Relationship Tips: ਪਿਆਰ ਵਿੱਚ ਝਗੜੇ ਹੋਣਾ ਆਮ ਗੱਲ ਹੈ ਪਰ ਕਈ ਵਾਰ ਝਗੜੇ ਰਿਸ਼ਤਿਆਂ ਦੇ ਟੁੱਟਣ ਤੱਕ ਦੀ ਨੌਬਤ ਲੈ ਆਉਂਦੇ ਹਨ। ਝਗੜੇ ਕਿਸੇ ਵੀ ਗੱਲ ਨੂੰ ਲੈ ਕੇ ਹੋ ਸਕਦੇ ਹਨ। ਵਿਚਾਰਾਂ ਦਾ ਨਾ ਮਿਲਣਾ ਜਾਂ ਕਿਸੇ ਤਰ੍ਹਾਂ ਦੀ ਗਲਤ ਫਹਿਮੀ ਝਗੜੇ ਦੀ ਵਜ੍ਹਾ ਬਣ ਸਕਦੀ ਹੈ। ਖੈਰ ਝਗੜੇ ਤੋਂ ਬਾਅਦ ਦੇ ਸਮੇਂ ਵਿੱਚ ਤੁਸੀਂ ਕੀ ਕਰਦੇ ਹੋ, ਰਿਸ਼ਤੇ ਉਸ ਉੱਤੇ ਟਿਕਿਆ ਹੁੰਦਾ ਹੈ। ਵਾਸਤਵ ਵਿੱਚ, ਜੇਕਰ ਸਥਿਤੀ ਨੂੰ ਸਮਝਦਾਰੀ ਨਾਲ ਸੰਭਾਲਿਆ ਜਾਂਦਾ ਹੈ, ਤਾਂ ਹੀ ਕੋਈ ਵਿਅਕਤੀ ਆਪਣੇ ਰਿਸ਼ਤੇ ਨੂੰ ਸੁਧਾਰਨ ਤੇ ਮਜ਼ਬੂਤ ਕਰਨ ਦਾ ਕੰਮ ਕਰ ਸਕਦਾ ਹੈ। ਅਜਿਹੇ ਵਿੱਚ ਝਗੜੇ ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਆਓ ਜਾਣਦੇ ਹਾਂ...
-ਝਗੜਾ ਖਤਮ ਹੋਣ ਤੋਂ ਬਾਅਦ ਇਕੱਠੇ ਬੈਠੋ ਤੇ ਮੈਚਿਓਰਿਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਤੇ ਇੱਕ ਦੂਜੇ ਦੀ ਆਲੋਚਨਾ ਕਰਨ ਦੀ ਬਜਾਏ, ਬਹਿਸ ਦੌਰਾਨ ਤੁਸੀਂ ਕਿਵੇਂ ਮਹਿਸੂਸ ਕੀਤਾ ਇਸ ਵਿਚਾਰ ਨੂੰ ਸਾਂਝੇ ਕਰੋ।
-ਹਮੇਸ਼ਾ ਆਪਣੇ ਬਾਰੇ ਨਾ ਸੋਚੋ, ਹਮੇਸ਼ਾ ਆਪਣੀ ਕਹਿਣ ਦੀ ਬਜਾਏ ਦੂਜੇ ਦੀ ਸੁਣਨ ਦੀ ਸਮਰੱਥਾ ਰੱਖੋ। ਦੂਜੇ ਵਿਅਕਤੀ ਦੀ ਗੱਲ ਸੁਣੋ ਅਤੇ ਉਹਨਾਂ ਦੇ ਅਨੁਭਵ ਜਾਂ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਦੂਜੇ ਨੂੰ ਹਮਦਰਦੀ ਦਿਓ।
-ਤੁਸੀਂ ਗੱਲਬਾਤ ਕਰਦੇ ਹੋਏ ਉਨ੍ਹਾਂ ਗੱਲਾਂ ਬਾਰੇ ਦੱਸ ਸਕਦੇ ਹੋ ਜਿਸ ਕਾਰਨ ਤੁਹਾਨੂੰ ਗੁੱਸਾ ਆਇਆ ਤੇ ਤੁਸੀਂ ਇੱਸ ਝਗੜੇ ਵਿੱਚ ਪਏ। ਅਜਿਹਾ ਕਰਨ ਨਾਲ ਭਵਿੱਖ ਦੇ ਝਗੜਿਆਂ ਨੂੰ ਰੋਕਿਆ ਜਾ ਸਕਦਾ ਹੈ।
-ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵਜਦੀ ਇਸ ਲਈ ਇਮਾਨਦਾਰੀ ਨਾਲ ਆਪਣੇ ਹਿੱਸੇ ਦੀ ਗਲਤੀ ਮੰਨ ਕੇ ਝਗੜਾ ਖਤਮ ਕਰਨ ਦੀ ਕੋਸ਼ਿਸ਼ ਕਰੋ। ਜੇ ਅਜਿਹਾ ਨਾ ਕੀਤਾ ਤਾਂ ਝਗੜਾ ਹੋਰ ਵੱਧ ਸਕਦਾ ਹੈ।
-ਲੋਕ ਗੁੱਸੇ ਵਿੱਚ ਆ ਕੇ ਕਈ ਤਰ੍ਹਾਂ ਦੇ ਗਲਤ ਫੈਸਲੇ ਲੈ ਲੈਂਦੇ ਹਨ। ਜਦੋਂ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੋਵੋ ਤਾਂ ਉਸ ਵੇਲੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲਵੋ। ਹਮੇਸ਼ਾ ਇਹ ਗੱਲ ਆਪਣੇ ਧਿਆਨ ਵਿੱਚ ਰੱਖੋ ਕਿ ਜੇ ਤੁਸੀਂ ਆਪਣਾ ਆਪਾ ਗਵਾਇਆ ਤਾਂ ਤੁਸੀਂ ਇਹ ਰਿਸ਼ਤੇ ਨੂੰ ਖਤਮ ਕਰ ਦਿਓਗੇ, ਇਸ ਲਈ ਜਜ਼ਬਾਤਾਂ ਉੱਤੇ ਕਾਬੂ ਰੱਖੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fight, How to strengthen relationship, Love, Relationship Tips