ਸਾਲ 2021 ਦੇ ਕਰੋਨਾ ਨਾਲ ਸੰਘਰਸ਼ ਤੋਂ ਬਾਅਦ, ਸਾਲ 2022 ਚੜ੍ਹਨ ਹੀ ਵਾਲਾ ਹੈ। ਇਸ ਨਵੇਂ ਸਾਲ ਦੀ ਖ਼ੁਸ਼ੀ ਦੇ ਮੌਕੇ ਉੱਤੇ ਤੁਸੀਂ ਘਰ ਬੈਠੇ ਹੀ ਆਪਣੇ ਪਿਆਰਿਆਂ ਅਤੇ ਕਰੀਬੀਆਂ ਨੂੰ ਵਧਾਈ ਸੰਦੇਸ਼ ਭੇਜ ਸਕਦੇ ਹੋ। ਇਹ ਸ਼ੁਭਕਾਮਨਾਵਾਂ ਕਿਸੇ ਟੈਕਸ, ਫੋਟੋ, ਵੀਡੀਓ ਦੇ ਰੂਪ ਵਿੱਚ ਹੋ ਸਕਦੀਆਂ ਹਨ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੀਤ ਚੁੱਕਿਆ ਸਾਲ 2021 ਕਰੋਨਾ ਸੰਕਟ ਦਾ ਕਾਲ ਰਿਹਾ ਹੈ। ਕਰੋਨਾ ਦੇ ਇਸ ਦੌਰ ਵਿੱਚ ਬਹੁਤਿਆਂ ਨੇ ਆਪਣੇ ਕਰੀਬੀਆਂ ਨੂੰ ਖੋਇਆ ਹੈ। ਇਸਦੇ ਨਾਲ ਹੀ ਇਸ ਸਾਲ ਵਿੱਚ ਵੱਡੀਆਂ ਰਾਜਨੀਤਿਕ ਘਟਨਾਵਾਂ ਵੀ ਵਾਪਰੀਆਂ ਹਨ। ਜਿਵੇਂ ਕਿ ਤਾਲੀਬਾਨ ਦਾ ਅਫ਼ਗਾਨਿਸਤਾਨ ਉੱਤੇ ਕਬਜ਼ਾ, ਜਿਸ ਕਾਰਨ ਆਮ ਲੋਕਾਂ ਲਈ ਸੰਕਟ ਭਰੀ ਸਥਿਤੀ ਰਹੀ ਹੈ। ਸੋ ਇਸ ਨਵੇਂ ਸਾਲ ਮੌਕੇ ਉੱਤੇ ਸਾਨੂੰ ਉਸ ਸਭ ਲਈ ਖ਼ੁਸ਼ ਅਤੇ ਧੰਨਵਾਦੀ ਹੋਣਾ ਚਾਹੀਦਾ ਹੈ, ਜੋ ਸਾਡੇ ਕੋਲ ਹੈ।
ਨਵੇਂ ਸਾਲ ਦੀਆਂ ਚੰਗੇ ਅਤੇ ਅਨੌਖੇ ਢੰਗ ਨਾਲ ਸ਼ੁਭਕਾਮਨਾਵਾਂ ਲਈ ਕੁਝ ਸੰਦੇਸ਼ ਦੇ ਨਮੂਨੇ ਅਸੀਂ ਇੱਥੇ ਦੇ ਰਹੇ ਹਾਂ, ਜੋ ਤੁਸੀਂ ਆਪਣੇ ਦੋਸਤਾਂ ਅਤੇ ਅਜ਼ੀਜ਼ਾਂ ਨੂੰ ਨਵੇਂ ਸਾਲ ਦੀ ਖ਼ੁਸ਼ੀ ਮੌਕੇ ਭੇਜ ਸਕਦੇ ਹੋ। ਇਹ ਸ਼ੁਭਕਾਮਨਾਵਾਂ ਹੇਠ ਲਿਖੇ ਅਨੁਸਾਰ ਹਨ।
• ਇਹ ਨਵਾਂ ਸਾਲ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਚੰਗੀ ਸਿਹਤ, ਪਿਆਰ ਅਤੇ ਖੁਸ਼ਹਾਲੀ ਲੈ ਕੇ ਆਵੇ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ!
• ਨਵਾਂ ਸਾਲ ਤੁਹਾਡੇ ਲਈ ਇੱਕ ਖਾਲੀ ਕਿਤਾਬ ਵਰਗਾ ਹੈ। ਇਸ ਉੱਤੇ ਤੁਸੀਂ ਆਪਣੇ ਹੱਥਾਂ ਨਾਲ ਆਪਣੇ ਜੀਵਨ ਦੀ ਕਹਾਣੀ ਲਿਖੋ ਅਤੇ ਦੇਖੇ ਸੁਪਨਿਆਂ ਨੂੰ ਪੂਰਾ ਕਰੋ। ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ !!
• ਤੁਹਾਡੇ ਸਾਰੇ ਦੁੱਖ ਪਿੱਛੇ ਰਹਿ ਜਾਣ ਅਤੇ ਇਹ ਨਵਾਂ ਸਾਲ ਹਰ ਚੀਜ਼ ਦੀ ਸ਼ੁਰੂਆਤ ਤੁਹਾਡੇ ਲਈ ਚੰਗੀ ਅਤੇ ਖ਼ੁਸ਼ੀਆਂ ਭਰੀ ਹੋਵੇ। ਨਵੇਂ ਸਾਲ 2022 ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।
• ਮੈਂ ਖੁਸ਼ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਤੁਹਾਡੇ ਵਰਗੇ ਆਪਣੇ ਹਨ, ਜਿਨ੍ਹਾਂ ਨੇ ਪਿਛਲੇ ਸਾਲ ਦੇ ਸੰਕਟ ਭਰੇ ਦੌਰ ਵਿੱਚ ਮੇਰੀ ਮਦਦ ਕੀਤੀ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
• ਮੈਂ ਅਰਦਾਸ ਕਰਦਾ ਹਾਂ ਕਿ ਇਹ ਸਾਲ ਤੁਹਾਡੇ ਲਈ ਸੱਚਮੁੱਚ ਕਮਾਲ ਦਾ ਅਤੇ ਅਨੰਦਮਈ ਹੋਵੇ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ!
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।