Home /News /lifestyle /

Guava Recipes: ਅਮਰੂਦ ਤੋਂ ਬਣਾਓ ਇਹ ਅਨੋਖੇ ਖਾਣੇ, ਜੀਵਨ ਭਰ ਯਾਦ ਰਹੇਗਾ ਸਵਾਦ

Guava Recipes: ਅਮਰੂਦ ਤੋਂ ਬਣਾਓ ਇਹ ਅਨੋਖੇ ਖਾਣੇ, ਜੀਵਨ ਭਰ ਯਾਦ ਰਹੇਗਾ ਸਵਾਦ

Guava Recipes: ਅਮਰੂਦ ਤੋਂ ਬਣਾਓ ਇਹ ਅਨੋਖੇ ਖਾਣੇ, ਜੀਵਨ ਭਰ ਯਾਦ ਰਹੇਗਾ ਸਵਾਦ

Guava Recipes: ਅਮਰੂਦ ਤੋਂ ਬਣਾਓ ਇਹ ਅਨੋਖੇ ਖਾਣੇ, ਜੀਵਨ ਭਰ ਯਾਦ ਰਹੇਗਾ ਸਵਾਦ

ਕੀ ਤੁਸੀਂ ਜਾਣਦੇ ਹੋ ਕਿ ਅਮਰੂਤ ਤੋਂ ਤੁਸੀਂ ਕਈ ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹੋ। ਜੀ ਹਾਂ, ਕੀ ਤੁਸੀਂ ਕਦੇ ਸੋਚਿਆ ਹੈ ਕਿ ਅਮਰੂਦ ਤੋਂ ਹਲਵਾ, ਬਰਫ਼ੀ, ਸਬਜ਼ੀ, ਚਟਨੀ ਆਦਿ ਬਣਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਡੇ ਲਈ ਅਮਰੂਦ ਤੋਂ ਬਣਨ ਵਾਲੀਆਂ ਕਈ ਸਾਰੀਆਂ ਚੀਜ਼ਾਂ ਦੀ ਰੈਸਿਪੀ ਲੈ ਕੇ ਆਏ ਹਾਂ।

ਹੋਰ ਪੜ੍ਹੋ ...
  • Share this:

Recipes from Guava: ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਬਾਜ਼ਾਰਾਂ ਵਿੱਚ ਅਮਰੂਦ ਦਿਖਣ ਲੱਗ ਪਏ ਹਨ। ਬਹੁਤ ਸਾਰੇ ਲੋਕਾਂ ਦਾ ਅਮਰੂਦ ਪਸੰਦੀਦਾ ਫ਼ਲ ਹੈ। ਇਸਨੂੰ ਇੱਕ ਫ਼ਲ ਦੇ ਰੂਪ ਵਿੱਚ ਖਾਧਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਤ ਤੋਂ ਤੁਸੀਂ ਕਈ ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹੋ। ਜੀ ਹਾਂ, ਕੀ ਤੁਸੀਂ ਕਦੇ ਸੋਚਿਆ ਹੈ ਕਿ ਅਮਰੂਦ ਤੋਂ ਹਲਵਾ, ਬਰਫ਼ੀ, ਸਬਜ਼ੀ, ਚਟਨੀ ਆਦਿ ਬਣਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਡੇ ਲਈ ਅਮਰੂਦ ਤੋਂ ਬਣਨ ਵਾਲੀਆਂ ਕਈ ਸਾਰੀਆਂ ਚੀਜ਼ਾਂ ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਨ੍ਹਾਂ ਅਮਰੂਦ ਰੈਸਿਪੀਜ਼ ਬਾਰੇ-

ਅਮਰੂਦ ਦੀ ਚਟਨੀ

ਸਰਦੀਆਂ ਵਿੱਚ ਅਮਰੂਦ ਦੀ ਚਟਨੀ ਬਹੁਤ ਹੀ ਪਸੰਦ ਕੀਤੀ ਜਾਂਦੀ ਹੈ। ਇਹ ਤੁਹਾਡੇ ਭੋਜਨ ਦੇ ਸਵਾਦ ਨੂੰ ਦੁੱਗਣਾ ਕਰ ਦਿੰਦੀ ਹੈ। ਇਸਨੂੰ ਬਣਾਉਣ ਲਈ ਤੁਹਾਨੂੰ ਅਮਰੂਦ, ਹਰੀ ਮਿਰਚ, ਹਰਾ ਧਨੀਆਂ, ਨਿੰਬੂ, ਅਦਰਕ ਆਦਿ ਦੀ ਲੋੜ ਪਵੇਗੀ। ਇਸਨੂੰ ਤੁਸੀਂ ਮਿਕਸੀ ਦੀ ਮਦਦ ਨਾਲ ਮਿੰਟਾਂ ਵਿੱਚ ਤਿਆਰ ਕਰ ਸਕਦੇ ਹੋ।

ਅਮਰੂਦ ਦਾ ਜੂਸ

ਅਮਰੂਦ ਨੂੰ ਪ੍ਰਮੁੱਖ ਰੂਪ ਵਿੱਚ ਇੱਕ ਫ਼ਲ ਦੇ ਵਜੋਂ ਖਾਧਾ ਜਾਂਦਾ ਹੈ। ਹੋਰ ਫ਼ਲਾਂ ਦੀ ਤਰ੍ਹਾਂ ਤੁਸੀਂ ਅਮਰੂਦ ਦਾ ਜੂਸ ਵੀ ਬਣਾ ਸਕਦੇ ਹੋ। ਇਹ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸਦੇ ਨਾਲ ਹੀ ਇਹ ਸਵਾਦ ਭਰਪੂਰ ਵੀ ਹੁੰਦਾ ਹੈ। ਅਮਰੂਦ ਦਾ ਜੂਸ ਬਣਾਉਂਦੇ ਸਮੇਂ, ਇਸ ਵਿੱਚ ਚੀਨੀ, ਕਾਲਾ ਨਮਕ ਮਿਲਾਉਣ ਨਾਲ ਇਸਦਾ ਸਵਾਦ ਦੁੱਗਣਾ ਹੋ ਜਾਂਦਾ ਹੈ।

ਅਮਰੂਦ ਦਾ ਹਲਵਾ

ਅਮਰੂਦ ਦਾ ਹਲਵਾ ਬਹੁਤ ਹੀ ਸਵਾਦ ਬਣਦਾ ਹੈ ਅਤੇ ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਮਰੂਦ ਦਾ ਹਲਵਾ ਇਮਉਨਟੀ ਸਿਸਟਮ ਨੂੰ ਵੀ ਮਜ਼ਬੂਤ ਬਣਾਉਣਦਾ ਹੈ। ਅਮਰੂਦ ਹਲਵਾ ਬਣਾਉਣ ਲਈ ਤੁਹਾਨੂੰ ਮਾਵਾ, ਦੇਸੀ ਘਿਓ, ਸੁੱਕੇ ਮੇਵੇ ਤੇ ਅਮਰੂਦ ਦੀ ਲੋੜ ਪਵੇਗੀ। ਇਸਨੂੰ ਤੁਸੀਂ ਆਮ ਹਲਵੇ ਦੀ ਤਰ੍ਹਾਂ ਹੀ ਤਿਆਰ ਕਰ ਸਕਦੇ ਹੋ।

ਅਮਰੂਦ ਬਰਫ਼ੀ

ਅਮਰੂਦ ਤੋਂ ਬਣੀ ਬਰਫ਼ੀ ਦਾ ਸਵਾਦ ਬਹੁਤ ਹੀ ਚੰਗਾ ਹੁੰਦਾ ਹੈ। ਇਹ ਸਾਡੇ ਲਈ ਬਹੁਤ ਹੀ ਸਿਤਮੰਦ ਵਿਕਲਪ ਹੈ। ਇਸਨੂੰ ਬਣਾਉਣ ਲਈ ਤੁਹਾਨੂੰ ਖੰਡ, ਨਿੰਬੂ ਦਾ ਰਸ, ਦੇਸੀ ਘਿਓ ਤੇ ਅਮਰੂਦ ਦੀ ਲੋੜ ਪਵੇਗੀ। ਇਸਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਤੁਸੀਂ ਘਰ ਵਿੱਚ ਅਮਰੂਦ ਬਰਫ਼ੀ ਬਣਾ ਕੇ ਇਸਦਾ ਮਜ੍ਹਾ ਲੈ ਸਕਦੇ ਹੋ।

ਅਮਰੂਦ ਦੀ ਸਬਜ਼ੀ

ਤੁਸੀਂ ਅਮਰੂਦ ਤੋਂ ਸਬਜ਼ੀ ਵੀ ਬਣਾ ਸਕਦੇ ਹੋ। ਇਹ ਬਹੁਤ ਸਵਾਦਿਸ਼ਟ ਲੱਗਦੀ ਹੈ। ਅਮਰੂਦ ਸਬਜ਼ੀ ਦੀ ਕਰੀ ਬਣਾਉਣ ਲਈ ਟਮਾਟਰ ਤੇ ਕਈ ਸਾਰੇ ਮਸਾਲਿਆਂ ਦੀ ਤੁਹਾਨੂੰ ਲੋੜ ਪਵੇਗੀ।

Published by:Tanya Chaudhary
First published:

Tags: Food, Fruits, Recipe