Home /News /lifestyle /

ਅਚਾਨਕ ਆਈ ਪੈਸੇ ਦੀ ਲੋੜ ਨੂੰ ਪੂਰਾ ਕਰਨ ਲਈ ਕੀ ਹੋਵੇਗਾ ਬਿਹਤਰ- ਲੋਨ, FD ਜਾਂ ਪ੍ਰੋਪਰਟੀ? ਇੱਥੇ ਸਮਝੋ

ਅਚਾਨਕ ਆਈ ਪੈਸੇ ਦੀ ਲੋੜ ਨੂੰ ਪੂਰਾ ਕਰਨ ਲਈ ਕੀ ਹੋਵੇਗਾ ਬਿਹਤਰ- ਲੋਨ, FD ਜਾਂ ਪ੍ਰੋਪਰਟੀ? ਇੱਥੇ ਸਮਝੋ

ਅਚਾਨਕ ਆਈ ਪੈਸੇ ਦੀ ਲੋੜ ਨੂੰ ਪੂਰਾ ਕਰਨ ਲਈ ਕੀ ਹੋਵੇਗਾ ਬਿਹਤਰ- ਲੋਨ, FD ਜਾਂ ਪ੍ਰੋਪਰਟੀ?

ਅਚਾਨਕ ਆਈ ਪੈਸੇ ਦੀ ਲੋੜ ਨੂੰ ਪੂਰਾ ਕਰਨ ਲਈ ਕੀ ਹੋਵੇਗਾ ਬਿਹਤਰ- ਲੋਨ, FD ਜਾਂ ਪ੍ਰੋਪਰਟੀ?

ਕੁੱਝ ਲੋਕ ਪੈਸੇ FD ਵਿੱਚ ਜਮਾਂ ਕਰਵਾਉਂਦੇ ਹਨ ਜਦਕਿ ਥੋੜ੍ਹੇ-ਥੋੜ੍ਹੇ ਪੈਸੇ ਹਰ ਮਹੀਨੇ SIP ਜਾਂ RD ਅਕਾਊਂਟ ਵਿੱਚ ਜਮਾਂ ਕਰਦੇ ਹਨ। ਕੁੱਝ ਲੋਕ ਔਖੇ ਸਮੇਂ ਲਈ ਜ਼ਮੀਨ-ਜਾਇਦਾਦ ਖਰੀਦ ਕੇ ਰੱਖਦੇ ਹਨ ਕਿ ਔਖੇ ਸਮੇਂ ਵਿੱਚ ਇਸਨੂੰ ਵੇਚ ਕੇ ਆਪਣੀ ਲੋੜ ਪੂਰੀ ਕੀਤੀ ਜਾ ਸਕੇ।

  • Share this:

Fixed Deposit: ਬੱਚਤ ਇੱਕ ਚੰਗੀ ਆਦਤ ਹੈ ਜੋ ਸਾਡੇ ਉੱਤੇ ਆਉਣ ਵਾਲੇ ਕਿਸੇ ਵੀ ਔਖੇ ਸਮੇਂ ਨੂੰ ਆਸਾਨੀ ਨਾਲ ਨਜਿੱਠਣ ਵਿੱਚ ਮਦਦ ਕਰਦੀ ਹੈ। ਲੋਕ ਆਪਣੇ ਮੁਸ਼ਕਿਲ ਦੇ ਸਮੇਂ ਲਈ ਜਾਂ ਐਮਰਜੈਂਸੀ ਲਈ ਵੱਖ-ਵੱਖ ਤਰੀਕਿਆਂ ਨਾਲ ਪੈਸੇ ਦੀ ਬੱਚਤ ਕਰਦੇ ਹਨ। ਕੁੱਝ ਲੋਕ ਪੈਸੇ FD ਵਿੱਚ ਜਮਾਂ ਕਰਵਾਉਂਦੇ ਹਨ ਜਦਕਿ ਥੋੜ੍ਹੇ-ਥੋੜ੍ਹੇ ਪੈਸੇ ਹਰ ਮਹੀਨੇ SIP ਜਾਂ RD ਅਕਾਊਂਟ ਵਿੱਚ ਜਮਾਂ ਕਰਦੇ ਹਨ। ਕੁੱਝ ਲੋਕ ਔਖੇ ਸਮੇਂ ਲਈ ਜ਼ਮੀਨ-ਜਾਇਦਾਦ ਖਰੀਦ ਕੇ ਰੱਖਦੇ ਹਨ ਕਿ ਔਖੇ ਸਮੇਂ ਵਿੱਚ ਇਸਨੂੰ ਵੇਚ ਕੇ ਆਪਣੀ ਲੋੜ ਪੂਰੀ ਕੀਤੀ ਜਾ ਸਕੇ।

ਪਰ ਕੀ ਤੁਸੀਂ ਜਾਣਦੇ ਹੋ ਕਿ ਐਮਰਜੈਂਸੀ ਵਿੱਚ ਤੁਹਾਨੂੰ ਕਿਸ ਦੀ ਵਰਤੋਂ ਕਰਨੀ ਚਾਹੀਦੀ ਹੈ? ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਹਰ ਵਿਅਕਤੀ ਦੀਆਂ ਲੋੜਾਂ ਵੱਖ-ਵੱਖ ਹੁੰਦੀਆਂ ਹਨ। ਇਸ ਲਈ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਕਿ ਤੁਹਾਨੂੰ FD ਤੁੜਵਾਉਣੀ ਹੈ ਜਾਂ ਕਰਜ਼ ਲੈਣਾ ਹੈ ਜਾਂ ਆਪਣੀ ਪ੍ਰੋਪਰਟੀ ਵੇਚਣੀ ਹੈ ਕੁੱਝ ਗੱਲਾਂ ਬਾਰੇ ਅਹਿਮ ਜਾਣਕਾਰੀ ਹੋਣੀ ਚਾਹੀਦੀ ਹੈ।

ਅੱਜ ਅਸੀਂ ਤੁਹਾਨੂੰ ਇਹਨਾਂ ਮਹੱਤਵਪੂਰਨ ਗੱਲਾਂ ਬਾਰੇ ਦੱਸਾਂਗੇ ਤਾਂ ਜੋ ਤੁਹਾਨੂੰ ਫ਼ੈਸਲਾ ਲੈਣ ਵਿੱਚ ਆਸਾਨੀ ਹੋਵੇ।

ਹੁਣ ਤੱਕ ਅਸੀਂ ਸਮਝਿਆ ਹੈ ਕਿ ਐਮਰਜੈਂਸੀ ਵਿੱਚ ਸਾਡੇ ਕੋਲ ਤਿੰਨ ਵਿਕਲਪ ਹੁੰਦੇ ਹਨ: ਲੋਨ, ਫਿਕਸਡ ਡਿਪੋਜ਼ਿਟ ਅਤੇ ਪ੍ਰੋਪਰਟੀ

ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਿਵੇਸ਼ ਬਾਰੇ ਜਿਸਨੂੰ ਤੁਸੀਂ ਐਮਰਜੈਂਸੀ ਲਈ ਨਿਵੇਸ਼ ਕੀਤਾ ਹੈ। ਕੀ ਐਮਰਜੈਂਸੀ ਵਿੱਚ ਇਸਨੂੰ ਕਢਵਾਉਣਾ ਸਹੀ ਹੈ? ਤਾਂ ਆਓ ਜਾਣਦੇ ਹਾਂ: ਜੇਕਰ ਤੁਸੀਂ ਕਰਜ਼ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਜੋ ਨਿਵੇਸ਼ ਤੁਸੀਂ ਕੀਤਾ ਹੈ ਉਸ 'ਤੇ ਮਿਲਣ ਵਾਲੀ ਵਿਆਜ ਦਰ ਕਰਜ਼ ਨਾਲੋਂ ਜ਼ਿਆਦਾ ਹੈ ਤਾਂ ਤੁਸੀਂ ਕਰਜ਼ ਲੈ ਸਕਦੇ ਹੋ। ਪਰ ਜੇਕਰ ਤੁਹਾਡੇ ਕਰਜ਼ ਦੀ ਵਿਆਜ ਦਰ ਜ਼ਿਆਦਾ ਹੈ ਤਾਂ ਤੁਹਾਨੂੰ ਕਰਜ਼ ਨਹੀਂ ਲੈਣਾ ਚਾਹੀਦਾ ਬਲਕਿ ਆਪਣੇ ਨਿਵੇਸ਼ ਨੂੰ ਐਮਰਜੈਂਸੀ ਫ਼ੰਡ ਵਜੋਂ ਵਰਤਣਾ ਸਹੀ ਹੈ।

ਦੂਸਰੀ ਮਹੱਤਵਪੂਰਨ ਗੱਲ ਹੈ ਕਿ ਤੁਹਾਨੂੰ ਕਿੰਨੇ ਪੈਸਿਆਂ ਦੀ ਲੋੜ ਹੈ। ਜੇਕਰ ਰਕਮ ਥੋੜ੍ਹੀ ਹੈ ਤਾਂ ਤੁਹਾਨੂੰ ਇਸ ਲਈ ਆਪਣੀ ਜਾਇਦਾਦ ਜਾਂ ਪ੍ਰੋਪਰਟੀ ਵੇਚਣ ਦੀ ਲੋੜ ਨਹੀਂ ਬਲਕਿ ਇਸ ਸਮੇਂ ਤੁਸੀਂ ਲੋਨ ਜਾਂ ਕੋਈ FD ਵਰਤ ਸਕਦੇ ਹੋ। ਪਰ ਇਸਦੇ ਉਲਟ ਜੇਕਰ ਤੁਹਾਨੂੰ ਇੱਕ ਵੱਡੀ ਰਕਮ ਚਾਹੀਦੀ ਹੈ ਤਾਂ ਤੁਹਾਨੂੰ ਕਰਜ਼ ਲੈਣ ਦੀ ਬਜਾਏ ਆਪਣੀ ਪ੍ਰੋਪਰਟੀ ਵੇਚਣ ਦਾ ਫੈਸਲਾ ਲੈਣਾ ਚਾਹੀਦਾ ਹੈ। ਕਿਉਂਕਿ ਜ਼ਿਆਦਾ ਰਕਮ 'ਤੇ ਤੁਹਾਨੂੰ ਵਿਆਜ ਵੀ ਜ਼ਿਆਦਾ ਭੁਗਤਾਨ ਕਰਨਾ ਪਵੇਗਾ ਇਸ ਲਈ ਪ੍ਰੋਪਰਟੀ ਵੇਚ ਕੇ ਤੁਸੀਂ ਵਿਆਜ ਤੋਂ ਬਚ ਸਕਦੇ ਹੋ।

ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਤੁਹਾਡੇ ਕੋਲ ਕਿੰਨਾ ਸਮਾਂ ਹੈ ਭਾਵ ਤੁਹਾਨੂੰ ਕਿੰਨੀ ਜਲਦੀ ਪੈਸਿਆਂ ਦੀ ਲੋੜ ਹੈ। ਜਲਦੀ ਪੈਸਿਆਂ ਲਈ ਤੁਸੀਂ ਆਪਣੀ ਪ੍ਰੋਪਰਟੀ ਨਹੀਂ ਵੇਚ ਸਕਦੇ ਕਿਉਂਕਿ ਇਸ ਲਈ ਸਮਾਂ ਲਗਦਾ ਹੈ। ਤੁਹਾਨੂੰ ਇਸ ਸਮੇਂ ਲੋਨ ਜਾਂ ਹੋਰ ਨਿਵੇਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸਨੂੰ ਜਲਦੀ ਲਿਕੁਈਡੇਟ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਜਾਇਦਾਦ ਵੇਚਣ ਬਾਰੇ ਸੋਚ ਸਕਦੇ ਹੋ।

ਅਗਲੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ FD ਕਰਵਾਉਂਦੇ ਸਮੇਂ ਜੇਕਰ ਤੁਸੀਂ ਟੈਕਸ ਛੂਟ ਦੇ ਲਾਭ ਲੈਣ ਲਈ FD ਕਾਰਵਾਈ ਹੈ ਤਾਂ ਤੁਹਾਨੂੰ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ 'ਤੇ ਟੈਕਸ ਛੂਟ ਵਾਪਸ ਕਰਨੀ ਹੋਵੇਗੀ। ਜੇਕਰ ਤੁਸੀਂ ਪ੍ਰੋਪਰਟੀ ਵੇਚਦੇ ਹੋ ਤਾਂ ਇੱਥੇ ਵੀ ਤੁਹਾਨੂੰ ਟੈਕਸ ਦੇਣਾ ਪਵੇਗਾ ਜਿਸਨੂੰ ਕੈਪੀਟਲ ਗੇਨ (Capital Gain) ਕਹਿੰਦੇ ਹਨ। ਇਸ ਲਈ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ।

Published by:Tanya Chaudhary
First published:

Tags: Fixed Deposits, Loan, Property