HOME » NEWS » Life

ਬੈਂਕ ਖਾਤੇ 'ਚੋਂ ਪੈਸੇ ਗਾਇਬ ਹੋ ਜਾਣ ਤਾਂ ਕੀ ਕਰੀਏ, ਜਾਣੋ ਕਿਵੇਂ ਵਾਪਸ ਮਿਲੇਗੀ ਪੂਰੀ ਰਕਮ

News18 Punjabi | News18 Punjab
Updated: July 12, 2021, 4:05 PM IST
share image
ਬੈਂਕ ਖਾਤੇ 'ਚੋਂ ਪੈਸੇ ਗਾਇਬ ਹੋ ਜਾਣ ਤਾਂ ਕੀ ਕਰੀਏ, ਜਾਣੋ ਕਿਵੇਂ ਵਾਪਸ ਮਿਲੇਗੀ ਪੂਰੀ ਰਕਮ
ਬੈਂਕ ਖਾਤੇ 'ਚੋਂ ਪੈਸੇ ਗਾਇਬ ਹੋ ਜਾਣ ਤਾਂ ਕੀ ਕਰੀਏ, ਜਾਣੋ ਕਿਵੇਂ ਵਾਪਸ ਮਿਲੇਗੀ ਪੂਰੀ ਰਕਮ

  • Share this:
  • Facebook share img
  • Twitter share img
  • Linkedin share img
ਬੈਂਕ ਖਾਤੇ ਵਿਚੋਂ ਪੈਸੇ ਗਾਇਬ ਹੋਣ ਤੇ ਧੋਖਾਧੜੀ ਦੇ ਮਾਮਲੇ ਗਲਾਤਾਰ ਵਧ ਰਹੇ ਹਨ। ਬੈਂਕ ਅਤੇ ਆਰਬੀਆਈ ਵੀ ਲਗਾਤਾਰ ਆਪਣੇ ਗ੍ਰਾਹਕਾਂ ਨੂੰ ਸੁਚੇਤ ਕਰਦੇ ਰਹਿੰਦੇ ਹਨ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਓਟੀਪੀ ਸਾਂਝਾ ਕਰਨ ਤੋਂ ਬਚਣ। ਇਸ ਦੇ ਨਾਲ, ਜੇਕਰ ਬੈਂਕ ਵਿੱਚ ਕਿਸੇ ਕਿਸਮ ਦੀ ਆਨਲਾਈਨ ਧੋਖਾਧੜੀ ਹੁੰਦੀ ਹੈ ਤਾਂ ਬੈਂਕ ਤੁਰਤ ਬੈਂਕ ਨੂੰ ਸੂਚਿਤ ਕਰਨ ਦੀ ਸਲਾਹ ਦਿੰਦੇ ਹਨ। ਤੁਸੀਂ ਤੁਰਤ ਨੋਟਿਸ ਦੇ ਕੇ ਆਪਣੇ ਨੁਕਸਾਨ ਨੂੰ ਘਟਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...

ਪੂਰੇ ਪੈਸੇ ਵਾਪਸ ਕਿਵੇਂ ਵਾਪਸ ਮਿਲ ਸਕਦੇ ਹਨ?
ਹੁਣ ਬਹੁਤੇ ਲੋਕਾਂ ਦੇ ਮਨ ਵਿਚ ਇਹ ਸਵਾਲ ਉੱਠਦਾ ਹੈ ਕਿ ਜੇ ਅਜਿਹੀ ਠੱਗੀ ਹੋਈ ਹੈ ਤਾਂ ਪੈਸੇ ਵਾਪਸ ਕਿਵੇਂ ਮਿਲਣ? ਨਾਲ ਹੀ, ਜੇ ਤੁਸੀਂ ਬੈਂਕ ਖਾਤੇ ਵਿਚੋਂ ਪੈਸੇ ਨਿਕਲਣ ਬਾਰੇ ਸ਼ਿਕਾਇਤ ਕਰਦੇ ਹੋ, ਤਾਂ ਬੈਂਕ ਪੈਸੇ ਕਿੱਥੋਂ ਵਾਪਸ ਕਰੇਗਾ। ਦਰਅਸਲ, ਅਜਿਹੇ ਸਾਈਬਰ ਧੋਖਾਧੜੀ ਦੇ ਮੱਦੇਨਜ਼ਰ ਬੈਂਕਾਂ ਦੁਆਰਾ ਇੰਸੋਰੈਂਸ ਪਾਲਿਸੀ ਲਈ ਜਾਂਦੀ ਹੈ।
ਬੈਂਕ ਤੁਹਾਡੇ ਨਾਲ ਹੋਈ ਧੋਖਾਧੜੀ ਬਾਰੇ ਸਾਰੀ ਜਾਣਕਾਰੀ ਸਿੱਧੇ ਤੌਰ 'ਤੇ ਬੀਮਾ ਕੰਪਨੀ ਨੂੰ ਦੱਸੇਗਾ ਅਤੇ ਉੱਥੋਂ ਬੀਮੇ ਦੇ ਪੈਸੇ ਲੈ ਕੇ ਤੁਹਾਡੇ ਨੁਕਸਾਨ ਦੀ ਭਰਪਾਈ ਕਰੇਗਾ। ਬੀਮਾ ਕੰਪਨੀਆਂ ਸਾਈਬਰ ਧੋਖਾਧੜੀ ਤੋਂ ਬਚਣ ਲਈ ਲੋਕਾਂ ਨੂੰ ਸਿੱਧੀ ਕਵਰੇਜ ਵੀ ਦੇ ਰਹੀਆਂ ਹਨ।

ਧੋਖਾਧੜੀ ਦੇ 3 ਦਿਨਾਂ ਦੇ ਅੰਦਰ ਸ਼ਿਕਾਇਤ
ਜੇ ਕੋਈ ਤੁਹਾਡੇ ਬੈਂਕ ਖਾਤੇ ਵਿਚੋਂ ਗਲਤ ਢੰਗ ਨਾਲ ਪੈਸੇ ਨਿਕਲਦੇ ਹਨ ਅਤੇ ਤੁਸੀਂ ਇਸ ਮਾਮਲੇ ਬਾਰੇ ਤਿੰਨ ਦਿਨਾਂ ਦੇ ਅੰਦਰ ਬੈਂਕ ਨੂੰ ਸ਼ਿਕਾਇਤ ਕਰਦੇ ਹੋ, ਤਾਂ ਤੁਹਾਨੂੰ ਇਹ ਨੁਕਸਾਨ ਨਹੀਂ ਸਹਿਣਾ ਪਏਗਾ। ਆਰਬੀਆਈ ਨੇ ਇਹ ਵੀ ਕਿਹਾ ਹੈ ਕਿ ਨਿਸ਼ਚਤ ਸਮੇਂ ਦੇ ਅੰਦਰ ਬੈਂਕ ਨੂੰ ਸੂਚਿਤ ਕਰਨ 'ਤੇ ਗਾਹਕ ਦੇ ਖਾਤੇ 'ਚੋਂ ਧੋਖਾਧੜੀ ਨਾਲ ਕਢਵਾਈ ਗਈ ਰਕਮ 10 ਦਿਨਾਂ ਦੇ ਅੰਦਰ ਉਸ ਦੇ ਬੈਂਕ ਖਾਤੇ 'ਚ ਵਾਪਸ ਕਰ ਦਿੱਤੀ ਜਾਵੇਗੀ। ਆਰਬੀਆਈ ਨੇ ਇਹ ਵੀ ਕਿਹਾ ਹੈ ਕਿ ਜੇ 4-7 ਦਿਨਾਂ ਬਾਅਦ ਬੈਂਕ ਖਾਤੇ ਦੀ ਧੋਖਾਧੜੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਗਾਹਕ ਨੂੰ 25,000 ਰੁਪਏ ਤੱਕ ਦਾ ਨੁਕਸਾਨ ਸਹਿਣਾ ਪਏਗਾ।

ਤੁਹਾਨੂੰ ਕਿੰਨੀ ਰਕਮ ਵਾਪਸ ਆਵੇਗੀ
ਜੇ ਬੇਸਿਕ ਸੇਵਿੰਗ ਬੈਂਕਿੰਗ ਡਿਪਾਜ਼ਿਟ ਖਾਤਾ ਹੈ ਭਾਵ ਜ਼ੀਰੋ ਬੈਲੇਂਸ ਖਾਤਾ ਹੈ, ਤਾਂ ਤੁਹਾਡੀ ਦੇਣਦਾਰੀ 5000 ਰੁਪਏ ਹੋਵੇਗੀ। ਯਾਨੀ ਜੇਕਰ ਤੁਹਾਡੇ ਬੈਂਕ ਖਾਤੇ ਵਿਚੋਂ 10,000 ਰੁਪਏ ਦਾ ਅਣਅਧਿਕਾਰਤ ਲੈਣ-ਦੇਣ ਹੋਇਆ ਹੈ, ਤਾਂ ਤੁਹਾਨੂੰ ਬੈਂਕ ਤੋਂ ਸਿਰਫ 5000 ਰੁਪਏ ਵਾਪਸ ਮਿਲਣਗੇ। ਬਾਕੀ 5000 ਰੁਪਏ ਦਾ ਨੁਕਸਾਨ ਤੁਹਾਨੂੰ ਭੁਗਤਣਾ ਪਏਗਾ।

ਸੇਵਿੰਗਜ਼ ਅਕਾਉਂਟ ਦੇ ਕਿਹੜੇ ਨਿਯਮ ਹਨ
ਜੇ ਤੁਹਾਡੇ ਕੋਲ ਬਚਤ ਖਾਤਾ ਹੈ ਅਤੇ ਤੁਹਾਡੇ ਖਾਤੇ ਵਿਚੋਂ ਅਣਅਧਿਕਾਰਤ ਲੈਣ-ਦੇਣ ਹੋਇਆ ਹੈ, ਤਾਂ ਤੁਹਾਡੀ ਜ਼ਿੰਮੇਵਾਰੀ 10000 ਰੁਪਏ ਹੋਵੇਗੀ। ਭਾਵ, ਜੇ ਤੁਹਾਡੇ ਖਾਤੇ ਵਿਚੋਂ 20,000 ਰੁਪਏ ਦਾ ਅਣਅਧਿਕਾਰਤ ਲੈਣ-ਦੇਣ ਹੋਇਆ ਹੈ, ਤਾਂ ਤੁਹਾਨੂੰ ਬੈਂਕ ਤੋਂ ਸਿਰਫ 10,000 ਰੁਪਏ ਵਾਪਸ ਮਿਲਣਗੇ। ਬਾਕੀ 10,000 ਰੁਪਏ ਦਾ ਨੁਕਸਾਨ ਤੁਹਾਨੂੰ ਭੁਗਤਣਾ ਪਏਗਾ।
Published by: Gurwinder Singh
First published: July 12, 2021, 3:59 PM IST
ਹੋਰ ਪੜ੍ਹੋ
ਅਗਲੀ ਖ਼ਬਰ