਣੀ ਚਾਹੀਦੀ ਹੈ।
ਵਰਗਾਕਾਰ
ਵਰਗਾਕਾਰ ਭਾਵ ਕਿ ਚੌਰਸ ਜ਼ਮੀਨ ਨੂੰ ਵੀ ਵਾਸਤੂ ਸ਼ਾਸਤਰ ਵਿੱਚ ਚੰਗਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਵਰਗਾਕਾਰ ਜ਼ਮੀਨ ਵਿੱਚ ਘਰ ਬਣਾਉਣ ਨਾਲ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਵਰਗਾਕਾਰ ਜ਼ਮੀਨ ਖਰੀਦਣ ਨਾਲ ਆਰਥਿਕ ਖ਼ੁਸ਼ਹਾਲੀ ਆਉਂਦੀ ਹੈ ਤੇ ਧਨ ਦੌਲਤ ਦੇ ਭੰਡਾਰ ਭਰਦੇ ਹਨ।
ਆਇਤਾਕਾਰ
ਵਾਸਤੂ ਸ਼ਾਸਤਰ ਵਿੱਚ ਆਇਤਾਰਕਾਰ ਜ਼ਮੀਨ ਨੂੰ ਲਾਭਦਾਇਕ ਤੇ ਸ਼ੁਭ ਮੰਨਿਆਂ ਜਾਂਦਾ ਹੈ। ਆਇਤਾਕਾਰ ਜ਼ਮੀਨ ਨੂੰ ਧੰਨ ਦੌਲਤ, ਤਰੱਕੀ ਤੇ ਔਲਾਦ ਦੇ ਸੁਖ ਲਈ ਸਭ ਤੋਂ ਵੱਧ ਚੰਗਾ ਮੰਨਿਆਂ ਜਾਂਦਾ ਹੈ। ਇਸ ਤੋਂ ਇਲਾਵਾ ਆਇਤਾਕਾਰ ਜ਼ਮੀਨ ਉੱਤੇ ਘਰ ਬਣਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Religion, Vastu tips